Guru Granth Sahib Translation Project

Guru Granth Sahib German Page 449

Page 449

ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥ Nanak wird von dem Duft des Namens völlig durchnässt, gesegnet ist seine Geburt. (1)
ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥ Das Gespräch der Liebe von meinem Herrn ist in meinen Geist durchdringen.
ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥ Wirklich scharf sind die Pfeile der Unterhaltung von meinem König.
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥ Wer in den Herrn vernarrt ist, kennt die Schmerzen der Trennung.Man gewinnt das Heil, wenn man die Überheblichkeit beseitigt und man im Leben stirbt.
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥ Nanak bittet inständig, "Vereinige mich mit dem Satguru, O Herr, so dass ich den Ozean von dem Leben überqueren könnte." (2)
ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥ Ich bin unwissend und Dummkopf, ich suche die Zuflucht des Gurus.
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥ So dass ich die Liebe des Herrn bekomme.
ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥ Ich habe den Herrn durch den perfekten Guru erlangen; ich verlange nur seine Meditation.
ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥ Mein Geist und Körper sind in Blüte, ich meditiere über den Herrn.Nanak, man begegnet dem Herrn in der Gesellschaft der Heiligen. (3)
ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥ O Herr, du bist mitfühlend gegenüber den demütigen, hör mein Flehen zu;
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥ Du bist mein Meister, mein Herr und König.Ich suche die Zuflucht von deinem Namen; gewähre mir dein Erbarmen, so dass ich deinen Namen rezitiere
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥ Du liebst deine Anhänger, dies ist deine Natur selbst; O Herr, bewahre meine Ehre.
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥ Nanak hat deine Zuflucht gefunden, seine Ehre ist erlöst. [4-8-15]
ਆਸਾ ਮਹਲਾ ੪ ॥ Asa M. 4
ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥ leb suchte überall und ich habe meinen Freund, den Herrn, durch den Guru getroffen.
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥ Der Herr hat sich sichtbar im Schloss aus Gold in meinem Körper gemacht.
ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥ Der Herr ist das wahre Juwel, er ist in meinem Geist durchdrungen.
ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥ Gesegnet von gutem Schicksal habe ich den Herrn getroffen und ich fühle mich von seiner Essenz erfüllt. (1)
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ Ich, die junge Braut, erkundige mich nach dem Weg zu meinem Herrn, dem König.
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥ O Guru, mache mich fähig, den Namen des Herrn zu rezitieren,Sodass ich seinen Weg folge.
ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥ Der Name ist die Unterstützung von meinem Geist und Körper; ich habe das Gift der Überheblichkeit gebrannt.
ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥ O Guru, lass mich den Herrn treffen, vereinige mich mit dem Herrn. (2)
ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥ Seit langem bin ich von dir getrennt, komme um mir zu begegnen, O Herr.
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥ Traurig sind mein Körper und mein Geist, meine Augen sind feucht von deiner Essenz (Liebe).
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥ Zeige mir den Sitz von meinem Meister, O mein Guru.Wenn ich meinem Herrn begegne, wird mein Geist froh und zufrieden.
ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥ Nanak sagt: "Ich bin unwissend und ein Dummkopf, setze mich zur Aufgabe, um den Namen zu rezitieren.” (3)
ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥ Der Körper des Gurus ist von der Ambrosia erfüllt, er spritzt sie umher.
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥ Diejenigen, die im Wort des Gurus Freude verspüren, trinken diese Ambrosia.
ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥ Wenn der Guru sein Mitleid gewährt, begegnet man dem Herrn;Und man rutscht hin und her nicht mehr.
ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥ Der Diener wird zum Herrn; der Herr und der Diener sind vereint. [4-9-16]
ਆਸਾ ਮਹਲਾ ੪ ॥ Asa M. 4
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥ Die Meditation über den Herrn ist der Schatz von Ambrosia; der wahre Guru besitzt alles.
ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥ Der Guru ist der wahre Bankier; die Anhänger bekommen von ihm das Kapital des Namens.
ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥ Selig sind die Waren und selig ist der Händler, der Guru.
ਜਨੁ ਨਾਨਕੁ ਗੁਰੁ ਤਿਨ੍ਹ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥ Nanak, nur diejenigen, deren Schicksal so von dem Herrn geschrieben wird, treffen den Guru. (1)
ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥ O mein Herr, du bist der wahre Händler; jeder leistet dein Handel.
ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥ Alle Krüge sind deine Schöpfung und auch die Inhalte.
ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥ Nichts anderes, außer was du im Krug füllst, kommt daraus.Was kann ein armes Geschöpf erledigen?


© 2017 SGGS ONLINE
error: Content is protected !!
Scroll to Top