Page 1426
ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥
jisahi uDhaaray naankaa so simray sirjanhaar. ||15||
O’ Nanak, whom God saves, that person starts remembering the creator-God with adoration.||15||
ਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ ॥੧੫॥
ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥
doojee chhod kuvaatarhee ikas sa-o chit laa-ay.
(O’ my friend), abandon the crooked way to the love of materialism and attune your mind only to God.
ਸਿਰਫ਼ ਇਕ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ,ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ।
ਦੂਜੈ ਭਾਵੀ ਨਾਨਕਾ ਵਹਣਿ ਲੁੜ੍ਹ੍ਹੰਦੜੀ ਜਾਇ ॥੧੬॥
doojai bhaaveeN naankaa vahan lurhHaNdarhee jaa-ay. ||16||
O’ Nanak, most of the world is being washed away in the stream of false worldly allurements and vices. ||16||
ਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ), ਸਾਰੀ ਸ੍ਰਿਸ਼ਟੀ(ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ ॥੧੬॥
ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥
tihtarhay baajaar sa-udaa karan vanjaari-aa.
In this worldly market, human beings are like dealers who usually make deals under the three impulses (vice, virtue and power) of Maya,
(ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ.
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥
sach vakhar jinee ladi-aa say sachrhay paasaar. ||17||
but the truly successful traders are those who have procured the everlasting commodity of God’s Name. ||17||
ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ ॥੧੭॥
ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥
panthaa paraym na jaan-ee bhoolee firai gavaar.
One who does not know the path of Divine love, that foolish person strays from the righteous path of life.
ਜਿਹੜੀ ਜੀਵ-ਇਸਤ੍ਰੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ੍ਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ।
ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਯ੍ਯਾਰ ॥੧੮॥
naanak har bisraa-ay kai pa-uday narak anDh-yaar. ||18||
O’ Nanak, forsaking God, people keep suffering as if they are in a deep dark pit of hell. ||18||
ਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ ॥੧੮॥
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥
maa-i-aa manhu na veesrai maaNgai dammaaN damm.
The thought of worldly wealth doesn’t disappear from the mind of a person, he always keeps asking for more and more wealth.
(ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ।
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥
so parabh chit na aavee naanak nahee karamm. ||19||
O’ Nanak, that God (who gives everything) doesn’t come into his mind at all, because the wealth of God’s Name is not in his destiny. ||19||
ਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ ॥੧੯॥
ਤਿਚਰੁ ਮੂਲਿ ਨ ਥੁੜੀਦੋ ਜਿਚਰੁ ਆਪਿ ਕ੍ਰਿਪਾਲੁ ॥
tichar mool na thurheeNdo jichar aap kirpaal.
One does not run out of the wealth of Naam, as long as God Himself is merciful.
ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ (ਨਾਮ) ਧਨ ਕਦੇ ਭੀ ਨਹੀਂ ਮੁੱਕਦਾ।
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥
sabad akhut baabaa naankaa khaahi kharach Dhan maal. ||20||
O’ Nanak, the wealth of the word of God’s praises is such that it is inexhaustible, no matter how much one consumes and shares it with others. ||20||
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਵਰਤਿਆ ਅਤੇ ਵੰਡਿਆ ਕਦੇ ਮੁੱਕਦਾ ਨਹੀਂ ॥੨੦॥
ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥
khanbh vikaaNd-rhay jay lahaaN ghinnaa saavee tol.
If I could find wings for sale, I would buy them with an equal weight of my flesh.
ਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ।
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥
tann jarhaaN-ee aapnai lahaaN so sajan tol. ||21||
I would attach them to my body, and seek out God, my beloved friend. ||21||
ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ॥੨੧॥
ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥
sajan sachaa paatisaahu sir saahaaN dai saahu.
God, my beloved friend, is the eternal king who is greater than the kings of the entire world,
(ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ,
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥
jis paas bahithi-aa sohee-ai sabhnaaN daa vaysaahu. ||22||
sitting beside (remembering with love) whom,one looks beauteous; He is the support of all.||22||
ਜਿਸ ਦੇ ਕੋਲ ਬੈਠਿਆਂਜੀਵ ਸੁੰਦਰ ਦਿਸਦਾ ਹੈ,ਉਹ ਸਭ ਜੀਵਾਂ ਦਾ ਆਸਰਾ ਹੈ॥੨੨॥
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru.
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕ ਮਹਲਾ ੯ ॥
salok mehlaa 9.
Shalok, Ninth Guru:
ਗੁਰੂ ਤੇਗ ਬਹਾਦਰ ਜੀ ਦੇ ਸਲੋਕ।
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
gun gobind gaa-i-o nahee janam akaarath keen.
If you have not sung the praises of God, you have made your life useless.
ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ।
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥
kaho naanak har bhaj manaa jih biDh jal ka-o meen. ||1||
O’ Nanak, say, O’ my mind, lovingly remember God, like a fish loves water. ||1||
ਹੇ ਨਾਨਕ ਆਖ- ਹੇ ਮਨ! ਇਸ ਤਰੀਕੇਨਾਲ ਵਾਹਿਗੁਰੂ ਦਾ ਸਿਮਰਨ ਕਰ, ਜਿਸ ਤਰ੍ਹਾਂ ਮਛੀ ਪਾਣੀ ਨੂੰ ਪਿਆਰਦੀ ਹੈ ॥੧॥
ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥
bikhi-an si-o kaahay rachi-o nimakh na hohi udaas.
(O’ my friend), why are you engrossed in worldly deeds which are poisonous for spiritual life ? You have not detached yourself from these even for a moment.
ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ।
ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥
kaho naanak bhaj har manaa parai na jam kee faas. ||2||
O’ Nanak, say: O’ my mind, remember God with loving devotion, so that you are not caught in the noose of death. ||2||
ਹੇ ਨਾਨਕ ਆਖ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ॥੨॥
ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥
tarnaapo i-o hee ga-i-o lee-o jaraa tan jeet.
Your youth has passed away in vain, and old age has overtaken your body.
(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ।
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥
kaho naanak bhaj har manaa a-oDh jaat hai beet. ||3||
O’ Nanak, say: O’ my mind, at least now start remembering God with adoration, because your life is fleeting away. ||3||
ਹੇ ਨਾਨਕ ਆਖ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ ॥੩॥
ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥
biraDh bha-i-o soojhai nahee kaal pahoochi-o aan.
You have become old but still you do not understand that your time of death has come very near.
ਤੂੰ ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।
ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥
kaho naanak nar baavray ki-o na bhajai bhagvaan. ||4||
O’ Nanak, say: O’ fool, why don’t you lovingly remember God? ||4||
ਹੇ ਨਾਨਕ ਆਖ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
Dhan daaraa sampat sagal jin apunee kar maan.
Your wealth, spouse and all the possessions which you claim as your own:
ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ।
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥
in mai kachh sangee nahee naanak saachee jaan. ||5||
O’ Nanak, know this truth that none of these shall be your companion in the end. ||5||
ਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
patit uDhaaran bhai haran har anaath kay naath.
God is the emancipator of sinners from the vices, destroyer of fears and the master of the masterless.
ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ।
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥
kaho naanak tih jaanee-ai sadaa basat tum saath. ||6||
O’ Nanak, say, realize that God and deem that He always abides with you. ||6||
ਹੇ ਨਾਨਕ ਆਖ- ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ॥੬॥
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥
tan Dhan jih to ka-o dee-o taaN si-o nayhu na keen.
You have not developed love for God who gave you this body and wealth.
ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ,
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥
kaho naanak nar baavray ab ki-o dolat deen. ||7||
O’ Nanak, say: O’ fool, why do you now shake and tremble so helplessly? ||7||
ਹੇ ਨਾਨਕ, ਆਖ- ਹੇ ਝੱਲੇ ਮਨੁੱਖ! ਹੁਣ ਆਤੁਰ ਹੋ ਕੇਕਿਉਂ ਡੋਲਦਾ ਫਿਰਦਾ ਹੈਂ ॥੭॥
ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥
tan Dhan sampai sukh dee-o ar jih neekay Dhaam.
God gave you body, wealth, property, peace and beautiful mansions.
ਪਰਮਾਤਮਾਨੇ ਤੈਨੂੰਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥
kaho naanak sun ray manaa simrat kaahi na raam. ||8||
O’ Nanak! say, listen O’ my mind, why don’t you lovingly remember that all-pervading God? ||8||
ਹੇ ਨਾਨਕ, ਆਖ– ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥
ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥
sabh sukh daataa raam hai doosar naahin ko-ay.
God is the benefactor of all peace and comfort; there is no other giver at all.
ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ।
ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥
kaho naanak sun ray manaa tih simrat gat ho-ay. ||9||
O’ Nanak, say, listen O’ my mind, higher spiritual state is attained by lovingly remembering God. ||9||
ਹੇ ਨਾਨਕ, ਆਖ – ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾਪ੍ਰਾਪਤ ਹੋ ਜਾਂਦੀ ਹੈ ॥੯॥