Guru Granth Sahib Translation Project

Guru Granth Sahib German Page 530

Page 530

ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥ Millionen Sünden und Krankheiten werden vernichtet,
ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥ Wenn man deinen barmherzigen Blick erhält. [2-8]
ਦੇਵਗੰਧਾਰੀ ੫ ॥ Devgandhari M. 5
ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥ Den Herrn sehe ich überall, durch die Gnade des Gurus.
ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥ Er schenkt Ruhe und Glückseligkeit; süß wie Ambrosia ist sein Wort. (1-Pause)
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ Die Weisen haben mein Dunkel vertrieben;Der barmherzige Guru hat mir das geistliche Leben gewährt.
ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥ In seinem Mitleid hat der Herr mich sein gemacht; das Feuer meiner Wünsche ist ausgelöscht. (1)
ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥ Ich habe keine gute Tat getan, und mein Benehmen ist auch nicht rein.
ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥ Aber ich habe alle Geschicklichkeit und Askese aufgegeben.Und ich werfe mich vor die Füße des Gurus. [2-9]
ਦੇਵਗੰਧਾਰੀ ੫ ॥ Devgandhari M. 5
ਹਰਿ ਰਾਮ ਨਾਮੁ ਜਪਿ ਲਾਹਾ ॥ Rezitiere den Namen, darin liegt der Profit
ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥ Auf diese Weise gewinnt man die Emanzipation, die Glückseligkeit.Und die Fesseln des Todes Brechen (1-Pause)
ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥ Ich habe überall gesucht, ich habe reflektiert,Schließlich habe ich erkannt, der Schatz des Namens befindet sich in der Gesellschaft der Heiligen.
ਤਿਨ੍ਹ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ਹ੍ਹ ਕੈ ਕਰਮਿ ਲਿਖਾਹਾ ॥੧॥ Aber der allein gewinnt diesen Schatz, dessen Schicksal so bestimmt ist. (1)
ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥ Nur diejenigen, die sich mit dem Handel mit dem Namen des Herrn beschäftigen, sind glücklich.
ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥੨॥੧੦॥ Menschen von Ehre, wohlhabend, strahlend und klug. [2-10]
ਦੇਵਗੰਧਾਰੀ ੫ ॥ Devgandhari M. 5
ਮਨ ਕਹ ਅਹੰਕਾਰਿ ਅਫਾਰਾ ॥ O mein Geist, warum bist du so voll Stolz?
ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥ Dein Körper enthält die Abfälle von schlechtem Geruch.Alles, was du tun wirst, wird vergehen. (1-Pause)
ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥ Meditiere über den Herrn, deinen Schöpfer, er unterstützt dein Leben.
ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥ Man verlässt den Herrn und gibt sich anderen hin.Auf diese Weise folgt man dem Kreislauf des Kommen-und-Gehens. (1)
ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥ Ich bin verblendet, unwissend, lahm, taub und ohne Intellekt, bewahre mich,O Herr.
ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥ Du bist der allmächtige Schöpfer, die ursprüngliche Sache.Nanak ist nur ein niederes Geschöpf. [2-11 ]
ਦੇਵਗੰਧਾਰੀ ੫ ॥ Devgandhari M. 5
ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥ Bei dir, ganz in der Nähe ist dein Herr.
ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥ Singe immer seine Lobgesänge.Tag und Nacht, morgens und abends. (1-Pause)
ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥ Wirklich wertvoll ist die menschliche Geburt.
ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥ Meditiere über den Herrn, in der Gesellschaft der Heiligen.Zögere niemals, selbst für einen ugenblick, der Tod verfolgt dich dauernd. (1)
ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥ Zieh mich aus dem dunklen Wirbel heraus, O Herr, du bist allmächtig.
ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥ Segne Nanak mit deinem Namen, damit er immer in Ruhe bleibt. [2-12]
ਦੇਵਗੰਧਾਰੀ ੫ ॥ Devgandhari M. 5
ਮਨ ਗੁਰ ਮਿਲਿ ਨਾਮੁ ਅਰਾਧਿਓ ॥ O mein Geist, in der Begleitung des Gurus meditiere über den Namen des Herrn.
ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥ Derart gewinnt man Ruhe, Glückseligkeit, Gleichgewicht, Glück, und man erhält das ewige Leben. (1-Pause)
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥ In seinem Mitleid nimmt uns der Herr als seinen Diener an.Dann brechen die Fesseln der Maya.
ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥ Wenn man, erfüllt von der Liebe des Herrn, die Lobgesänge des Herrn singt, wird man vom Tod befreit. (1)
ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥ Durch seine Barmherzigkeit wäscht man den Rost von dem Geist ab.Und man findet denSchatz des Namens.
ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥ Nanak opfert sich dem Herrn, er ist unermesslich und jenseits der Grenzen. [2-13]


© 2017 SGGS ONLINE
error: Content is protected !!
Scroll to Top