Guru Granth Sahib Translation Project

Guru Granth Sahib Swahili Page 1091

Page 1091

ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥ bhogtan bhai man vasai haykai paaDhar heed.
ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥ at daahpan dukh ghano teenay thaav bhareed. ||1||
ਮਃ ੧ ॥ mehlaa 1.
ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥ maaNdal bayd se baajno ghano Dharhee-ai jo-ay.
ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥ naanak naam samaal too beeja-o avar na ko-ay. ||2||
ਮਃ ੧ ॥ mehlaa 1.
ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥ saagar gunee athaahu kin haathaalaa daykhee-ai.
ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥ vadaa vayparvaahu satgur milai ta paar pavaa.
ਮਝ ਭਰਿ ਦੁਖ ਬਦੁਖ ॥ majh bhar dukh badukh.
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥ naanak sachay naam bin kisai na lathee bhukh. ||3||
ਪਉੜੀ ॥ pa-orhee.
ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥ jinee andar bhaali-aa gur sabad suhaavai.
ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥ jo ichhan so paa-iday har naam Dhi-aavai.
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥ jis no kirpaa karay tis gur milai so har gun gaavai.
ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥ Dharam raa-ay tin kaa mit hai jam mag na paavai.
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥ har naam Dhi-aavahi dinas raat har naam samaavai. ||14||
ਸਲੋਕੁ ਮਃ ੧ ॥ salok mehlaa 1.
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥ sunee-ai ayk vakhaanee-ai surag mirat pa-i-aal.
ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥ hukam na jaa-ee mayti-aa jo likhi-aa so naal.
ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥ ka-un moo-aa ka-un maarsee ka-un aavai ka-un jaa-ay.
ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥ ka-un rahsee naankaa kis kee surat samaa-ay. ||1||
ਮਃ ੧ ॥ mehlaa 1.
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥ ha-o mu-aa mai maari-aa pa-un vahai daree-aa-o.
ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥ tarisnaa thakee naankaa jaa man rataa naa-ay.
ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥ lo-in ratay lo-inee kannee surat samaa-ay.
ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥ jeebh rasaa-in choonrhee ratee laal lavaa-ay.
ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥ andar musak jhakoli-aa keemat kahee na jaa-ay. ||2||
ਪਉੜੀ ॥ pa-orhee.
ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥ is jug meh naam niDhaan hai naamo naal chalai.
ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥ ayhu akhut kaday na nikhuta-ee khaa-ay kharchi-o palai.
ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥ har jan nayrh na aavee jamkankar jamkalai.
ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥ say saah sachay vanjaari-aa jin har Dhan palai.
ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥ har kirpaa tay har paa-ee-ai jaa aap har ghalai. ||15||
ਸਲੋਕੁ ਮਃ ੩ ॥ salok mehlaa 3.
ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥ manmukh vaapaarai saar na jaannee bikh vihaajheh bikh sangar-hahi bikh si-o Dhareh pi-aar.
ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥ baahrahu pandit sadaa-iday manhu moorakh gaavaar.
ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥ har si-o chit na laa-inee vaadee Dharan pi-aar.
ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥ vaadaa kee-aa karan kahaanee-aa koorh bol karahi aahaar.
ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥ jag meh raam naam har nirmalaa hor mailaa sabh aakaar.
ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥ naanak naam na chaytnee ho-ay mailay mareh gavaar. ||1||
ਮਃ ੩ ॥ mehlaa 3.
ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥ dukh lagaa bin sayvi-ai hukam mannay dukh jaa-ay.
ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥ aapay daataa sukhai daa aapay day-ay sajaa-ay.
ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥ naanak ayvai jaanee-ai sabh kichh tisai rajaa-ay. ||2||
ਪਉੜੀ ॥ pa-orhee.
ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥ har naam binaa jagat hai nirDhan bin naavai taripat naahee.
ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥ doojai bharam bhulaa-i-aa ha-umai dukh paahee.


© 2025 SGGS ONLINE
error: Content is protected !!
Scroll to Top