Guru Granth Sahib Translation Project

Guru Granth Sahib Swahili Page 673

Page 673

ਧਨਾਸਰੀ ਮਹਲਾ ੫ ॥ Dhanaasree mehlaa 5.
ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ jih karnee hoveh sarmindaa ihaa kamaanee reet.
ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥ sant kee nindaa saakat kee poojaa aisee darirh-ee bipreet. ||1||
ਮਾਇਆ ਮੋਹ ਭੂਲੋ ਅਵਰੈ ਹੀਤ ॥ maa-i-aa moh bhoolo avrai heet.
ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥ harichand-uree ban har paat ray ihai tuhaaro beet. ||1|| rahaa-o.
ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥ chandan layp hot dayh ka-o sukh garDhabh bhasam sangeet.
ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥ amrit sang naahi ruch aavat bikhai thag-uree pareet. ||2||
ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥ utam sant bhalay sanjogee is jug meh pavit puneet.
ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥ jaat akaarath janam padaarath kaach baadrai jeet. ||3||
ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥ janam janam kay kilvikh dukh bhaagay gur gi-aan anjan naytar deet.
ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥ saaDhsang in dukh tay niksi-o naanak ayk pareet. ||4||9||
ਧਨਾਸਰੀ ਮਹਲਾ ੫ ॥ Dhanaasree mehlaa 5.
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ paanee pakhaa peesa-o sant aagai gun govind jas gaa-ee.
ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ saas saas man naam samHaarai ih bisraam niDh paa-ee. ||1||
ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ tumH karahu da-i-aa mayray saa-ee.
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ aisee mat deejai mayray thaakur sadaa sadaa tuDh Dhi-aa-ee. ||1|| rahaa-o.
ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ tumHree kirpaa tay moh maan chhootai binas jaa-ay bharmaa-ee.
ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ anad roop ravi-o sabh maDhay jat kat paykha-o jaa-ee. ||2||
ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ tumH da-i-aal kirpaal kirpaa niDh patit paavan gosaa-ee.
ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ kot sookh aanand raaj paa-ay mukh tay nimakh bulaa-ee. ||3||
ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ jaap taap bhagat saa pooree jo parabh kai man bhaa-ee.
ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥ naam japat tarisnaa sabh bujhee hai naanak taripat aghaa-ee. ||4||10||
ਧਨਾਸਰੀ ਮਹਲਾ ੫ ॥ Dhanaasree mehlaa 5.
ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥ jin keenay vas apunai tarai gun bhavan chatur sansaaraa.
ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥ jag isnaan taap thaan khanday ki-aa ih jant vichaaraa. ||1||
ਪ੍ਰਭ ਕੀ ਓਟ ਗਹੀ ਤਉ ਛੂਟੋ ॥ parabh kee ot gahee ta-o chhooto.
ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥ saaDh parsaad har har har gaa-ay bikhai bi-aaDh tab hooto. ||1|| rahaa-o.
ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥ nah sunee-ai nah mukh tay bakee-ai nah mohai uh deethee.
ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥ aisee thag-uree paa-ay bhulaavai man sabh kai laagai meethee. ||2|
ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ maa-ay baap poot hit bharaataa un ghar ghar mayli-o doo-aa.
ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥ kis hee vaaDh ghaat kis hee peh saglay lar lar moo-aa. ||3||
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥ ha-o balihaaree satgur apunay jin ih chalat dikhaa-i-aa.
ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥ goojhee bhaahi jalai sansaaraa bhagat na bi-aapai maa-i-aa. ||4||
ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥ sant parsaad mahaa sukh paa-i-aa saglay banDhan kaatay.
ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥ har har naam naanak Dhan paa-i-aa apunai ghar lai aa-i-aa khaatay. ||5||11||
ਧਨਾਸਰੀ ਮਹਲਾ ੫ ॥ Dhanaasree mehlaa 5.
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ tum daatay thaakur partipaalak naa-ik khasam hamaaray.


© 2025 SGGS ONLINE
error: Content is protected !!
Scroll to Top