Guru Granth Sahib Translation Project

Guru Granth Sahib Swahili Page 1260

Page 1260

ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥ gur sabad ratay sadaa bairaagee har dargeh saachee paavahi maan. ||2||
ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥ ih man khaylai hukam kaa baaDhaa ik khin meh dah dis fir aavai.
ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥ jaaN aapay nadar karay har parabh saachaa taaN ih man gurmukh tatkaal vas aavai. ||3||
ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥ is man kee biDh man hoo jaanai boojhai sabad veechaar.
ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥ naanak naam Dhi-aa-ay sadaa too bhav saagar jit paavahi paar. ||4||6||
ਮਲਾਰ ਮਹਲਾ ੩ ॥ malaar mehlaa 3.
ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ ॥ ee-o pind paraan sabh tis kay ghat ghat rahi-aa samaa-ee.
ਏਕਸੁ ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥੧॥ aykas bin mai avar na jaanaa satgur dee-aa bujhaa-ee. ||1||
ਮਨ ਮੇਰੇ ਨਾਮਿ ਰਹਉ ਲਿਵ ਲਾਈ ॥ man mayray naam raha-o liv laa-ee.
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥ adisat agochar aprampar kartaa gur kai sabad har Dhi-aa-ee. ||1|| rahaa-o.
ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥ man tan bheejai ayk liv laagai sehjay rahay samaa-ee.
ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥ gur parsaadee bharam bha-o bhaagai ayk naam liv laa-ee. ||2||
ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥ gur bachnee sach kaar kamaavai gat mat tab hee paa-ee.
ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥ kot maDhay kiseh bujhaa-ay tin raam naam liv laa-ee. ||3||
ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥ jah jah daykhaa tah ayko so-ee ih gurmat buDh paa-ee.
ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥ man tan paraan DhareeN tis aagai naanak aap gavaa-ee. ||4||7||
ਮਲਾਰ ਮਹਲਾ ੩ ॥ malaar mehlaa 3.
ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ ॥ mayraa parabh saachaa dookh nivaaran sabday paa-i-aa jaa-ee.
ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥ bhagtee raatay sad bairaagee dar saachai pat paa-ee. ||1||
ਮਨ ਰੇ ਮਨ ਸਿਉ ਰਹਉ ਸਮਾਈ ॥ man ray man si-o raha-o samaa-ee.
ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥ gurmukh raam naam man bheejai har saytee liv laa-ee. ||1|| rahaa-o.
ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥ mayraa parabh at agam agochar gurmat day-ay bujhaa-ee.
ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥ sach sanjam karnee har keerat har saytee liv laa-ee. ||2||
ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ਹ੍ ਜੋਤੀ ਜੋਤਿ ਮਿਲਾਈ ॥ aapay sabad sach saakhee aapay jinH jotee jot milaa-ee.
ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥ dayhee kaachee pa-un vajaa-ay gurmukh amrit paa-ee. ||3||
ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥ aapay saajay sabh kaarai laa-ay so sach rahi-aa samaa-ee.
ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥ naanak naam binaa ko-ee kichh naahee naamay day-ay vadaa-ee. ||4||8||
ਮਲਾਰ ਮਹਲਾ ੩ ॥ malaar mehlaa 3.
ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥ ha-umai bikh man mohi-aa ladi-aa ajgar bhaaree.
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥ garurh sabad mukh paa-i-aa ha-umai bikh har maaree. ||1||
ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥ man ray ha-umai moh dukh bhaaree.
ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥ ih bhavjal jagat na jaa-ee tarnaa gurmukh tar har taaree. ||1|| rahaa-o.
ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥ tarai gun maa-i-aa moh pasaaraa sabh vartai aakaaree.
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥ turee-aa gun satsangat paa-ee-ai nadree paar utaaree. ||2||
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥ chandan ganDh suganDh hai baho baasnaa behkaar.


© 2025 SGGS ONLINE
error: Content is protected !!
Scroll to Top