Guru Granth Sahib Translation Project

Guru Granth Sahib Portuguese Page 873

Page 873

ਗੋਂਡ ॥ gond.
ਧੰਨੁ ਗੁਪਾਲ ਧੰਨੁ ਗੁਰਦੇਵ ॥ Dhan gupaal Dhan gurdayv.
ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥ Dhan anaad bhookhay kaval tehkayv.
ਧਨੁ ਓਇ ਸੰਤ ਜਿਨ ਐਸੀ ਜਾਨੀ ॥ Dhan o-ay sant jin aisee jaanee.
ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥ tin ka-o milibo saringpaanee. ||1||
ਆਦਿ ਪੁਰਖ ਤੇ ਹੋਇ ਅਨਾਦਿ ॥ aad purakh tay ho-ay anaad.
ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥ japee-ai naam ann kai saad. ||1|| rahaa-o.
ਜਪੀਐ ਨਾਮੁ ਜਪੀਐ ਅੰਨੁ ॥ japee-ai naam japee-ai ann.
ਅੰਭੈ ਕੈ ਸੰਗਿ ਨੀਕਾ ਵੰਨੁ ॥ ambhai kai sang neekaa vann.
ਅੰਨੈ ਬਾਹਰਿ ਜੋ ਨਰ ਹੋਵਹਿ ॥ annai baahar jo nar hoveh.
ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥ teen bhavan meh apnee khoveh. ||2||
ਛੋਡਹਿ ਅੰਨੁ ਕਰਹਿ ਪਾਖੰਡ ॥ chhodeh ann karahi pakhand.
ਨਾ ਸੋਹਾਗਨਿ ਨਾ ਓਹਿ ਰੰਡ ॥ naa sohaagan naa ohi rand.
ਜਗ ਮਹਿ ਬਕਤੇ ਦੂਧਾਧਾਰੀ ॥ jag meh baktay dooDhaaDhaaree.
ਗੁਪਤੀ ਖਾਵਹਿ ਵਟਿਕਾ ਸਾਰੀ ॥੩॥ guptee khaaveh vatikaa saaree. ||3||
ਅੰਨੈ ਬਿਨਾ ਨ ਹੋਇ ਸੁਕਾਲੁ ॥ annai binaa na ho-ay sukaal.
ਤਜਿਐ ਅੰਨਿ ਨ ਮਿਲੈ ਗੁਪਾਲੁ ॥ taji-ai ann na milai gupaal.
ਕਹੁ ਕਬੀਰ ਹਮ ਐਸੇ ਜਾਨਿਆ ॥ kaho kabeer ham aisay jaani-aa.
ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥ Dhan anaad thaakur man maani-aa. ||4||8||11||
ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ raag gond banee naamday-o jee kee ghar 1
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਅਸੁਮੇਧ ਜਗਨੇ ॥ asumayDh jagnay.
ਤੁਲਾ ਪੁਰਖ ਦਾਨੇ ॥ tulaa purakh daanay.
ਪ੍ਰਾਗ ਇਸਨਾਨੇ ॥੧॥ paraag isnaanay. ||1||
ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ta-o na pujeh har keerat naamaa.
ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥ apunay raameh bhaj ray man aalsee-aa. ||1|| rahaa-o.
ਗਇਆ ਪਿੰਡੁ ਭਰਤਾ ॥ ga-i-aa pind bhartaa.
ਬਨਾਰਸਿ ਅਸਿ ਬਸਤਾ ॥ banaaras as bastaa.
ਮੁਖਿ ਬੇਦ ਚਤੁਰ ਪੜਤਾ ॥੨॥ mukh bayd chatur parh-taa. ||2||
ਸਗਲ ਧਰਮ ਅਛਿਤਾ ॥ sagal Dharam achhitaa.
ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ gur gi-aan indree darirh-taa.
ਖਟੁ ਕਰਮ ਸਹਿਤ ਰਹਤਾ ॥੩॥ khat karam sahit rahtaa. ||3||
ਸਿਵਾ ਸਕਤਿ ਸੰਬਾਦੰ ॥ ਮਨ ਛੋਡਿ ਛੋਡਿ ਸਗਲ ਭੇਦੰ ॥ sivaa sakat sambaadaN.man chhod chhod sagal bhaydaN.
ਸਿਮਰਿ ਸਿਮਰਿ ਗੋਬਿੰਦੰ ॥ ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥ simar simar gobindaN. bhaj naamaa taras bhav sinDhaN. ||4||1||
ਗੋਂਡ ॥ gond.
ਨਾਦ ਭ੍ਰਮੇ ਜੈਸੇ ਮਿਰਗਾਏ ॥ naad bharamay jaisay mirgaa-ay.
ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥ paraan tajay vaa ko Dhi-aan na jaa-ay. ||1||
ਐਸੇ ਰਾਮਾ ਐਸੇ ਹੇਰਉ ॥ aisay raamaa aisay hayra-o.
ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥ raam chhod chit anat na fayra-o. ||1|| rahaa-o.
ਜਿਉ ਮੀਨਾ ਹੇਰੈ ਪਸੂਆਰਾ ॥ ji-o meenaa hayrai pasoo-aaraa.
ਸੋਨਾ ਗਢਤੇ ਹਿਰੈ ਸੁਨਾਰਾ ॥੨॥ sonaa gadh-tay hirai sunaaraa. ||2||
ਜਿਉ ਬਿਖਈ ਹੇਰੈ ਪਰ ਨਾਰੀ ॥ ji-o bikh-ee hayrai par naaree.
ਕਉਡਾ ਡਾਰਤ ਹਿਰੈ ਜੁਆਰੀ ॥੩॥ ka-udaa daarat hirai ju-aaree. ||3||
ਜਹ ਜਹ ਦੇਖਉ ਤਹ ਤਹ ਰਾਮਾ ॥ jah jah daykh-a-u tah tah raamaa.
ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥ har kay charan nit Dhi-aavai naamaa. ||4||2||
ਗੋਂਡ ॥ gond.
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ mo ka-o taar lay raamaa taar lay.
ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥ mai ajaan jan taribay na jaan-o baap beethulaa baah day. ||1|| rahaa-o.
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ nar tay sur ho-ay jaat nimakh mai satgur buDh sikhlaa-ee.
ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥ nar tay upaj surag ka-o jeeti-o so avkhaDh mai paa-ee. ||1||
ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ jahaa jahaa Dhoo-a naarad taykay naik tikaavahu mohi.
ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥ tayray naam avilamb bahut jan uDhray naamay kee nij mat ayh. ||2||3||


© 2025 SGGS ONLINE
error: Content is protected !!
Scroll to Top