Page 1248
                    ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥
                   
                    
                                             
                        
                                            
                    
                    
                
                                   
                    ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥
                   
                    
                                             
                        
                                            
                    
                    
                
                                   
                    ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥
                   
                    
                                             
                        
                                            
                    
                    
                
                                   
                    ਸਲੋਕ ਮਃ ੩ ॥
                   
                    
                                             
                        
                                            
                    
                    
                
                                   
                    ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
                   
                    
                                             
                        
                                            
                    
                    
                
                                   
                    ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥
                   
                    
                                             
                        
                                            
                    
                    
                
                                   
                    ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥
                   
                    
                                             
                        
                                            
                    
                    
                
                                   
                    ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥
                   
                    
                                             
                        
                                            
                    
                    
                
                                   
                    ਮਃ ੩ ॥
                   
                    
                                             
                        
                                            
                    
                    
                
                                   
                    ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥
                   
                    
                                             
                        
                                            
                    
                    
                
                                   
                    ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥
                   
                    
                                             
                        
                                            
                    
                    
                
                                   
                    ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨ੍ਹ੍ਹ ਪੂਰਬਿ ਲਿਖਿਆ ਕਰਾਮੁ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥
                   
                    
                                             
                        
                                            
                    
                    
                
                                   
                    ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥
                   
                    
                                             
                        
                                            
                    
                    
                
                                   
                    ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥
                   
                    
                                             
                        
                                            
                    
                    
                
                                   
                    ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥
                   
                    
                                             
                        
                                            
                    
                    
                
                                   
                    ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥
                   
                    
                                             
                        
                                            
                    
                    
                
                                   
                    ਸਲੋਕ ਮਃ ੩ ॥
                   
                    
                                             
                        
                                            
                    
                    
                
                                   
                    ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ ॥
                   
                    
                                             
                        
                                            
                    
                    
                
                                   
                    ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥
                   
                    
                                             
                        
                                            
                    
                    
                
                                   
                    ਮਃ ੩ ॥
                   
                    
                                             
                        
                                            
                    
                    
                
                                   
                    ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥
                   
                    
                                             
                        
                                            
                    
                    
                
                                   
                    ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥
                   
                    
                                             
                        
                                            
                    
                    
                
                                   
                    ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥
                   
                    
                                             
                        
                                            
                    
                    
                
                                   
                    ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥
                   
                    
                                             
                        
                                            
                    
                    
                
                                   
                    ਖਿਨੁ ਪਲੁ ਘੜੀ ਨ ਜੀਵਊ ਬਿਨੁ ਦੇਖੇ ਮਰਾਂ ਮਾਇ ॥
                   
                    
                                             
                        
                                            
                    
                    
                
                                   
                    ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥
                   
                    
                                             
                        
                                            
                    
                    
                
                                   
                    ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥
                   
                    
                                             
                        
                                            
                    
                    
                
                                   
                    ਸਲੋਕ ਮਃ ੩ ॥
                   
                    
                                             
                        
                                            
                    
                    
                
                                   
                    ਮਨਮੁਖ ਬੋਲਿ ਨ ਜਾਣਨ੍ਹ੍ਹੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥
                   
                    
                                             
                        
                                            
                    
                    
                
                                   
                    ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥
                   
                    
                                             
                        
                                            
                    
                    
                
                                   
                    ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ ॥
                   
                    
                                             
                        
                                            
                    
                    
                
                                   
                    ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥
                   
                    
                                             
                        
                                            
                    
                    
                
                                   
                    ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥੧॥
                   
                    
                                             
                        
                                            
                    
                    
                
                                   
                    ਮਃ ੩ ॥
                   
                    
                                             
                        
                                            
                    
                    
                
                                   
                    ਹਰਿ ਗੁਰਮੁਖਿ ਤਿਨ੍ਹ੍ਹੀ ਅਰਾਧਿਆ ਜਿਨ੍ਹ੍ਹ ਕਰਮਿ ਪਰਾਪਤਿ ਹੋਇ ॥
                   
                    
                                             
                        
                                            
                    
                    
                
                                   
                    ਨਾਨਕ ਹਉ ਬਲਿਹਾਰੀ ਤਿਨ੍ਹ੍ਹ ਕਉ ਜਿਨ੍ਹ੍ਹ ਹਰਿ ਮਨਿ ਵਸਿਆ ਸੋਇ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥
                   
                    
                                             
                        
                                            
                    
                    
                
                                   
                    ਨਿਤ ਜੀਵਣ ਕਉ ਚਿਤੁ ਗੜ੍ਹ੍ਹ ਮੰਡਪ ਸਵਾਰਿਆ ॥
                   
                    
                                             
                        
                                            
                    
                    
                
                                   
                    ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥
                   
                    
                                             
                        
                                            
                    
                    
                
                                   
                    ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥