Guru Granth Sahib Translation Project

Guru Granth Sahib Portuguese Page 383

Page 383

ਆਸਾ ਮਹਲਾ ੫ ॥ aasaa mehlaa 5.
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥ aagai hee tay sabh kichh hoo-aa avar ke jaanai gi-aanaa.
ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥ bhool chook apnaa baarik bakhsi-aa paarbarahm bhagvaanaa. ||1||
ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥ satgur mayraa sadaa da-i-aalaa mohi deen ka-o raakh lee-aa.
ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥ kaati-aa rog mahaa sukh paa-i-aa har amrit mukh naam dee-aa. ||1|| rahaa-o.
ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥ anik paap mayray parhari-aa banDhan kaatay mukat bha-ay.
ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥ anDh koop mahaa ghor tay baah pakar gur kaadh lee-ay. ||2||
ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥ nirbha-o bha-ay sagal bha-o miti-aa raakhay raakhanhaaray.
ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥ aisee daat tayree parabh mayray kaaraj sagal savaaray. ||3||
ਗੁਣ ਨਿਧਾਨ ਸਾਹਿਬ ਮਨਿ ਮੇਲਾ ॥ gun niDhaan saahib man maylaa.
ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥ saran pa-i-aa naanak sohaylaa. ||4||9||48||
ਆਸਾ ਮਹਲਾ ੫ ॥ aasaa mehlaa 5.
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥ tooN visrahi taaN sabh ko laagoo cheet aavahi taaN sayvaa.
ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥ avar na ko-oo doojaa soojhai saachay alakh abhayvaa. ||1||
ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥ cheet aavai taaN sadaa da-i-aalaa logan ki-aa vaychaaray.
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥ buraa bhalaa kaho kis no kahee-ai saglay jee-a tumHaaray. ||1|| rahaa-o.
ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥ tayree tayk tayraa aaDhaaraa haath day-ay tooN raakhahi.
ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥ jis jan oopar tayree kirpaa tis ka-o bip na ko-oo bhaakhai. ||2||
ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥ oho sukh ohaa vadi-aa-ee jo parabh jee man bhaanee.
ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥ tooN daanaa tooN sad miharvaanaa naam milai rang maanee. ||3||
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ tuDh aagai ardaas hamaaree jee-o pind sabh tayraa.
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥ kaho naanak sabh tayree vadi-aa-ee ko-ee naa-o na jaanai mayraa. ||4||10||49||
ਆਸਾ ਮਹਲਾ ੫ ॥ aasaa mehlaa 5.
ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥ kar kirpaa parabh antarjaamee saaDhsang har paa-ee-ai.
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥ khol kivaar dikhaalay darsan punrap janam na aa-ee-ai. ||1||
ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥ mila-o pareetam su-aamee apunay saglay dookh hara-o ray.
ਪਾਰਬ੍ਰਹਮੁ ਜਿਨ੍ਹ੍ਹਿ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥ paarbarahm jiniH ridai araaDhi-aa taa kai sang tara-o ray. ||1|| rahaa-o.
ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥ mahaa udi-aan paavak saagar bha-ay harakh sog meh basnaa.
ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥ satgur bhayt bha-i-aa man nirmal jap amrit har rasnaa. ||2||
ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥ tan Dhan thaap kee-o sabh apnaa komal banDhan baaNDhi-aa.
ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥ gur parsaad bha-ay jan muktay har har naam araaDhi-aa. ||3||
ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥ raakh lee-ay parabh raakhanhaarai jo parabh apunay bhaanay.
ਜੀਉ ਪਿੰਡੁ ਸਭੁ ਤੁਮ੍ਹ੍ਹਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥ jee-o pind sabh tumHraa daatay naanak sad kurbaanay. ||4||11||50||
ਆਸਾ ਮਹਲਾ ੫ ॥ aasaa mehlaa 5.
ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥ moh malan need tay chhutkee ka-un anoograhu bha-i-o ree.
ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥ mahaa mohnee tuDh na vi-aapai tayraa aalas kahaa ga-i-o ree. ||1|| rahaa-o.


© 2025 SGGS ONLINE
error: Content is protected !!
Scroll to Top