Guru Granth Sahib Translation Project

Guru Granth Sahib Swahili Page 991

Page 991

ਮਾਰੂ ਮਹਲਾ ੧ ॥ maaroo mehlaa 1.
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥ mul khareedee laalaa golaa mayraa naa-o sab
ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥ gur kee bachnee haat bikaanaa jit laa-i-aa tit laagaa. ||1||
ਤੇਰੇ ਲਾਲੇ ਕਿਆ ਚਤੁਰਾਈ ॥ tayray laalay ki-aa chaturaa-ee.
ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥ saahib kaa hukam na karnaa jaa-ee. ||1|| rahaa-o.
ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥ maa laalee pi-o laalaa mayraa ha-o laalay kaa jaa-i-aa.
ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥ laalee naachai laalaa gaavai bhagat kara-o tayree raa-i-aa. ||2||
ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥ pee-ah ta paanee aanee meeraa khaahi ta peesan jaa-o.
ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥ pakhaa fayree pair malovaa japat rahaa tayraa naa-o. ||3||
ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥ loon haraamee naanak laalaa bakhsihi tuDh vadi-aa-ee.
ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥ aad jugaad da-i-aapat daataa tuDh vin mukat na paa-ee. ||4||6||
ਮਾਰੂ ਮਹਲਾ ੧ ॥ maaroo mehlaa 1.
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ ko-ee aakhai bhootnaa ko kahai baytaalaa.
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥ ko-ee aakhai aadmee naanak vaychaaraa. ||1||
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ bha-i-aa divaanaa saah kaa naanak ba-uraanaa.
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥ ha-o har bin avar na jaanaa. ||1|| rahaa-o.
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥ ta-o dayvaanaa jaanee-ai jaa bhai dayvaanaa ho-ay.
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥ aykee saahib baahraa doojaa avar na jaanai ko-ay. ||2||
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥ ta-o dayvaanaa jaanee-ai jaa aykaa kaar kamaa-ay.
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥ hukam pachhaanai khasam kaa doojee avar si-aanap kaa-ay. ||3||
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥ ta-o dayvaanaa jaanee-ai jaa saahib Dharay pi-aar.
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥ mandaa jaanai aap ka-o avar bhalaa sansaar. ||4||7||
ਮਾਰੂ ਮਹਲਾ ੧ ॥ maaroo mehlaa 1.
ਇਹੁ ਧਨੁ ਸਰਬ ਰਹਿਆ ਭਰਪੂਰਿ ॥ ih Dhan sarab rahi-aa bharpoor.
ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥ manmukh fireh se jaaneh door. ||1||
ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥ so Dhan vakhar naam ridai hamaarai.
ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ ॥ jis too deh tisai nistaarai. ||1|| rahaa-o.
ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥ na ih Dhan jalai na taskar lai jaa-ay.
ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥ na ih Dhan doobai na is Dhan ka-o milai sajaa-ay. ||2||
ਇਸੁ ਧਨ ਕੀ ਦੇਖਹੁ ਵਡਿਆਈ ॥ is Dhan kee daykhhu vadi-aa-ee.
ਸਹਜੇ ਮਾਤੇ ਅਨਦਿਨੁ ਜਾਈ ॥੩॥ sehjay maatay an-din jaa-ee. ||3||
ਇਕ ਬਾਤ ਅਨੂਪ ਸੁਨਹੁ ਨਰ ਭਾਈ ॥ ik baat anoop sunhu nar bhaa-ee.
ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥ is Dhan bin kahhu kinai param gat paa-ee. ||4||
ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥ bhanat naanak akath kee kathaa sunaa-ay.
ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥ satgur milai ta ih Dhan paa-ay. ||5||8||
ਮਾਰੂ ਮਹਲਾ ੧ ॥ maaroo mehlaa 1.
ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ soor sar sos lai som sar pokh lai jugat kar marat so san-banDh keejai.
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥ meen kee chapal si-o jugat man raakhee-ai udai nah hans nah kanDh chheejai. ||1||
ਮੂੜੇ ਕਾਇਚੇ ਭਰਮਿ ਭੁਲਾ ॥ moorhay kaa-ichay bharam bhulaa.
ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥ nah cheeni-aa parmaanand bairaagee. ||1|| rahaa-o.
ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥ ajar gahu jaar lai amar gahu maar lai bharaat taj chhod ta-o api-o peejai.
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥ meen kee chapal si-o jugat man raakhee-ai udai nah hans nah kanDh chheejai. ||2||


© 2025 SGGS ONLINE
error: Content is protected !!
Scroll to Top