Guru Granth Sahib Translation Project

Guru Granth Sahib German Page 552

Page 552

ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥ Der Egoist liebt die Illusion, die Maya, er hat keine Zuneigung für den Namen.
ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥ Er verübt schlechte Taten, er sammelt die Unwahrheit und nährt sich von der Unwahrheit.
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥ Er strebt nach dem Gift des Reichtums.Schließlich wird alles zu Asche, alles ist vergeblich.
ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥ Der Egoist übt viele Riten, er beschäftigt sich mit frommen Taten und Disziplin,Aber innen verbirgt er Gier und Geiz.
ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥ Nanak, nutzlos ist alles, was der Egoist leistet.Er verliert seine Ehre auf dem Hofe des Herrn. (2)
ਪਉੜੀ ॥ Pauri
ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥ Der Herr selbst hat die vier Quellen des Lebens geschaffen.Er selbst hat die Sprache geschaffen.
ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥ Er selbst hat das Universum und die Gebiete geschaffen.Er selbst ist der Ozean, er selbst füllt sie mit Juwelier.
ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥ In seinem Mitleid bringt er die Menschen zu sich.Er selbst segnet sie mit seinem Schatz.
ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥ Er selbst ist der Ozean, zugleich das Boot und der Fährmann.Er selbst überquert den Ozean.
ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥ Der Herr ist der Schöpfer, die ursprüngliche Sache: Niemand anderer ist ihm gleich. (9)
ਸਲੋਕ ਮਃ ੩॥ Shaloka M. 3
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ Profitbringend und annehmbar ist der Dienst am Satguru,Wenn man sich mit ganzem Herzen damit beschäftigt.
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥ Dann gewinnt man den Schatz des Namens; der Herr, der ohne Furcht, bewohnt den Geist.
ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥ Die Krankheit des Kommen-und-Gehens vergeht, man lässt Einbildung und Bindungen hinter sich.
ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ Man gewinnt den höchsten Zustand und man bleibt beim Herrn.
ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥ Nanak, der Herr selbst begegnet denjenigen, deren Schicksal so bestimmt ist. (1)
ਮਃ ੩ ॥ M. 3
ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥ Satguru ist immer von dem Namen des Herrn erfüllt.In unserer Zeit ist er das Boot, um den Ozean zu überqueren.
ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥ Wer sich dem Guru zuwendet und den Herrn im Geist einbettet,Überquert den gefährlichen Ozean.
ਨਾਮੁ ਸਮ੍ਹ੍ਹਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥ Dann liebt er den Namen innig, sammelt den Namen und gewinnt Ehre durch den Namen.
ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥ Nanak, man erreicht den Herrn durch seine Gnade. (2)
ਪਉੜੀ ॥ Pauri
ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥ Der Herr selbst ist der Paras, er selbst ist das Metall, und er selbst macht es zu Gold.
ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥ Er selbst bewohnt alle Herzen, er selbst genießt alle Geschmäcker.
ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥ Er selbst ist die Maya, die Illusion.Der Herr weiß alles, er schätzt den Preis von jedem.
ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥ Er selbst lockert die Ketten von Maya, durch den Guru.Ich will immer deine Lobgesänge singen, O Herr.
ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥ Herrlich bist du, O Herr, du gewährst uns Ruhe. (10)
ਸਲੋਕੁ ਮਃ ੪ ॥ Shaloka M. 4
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ Alle Aktivitäten, Taten, ohne Dienst des Gurus, sind nur Ketten für die Seele.
ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ Man gewinnt nie Frieden ohne Dienst am Guru.
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥ Man kommt auf die Welt und kommt um, derart folgt man dem Kreislauf des Kommen und-Gehens.
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥ Ohne Dienst am Herrn ist alle Rede geschmacklos,Und man gewinnt den Namen nicht. (1)
ਮਃ ੩ ॥ M. 3
ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥ Einige beschäftigen sich mit dem Dienst am Guru.Sie geben sich dem Namen des Herrn hin.
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥ Sie verbessern ihr Leben, EhreGeburt, sie sind erfüllt.Sie gewinnen die Emanzipation ihrer Familie, ihrer Sippe (2)
ਪਉੜੀ ॥ Pauri
ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥ Der Herr selbst ist die Schule, er selbst ist der Lehrer,Und er selbst bringt die Schüler zur Schule.
ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥ Er selbst ist der Vater, auch die Mutter, er selbst belehrt die Kinder.
ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥ An einem Ort liest er selbst und versteht alles.Irgendwo anders lässt er die Schüler unwissend bleiben.
ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥ Wenn es ihm gefällt, lädt er jemanden ein zu seinem Palast.


© 2017 SGGS ONLINE
error: Content is protected !!
Scroll to Top