Page 807
                    ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥
                   
                    
                                             
                        
                                            
                    
                    
                
                                   
                    ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥
                   
                    
                                             
                        
                                            
                    
                    
                
                                   
                    ਬਿਲਾਵਲੁ ਮਹਲਾ ੫ ॥
                   
                    
                                             
                        
                                            
                    
                    
                
                                   
                    ਜਿਸੁ ਊਪਰਿ ਹੋਵਤ ਦਇਆਲੁ ॥
                   
                    
                                             
                        
                                            
                    
                    
                
                                   
                    ਹਰਿ ਸਿਮਰਤ ਕਾਟੈ ਸੋ ਕਾਲੁ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਸਾਧਸੰਗਿ ਭਜੀਐ ਗੋਪਾਲੁ ॥
                   
                    
                                             
                        
                                            
                    
                    
                
                                   
                    ਗੁਨ ਗਾਵਤ ਤੂਟੈ ਜਮ ਜਾਲੁ ॥੧॥
                   
                    
                                             
                        
                                            
                    
                    
                
                                   
                    ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥
                   
                    
                                             
                        
                                            
                    
                    
                
                                   
                    ਨਾਨਕੁ ਜਾਚੈ ਸਾਧ ਰਵਾਲ ॥੨॥੬॥੨੪॥
                   
                    
                                             
                        
                                            
                    
                    
                
                                   
                    ਬਿਲਾਵਲੁ ਮਹਲਾ ੫ ॥
                   
                    
                                             
                        
                                            
                    
                    
                
                                   
                    ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
                   
                    
                                             
                        
                                            
                    
                    
                
                                   
                    ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥
                   
                    
                                             
                        
                                            
                    
                    
                
                                   
                    ਐਸੀ ਪ੍ਰੀਤਿ ਕਰਹੁ ਮਨ ਮੇਰੇ ॥
                   
                    
                                             
                        
                                            
                    
                    
                
                                   
                    ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਕਹੁ ਨਾਨਕ ਜਾ ਕੇ ਨਿਰਮਲ ਭਾਗ ॥
                   
                    
                                             
                        
                                            
                    
                    
                
                                   
                    ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥
                   
                    
                                             
                        
                                            
                    
                    
                
                                   
                    ਬਿਲਾਵਲੁ ਮਹਲਾ ੫ ॥
                   
                    
                                             
                        
                                            
                    
                    
                
                                   
                    ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥
                   
                    
                                             
                        
                                            
                    
                    
                
                                   
                    ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥
                   
                    
                                             
                        
                                            
                    
                    
                
                                   
                    ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥
                   
                    
                                             
                        
                                            
                    
                    
                
                                   
                    ਨਾਨਕ ਗੁਰ ਪੂਰੇ ਸਰਨਾਈ ॥
                   
                    
                                             
                        
                                            
                    
                    
                
                                   
                    ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥
                   
                    
                                             
                        
                                            
                    
                    
                
                                   
                    ਬਿਲਾਵਲੁ ਮਹਲਾ ੫ ॥
                   
                    
                                             
                        
                                            
                    
                    
                
                                   
                    ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥
                   
                    
                                             
                        
                                            
                    
                    
                
                                   
                    ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥
                   
                    
                                             
                        
                                            
                    
                    
                
                                   
                    ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥
                   
                    
                                             
                        
                                            
                    
                    
                
                                   
                    ਬਿਲਾਵਲੁ ਮਹਲਾ ੫ ॥
                   
                    
                                             
                        
                                            
                    
                    
                
                                   
                    ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥
                   
                    
                                             
                        
                                            
                    
                    
                
                                   
                    ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥.
                   
                    
                                             
                        
                                            
                    
                    
                
                                   
                    ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥
                   
                    
                                             
                        
                                            
                    
                    
                
                                   
                    ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥੧॥
                   
                    
                                             
                        
                                            
                    
                    
                
                                   
                    ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥
                   
                    
                                             
                        
                                            
                    
                    
                
                                   
                    ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥੨॥੧੦॥੨੮॥
                   
                    
                                             
                        
                                            
                    
                    
                
                                   
                    ਬਿਲਾਵਲੁ ਮਹਲਾ ੫ ॥
                   
                    
                                             
                        
                                            
                    
                    
                
                                   
                    ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥
                   
                    
                                             
                        
                                            
                    
                    
                
                                   
                    ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥
                   
                    
                                             
                        
                                            
                    
                    
                
                                   
                    ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥
                   
                    
                                             
                        
                                            
                    
                    
                
                                   
                    ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥
                   
                    
                                             
                        
                                            
                    
                    
                
                                   
                    ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥
                   
                    
                                             
                        
                                            
                    
                    
                
                                   
                    ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥
                   
                    
                                             
                        
                                            
                    
                    
                
                                   
                    ਬਿਲਾਵਲੁ ਮਹਲਾ ੫ ॥
                   
                    
                                             
                        
                                            
                    
                    
                
                                   
                    ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥
                   
                    
                                             
                        
                                            
                    
                    
                
                                   
                    ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥