Guru Granth Sahib Translation Project

guru-granth-sahib-chinese-page-575

Page 575

ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥ 主!善待我,靠着你的恩典拯救我
ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ ॥ 我们是罪人,没有美德,但仍然是你的小仆人
ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਹਰਿ ਦੈਆਲ ਸਰਣਾਇਆ ॥ 仁慈的上帝啊!尽管我们罪人是尼古纳人,但我们已经来到了你们的避难所
ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥ 你是苦难的毁灭者,是所有幸福的给予者,我们只有穿过石头才能穿越
ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥ 那纳克啊!那些见过萨古鲁并得到拉姆·拉莎的人,这个名字拯救了他们
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥ 啊,哈里!怜悯我,求祢的恩典将我从世界的海洋中拯救出来。4.4
ਵਡਹੰਸੁ ਮਹਲਾ ੪ ਘੋੜੀਆ॥ 瓦达哈努马哈拉 4 玛丽亚
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ 这匹身体状的母马是由拉玛创造的
ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ 这个人的生命是非常有福的,这是由于善行而受到的
ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ 人类的诞生只是因为做了伟大的善事而被接受,而这个身体就像黄金一样好
ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ 通过上师,这个身体获得了像花朵一样的深色,并被涂上了哈里-帕梅什瓦尔的新颜色
ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ 这个身体非常漂亮,唱着Hari,它的名字已经变得令人愉快
ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥ 正是通过阿霍巴贾,这个肉体被接纳了,上帝的名字是它的同伴。那纳克啊!这个身体是由拉玛创造的。1
ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥ 我把公羊的理智马鞍放在了像母马一样的身体上
ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥ 骑着这匹像身体一样的母马,我穿越了奇异世界的海洋
ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥ 在奇异世界的海洋中有无数的波浪,生物正是通过上师穿越它
ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥ 幸运的人越过哈里的船,古鲁赫瓦特用他的话越过生物
ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥ 用Hari的爱画,Hari的爱人日夜不停地赞美Hari,变得像Hari一样
ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥ 那纳克已经达到了涅盘的位置,哈里是世界上最好的,哈里帕达很好。2
ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥ 上师没有把缰绳放在嘴里,而是加强了知识
ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥ 他把主的爱鞭打在我的身体上
ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥ 通过在他的身体上鞭打上帝之爱的鞭子,古鲁穆克赢得了他的思想,并赢得了生命的战斗
ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥ 他控制着自己无法控制的心灵,接受道,喝下了活着的哈里拉萨
ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥ 他用耳朵听着上师的说话声音,将哈里之爱的色彩赋予了他身体的母马
ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥ 那纳克已经越过了死亡的高速公路。3
ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥ 这种像身体一样的敏捷母马是由拉姆生产的
ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥ 这匹像身体一样的母马是有福的,通过它崇拜哈里-普拉布
ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥ 以主被吟唱的身体形式的母马是有福和令人钦佩的,只有通过前世所做的吉祥行为的积累才能实现
ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥ 这个活生生的实体骑在一匹母马身上,穿过奇怪世界的海洋,通过上师与帕曼南德勋爵相遇
ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥ 完美的神已经娶了灵魂,圣徒的游行已经走到了一起
ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥ 那纳克的声明是,他发现哈里-帕梅什瓦尔是新郎。圣徒们一起唱着曼加尔的歌,祝他好运。4.1.5
ਵਡਹੰਸੁ ਮਹਲਾ ੪ ॥ 瓦达哈努马哈拉 4
ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥ 这个身体总是一匹具有新哈里颜色的母马
ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥ 我曾向上师祈求真理的知识


© 2017 SGGS ONLINE
error: Content is protected !!
Scroll to Top