Guru Granth Sahib Translation Project

Guru Granth Sahib Hindi Page 1302

Page 1302

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ दुनिया उसके प्रेम लाल रंग में आश्चर्यचकित हो गई है।
ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ हे नानक ! संत पुरुषों को ऐसा आनंद प्राप्त होता है, ज्यों गूंगा मिठाई खाकर मुस्कुराहट व्यक्त करता है॥२॥१॥२०॥
ਕਾਨੜਾ ਮਹਲਾ ੫ ॥ कानड़ा महला ५
ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ भक्तजन प्रभु के सिवा किसी अन्य को नहीं जानते।
ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ कोई ऊँचा हो अथवा नीचा हो, वे सब को समान ही मानते हैं। वे मुँह से प्रभु का भजन करते हैं और मन में उसी का मनन करते हैं।१॥रहाउ॥
ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ घट घट में सुखों का सागर ईश्वर ही व्याप्त है, वह सब भय नाश करने वाला है, वही मेरे प्राण हैं।
ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥ गुरु ने मुझे ऐसा मंत्र दिया है, जिससे मन में प्रकाश हो गया है और भ्रम नष्ट हो गया है॥१॥
ਕਰਤ ਰਹੇ ਕ੍ਰਤਗ੍ਯ੍ਯ ਕਰੁਣਾ ਮੈ ਅੰਤਰਜਾਮੀ ਗ੍ਯ੍ਯਿਾਨ ॥ वह करुणामय, ज्ञान का सागर, अन्तर्यामी हमें कृतार्थ करता रहता है।
ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥ गुरु नानक का कथन है कि परमात्मा से भक्ति दान मांगने के लिए वह आठ प्रहर उसी का यशोगान करता है॥२॥२॥२१॥
ਕਾਨੜਾ ਮਹਲਾ ੫ ॥ कानड़ा महला ५ ॥
ਕਹਨ ਕਹਾਵਨ ਕਉ ਕਈ ਕੇਤੈ ॥ कहने-कहलवाने वाले तो पता नहीं कितने ही हैं,
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ परन्तु ऐसा कोई सेवक विरला ही होता है जो तत्ववेत्ता कहलाता है।॥१॥रहाउ॥
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ऐसे भक्त एक ईश्वर को ही नयनों में बसाकर रखते हैं, उनके लिए कोई दुख नहीं होता अपितु सब सुख ही सुख मानते हैं
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ उनके लिए कोई बुरा नहीं, सब भला ही भला है, वे सदैव विजय प्राप्त करते हैं और जीवन में कभी हार नहीं मानते॥१॥
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ उनके लिए कोई गम नहीं, सदा खुशी ही रहती है और भक्ति के आनंद को छोड़कर कुछ भी नहीं लेते।
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ हे नानक ! हरि-भक्त हरि की भक्ति में लीन रहता है, वह कहाँ आता और कहाँ भटकता है अर्थात् आवागमन से मुक्त हो जाता है।॥२॥३॥२२॥
ਕਾਨੜਾ ਮਹਲਾ ੫ ॥ कानड़ा महला ५ ॥
ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ मेरे हृदय से प्रियतम प्रभु भूल मत जाना,
ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ मेरा तन मन उसी में लीन है, पर मोहिनी माया भी मुझे मोह रही है॥१॥रहाउ॥
ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ जिस-जिसके पास अपनी व्यथा बताता हूँ, वही व्यक्ति को माया ने जकड़ा और अटका रखा है,
ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥ यह अनेक प्रकार का एक मायाजाल है, उसकी गांठ छुड़ाई नहीं जा सकती॥१॥
ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ दास नानक भटक-भटक कर संत पुरुषों की शरण में आया है।
ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥ उन्होंने मेरे अज्ञान, भ्रम, मोह-माया का जाल काटकर गले लगा लिया है॥२॥४॥२३॥
ਕਾਨੜਾ ਮਹਲਾ ੫ ॥ कानड़ा महला ५ ॥
ਆਨਦ ਰੰਗ ਬਿਨੋਦ ਹਮਾਰੈ ॥ हमारे यहाँ आनंद, खुशियाँ एवं हर्षोल्लास बन गया है।
ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ हम हरिनाम का गुण-गान करते हैं, नाम का ही ध्यान-मनन करते हैं और हरिनाम ही हमारे प्राणों का आधार है॥१॥रहाउ॥
ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ हरिनाम ही हमारा ज्ञान एवं स्नान है, हरिनाम का मनन हमारे सब कार्य सम्पन्न करता है।
ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥ हरिनाम से ही शोभा एवं कीर्ति प्राप्त होती है, हरिनाम भयानक संसार-समुद्र से तारने वाला है।॥१॥
ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ यह अगम्य, अमूल्य हरिनाम रूपी पदार्थ गुरु के चरणों में प्राप्त हुआ है।
ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ हे नानक ! प्रभु की कृपा हुई तो हृदय में उसके दर्शन करके अन्तर्मन उसी में मग्न हो गया।॥२॥५॥२४॥
ਕਾਨੜਾ ਮਹਲਾ ੫ ॥ कानड़ा महला ५ ॥
ਸਾਜਨ ਮੀਤ ਸੁਆਮੀ ਨੇਰੋ ॥ हमारा सज्जन, मित्र, स्वामी निकट ही है।
ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ वह सबके साथ रहकर देखता एवं सुनता है, फिर छोटे से जीवन में भला क्यों बुरे काम करते हो॥१॥रहाउ॥
ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ हरिनाम स्मरण के बिना जितना भी दुनिया के रंगों में लिपटते हो, इनमें से कुछ भी तेरा नहीं।
ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥ आगे परलोक में किए सब कर्म प्रगट हो जाते हैं, क्यों भ्रम के अंधेरे में यहाँ मोहित हो॥१॥
ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ जीव अपने पुत्र, पत्नी एवं धन-दौलत में अटका हुआ है और देने वाले दाता को उसने भुला दिया है।


© 2017 SGGS ONLINE
error: Content is protected !!
Scroll to Top