Guru Granth Sahib Translation Project

Guru Granth Sahib Japanese Page 1418

Page 1418

ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥੪੧॥ ナナクは神に、もしそれが好きなら、私たちを許して参加してほしいと頼みます。412
ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥ 心には動きの感覚も、主の宮廷についての知識もありません
ਮਾਇਆ ਮੋਹਿ ਪਲੇਟਿਆ ਅੰਤਰਿ ਅਗਿਆਨੁ ਗੁਬਾਰੁ ॥ 心は妄想と妄想に夢中になり、無知の暗闇にとどまります
ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥ ヤマが厳しく罰せられたときだけ、人は執着の眠りから目覚めます
ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥ グルムクは常に神への賛美に夢中になり、彼は救いを得ます
ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥ おお、ナナクよ!彼ら自身が解放され、家族全員を十字架にかけます。42
ਸਬਦਿ ਮਰੈ ਸੋ ਮੁਆ ਜਾ ਪੈ ॥ まことに、みことばによって死ぬ者は死ぬのです
ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥ グルの恩寵により、ハリ・バジャンの至福が手に入り、
ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥ グルという言葉は、神の宮廷に名誉をもたらします
ਬਿਨੁ ਸਬਦੈ ਮੁਆ ਹੈ ਸਭੁ ਕੋਇ ॥ 言葉がなければ、誰もが死にます
ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥ しかし、マンムクは死ぬことで命を落とします
ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥ 彼らは神を覚えておらず、最後には悲しみと困惑で泣きます
ਨਾਨਕ ਕਰਤਾ ਕਰੇ ਸੁ ਹੋਇ ॥੪੩॥ グル・ナーナクは、実際(それは彼のせいではないが)神が行うこと、それが起こることだとささやきました。43॥
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥ 心に知識と瞑想を持っているグルムクは、決して年をとることはありません
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥ 彼らは自然な瞑想を内なる心に保ち、常に神への賛美と賛美に夢中になっています
ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥ 彼らは常に喜びと慎重さを保ち、幸せと悲しみを等しく考えます
ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥ 彼らはすべてのものに神を見て、自分の最も内側の存在にブラフマンを認めます。44
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹ੍ਹਾ ਅੰਤਰਿ ਹਰਿ ਸੁਰਤਿ ਨਾਹੀ ॥ 彼らは、神の記憶を心に持っていない独裁的な子供や老人のようです
ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥ 彼らはプライドに囚われて行為をし、そのためにヤムラージは彼らの行為を計算するだけです
ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥ グルの教えに従事している人々、そのようなグルムクは善良で心が純粋です
ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥ 彼らはサットグルの慈悲に従って生きており、執着や妄想を感じることはありません
ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥ ソリシックが100回洗っても、彼の便は消えません
ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥ おお、ナナクよ!グルムクはグルの避難所に夢中になっています。45॥
ਬੁਰਾ ਕਰੇ ਸੁ ਕੇਹਾ ਸਿਝੈ ॥ 他人に悪いことをする人の窮状は何ですか
ਆਪਣੈ ਰੋਹਿ ਆਪੇ ਹੀ ਦਝੈ ॥ 彼自身が怒りの炎に燃えています
ਮਨਮੁਖਿ ਕਮਲਾ ਰਗੜੈ ਲੁਝੈ ॥ 恣意的な狂人は混乱に巻き込まれたままです
ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥ 彼がグルムクになると、彼はすべての知識を得る
ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥ おお、ナナクよ!グルムクは心と格闘しています。46॥
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ サットグルに仕えたことのない人々、またはブラフマーという言葉を熟考したことのない人々、
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ 彼らは人間ではなく、実際、そのような愚か者は動物と呼ばれるに値します
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥ 彼らの心には知識や瞑想がなく、神を愛していません
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥ 彼らは悪徳で死に、生まれては死ぬことを繰り返します
ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥ 神を心に置いた人は、その精神的に生き生きとしたグルムクと一緒に、他の人々も生き生きと生き生きとします
ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥ グル・ナナクは、グルムクは主の宮廷で美しく見えると言います。47
ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥ 身体の形をしたハリマンディールはハリによって創造され、彼はその中で生きています
ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥ ハリは、グルの教えから妄想と執着を取り除くことによってのみ達成されます
ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥ ハリマンディールにはたくさんのものがあります、幸せの貯蔵庫であるハリナムを覚えておいてください
ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥ ナナク・フルマーン:祝福され、幸運なのは、グルを通じて神に到達した生きている女性です
ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ ॥੪੮॥ その幸運な人は、体の神殿を探し求めることによって神を見つけました。48 ॥
ਮਨਮੁਖ ਦਹ ਦਿਸਿ ਫਿਰਿ ਰਹੇ ਅਤਿ ਤਿਸਨਾ ਲੋਭ ਵਿਕਾਰ ॥ 心の人は、渇望、貪欲、悪徳に捕らわれることによって、10の方向にさまよう


© 2025 SGGS ONLINE
error: Content is protected !!
Scroll to Top