Page 484
                    ਆਸਾ ॥
                   
                    
                                             
                        
                                            
                    
                    
                
                                   
                    ਮੇਰੀ ਬਹੁਰੀਆ ਕੋ ਧਨੀਆ ਨਾਉ ॥
                   
                    
                                             
                        
                                            
                    
                    
                
                                   
                    ਲੇ ਰਾਖਿਓ ਰਾਮ ਜਨੀਆ ਨਾਉ ॥੧॥
                   
                    
                                             
                        
                                            
                    
                    
                
                                   
                    ਇਨ੍ਹ੍ਹ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥
                   
                    
                                             
                        
                                            
                    
                    
                
                                   
                    ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਕਹਤੁ ਕਬੀਰ ਸੁਨਹੁ ਮੇਰੀ ਮਾਈ ॥
                   
                    
                                             
                        
                                            
                    
                    
                
                                   
                    ਇਨ੍ਹ੍ਹ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥
                   
                    
                                             
                        
                                            
                    
                    
                
                                   
                    ਆਸਾ ॥
                   
                    
                                             
                        
                                            
                    
                    
                
                                   
                    ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥
                   
                    
                                             
                        
                                            
                    
                    
                
                                   
                    ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਘੂੰਘਟੁ ਕਾਢਿ ਗਈ ਤੇਰੀ ਆਗੈ ॥
                   
                    
                                             
                        
                                            
                    
                    
                
                                   
                    ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥
                   
                    
                                             
                        
                                            
                    
                    
                
                                   
                    ਘੂੰਘਟ ਕਾਢੇ ਕੀ ਇਹੈ ਬਡਾਈ ॥
                   
                    
                                             
                        
                                            
                    
                    
                
                                   
                    ਦਿਨ ਦਸ ਪਾਂਚ ਬਹੂ ਭਲੇ ਆਈ ॥੨॥
                   
                    
                                             
                        
                                            
                    
                    
                
                                   
                    ਘੂੰਘਟੁ ਤੇਰੋ ਤਉ ਪਰਿ ਸਾਚੈ ॥
                   
                    
                                             
                        
                                            
                    
                    
                
                                   
                    ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥
                   
                    
                                             
                        
                                            
                    
                    
                
                                   
                    ਕਹਤ ਕਬੀਰ ਬਹੂ ਤਬ ਜੀਤੈ ॥
                   
                    
                                             
                        
                                            
                    
                    
                
                                   
                    ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥
                   
                    
                                             
                        
                                            
                    
                    
                
                                   
                    ਆਸਾ ॥
                   
                    
                                             
                        
                                            
                    
                    
                
                                   
                    ਕਰਵਤੁ ਭਲਾ ਨ ਕਰਵਟ ਤੇਰੀ ॥
                   
                    
                                             
                        
                                            
                    
                    
                
                                   
                    ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥
                   
                    
                                             
                        
                                            
                    
                    
                
                                   
                    ਹਉ ਵਾਰੀ ਮੁਖੁ ਫੇਰਿ ਪਿਆਰੇ ॥
                   
                    
                                             
                        
                                            
                    
                    
                
                                   
                    ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਜਉ ਤਨੁ ਚੀਰਹਿ ਅੰਗੁ ਨ ਮੋਰਉ ॥
                   
                    
                                             
                        
                                            
                    
                    
                
                                   
                    ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥
                   
                    
                                             
                        
                                            
                    
                    
                
                                   
                    ਹਮ ਤੁਮ ਬੀਚੁ ਭਇਓ ਨਹੀ ਕੋਈ ॥
                   
                    
                                             
                        
                                            
                    
                    
                
                                   
                    ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥
                   
                    
                                             
                        
                                            
                    
                    
                
                                   
                    ਕਹਤੁ ਕਬੀਰੁ ਸੁਨਹੁ ਰੇ ਲੋਈ ॥
                   
                    
                                             
                        
                                            
                    
                    
                
                                   
                    ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥
                   
                    
                                             
                        
                                            
                    
                    
                
                                   
                    ਆਸਾ ॥
                   
                    
                                             
                        
                                            
                    
                    
                
                                   
                    ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥
                   
                    
                                             
                        
                                            
                    
                    
                
                                   
                    ਸਭੁ ਜਗੁ ਆਨਿ ਤਨਾਇਓ ਤਾਨਾਂ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥
                   
                    
                                             
                        
                                            
                    
                    
                
                                   
                    ਤਬ ਹਮ ਇਤਨਕੁ ਪਸਰਿਓ ਤਾਨਾਂ ॥੧॥
                   
                    
                                             
                        
                                            
                    
                    
                
                                   
                    ਧਰਨਿ ਅਕਾਸ ਕੀ ਕਰਗਹ ਬਨਾਈ ॥
                   
                    
                                             
                        
                                            
                    
                    
                
                                   
                    ਚੰਦੁ ਸੂਰਜੁ ਦੁਇ ਸਾਥ ਚਲਾਈ ॥੨॥
                   
                    
                                             
                        
                                            
                    
                    
                
                                   
                    ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥
                   
                    
                                             
                        
                                            
                    
                    
                
                                   
                    ਜੋਲਾਹੇ ਘਰੁ ਅਪਨਾ ਚੀਨ੍ਹ੍ਹਾਂ ਘਟ ਹੀ ਰਾਮੁ ਪਛਾਨਾਂ ॥੩॥
                   
                    
                                             
                        
                                            
                    
                    
                
                                   
                    ਕਹਤੁ ਕਬੀਰੁ ਕਾਰਗਹ ਤੋਰੀ ॥
                   
                    
                                             
                        
                                            
                    
                    
                
                                   
                    ਸੂਤੈ ਸੂਤ ਮਿਲਾਏ ਕੋਰੀ ॥੪॥੩॥੩੬॥
                   
                    
                                             
                        
                                            
                    
                    
                
                                   
                    ਆਸਾ ॥
                   
                    
                                             
                        
                                            
                    
                    
                
                                   
                    ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥
                   
                    
                                             
                        
                                            
                    
                    
                
                                   
                    ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥
                   
                    
                                             
                        
                                            
                    
                    
                
                                   
                    ਪੂਜਹੁ ਰਾਮੁ ਏਕੁ ਹੀ ਦੇਵਾ ॥
                   
                    
                                             
                        
                                            
                    
                    
                
                                   
                    ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
                   
                    
                                             
                        
                                            
                    
                    
                
                                   
                    ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥
                   
                    
                                             
                        
                                            
                    
                    
                
                                   
                    ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥
                   
                    
                                             
                        
                                            
                    
                    
                
                                   
                    ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥
                   
                    
                                             
                        
                                            
                    
                    
                
                                   
                    ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥
                   
                    
                                             
                        
                                            
                    
                    
                
                                   
                    ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥