Guru Granth Sahib Translation Project

Guru Granth Sahib Swahili Page 734

Page 734

ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ gur kirpaa tay har man vasai horat biDh la-i-aa na jaa-ee. ||1||
ਹਰਿ ਧਨੁ ਸੰਚੀਐ ਭਾਈ ॥ har Dhan sanchee-ai bhaa-ee.
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ je halat palat har ho-ay sakhaa-ee. ||1|| rahaa-o.
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ satsangtee sang har Dhan khatee-ai hor thai horat upaa-ay har Dhan kitai na paa-ee.
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ har ratnai kaa vapaaree-aa har ratan Dhan vihaajhay kachai kay vaapaaree-ay vaak har Dhan la-i-aa na jaa-ee. ||2||
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ har Dhan ratan javayhar maanak har Dhanai naal amrit vaylai vatai har bhagtee har liv laa-ee.
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ har Dhan amrit vaylai vatai kaa beeji-aa bhagat khaa-ay kharach rahay nikhutai naahee.
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥ halat palat har Dhanai kee bhagtaa ka-o milee vadi-aa-ee. ||3||
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ har Dhan nirbha-o sadaa sadaa asthir hai saachaa ih har Dhan agnee taskarai paanee-ai jamdootai kisai kaa gavaa-i-aa na jaa-ee.
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ har Dhan ka-o uchkaa nayrh na aavee jam jaagaatee dand na lagaa-ee. ||4||
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ saaktee paap kar kai bikhi-aa Dhan sanchi-aa tinaa ik vikh naal na jaa-ee.
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥ haltai vich saakat duhaylay bha-ay hathahu chhurhak ga-i-aa agai palat saakat har dargeh dho-ee na paa-ee. ||5||
ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ is har Dhan kaa saahu har aap hai santahu jis no day-ay so har Dhan lad chalaa-ee.
ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥ is har Dhanai kaa totaa kaday na aavee jan naanak ka-o gur sojhee paa-ee. ||6||3||10||
ਸੂਹੀ ਮਹਲਾ ੪ ॥ soohee mehlaa 4.
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ jis no har suparsan ho-ay so har gunaa ravai so bhagat so parvaan.
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥ tis kee mahimaa ki-aa varnee-ai jis kai hirdai vasi-aa har purakh bhagvaan. ||1||
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥ govind gun gaa-ee-ai jee-o laa-ay satguroo naal Dhi-aan. ||1|| rahaa-o.
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥ so satguroo saa sayvaa satgur kee safal hai jis tay paa-ee-ai param niDhaan.
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥ jo doojai bhaa-ay saakat kaamnaa arath durganDh sarayvday so nihfal sabh agi-aan. ||2||
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥ jis no parteet hovai tis kaa gaavi-aa thaa-ay pavai so paavai dargeh maan.
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥ jo bin parteetee kaptee koorhee koorhee akhee meetday un kaa utar jaa-igaa jhooth gumaan. ||3||
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥ jaytaa jee-o pind sabh tayraa tooN antarjaamee purakh bhagvaan.
ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥ daasan daas kahai jan naanak jayhaa tooN karaa-ihi tayhaa ha-o karee vakhi-aan. ||4||4||11||


© 2025 SGGS ONLINE
error: Content is protected !!
Scroll to Top