Guru Granth Sahib Translation Project

guru-granth-sahib-chinese-page-588

Page 588

ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥ 我总是在上师的巴利哈里,他使哈里的崇拜吉祥
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥ 那个心爱的萨蒂古鲁永远与我同在,无论我身在何处,都能释放我
ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥ 祝上师好运,他给了我哈里的知识
ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥ 那纳克啊!我把自己献给上师,他给了我Hari的名字,满足了我内心的愿望。5
ਸਲੋਕ ਮਃ ੩ ॥ 什洛克·马赫拉 3
ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ 全世界都被烧死了,需要水
ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ 如果他遇到提供和平的萨提古鲁,他就不必再第二次烧伤
ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥ 那纳克啊!除非一个人默想上师的话语,否则没有人可以没有上帝的名字而无所畏惧。1
ਮਃ ੩ ॥ 马赫拉 3
ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥ 通过伪装,即渴望之火没有熄灭,焦虑仍然存在于心中
ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥ 就像蛇不会因为拆毁蛇的斑比而死亡一样,祁仓继续进行业力
ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥ 通过服务捐赠者萨蒂古鲁,这个词就存在于人类的脑海中
ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥ 这使身心凉爽而平静,口渴之火熄灭
ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥ 当一个人从他的心中移除自我时,他会得到所有快乐的终极幸福
ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥ 同一个面向上师的人是一个将他的本能与真理相结合的启示者
ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥ 他一点也不担心,对哈里的名字感到满意和满意
ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ 那纳克啊!没有神的名,人就得不到救赎,由于自我,他被彻底毁灭了。2
ਪਉੜੀ ॥ 保里
ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥ 那些默想过Hari名字的人已经获得了所有的幸福
ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥ 那些对Hari的名字有强烈渴望的人的整个生活都是成功的
ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥ 那些通过上师的话语崇拜哈里的人的所有悲伤和磨难都被抹去了
ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥ 这些圣徒是上师的好弟子,除了上帝,他们不关心任何人
ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥ 他的上师是有福的,他的脸上是哈里名字的花蜜果实。6
ਸਲੋਕ ਮਃ ੩ ॥ 什洛克·马赫拉 3
ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥ 在这本《卡利尤格》中,亚姆拉杰是生命的敌人,但他也照着神的恩典工作
ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥ 那些被上师保护的人得救了。但他惩罚那些专横的生物
ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥ 整个世界都被囚禁在亚马卡尔的控制之下,没有人能抓住它
ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥ 创造亚姆拉吉的神应该被崇拜为古鲁穆克,那么没有人会受苦
ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥ 那纳克啊!亚姆拉吉也继续服侍那些心目中有真神的古鲁穆克人。1
ਮਃ ੩ ॥ 马赫拉 3
ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥ 这个柔软的身体充满了疾病(自我),没有梵天这个词,其自我的疾病和悲伤就不会被摧毁
ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥ 如果你遇见了萨提古鲁,那么这个身体就会变得纯净,并在你的脑海中沉淀出哈里的名字
ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥ 那纳克啊!通过默想上帝的名字,他赐予幸福,悲伤和磨难很容易被大自然消除。2
ਪਉੜੀ ॥ 保里
ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥ 我总是牺牲在上师身上,他向我传讲了主的奉献,他是世界的生命赐予者
ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ ॥ 我被分裂并献祭给上师,他叙述了马杜苏丹哈里的名字
ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥ 我把自己献给那位上师,他已经根除了自我和所有疾病的毒害
ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ ॥ 那位上师对我有很大的恩惠,他通过消除恶习,赋予了上帝的知识,美德的宝库


© 2017 SGGS ONLINE
error: Content is protected !!
Scroll to Top