Page 1241
                    ਕੁੰਗੂ ਚੰਨਣੁ ਫੁਲ ਚੜਾਏ ॥
                   
                    
                                             
                        
                                            
                    
                    
                
                                   
                    ਪੈਰੀ ਪੈ ਪੈ ਬਹੁਤੁ ਮਨਾਏ ॥
                   
                    
                                             
                        
                                            
                    
                    
                
                                   
                    ਮਾਣੂਆ ਮੰਗਿ ਮੰਗਿ ਪੈਨ੍ਹ੍ਹੈ ਖਾਇ ॥
                   
                    
                                             
                        
                                            
                    
                    
                
                                   
                    ਅੰਧੀ ਕੰਮੀ ਅੰਧ ਸਜਾਇ ॥
                   
                    
                                             
                        
                                            
                    
                    
                
                                   
                    ਭੁਖਿਆ ਦੇਇ ਨ ਮਰਦਿਆ ਰਖੈ ॥
                   
                    
                                             
                        
                                            
                    
                    
                
                                   
                    ਅੰਧਾ ਝਗੜਾ ਅੰਧੀ ਸਥੈ ॥੧॥
                   
                    
                                             
                        
                                            
                    
                    
                
                                   
                    ਮਹਲਾ ੧ ॥
                   
                    
                                             
                        
                                            
                    
                    
                
                                   
                    ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥
                   
                    
                                             
                        
                                            
                    
                    
                
                                   
                    ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥
                   
                    
                                             
                        
                                            
                    
                    
                
                                   
                    ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥
                   
                    
                                             
                        
                                            
                    
                    
                
                                   
                    ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥
                   
                    
                                             
                        
                                            
                    
                    
                
                                   
                    ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥
                   
                    
                                             
                        
                                            
                    
                    
                
                                   
                    ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥
                   
                    
                                             
                        
                                            
                    
                    
                
                                   
                    ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥
                   
                    
                                             
                        
                                            
                    
                    
                
                                   
                    ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥
                   
                    
                                             
                        
                                            
                    
                    
                
                                   
                    ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥
                   
                    
                                             
                        
                                            
                    
                    
                
                                   
                    ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥
                   
                    
                                             
                        
                                            
                    
                    
                
                                   
                    ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥
                   
                    
                                             
                        
                                            
                    
                    
                
                                   
                    ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥
                   
                    
                                             
                        
                                            
                    
                    
                
                                   
                    ਸਲੋਕ ਮਃ ੧ ॥
                   
                    
                                             
                        
                                            
                    
                    
                
                                   
                    ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥
                   
                    
                                             
                        
                                            
                    
                    
                
                                   
                    ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥
                   
                    
                                             
                        
                                            
                    
                    
                
                                   
                    ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥
                   
                    
                                             
                        
                                            
                    
                    
                
                                   
                    ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥
                   
                    
                                             
                        
                                            
                    
                    
                
                                   
                    ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥
                   
                    
                                             
                        
                                            
                    
                    
                
                                   
                    ਮਃ ੧ ॥
                   
                    
                                             
                        
                                            
                    
                    
                
                                   
                    ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥
                   
                    
                                             
                        
                                            
                    
                    
                
                                   
                    ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥
                   
                    
                                             
                        
                                            
                    
                    
                
                                   
                    ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥
                   
                    
                                             
                        
                                            
                    
                    
                
                                   
                    ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥
                   
                    
                                             
                        
                                            
                    
                    
                
                                   
                    ਪਉੜੀ ॥
                   
                    
                                             
                        
                                            
                    
                    
                
                                   
                    ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥
                   
                    
                                             
                        
                                            
                    
                    
                
                                   
                    ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥
                   
                    
                                             
                        
                                            
                    
                    
                
                                   
                    ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥
                   
                    
                                             
                        
                                            
                    
                    
                
                                   
                    ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥
                   
                    
                                             
                        
                                            
                    
                    
                
                                   
                    ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥
                   
                    
                                             
                        
                                            
                    
                    
                
                                   
                    ਸਲੋਕ ਮਃ ੧ ॥
                   
                    
                                             
                        
                                            
                    
                    
                
                                   
                    ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥
                   
                    
                                             
                        
                                            
                    
                    
                
                                   
                    ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥
                   
                    
                                             
                        
                                            
                    
                    
                
                                   
                    ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥
                   
                    
                                             
                        
                                            
                    
                    
                
                                   
                    ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥
                   
                    
                                             
                        
                                            
                    
                    
                
                                   
                    ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥
                   
                    
                                             
                        
                                            
                    
                    
                
                                   
                    ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥
                   
                    
                                             
                        
                                            
                    
                    
                
                                   
                    ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥
                   
                    
                                             
                        
                                            
                    
                    
                
                                   
                    ਮਃ ੧ ॥
                   
                    
                                             
                        
                                            
                    
                    
                
                                   
                    ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥
                   
                    
                                             
                        
                                            
                    
                    
                
                                   
                    ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥