Guru Granth Sahib Translation Project

guru-granth-sahib-chinese-page-590

Page 590

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥ 那纳克啊!没有萨蒂古鲁的服务,这个活着的实体在从世界上涂黑了他的脸后消失了,并被困在yampuri并遭受惩罚。1
ਮਹਲਾ ੧ ॥ 马赫拉 1
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ 我将以这种方式燃烧,结果我被我心爱的主遗忘了
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ 那纳克啊!是爱保住了与主的威望。2
ਪਉੜੀ ॥ 保里
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ 一个人应该崇拜上帝,给予者,并默想一位上帝
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ 给予者应该向神祈求,因为正是从他那里得到了所期望的结果
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ 如果我们问神以外的人,我们就会羞愧地死去
ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ 敬拜的人已经得到了果子,那个人所有的饥饿都消失了
ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥ 那纳克是对那些在心中日夜默想哈里之名的人的祭祀。10
ਸਲੋਕੁ ਮਃ ੩ ॥ 什洛克·马赫拉 3
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ 我心爱的神自己也对奉献者感到高兴,并亲自让他的奉献者参与奉献
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ 他把帝国赐给了他的奉献者,并为他们的头戴上了真正的王冠
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ 他总是快乐和纯洁,为萨提古鲁服务
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ 他们不能被称为国王,他们战斗和死亡,然后再次躺在许多种生物的圈子里
ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ 那纳克啊!没有上帝的名字,他们带着被鄙视的纳克塔四处游荡,根本没有得到任何美。1
ਮਃ ੩ ॥ 马赫拉 3
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ 通过聆听和指导(这个词),人不会尝到它,除非他成为古鲁穆克并沉浸在这个词中
ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ 通过侍奉上师,上帝的名字就存在于生物的心中,困惑和恐惧从里面逃跑
ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ 当活着的实体知道上师时,他也变得相同,然后他的surti依附于真名
ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ 那纳克啊!由于这个名字,这个活生生的实体在上帝的宫廷里获得了名声和进一步的恩典。2
ਪਉੜੀ ॥ 保里
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ 上师的弟子心中有对神的爱,他们来敬拜上师
ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ 他们以极大的爱心交易哈里纳姆,并在赚取哈里纳姆的利润后离开
ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ 上师的弟子总是有明亮的面孔,他们在上帝的宫廷里是萨特克里特
ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ 古鲁-萨古鲁是上帝名的无价宝库,幸运的上师的弟子成为他在这个品质的仓库中的伙伴
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥ 我向那些上师的弟子鞠躬,他们总是在坐着和起床时默想哈里的名字。11
ਸਲੋਕ ਮਃ ੩ ॥ 什洛克·马赫拉 3
ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥ 那纳克啊!上帝的名字是一个无价的仓库,其成就只能通过上师来实现
ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥ 心甘情愿的生物不知道这件珍贵的东西存在于他们心中的房子里,他们一旦带着知识盲目地吠叫并哭泣,他们就会离开生命。1
ਮਃ ੩ ॥ 马赫拉 3
ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥ 那个身体像黄金一样纯净,它已经被至高无上的灵魂的真名所吸引
ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥ 通过成为古鲁穆赫,这个身体得到了尼兰詹·普拉布纯净的光,它的困惑和恐惧被消除
ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥ 那纳克啊!面对上师的人总是快乐的,日夜爱着上帝。2
ਪਉੜੀ ॥ 保里
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ 那些上师的弟子非常有福气,他们用耳朵仔细聆听了上师的教诲
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ 古鲁-萨古鲁在他们的差异中强化了上帝的名字,摧毁了他们的困境和自我
ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ 奉献者认为并看到,除了哈里-纳姆之外,没有其他朋友


© 2017 SGGS ONLINE
error: Content is protected !!
Scroll to Top