Guru Granth Sahib Translation Project

Guru Granth Sahib Portuguese Page 310

Page 310

ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥ jan naanak naam salaahi too sach sachay sayvaa tayree hot. ||16||
ਸਲੋਕ ਮਃ ੪ ॥ salok mehlaa 4.
ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥ sabh ras tin kai ridai heh jin har vasi-aa man maahi.
ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥ har dargahi tay mukh ujlay tin ka-o sabh daykhan jaahi.
ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥ jin nirbha-o naam Dhi-aa-i-aa tin ka-o bha-o ko-ee naahi.
ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥ har utam tinee sarayvi-aa jin ka-o Dhur likhi-aa aahi.
ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥ tay har dargahi painaa-ee-ah jin har vuthaa man maahi.
ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥ o-ay aap taray sabh kutamb si-o tin pichhai sabh jagat chhadaahi.
ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥ jan naanak ka-o har mayl jan tin vaykh vaykh ham jeevaahi. ||1||
ਮਃ ੪ ॥ mehlaa 4.
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ saa Dhartee bha-ee haree-aavalee jithai mayraa satgur baithaa aa-ay.
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥ say jant bha-ay haree-aavlay jinee mayraa satgur daykhi-aa jaa-ay.
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ Dhan Dhan pitaa Dhan Dhan kul Dhan Dhan so jannee jin guroo jani-aa maa-ay.
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥ Dhan Dhan guroo jin naam araaDhi-aa aap tari-aa jinee dithaa tinaa la-ay chhadaa-ay.
ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥ har satgur maylhu da-i-aa kar jan naanak Dhovai paa-ay. ||2||
ਪਉੜੀ ॥ pa-orhee.
ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥ sach sachaa satgur amar hai jis andar har ur Dhaari-aa.
ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥ sach sachaa satgur purakh hai jin kaam kroDh bikh maari-aa.
ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥ jaa dithaa pooraa satguroo taaN andrahu man saaDhaari-aa.
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥ balihaaree gur aapnay sadaa sadaa ghum vaari-aa.
ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥ gurmukh jitaa manmukh haari-aa. ||17||
ਸਲੋਕ ਮਃ ੪ ॥ salok mehlaa 4.
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥ kar kirpaa satgur mayli-on mukh gurmukh naam Dhi-aa-isee.
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥ so karay je satgur bhaavsee gur pooraa gharee vasaa-isee.
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥ jin andar naam niDhaan hai tin kaa bha-o sabh gavaa-isee.
ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥ jin rakhan ka-o har aap ho-ay hor kaytee jhakh jhakh jaa-isee.
ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥ jan naanak naam Dhi-aa-ay too har halat palat chhodaa-isee. ||1||
ਮਃ ੪ ॥ mehlaa 4.
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥ gursikhaa kai man bhaavdee gur satgur kee vadi-aa-ee.
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥ har raakho paij satguroo kee nit charhai savaa-ee.
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥ gur satgur kai man paarbarahm hai paarbarahm chhadaa-ee.
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥ gur satgur taan deebaan har tin sabh aan nivaa-ee.
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥ jinee dithaa mayraa satgur bhaa-o kar tin kay sabh paap gavaa-ee.
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥ har dargeh tay mukh ujlay baho sobhaa paa-ee.
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥ jan naanak mangai Dhoorh tin jo gur kay sikh mayray bhaa-ee. ||2||
ਪਉੜੀ ॥ pa-orhee.
ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥ ha-o aakh salaahee sifat sach sach sachay kee vadi-aa-ee.
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥ saalaahee sach salaah sach sach keemat kinai na paa-ee.


© 2025 SGGS ONLINE
error: Content is protected !!
Scroll to Top