Page 319
                    ਮਃ ੫ ॥
                   
                    
                                             
                        
                                            
                    
                    
                
                                   
                    ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥
                   
                    
                                             
                        
                                            
                    
                    
                
                                   
                    ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥
                   
                    
                                             
                        
                                            
                    
                    
                
                                   
                    ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥
                   
                    
                                             
                        
                                            
                    
                    
                
                                   
                    ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥
                   
                    
                                             
                        
                                            
                    
                    
                
                                   
                    ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥
                   
                    
                                             
                        
                                            
                    
                    
                
                                   
                    ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥
                   
                    
                                             
                        
                                            
                    
                    
                
                                   
                    ਸਲੋਕ ਮਃ ੫ ॥
                   
                    
                                             
                        
                                            
                    
                    
                
                                   
                    ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥
                   
                    
                                             
                        
                                            
                    
                    
                
                                   
                    ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥
                   
                    
                                             
                        
                                            
                    
                    
                
                                   
                    ਮਃ ੫ ॥
                   
                    
                                             
                        
                                            
                    
                    
                
                                   
                    ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥
                   
                    
                                             
                        
                                            
                    
                    
                
                                   
                    ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥
                   
                    
                                             
                        
                                            
                    
                    
                
                                   
                    ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥
                   
                    
                                             
                        
                                            
                    
                    
                
                                   
                    ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥
                   
                    
                                             
                        
                                            
                    
                    
                
                                   
                    ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥
                   
                    
                                             
                        
                                            
                    
                    
                
                                   
                    ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥
                   
                    
                                             
                        
                                            
                    
                    
                
                                   
                    ਸਲੋਕ ਮਃ ੫ ॥
                   
                    
                                             
                        
                                            
                    
                    
                
                                   
                    ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥
                   
                    
                                             
                        
                                            
                    
                    
                
                                   
                    ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥
                   
                    
                                             
                        
                                            
                    
                    
                
                                   
                    ਮਃ ੫ ॥
                   
                    
                                             
                        
                                            
                    
                    
                
                                   
                    ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥
                   
                    
                                             
                        
                                            
                    
                    
                
                                   
                    ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥
                   
                    
                                             
                        
                                            
                    
                    
                
                                   
                    ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥
                   
                    
                                             
                        
                                            
                    
                    
                
                                   
                    ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥
                   
                    
                                             
                        
                                            
                    
                    
                
                                   
                    ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥
                   
                    
                                             
                        
                                            
                    
                    
                
                                   
                    ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥
                   
                    
                                             
                        
                                            
                    
                    
                
                                   
                    ਸਲੋਕ ਮਃ ੫ ॥
                   
                    
                                             
                        
                                            
                    
                    
                
                                   
                    ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥
                   
                    
                                             
                        
                                            
                    
                    
                
                                   
                    ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥
                   
                    
                                             
                        
                                            
                    
                    
                
                                   
                    ਮਃ ੫ ॥
                   
                    
                                             
                        
                                            
                    
                    
                
                                   
                    ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥
                   
                    
                                             
                        
                                            
                    
                    
                
                                   
                    ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥
                   
                    
                                             
                        
                                            
                    
                    
                
                                   
                    ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥
                   
                    
                                             
                        
                                            
                    
                    
                
                                   
                    ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥
                   
                    
                                             
                        
                                            
                    
                    
                
                                   
                    ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥
                   
                    
                                             
                        
                                            
                    
                    
                
                                   
                    ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥
                   
                    
                                             
                        
                                            
                    
                    
                
                                   
                    ਸਲੋਕ ਮਃ ੫ ॥
                   
                    
                                             
                        
                                            
                    
                    
                
                                   
                    ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
                   
                    
                                             
                        
                                            
                    
                    
                
                                   
                    ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥
                   
                    
                                             
                        
                                            
                    
                    
                
                                   
                    ਮਃ ੫ ॥
                   
                    
                                             
                        
                                            
                    
                    
                
                                   
                    ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥
                   
                    
                                             
                        
                                            
                    
                    
                
                                   
                    ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥