Guru Granth Sahib Translation Project

Guru Granth Sahib Portuguese Page 711

Page 711

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik-oNkaar sat naam kartaa purakh nirbha-o nirvair akaal moorat ajoonee saibhaN gur parsaad.
ਰਾਗੁ ਟੋਡੀ ਮਹਲਾ ੪ ਘਰੁ ੧ ॥ raag todee mehlaa 4 ghar 1.
ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ har bin reh na sakai man mayraa.
ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥ mayray pareetam paraan har parabh gur maylay bahur na bhavjal fayraa. ||1|| rahaa-o.
ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥ mayrai hee-arai loch lagee parabh kayree har nainhu har parabh hayraa.
ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥ satgur da-i-aal har naam drirh-aa-i-aa har paaDhar har parabh kayraa. ||1||
ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ har rangee har naam parabh paa-i-aa har govind har parabh kayraa.
ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥ har hirdai man tan meethaa laagaa mukh mastak bhaag changayraa. ||2||
ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ lobh vikaar jinaa man laagaa har visri-aa purakh changayraa.
ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥ o-ay manmukh moorh agi-aanee kahee-ahi tin mastak bhaag mandayraa. ||3||
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ bibayk buDh satgur tay paa-ee gur gi-aan guroo parabh kayraa.
ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥ jan naanak naam guroo tay paa-i-aa Dhur mastak bhaag likhayraa. ||4||1||
ਟੋਡੀ ਮਹਲਾ ੫ ਘਰੁ ੧ ਦੁਪਦੇ todee mehlaa 5 ghar 1 dupday
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad.
ਸੰਤਨ ਅਵਰ ਨ ਕਾਹੂ ਜਾਨੀ ॥ santan avar na kaahoo jaanee.
ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥ bayparvaah sadaa rang har kai jaa ko paakh su-aamee. rahaa-o.
ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥ ooch samaanaa thaakur tayro avar na kaahoo taanee.
ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥ aiso amar mili-o bhagtan ka-o raach rahay rang gi-aanee. ||1||
ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥ rog sog dukh jaraa maraa har janeh nahee niktaanee.
ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥ nirbha-o ho-ay rahay liv aikai naanak har man maanee. ||2||1||
ਟੋਡੀ ਮਹਲਾ ੫ ॥ todee mehlaa 5.
ਹਰਿ ਬਿਸਰਤ ਸਦਾ ਖੁਆਰੀ ॥ har bisrat sadaa khu-aaree.
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ taa ka-o Dhokhaa kahaa bi-aapai jaa ka-o ot tuhaaree. rahaa-o.


© 2025 SGGS ONLINE
error: Content is protected !!
Scroll to Top