Guru Granth Sahib Translation Project

Guru Granth Sahib Italian Page 740

Page 740

ਸੂਹੀ ਮਹਲਾ ੫ ॥ soohee mehlaa 5.
ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥ rahan na paavahi sur nar dayvaa.
ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥ ooth siDhaaray kar mun jan sayvaa. ||1||
ਜੀਵਤ ਪੇਖੇ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ jeevat paykhay jinHee har har Dhi-aa-i-aa.
ਸਾਧਸੰਗਿ ਤਿਨ੍ਹ੍ਹੀ ਦਰਸਨੁ ਪਾਇਆ ॥੧॥ ਰਹਾਉ ॥ saaDhsang tinHee darsan paa-i-aa. ||1|| rahaa-o.
ਬਾਦਿਸਾਹ ਸਾਹ ਵਾਪਾਰੀ ਮਰਨਾ ॥ baadisaah saah vaapaaree marnaa.
ਜੋ ਦੀਸੈ ਸੋ ਕਾਲਹਿ ਖਰਨਾ ॥੨॥ jo deesai so kaaleh kharnaa. ||2||
ਕੂੜੈ ਮੋਹਿ ਲਪਟਿ ਲਪਟਾਨਾ ॥ koorhai mohi lapat laptaanaa.
ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥ chhod chali-aa taa fir pachhutaanaa. ||3||
ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥ kirpaa niDhaan naanak ka-o karahu daat.
ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥ naam tayraa japee din raat. ||4||8||14||
ਸੂਹੀ ਮਹਲਾ ੫ ॥ soohee mehlaa 5.
ਘਟ ਘਟ ਅੰਤਰਿ ਤੁਮਹਿ ਬਸਾਰੇ ॥ ghat ghat antar tumeh basaaray.
ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥ sagal samagree soot tumaaray. ||1||
ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ tooN pareetam tooN paraan aDhaaray.
ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥ tum hee paykh paykh man bigsaaray. ||1|| rahaa-o.
ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥ anik jon bharam bharam bharam haaray.
ਓਟ ਗਹੀ ਅਬ ਸਾਧ ਸੰਗਾਰੇ ॥੨॥ ot gahee ab saaDh sangaaray. ||2||
ਅਗਮ ਅਗੋਚਰੁ ਅਲਖ ਅਪਾਰੇ ॥ agam agochar alakh apaaray.
ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥ naanak simrai din rainaaray. ||3||9||15||
ਸੂਹੀ ਮਹਲਾ ੫ ॥ soohee mehlaa 5.
ਕਵਨ ਕਾਜ ਮਾਇਆ ਵਡਿਆਈ ॥ kavan kaaj maa-i-aa vadi-aa-ee.
ਜਾ ਕਉ ਬਿਨਸਤ ਬਾਰ ਨ ਕਾਈ ॥੧॥ jaa ka-o binsat baar na kaa-ee. ||1||
ਇਹੁ ਸੁਪਨਾ ਸੋਵਤ ਨਹੀ ਜਾਨੈ ॥ ih supnaa sovat nahee jaanai.
ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥ achayt bivasthaa meh laptaanai. ||1|| rahaa-o.
ਮਹਾ ਮੋਹਿ ਮੋਹਿਓ ਗਾਵਾਰਾ ॥ mahaa mohi mohi-o gaavaaraa.
ਪੇਖਤ ਪੇਖਤ ਊਠਿ ਸਿਧਾਰਾ ॥੨॥ paykhat paykhat ooth siDhaaraa. ||2||
ਊਚ ਤੇ ਊਚ ਤਾ ਕਾ ਦਰਬਾਰਾ ॥ ooch tay ooch taa kaa darbaaraa.
ਕਈ ਜੰਤ ਬਿਨਾਹਿ ਉਪਾਰਾ ॥੩॥ ka-ee jant binaahi upaaraa. ||3||
ਦੂਸਰ ਹੋਆ ਨਾ ਕੋ ਹੋਈ ॥ doosar ho-aa naa ko ho-ee.
ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥ jap naanak parabh ayko so-ee. ||4||10||16||
ਸੂਹੀ ਮਹਲਾ ੫ ॥ soohee mehlaa 5.
ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ simar simar taa ka-o ha-o jeevaa.
ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥ charan kamal tayray Dho-ay Dho-ay peevaa. ||1||
ਸੋ ਹਰਿ ਮੇਰਾ ਅੰਤਰਜਾਮੀ ॥ so har mayraa antarjaamee.
ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥ bhagat janaa kai sang su-aamee. ||1|| rahaa-o.
ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥ sun sun amrit naam Dhi-aavaa.
ਆਠ ਪਹਰ ਤੇਰੇ ਗੁਣ ਗਾਵਾ ॥੨॥ aath pahar tayray gun gaavaa. ||2||
ਪੇਖਿ ਪੇਖਿ ਲੀਲਾ ਮਨਿ ਆਨੰਦਾ ॥ paykh paykh leelaa man aanandaa.
ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥ gun apaar parabh parmaanandaa. ||3||
ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥ jaa kai simran kachh bha-o na bi-aapai.
ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥ sadaa sadaa naanak har jaapai. ||4||11||17||
ਸੂਹੀ ਮਹਲਾ ੫ ॥ soohee mehlaa 5.
ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ gur kai bachan ridai Dhi-aan Dhaaree.
ਰਸਨਾ ਜਾਪੁ ਜਪਉ ਬਨਵਾਰੀ ॥੧॥ rasnaa jaap japa-o banvaaree. ||1||
ਸਫਲ ਮੂਰਤਿ ਦਰਸਨ ਬਲਿਹਾਰੀ ॥ safal moorat darsan balihaaree.
ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ charan kamal man paraan aDhaaree. ||1|| rahaa-o.
ਸਾਧਸੰਗਿ ਜਨਮ ਮਰਣ ਨਿਵਾਰੀ ॥ saaDhsang janam maran nivaaree.
ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ amrit kathaa sun karan aDhaaree. ||2||
ਕਾਮ ਕ੍ਰੋਧ ਲੋਭ ਮੋਹ ਤਜਾਰੀ ॥ kaam kroDh lobh moh tajaaree.
ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ darirh naam daan isnaan suchaaree. ||3||
ਕਹੁ ਨਾਨਕ ਇਹੁ ਤਤੁ ਬੀਚਾਰੀ ॥ kaho naanak ih tat beechaaree.
ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥ raam naam jap paar utaaree. ||4||12||18||
ਸੂਹੀ ਮਹਲਾ ੫ ॥ soohee mehlaa 5.
ਲੋਭਿ ਮੋਹਿ ਮਗਨ ਅਪਰਾਧੀ ॥ lobh mohi magan apraaDhee.


© 2025 SGGS ONLINE
error: Content is protected !!
Scroll to Top