Guru Granth Sahib Translation Project

Guru Granth Sahib Swahili Page 621

Page 621

ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥ atal bachan naanak gur tayraa safal kar mastak Dhaari-aa. ||2||21||49||
ਸੋਰਠਿ ਮਹਲਾ ੫ ॥ sorath mehlaa 5.
ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ jee-a jantar sabh tis kay kee-ay so-ee sant sahaa-ee.
ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥ apunay sayvak kee aapay raakhai pooran bha-ee badaa-ee. ||1||
ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥ paarbarahm pooraa mayrai naal.
ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥ gur poorai pooree sabh raakhee ho-ay sarab da-i-aal. ||1|| rahaa-o.
ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥ an-din naanak naam Dhi-aa-ay jee-a paraan kaa daataa.
ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥ apunay daas ka-o kanth laa-ay raakhai ji-o baarik pit maataa. ||2||22||50||
ਸੋਰਠਿ ਮਹਲਾ ੫ ਘਰੁ ੩ ਚਉਪਦੇ sorath mehlaa 5 ghar 3 cha-upday
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ mil panchahu nahee sahsaa chukaa-i-aa.
ਸਿਕਦਾਰਹੁ ਨਹ ਪਤੀਆਇਆ ॥ sikdaarahu nah patee-aa-i-aa.
ਉਮਰਾਵਹੁ ਆਗੈ ਝੇਰਾ ॥ umraavahu aagai jhayraa.
ਮਿਲਿ ਰਾਜਨ ਰਾਮ ਨਿਬੇਰਾ ॥੧॥ mil raajan raam nibayraa. ||1||
ਅਬ ਢੂਢਨ ਕਤਹੁ ਨ ਜਾਈ ॥ ab dhoodhan katahu na jaa-ee.
ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ gobid bhaytay gur gosaa-ee. rahaa-o.
ਆਇਆ ਪ੍ਰਭ ਦਰਬਾਰਾ ॥ aa-i-aa parabh darbaaraa.
ਤਾ ਸਗਲੀ ਮਿਟੀ ਪੂਕਾਰਾ ॥ taa saglee mitee pookaaraa.
ਲਬਧਿ ਆਪਣੀ ਪਾਈ ॥ labaDh aapnee paa-ee.
ਤਾ ਕਤ ਆਵੈ ਕਤ ਜਾਈ ॥੨॥ taa kat aavai kat jaa-ee. ||2||
ਤਹ ਸਾਚ ਨਿਆਇ ਨਿਬੇਰਾ ॥ tah saach ni-aa-ay nibayraa.
ਊਹਾ ਸਮ ਠਾਕੁਰੁ ਸਮ ਚੇਰਾ ॥ oohaa sam thaakur sam chayraa.
ਅੰਤਰਜਾਮੀ ਜਾਨੈ ॥ antarjaamee jaanai.
ਬਿਨੁ ਬੋਲਤ ਆਪਿ ਪਛਾਨੈ ॥੩॥ bin bolat aap pachhaanai. ||3||
ਸਰਬ ਥਾਨ ਕੋ ਰਾਜਾ ॥ sarab thaan ko raajaa.
ਤਹ ਅਨਹਦ ਸਬਦ ਅਗਾਜਾ ॥ tah anhad sabad agaajaa.
ਤਿਸੁ ਪਹਿ ਕਿਆ ਚਤੁਰਾਈ ॥ tis peh ki-aa chaturaa-ee.
ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥ mil naanak aap gavaa-ee. ||4||1||51||
ਸੋਰਠਿ ਮਹਲਾ ੫ ॥ sorath mehlaa 5.
ਹਿਰਦੈ ਨਾਮੁ ਵਸਾਇਹੁ ॥ hirdai naam vasaa-iho.
ਘਰਿ ਬੈਠੇ ਗੁਰੂ ਧਿਆਇਹੁ ॥ ghar baithay guroo Dhi-aa-iho.
ਗੁਰਿ ਪੂਰੈ ਸਚੁ ਕਹਿਆ ॥ gur poorai sach kahi-aa.
ਸੋ ਸੁਖੁ ਸਾਚਾ ਲਹਿਆ ॥੧॥ so sukh saachaa lahi-aa. ||1||
ਅਪੁਨਾ ਹੋਇਓ ਗੁਰੁ ਮਿਹਰਵਾਨਾ ॥ apunaa ho-i-o gur miharvaanaa.
ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥ anad sookh kali-aan mangal si-o ghar aa-ay kar isnaanaa. rahaa-o.
ਸਾਚੀ ਗੁਰ ਵਡਿਆਈ ॥ saachee gur vadi-aa-ee.
ਤਾ ਕੀ ਕੀਮਤਿ ਕਹਣੁ ਨ ਜਾਈ ॥ taa kee keemat kahan na jaa-ee.
ਸਿਰਿ ਸਾਹਾ ਪਾਤਿਸਾਹਾ ॥ sir saahaa paatisaahaa.
ਗੁਰ ਭੇਟਤ ਮਨਿ ਓਮਾਹਾ ॥੨॥ gur bhaytat man omaahaa. ||2||
ਸਗਲ ਪਰਾਛਤ ਲਾਥੇ ॥ ਮਿਲਿ ਸਾਧਸੰਗਤਿ ਕੈ ਸਾਥੇ ॥ sagal paraachhat laathay.mil saaDhsangat kai saathay.
ਗੁਣ ਨਿਧਾਨ ਹਰਿ ਨਾਮਾ ॥ gun niDhaan har naamaa.
ਜਪਿ ਪੂਰਨ ਹੋਏ ਕਾਮਾ ॥੩॥ jap pooran ho-ay kaamaa. ||3||
ਗੁਰਿ ਕੀਨੋ ਮੁਕਤਿ ਦੁਆਰਾ ॥ gur keeno mukat du-aaraa.
ਸਭ ਸ੍ਰਿਸਟਿ ਕਰੈ ਜੈਕਾਰਾ ॥ sabh sarisat karai jaikaaraa.
ਨਾਨਕ ਪ੍ਰਭੁ ਮੇਰੈ ਸਾਥੇ ॥ naanak parabh mayrai saathay.
ਜਨਮ ਮਰਣ ਭੈ ਲਾਥੇ ॥੪॥੨॥੫੨॥ janam maran bhai laathay. ||4||2||52||
ਸੋਰਠਿ ਮਹਲਾ ੫ ॥ sorath mehlaa 5.
ਗੁਰਿ ਪੂਰੈ ਕਿਰਪਾ ਧਾਰੀ ॥ gur poorai kirpaa Dhaaree.
ਪ੍ਰਭਿ ਪੂਰੀ ਲੋਚ ਹਮਾਰੀ ॥ parabh pooree loch hamaaree.
ਕਰਿ ਇਸਨਾਨੁ ਗ੍ਰਿਹਿ ਆਏ ॥ kar isnaan garihi aa-ay.
ਅਨਦ ਮੰਗਲ ਸੁਖ ਪਾਏ ॥੧॥ anad mangal sukh paa-ay. ||1||
ਸੰਤਹੁ ਰਾਮ ਨਾਮਿ ਨਿਸਤਰੀਐ ॥ santahu raam naam nistaree-ai.
ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ oothat baithat har har Dhi-aa-ee-ai an-din sukarit karee-ai. ||1|| rahaa-o.


© 2025 SGGS ONLINE
error: Content is protected !!
Scroll to Top