Guru Granth Sahib Translation Project

Guru Granth Sahib Portuguese Page 610

Page 610

ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ naanak ka-o gur pooraa bhayti-o saglay dookh binaasay. ||4||5||
ਸੋਰਠਿ ਮਹਲਾ ੫ ॥ sorath mehlaa 5.
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ sukhee-ay ka-o paykhai sabh sukhee-aa rogee kai bhaanai sabh rogee.
ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥ karan karaavanhaar su-aamee aapan haath sanjogee. ||1||
ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ man mayray jin apunaa bharam gavaataa.
ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥ tis kai bhaanai ko-ay na bhoolaa jin saglo barahm pachhaataa. rahaa-o.
ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ sant sang jaa kaa man seetal oh jaanai saglee thaaNdhee.
ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥ ha-umai rog jaa kaa man bi-aapat oh janam marai billaatee. ||2||
ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ gi-aan anjan jaa kee naytree parhi-aa taa ka-o sarab pargaasaa.
ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥ agi-aan anDhayrai soojhas naahee bahurh bahurh bharmaataa. ||3||
ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥ sun baynantee su-aamee apunay naanak ih sukh maagai.
ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥ jah keertan tayraa saaDhoo gaavahi tah mayraa man laagai. ||4||6||
ਸੋਰਠਿ ਮਹਲਾ ੫ ॥ sorath mehlaa 5.
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥ tan santan kaa Dhan santan kaa man santan kaa kee-aa.
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥ sant parsaad har naam Dhi-aa-i-aa sarab kusal tab thee-aa. ||1||
ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥ santan bin avar na daataa bee-aa.
ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥ jo jo saran parai saaDhoo kee so paargaraamee kee-aa. rahaa-o.
ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥ kot paraaDh miteh jan sayvaa har keertan ras gaa-ee-ai.
ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥ eehaa sukh aagai mukh oojal jan kaa sang vadbhaagee paa-ee-ai. ||2||
ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥ rasnaa ayk anayk gun pooran jan kee kaytak upmaa kahee-ai.
ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥ agam agochar sad abhinaasee saran santan kee lahee-ai. ||3||
ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥ nirgun neech anaath apraaDhee ot santan kee aahee.
ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥ boodat moh garih anDh koop meh naanak layho nibaahee. ||4||7||
ਸੋਰਠਿ ਮਹਲਾ ੫ ਘਰੁ ੧ ॥ sorath mehlaa 5 ghar 1.
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥ jaa kai hirdai vasi-aa too kartay taa kee taiN aas pujaa-ee.
ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥ daas apunay ka-o too visrahi naahee charan Dhoor man bhaa-ee. ||1||
ਤੇਰੀ ਅਕਥ ਕਥਾ ਕਥਨੁ ਨ ਜਾਈ ॥ tayree akath kathaa kathan na jaa-ee.
ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥ gun niDhaan sukh-daatay su-aamee sabh tay ooch badaa-ee. rahaa-o.
ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥ so so karam karat hai paraanee jaisee tum likh paa-ee.
ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥ sayvak ka-o tum sayvaa deenee darsan daykh aghaa-ee. ||2||
ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥ sarab nirantar tumeh samaanay jaa ka-o tuDh aap bujhaa-ee.
ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥ gur parsaad miti-o agi-aanaa pargat bha-ay sabh thaa-ee. ||3||
ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥ so-ee gi-aanee so-ee Dhi-aanee so-ee purakh subhaa-ee.
ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥ kaho naanak jis bha-ay da-i-aalaa taa ka-o man tay bisar na jaa-ee. ||4||8||
ਸੋਰਠਿ ਮਹਲਾ ੫ ॥ sorath mehlaa 5.
ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ sagal samagree mohi vi-aapee kab oochay kab neechay.
ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥ suDh na ho-ee-ai kaahoo jatnaa orhak ko na pahoochay. ||1||


© 2025 SGGS ONLINE
error: Content is protected !!
Scroll to Top