Guru Granth Sahib Translation Project

guru-granth-sahib-chinese-page-544

Page 544

ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥ 古鲁穆克人不会忘记什里哈里,穆拉里,用他们的心创造世界
ਦੂਖੁ ਰੋਗੁ ਨ ਭਉ ਬਿਆਪੈ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ 那些默想过神的人没有悲伤、疾病和恐惧
ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥ 在圣徒们的巨大恩典下,他们被世界上可怕的海洋所充满,他们从一开始就得到了上帝为他们所写的东西
ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥ 通过遇见无限的上帝,他们得到了好运和内心的平安
ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥ 那纳克恳求说,通过敬拜上帝,我们的愿望已经实现。4.3
ਬਿਹਾਗੜਾ ਮਹਲਾ ੫ ਘਰੁ ੨ 比哈加达马哈拉5号房子2
ੴ ਸਤਿ ਨਾਮੁ ਗੁਰ ਪ੍ਰਸਾਦਿ ॥ 萨蒂纳穆古尔普拉萨迪
ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥ 这个快乐的夜晚!你变得非常高大,因为我对所爱的主有无比的爱
ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥ 啊,悲伤的睡眠!要小,这样我就可以永远被主的脚所吸引
ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥ 我总是渴望上帝的脚,并渴望以他的名义施舍,为此我已成为维拉金
ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥ 我放弃了巨大的邪恶,依附于我心爱的主的爱的颜色,感到舒适
ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥ 心爱的主抓住了我浸透了爱的胳膊,心爱的人的结合才是真正的道路
ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥ 那纳克恳求神啊!愿你的恩典临到我,使我永远与你的脚同在。1
ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ ॥ 哦,我的朋友!让我们一起沉浸在哈里·帕尔马的脚下
ਮਨਿ ਪ੍ਰਿਅ ਪ੍ਰੇਮੁ ਘਣਾ ਹਰਿ ਕੀ ਭਗਤਿ ਮੰਗਹ ॥ 心中有很多对敬爱的主的爱,让我们一起祝愿哈里的奉献
ਹਰਿ ਭਗਤਿ ਪਾਈਐ ਪ੍ਰਭੁ ਧਿਆਈਐ ਜਾਇ ਮਿਲੀਐ ਹਰਿ ਜਨਾ ॥ 在获得哈里巴克提之后,默想主并去见奉献者
ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ ॥ 让我们離开荣誉、执著和恶行,把这个身體、思想和财富献给神
ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥ 上帝是非常伟大的,全能的无所不在,无所不能的,他的相遇摧毁了地球的墙壁
ਬਿਨਵੰਤਿ ਨਾਨਕ ਸੁਣਿ ਮੰਤ੍ਰੁ ਸਖੀਏ ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥ 那纳克恳求萨基斯啊!仔细聆听我的教导,我们必须每一次吟诵哈里南。2
ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ ॥ 哈里的妻子总是苏哈金,她喜欢各方面的富裕
ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥ 她从不以寡妇的身份坐着,因为她的主人,主,是永恒的
ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ ॥ 她一直记得她的丈夫上帝,没有任何悲伤,这样一个活着的女人是有福的和幸运的
ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ ॥ 她安息在轻松的幸福中,她所有的悲伤和磨难都被摧毁了,她醒来时用果汁染上名字
ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਣਾ ਪ੍ਰਿਅ ਬਚਨ ਮੀਠੇ ਭਾਣੇ ॥ 它沉浸在他的爱中,哈里的名字是他无价的装饰品,心爱的主的话对他来说非常甜蜜和美好
ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥੩॥ 那纳克祈祷我的愿望已经实现,因为我找到了一个长寿的丈夫——上帝。3
ਤਿਤੁ ਗ੍ਰਿਹਿ ਸੋਹਿਲੜੇ ਕੋਡ ਅਨੰਦਾ ॥ 在那颗房子的心中有大佬的歌,神童和欢乐,
ਮਨਿ ਤਨਿ ਰਵਿ ਰਹਿਆ ਪ੍ਰਭ ਪਰਮਾਨੰਦਾ ॥ 上帝居住的思想,身体是幸福的
ਹਰਿ ਕੰਤ ਅਨੰਤ ਦਇਆਲ ਸ੍ਰੀਧਰ ਗੋਬਿੰਦ ਪਤਿਤ ਉਧਾਰਣੋ ॥ 我的哈里康德是无限善良的,斯里达尔啊!哦,戈文德!你是不纯洁生物的救主
ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥ 耶和华是怜悯所有人的那一位,哈里·穆拉里将要从可怕的世界海洋中穿越这些生物
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ 那个主人的命运是,无论谁来到他的避难所,他都会抱住他的脖子
ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ॥੪॥੧॥੪॥ 那纳克恳求我找到了我的康德(丈夫)哈里,他总是活跃在幸福和玩耍中。4.1.4
ਬਿਹਾਗੜਾ ਮਹਲਾ ੫ ॥ 比哈加达马哈拉 5
ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥ 我的心啊!神的脚是纯洁的湖,居住在这里


© 2017 SGGS ONLINE
error: Content is protected !!
Scroll to Top