Page 1299
                    ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥
                   
                    
                                             
                        
                                            
                    
                    
                
                                   
                    ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥
                   
                    
                                             
                        
                                            
                    
                    
                
                                   
                    ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥
                   
                    
                                             
                        
                                            
                    
                    
                
                                   
                    ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥
                   
                    
                                             
                        
                                            
                    
                    
                
                                   
                    ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥
                   
                    
                                             
                        
                                            
                    
                    
                
                                   
                    ਕਾਨੜਾ ਮਹਲਾ ੫ ॥
                   
                    
                                             
                        
                                            
                    
                    
                
                                   
                    ਭਗਤਿ ਭਗਤਨ ਹੂੰ ਬਨਿ ਆਈ ॥
                   
                    
                                             
                        
                                            
                    
                    
                
                                   
                    ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਗਾਵਨਹਾਰੀ ਗਾਵੈ ਗੀਤ ॥
                   
                    
                                             
                        
                                            
                    
                    
                
                                   
                    ਤੇ ਉਧਰੇ ਬਸੇ ਜਿਹ ਚੀਤ ॥੧॥
                   
                    
                                             
                        
                                            
                    
                    
                
                                   
                    ਪੇਖੇ ਬਿੰਜਨ ਪਰੋਸਨਹਾਰੈ ॥
                   
                    
                                             
                        
                                            
                    
                    
                
                                   
                    ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥
                   
                    
                                             
                        
                                            
                    
                    
                
                                   
                    ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥
                   
                    
                                             
                        
                                            
                    
                    
                
                                   
                    ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥
                   
                    
                                             
                        
                                            
                    
                    
                
                                   
                    ਕਹਨ ਕਹਾਵਨ ਸਗਲ ਜੰਜਾਰ ॥
                   
                    
                                             
                        
                                            
                    
                    
                
                                   
                    ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥
                   
                    
                                             
                        
                                            
                    
                    
                
                                   
                    ਕਾਨੜਾ ਮਹਲਾ ੫ ॥
                   
                    
                                             
                        
                                            
                    
                    
                
                                   
                    ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥
                   
                    
                                             
                        
                                            
                    
                    
                
                                   
                    ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥
                   
                    
                                             
                        
                                            
                    
                    
                
                                   
                    ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥
                   
                    
                                             
                        
                                            
                    
                    
                
                                   
                    ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥
                   
                    
                                             
                        
                                            
                    
                    
                
                                   
                    ਕਾਨੜਾ ਮਹਲਾ ੫ ॥
                   
                    
                                             
                        
                                            
                    
                    
                
                                   
                    ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥
                   
                    
                                             
                        
                                            
                    
                    
                
                                   
                    ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥
                   
                    
                                             
                        
                                            
                    
                    
                
                                   
                    ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥
                   
                    
                                             
                        
                                            
                    
                    
                
                                   
                    ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥
                   
                    
                                             
                        
                                            
                    
                    
                
                                   
                    ਕਾਨੜਾ ਮਹਲਾ ੫ ॥
                   
                    
                                             
                        
                                            
                    
                    
                
                                   
                    ਬਿਸਰਿ ਗਈ ਸਭ ਤਾ ਤਿ ਪਰਾਈ ॥
                   
                    
                                             
                        
                                            
                    
                    
                
                                   
                    ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
                   
                    
                                             
                        
                                            
                    
                    
                
                                   
                    ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥
                   
                    
                                             
                        
                                            
                    
                    
                
                                   
                    ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥
                   
                    
                                             
                        
                                            
                    
                    
                
                                   
                    ਕਾਨੜਾ ਮਹਲਾ ੫ ॥
                   
                    
                                             
                        
                                            
                    
                    
                
                                   
                    ਠਾਕੁਰ ਜੀਉ ਤੁਹਾਰੋ ਪਰਨਾ ॥
                   
                    
                                             
                        
                                            
                    
                    
                
                                   
                    ਮਾਨੁ ਮਹਤੁ ਤੁਮ੍ਹ੍ਹਾਰੈ ਊਪਰਿ ਤੁਮ੍ਹ੍ਹਰੀ ਓਟ ਤੁਮ੍ਹ੍ਹਾਰੀ ਸਰਨਾ ॥੧॥ ਰਹਾਉ ॥
                   
                    
                                             
                        
                                            
                    
                    
                
                                   
                    ਤੁਮ੍ਹ੍ਹਰੀ ਆਸ ਭਰੋਸਾ ਤੁਮ੍ਹ੍ਹਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥
                   
                    
                                             
                        
                                            
                    
                    
                
                                   
                    ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥
                   
                    
                                             
                        
                                            
                    
                    
                
                                   
                    ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥
                   
                    
                                             
                        
                                            
                    
                    
                
                                   
                    ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥