Guru Granth Sahib Translation Project

Guru Granth Sahib Portuguese Page 416

Page 416

ਆਸਾ ਮਹਲਾ ੧ ॥ aasaa mehlaa 1.
ਤਨੁ ਬਿਨਸੈ ਧਨੁ ਕਾ ਕੋ ਕਹੀਐ ॥ tan binsai Dhan kaa ko kahee-ai.
ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥ bin gur raam naam kat lahee-ai.
ਰਾਮ ਨਾਮ ਧਨੁ ਸੰਗਿ ਸਖਾਈ ॥ raam naam Dhan sang sakhaa-ee.
ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥ ahinis nirmal har liv laa-ee. ||1||
ਰਾਮ ਨਾਮ ਬਿਨੁ ਕਵਨੁ ਹਮਾਰਾ ॥ raam naam bin kavan hamaaraa.
ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥ sukh dukh sam kar naam na chhoda-o aapay bakhas milaavanhaaraa. ||1|| rahaa-o.
ਕਨਿਕ ਕਾਮਨੀ ਹੇਤੁ ਗਵਾਰਾ ॥ kanik kaamnee hayt gavaaraa.
ਦੁਬਿਧਾ ਲਾਗੇ ਨਾਮੁ ਵਿਸਾਰਾ ॥ dubiDhaa laagay naam visaaraa.
ਜਿਸੁ ਤੂੰ ਬਖਸਹਿ ਨਾਮੁ ਜਪਾਇ ॥ jis tooN bakhsahi naam japaa-ay.
ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥ doot na laag sakai gun gaa-ay. ||2||
ਹਰਿ ਗੁਰੁ ਦਾਤਾ ਰਾਮ ਗੁਪਾਲਾ ॥ har gur daataa raam gupaalaa.
ਜਿਉ ਭਾਵੈ ਤਿਉ ਰਾਖੁ ਦਇਆਲਾ ॥ ji-o bhaavai ti-o raakh da-i-aalaa.
ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥ gurmukh raam mayrai man bhaa-i-aa.
ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥ rog mitay dukh thaak rahaa-i-aa. ||3||
ਅਵਰੁ ਨ ਅਉਖਧੁ ਤੰਤ ਨ ਮੰਤਾ ॥ avar na a-ukhaDh tant na manntaa.
ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥ har har simran kilvikh hantaa.
ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥ tooN aap bhulaaveh naam visaar.
ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥ tooN aapay raakhahi kirpaa Dhaar. ||4||
ਰੋਗੁ ਭਰਮੁ ਭੇਦੁ ਮਨਿ ਦੂਜਾ ॥ rog bharam bhayd man doojaa.
ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥ gur bin bharam jaapeh jap doojaa.
ਆਦਿ ਪੁਰਖ ਗੁਰ ਦਰਸ ਨ ਦੇਖਹਿ ॥ aad purakh gur daras na daykheh.
ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥ vin gur sabdai janam ke laykheh. ||5||
ਦੇਖਿ ਅਚਰਜੁ ਰਹੇ ਬਿਸਮਾਦਿ ॥ daykh achraj rahay bismaad.
ਘਟਿ ਘਟਿ ਸੁਰ ਨਰ ਸਹਜ ਸਮਾਧਿ ॥ ghat ghat sur nar sahj samaaDh.
ਭਰਿਪੁਰਿ ਧਾਰਿ ਰਹੇ ਮਨ ਮਾਹੀ ॥ bharipur Dhaar rahay man maahee.
ਤੁਮ ਸਮਸਰਿ ਅਵਰੁ ਕੋ ਨਾਹੀ ॥੬॥ tum samsar avar ko naahee. ||6||
ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥ ਸੰਤ ਭਗਤ ਕੀ ਸੰਗਤਿ ਰਾਮੁ ॥ jaa kee bhagat hayt mukh naam. sant bhagat kee sangat raam.
ਬੰਧਨ ਤੋਰੇ ਸਹਜਿ ਧਿਆਨੁ ॥ banDhan toray sahj Dhi-aan.
ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥ chhootai gurmukh har gur gi-aan. ||7||
ਨਾ ਜਮਦੂਤ ਦੂਖੁ ਤਿਸੁ ਲਾਗੈ ॥ naa jamdoot dookh tis laagai.
ਜੋ ਜਨੁ ਰਾਮ ਨਾਮਿ ਲਿਵ ਜਾਗੈ ॥ jo jan raam naam liv jaagai.
ਭਗਤਿ ਵਛਲੁ ਭਗਤਾ ਹਰਿ ਸੰਗਿ ॥ bhagat vachhal bhagtaa har sang.
ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥ naanak mukat bha-ay har rang. ||8||9||
ਆਸਾ ਮਹਲਾ ੧ ਇਕਤੁਕੀ ॥ aasaa mehlaa 1 iktukee.
ਗੁਰੁ ਸੇਵੇ ਸੋ ਠਾਕੁਰ ਜਾਨੈ ॥ gur sayvay so thaakur jaanai.
ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥ dookh mitai sach sabad pachhaanai. ||1||
ਰਾਮੁ ਜਪਹੁ ਮੇਰੀ ਸਖੀ ਸਖੈਨੀ ॥ raam japahu mayree sakhee sakhainee.
ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥ satgur sayv daykhhu parabh nainee. ||1|| rahaa-o.
ਬੰਧਨ ਮਾਤ ਪਿਤਾ ਸੰਸਾਰਿ ॥ ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥ banDhan maat pitaa sansaar. banDhan sut kanniaa ar naar. ||2||
ਬੰਧਨ ਕਰਮ ਧਰਮ ਹਉ ਕੀਆ ॥ banDhan karam Dharam ha-o kee-aa.
ਬੰਧਨ ਪੁਤੁ ਕਲਤੁ ਮਨਿ ਬੀਆ ॥੩॥ banDhan put kalat man bee-aa. ||3||
ਬੰਧਨ ਕਿਰਖੀ ਕਰਹਿ ਕਿਰਸਾਨ ॥ banDhan kirkhee karahi kirsaan.
ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥ ha-umai dann sahai raajaa mangai daan. ||4||
ਬੰਧਨ ਸਉਦਾ ਅਣਵੀਚਾਰੀ ॥ banDhan sa-udaa anveechaaree.
ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥ tipat naahee maa-i-aa moh pasaaree. ||5||
ਬੰਧਨ ਸਾਹ ਸੰਚਹਿ ਧਨੁ ਜਾਇ ॥ banDhan saah saNcheh Dhan jaa-ay.
ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥ bin har bhagat na pav-ee thaa-ay. ||6||
ਬੰਧਨ ਬੇਦੁ ਬਾਦੁ ਅਹੰਕਾਰ ॥ banDhan bayd baad ahaNkaar.
ਬੰਧਨਿ ਬਿਨਸੈ ਮੋਹ ਵਿਕਾਰ ॥੭॥ banDhan binsai moh vikaar. ||7||
ਨਾਨਕ ਰਾਮ ਨਾਮ ਸਰਣਾਈ ॥ naanak raam naam sarnaa-ee.
ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥ satgur raakhay banDh na paa-ee. ||8||10||


© 2025 SGGS ONLINE
error: Content is protected !!
Scroll to Top