Guru Granth Sahib Translation Project

Guru Granth Sahib German Page 683

Page 683

ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥ O wohltätiger Herr, gewähre mir dein Mitleid. Sodass ich die zauberhaften Leistungen der Maya verstehe.
ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥ Beschenke mich mit Naam, sodass ich über dich meditiere und mein Dienst nutzbar ist. (1)
ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥ Reichtum, Komfort, Glückseligkeit, Freude; man gewinnt alles , wenn man Seine Lobgesänge singt, damit werden alle Wunsche erfüllt.
ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥ O Nanak, alle Angelegenheiten werden erledigt. Von dem, dessen Schicksal von dem Herrn so bestimmt ist. [2-20-51]
ਧਨਾਸਰੀ ਮਃ ੫ ॥ Dhanasari M. 5
ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥ Der Herr sorgt für seine Anhänger.
ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥ Jemand der die Anhänger verleumdet, verschwendet sein Leben. (1-Pause)
ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥ Wohin ich schaue, erkenne ich den Herrn, niemand kann sich mit ihm vergleichen.
ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥ Wenn jemand versucht, den Anhänger zu verletzen , vernichtet ihn der Herr innerhalb kürzester Zeit. (1)
ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥ Unbegrenzt ist der Herr, er bewahrt immer seine Anhänger.
ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥ O Nanak, der Herr bewahrt seine Anhänger, er vernichtet ihre Verleumder. [2-21-52]
ਧਨਾਸਰੀ ਮਹਲਾ ੫ ਘਰੁ ੯ ਪੜਤਾਲ Dhanasari M. 5: Ghar(u) 9, Partalas
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend. Er ist durch die Gnade des Gurus erreichbar.
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ O Herr, du bist Gebieter der Welt, du vernichtest die Pein. Ich suche die Zuflucht deiner Lotus-Füße, schenke mir das Geschenk von Naam.
ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ Gewähre mir dein Mitleid, erlöse mich, O Herr! Nimm meinen Arm und nimm mich aus dem Graben von Maya heraus. (Pause)
ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ Man befindet sich verblendet, wegen der Fleischeslust und des Zornes. Man befindet sich von der Maya gefesselt; der Körper wird von der Untugend beschmutzt.
ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥ Außer dem Herrn gibt es keine Zuflucht. O mein ehrenhafter Meister, gewähre mir Naam; ich suche deine Zuflucht. (1)
ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ O Herr, du erlöst die Sünder, du nährst alle Geschöpfe. Die Leser der Vedas haben auch deine Grenze nicht gefunden.
ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥ Ozean von Werten und Frieden. von Berg der Juwelen, das ist der Herr. Nanak singt die Lobgesänge des Herrn; Er liebt seine Anhänger. [2-1 -53]
ਧਨਾਸਰੀ ਮਹਲਾ ੫ ॥ Dhanasari M. 5
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ Meditation über den Herrn bringt immer den Frieden, hier und darüber hinaus. Rezitiere doch immer den Namen des Herrn.
ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥ In der Gesellschaft der Heiligen gewinnt man ein neues Leben. Dann befreit man sich auch von lang vergangenen von den Sünden. (1-Pause)
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ Die Weisen sagen." Reich, Schönheit, Jugend: sie lassen uns Naam vergessen. Man erleidet den Kummer, wegen der Verbindung mit der Maya.
ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥ Man hat die Lust, um die Lobgesänge des Herrn nur durch Glück zu singen." (1)
ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥ O Herr, du bist allmächtig, unsagbar und unerreichbar; dein Name macht die Sünder rein,
ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥ O Meister Nanaks, du kennst unsere innersten Gedanken. Du bist unser perfekte Herr. [2-2-54]
ਧਨਾਸਰੀ ਮਹਲਾ ੫ ਘਰੁ ੧੨ Dhanasari M. 5: Ghar(u) 12
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend. Er ist durch die Gnade des Gurus erreichbar.
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ Grüße den Herrn, singe die Lobgesänge des Herrn; Er nährt die Welt. (Pause)
ਵਡੈ ਭਾਗਿ ਭੇਟੇ ਗੁਰਦੇਵਾ ॥ Nur durch Glück trifft man den Guru-Gott.
ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ Millionen von Sünden gehen durch den Dienst am Herrn fort. (1)


© 2017 SGGS ONLINE
error: Content is protected !!
Scroll to Top