Guru Granth Sahib Translation Project

Guru Granth Sahib German Page 433

Page 433

ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥ Chhachha:Die Unwissenheit durchdringt die Geschöpfe, der Zweifel ist auch dein Erzeugnis, O Herr.
ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ਹ੍ ਗੁਰੂ ਮਿਲਿਆ ॥੧੦॥ Duverführst die Menschen, und durch Deine Gnade auch begegnen sie dem Guru. (10)
ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥ Jajja:Dein Diener, O Herr, braucht die Weisheit, deshalb hat er die unzählbaren Geburten durchlebt.
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥ Der Einzige schenkt, er nimmt auch seine Geschenke wieder weg. Es gibt keinen anderen. (11)
ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ JhajhaWarum beklagst du, O Sterblicher, der Herr schenkt immer, was er will,
ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥ Er läßt seine Ordnung herrschen, er gewährt Seine Geschenke,Er unterstützt uns und er versorgt uns.
ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥ JanjanWenn ich sorgsam um mich blicke, sehe ich nur den Herrn
ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥ Der Einzige ist überall in allem gegenwärtig, er allein bewohnt alle Geister. (13)
ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥ Tatta:O Sterblicher, warum betrügst du andere?
ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥ Du wirst hier nur wenige Augenblicke bleiben.Verliere die Wette des Lebens nicht, suche schnell die Zuflucht des Herrn. (14)
ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ਹ੍ਹ ਕਾ ਚਿਤੁ ਲਾਗਾ ॥ Thatha:Der Frieden wohnt im Herzen von denjenigen, deren Geist an den Lotus-Füßen des Herrn hängt.
ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥ Wirklich gewinnen diejenigen das Heil, die sich deinem Willen fügen, O Herr.Sie gewinnen die Glückseligkeit durch deine Gnade. (15)
ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥ Dadda:Warum gibst du dich deiner Eitelkeit hin? Alles was man sieht, wird eines Tages scheiden.
ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥ Diene dem Herrn, er ist überall und durchdringt alles.Durch Seinen Dienst wirst du den Frieden gewinnen. (16)
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥ Dhaddha:Der Herr selbst erzeugt und vernichtet auch, er bewegt sich, wie er es will.
ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥ Er lässt Seinen Befehl walten, er erzeugt die Schöpfung und er betrachtet sie. (17)
ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥ Nanna:Der allein singt die Lobgesänge des Herrn, wessen Herz, die Wohnung des Herrn ist.
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥ Der Herr vereinigt ihn mit sich, und er wird keine Wiedergeburt mehr erleiden. (18)
ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥ Tatta:Unergründlich ist der Ozean, man kann seine Grenzen nicht finden.
ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥ Ich habe weder Boot noch Floß; ich kann nicht schwimmen, und ich bin am ErtrinkenRette mich, O Herr. (19)
ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥ Thatha:Er ist überall, an allen Orten im Universum.
ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥ Was bedeutet der Zweifel, was bedeutet die Maya? Alles was ihm gefällt. ist gut und richtig. (20)
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ Dadda:Beschuldige nie jemand anderen, werfe dir deine eigenen Taten vor.
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ Man erntet nur, was man sät. Warum soll man andere beschuldigen? (21)
ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥ Dhadha:Der Herr erhält das Weltall, er hat alle unterschiedlichen Gestalten geschaffen.
ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥ Jeder bekommt Seine Geschenke; Sein Wille macht sich sichtbar durch die Taten der Geschöpfe.
ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥ Nanna:Man benutzt die Geschenke des Herrn, aber weder sieht man ihn, noch begreift man ihn.
ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥ Ich heiße mich glückliche Gattin, aber ich habe den Gatten (Herrn) nicht getroffen. (23)
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥ PappaDer transzendente Herr, der König, hat das Weltall geschaffen. Damit man Seine Schöpfung anschauen könnte.
ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥ Der Herr erkennt, begreift und weiß alles. Innen und außen ist er überall und durchdringt alles. (24)
ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥ Phapha:Die ganze Welt ist im Durcheinander.Der Yama hat uns alle gefesselt.
ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥ Nur die gewinnen das Heil durch die Gnade des Gurus,Die die Zuflucht des Herrn suchen. (25)
ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥ Babba:Der Herr hat das Schachspiel der vier Yugas (Zoitalter), angestellt.


© 2017 SGGS ONLINE
error: Content is protected !!
Scroll to Top