Guru Granth Sahib Translation Project

Guru Granth Sahib Italian Page 1295

Page 1295

ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥ jan kee mahimaa baran na saaka-o o-ay ootam har har kayn. ||3||
ਤੁਮ੍ਹ੍ਹ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥ tumH har saah vaday parabh su-aamee ham vanjaaray raas dayn.
ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥ jan naanak ka-o da-i-aa parabh Dhaarahu lad vaakhar har har layn. ||4||2||
ਕਾਨੜਾ ਮਹਲਾ ੪ ॥ kaanrhaa mehlaa 4.
ਜਪਿ ਮਨ ਰਾਮ ਨਾਮ ਪਰਗਾਸ ॥ jap man raam naam pargaas.
ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥੧॥ ਰਹਾਉ ॥ har kay sant mil pareet lagaanee vichay girah udaas. ||1|| rahaa-o.
ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥ ham har hirdai japi-o naam narhar parabh kirpaa karee kirpaas.
ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥੧॥ an-din anad bha-i-aa man bigsi-aa udam bha-ay milan kee aas. ||1||
ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥ ham har su-aamee pareet lagaa-ee jitnay saas lee-ay ham garaas.
ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥੨॥ kilbikh dahan bha-ay khin antar toot ga-ay maa-i-aa kay faas. ||2||
ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥ ki-aa ham kiram ki-aa karam kamaaveh moorakh mugaDh rakhay parabh taas.
ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥੩॥ avganee-aaray paathar bhaaray satsangat mil taray taraas. ||3||
ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥ jaytee sarisat karee jagdeesar tay sabh ooch ham neech bikhi-aas.
ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥ hamray avgun sang gur maytay jan naanak mayl lee-ay parabh paas. ||4||3||
ਕਾਨੜਾ ਮਹਲਾ ੪ ॥ kaanrhaa mehlaa 4.
ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥ mayrai man raam naam japi-o gur vaak.
ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥੧॥ ਰਹਾਉ ॥ har har kirpaa karee jagdeesar durmat doojaa bhaa-o ga-i-o sabh jhaak. ||1|| rahaa-o.
ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥ naanaa roop rang har kayray ghat ghat raam ravi-o guplaak.
ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥੧॥ har kay sant milay har pargatay ughar ga-ay bikhi-aa kay taak. ||1||
ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥ sant janaa kee bahut baho sobhaa jin ur Dhaari-o har rasik rasaak.
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ ॥੨॥ har kay sant milay har mili-aa jaisay ga-oo daykh bachhraak. ||2||
ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥ har kay sant janaa meh har har tay jan ootam janak janaak.
ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥੩॥ tin har hirdai baas basaanee chhoot ga-ee muskee muskaak. ||3||
ਤੁਮਰੇ ਜਨ ਤੁਮ੍ਹ੍ਹ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥ tumray jan tumH hee parabh kee-ay har raakh layho aapan apnaak.
ਜਨ ਨਾਨਕ ਕੇ ਸਖਾ ਹਰਿ ਭਾਈ ਮਾਤ ਪਿਤਾ ਬੰਧਪ ਹਰਿ ਸਾਕ ॥੪॥੪॥ jan naanak kay sakhaa har bhaa-ee maat pitaa banDhap har saak. ||4||4||
ਕਾਨੜਾ ਮਹਲਾ ੪ ॥ kaanrhaa mehlaa 4.
ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ ॥ mayray man har har raam naam jap cheet.
ਹਰਿ ਹਰਿ ਵਸਤੁ ਮਾਇਆ ਗੜਿ੍ਹ੍ਹ ਵੇੜ੍ਹ੍ਹੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥੧॥ ਰਹਾਉ ॥ har har vasat maa-i-aa garheh vayrhHee gur kai sabad lee-o garh jeet. ||1|| rahaa-o.
ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥ mithi-aa bharam bharam baho bharmi-aa lubDho putar kaltar moh pareet.
ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥ jaisay tarvar kee tuchh chhaa-i-aa khin meh binas jaa-ay dayh bheet. ||1||
ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥ hamray paraan pareetam jan ootam jin mili-aa man ho-ay parteet.
ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥ parchai raam ravi-aa ghat antar asthir raam ravi-aa rang pareet. ||2||


© 2025 SGGS ONLINE
error: Content is protected !!
Scroll to Top