Guru Granth Sahib Translation Project

guru-granth-sahib-chinese-page-416

Page 416

ਆਸਾ ਮਹਲਾ ੧ ॥ 阿萨马哈拉 1
ਤਨੁ ਬਿਨਸੈ ਧਨੁ ਕਾ ਕੋ ਕਹੀਐ ॥ 当一个人的身体被摧毁时,他积累的财富又能叫什么呢
ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥ 没有上师,怎么能得到罗摩的名字呢
ਰਾਮ ਨਾਮ ਧਨੁ ਸੰਗਿ ਸਖਾਈ ॥ 名叫拉姆的财富是唯一真正的伴侣和帮手
ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥ 与哈利日夜保持本能的人是纯洁的。1
ਰਾਮ ਨਾਮ ਬਿਨੁ ਕਵਨੁ ਹਮਾਰਾ ॥ 没有拉姆的名字,谁是我们的
ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥ 考虑到幸福和悲伤是平等的,我不会省略这个名字。主饶恕自己,把自己与他混合在一起。1.留
ਕਨਿਕ ਕਾਮਨੀ ਹੇਤੁ ਗਵਾਰਾ ॥ 一个愚蠢的男人喜欢黄金和一个美丽的女人
ਦੁਬਿਧਾ ਲਾਗੇ ਨਾਮੁ ਵਿਸਾਰਾ ॥ 他通过加入困境而忘记了这个名字
ਜਿਸੁ ਤੂੰ ਬਖਸਹਿ ਨਾਮੁ ਜਪਾਇ ॥ 耶和华饶恕他,使他高呼他的名字
ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥ 唱主赞美的人,山斗不能碰他。2
ਹਰਿ ਗੁਰੁ ਦਾਤਾ ਰਾਮ ਗੁਪਾਲਾ ॥ 啊,哈里!哦,戈帕尔!你是我的导师,我的给予者和拉姆
ਜਿਉ ਭਾਵੈ ਤਿਉ ਰਾਖੁ ਦਇਆਲਾ ॥ 怜悯的主啊!在你觉得合适的时候保护我
ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥ 拉姆在我的脑海中得到了上师的教导
ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥ 我的疾病被罗摩抹去了,我的悲伤也消失了。3
ਅਵਰੁ ਨ ਅਉਖਧੁ ਤੰਤ ਨ ਮੰਤਾ ॥ 除了避免疾病的名字之外,没有药物,系统和咒语
ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥ Hari-Prabhu的Simran摧毁了罪恶
ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥ 主!你自己使生物痛苦,他们忘记了你的名字
ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥ 你自己,靠着你的恩典,保护了许多生物。4
ਰੋਗੁ ਭਰਮੁ ਭੇਦੁ ਮਨਿ ਦੂਜਾ ॥ 心灵正在遭受困境、歧视和二元论的折磨
ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥ 没有上师,这个生物在困惑中徘徊,吟诵别人的吟唱
ਆਦਿ ਪੁਰਖ ਗੁਰ ਦਰਸ ਨ ਦੇਖਹਿ ॥ 他们没有Adipurush Guru的异象
ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥ 什么帐户是人生的没有上师这个词?5
ਦੇਖਿ ਅਚਰਜੁ ਰਹੇ ਬਿਸਮਾਦਿ ॥ 我惊奇地看到那奇妙的主
ਘਟਿ ਘਟਿ ਸੁਰ ਨਰ ਸਹਜ ਸਮਾਧਿ ॥ 在霎哈嘉三摩地中,他植根于众神和人类的心中,在每个人的心中
ਭਰਿਪੁਰਿ ਧਾਰਿ ਰਹੇ ਮਨ ਮਾਹੀ ॥ 我在心中灌输了完全全面的主
ਤੁਮ ਸਮਸਰਿ ਅਵਰੁ ਕੋ ਨਾਹੀ ॥੬॥ 主!没有其他人能和你相提并论。6
ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥ ਸੰਤ ਭਗਤ ਕੀ ਸੰਗਤਿ ਰਾਮੁ ॥ 爱奉献的人嘴里有主的名。罗摩的住所与圣徒和奉献者在一起
ਬੰਧਨ ਤੋਰੇ ਸਹਜਿ ਧਿਆਨੁ ॥ 通过打破他的束缚,人应该在主里很容易地冥想
ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥ 古魯穆克人被上師上帝的知識所解放。7
ਨਾ ਜਮਦੂਤ ਦੂਖੁ ਤਿਸੁ ਲਾਗੈ ॥ 他不碰山斗,也没有人受苦
ਜੋ ਜਨੁ ਰਾਮ ਨਾਮਿ ਲਿਵ ਜਾਗੈ ॥ 男人醒来以罗摩的名义冥想,
ਭਗਤਿ ਵਛਲੁ ਭਗਤਾ ਹਰਿ ਸੰਗਿ ॥ 奉献者的主与他的奉献者住在一起
ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥ 哦,那纳克!通过Hari的爱,奉献者被排除在出生和死亡的循环之外。 8 .9
ਆਸਾ ਮਹਲਾ ੧ ਇਕਤੁਕੀ ॥ 阿萨·马哈拉 1 伊卡图基
ਗੁਰੁ ਸੇਵੇ ਸੋ ਠਾਕੁਰ ਜਾਨੈ ॥ 虔诚地侍奉上师的人,他认识了塔库尔吉
ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥ 他通过言语认识到真理,他所有的悲伤都被抹去了。1
ਰਾਮੁ ਜਪਹੁ ਮੇਰੀ ਸਖੀ ਸਖੈਨੀ ॥ 哦,我的朋友!说拉姆的名字
ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥ 由于萨提古鲁的服侍,你将从你的纳亚那那里得到主的异象。1.留
ਬੰਧਨ ਮਾਤ ਪਿਤਾ ਸੰਸਾਰਿ ॥ ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥ (没有nam-sumiran)在这个世界上,父母是迷恋的纽带。儿子,女孩和女人都是迷恋的纽带。2
ਬੰਧਨ ਕਰਮ ਧਰਮ ਹਉ ਕੀਆ ॥ 自我创造的行为和宗教也具有约束力
ਬੰਧਨ ਪੁਤੁ ਕਲਤੁ ਮਨਿ ਬੀਆ ॥੩॥ 儿子、妻子和别人的爱也束缚在心中。3
ਬੰਧਨ ਕਿਰਖੀ ਕਰਹਿ ਕਿਰਸਾਨ ॥ 农民的农业也是一种纽带
ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥ 为了他的自我,人受到惩罚,国王要求他纳税。4
ਬੰਧਨ ਸਉਦਾ ਅਣਵੀਚਾਰੀ ॥ 没有好与坏概念的商业是一种纽带
ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥ 玛雅迷恋的传播并不能满足这种生物。5
ਬੰਧਨ ਸਾਹ ਸੰਚਹਿ ਧਨੁ ਜਾਇ ॥ 放债人积累了钱,但这些钱最终也会消失,这就是债券
ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥ 没有哈里的虔诚,这个生物就不会被接受。6
ਬੰਧਨ ਬੇਦੁ ਬਾਦੁ ਅਹੰਕਾਰ ॥ 吠陀经是宗教辩论和自我纽带
ਬੰਧਨਿ ਬਿਨਸੈ ਮੋਹ ਵਿਕਾਰ ॥੭॥ 人正在被迷恋和恶习的束缚所摧毁。7
ਨਾਨਕ ਰਾਮ ਨਾਮ ਸਰਣਾਈ ॥ 那纳克在拉姆避难
ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥ 上师保护了他,现在他没有束缚。8 .10


© 2017 SGGS ONLINE
error: Content is protected !!
Scroll to Top