Guru Granth Sahib Translation Project

Guru granth sahib page-1161

Page 1161

ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥ tab parabh kaaj savaareh aa-ay. ||1|| then God manifests in one’s heart and helps accomplish all his tasks. ||1|| ਤਦੋਂ ਪ੍ਰਭੂ ਜੀ (ਇਸ ਦੇ ਹਿਰਦੇ ਵਿਚ) ਵੱਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ ॥੧॥
ਐਸਾ ਗਿਆਨੁ ਬਿਚਾਰੁ ਮਨਾ ॥ aisaa gi-aan bichaar manaa. O’ my mind, reflect on such wisdom (by which you may start remembering God), ਹੇ ਮਨ! ਕੋਈ ਅਜਿਹੀ ਉੱਚੀ ਸਮਝ ਦੀ ਗੱਲ ਸੋਚ (ਜਿਸ ਨਾਲ ਤੂੰ ਸਿਮਰਨ ਵਲ ਪਰਤ ਸਕੇਂ)।
ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥ har kee na simrahu dukh bhanjnaa. ||1|| rahaa-o. why don’t you lovingly remember God, the destroyer of sorrows? ||1||Pause|| ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥
ਜਬ ਲਗੁ ਸਿੰਘੁ ਰਹੈ ਬਨ ਮਾਹਿ ॥ jab lag singh rahai ban maahi. As long as the lion of ego resides in the forest of mind, ਜਦ ਤਾਈਂ ਇਸ ਹਿਰਦੇ-ਰੂਪ ਜੰਗਲ ਵਿਚ ਅਹੰਕਾਰ-ਸ਼ੇਰ ਰਹਿੰਦਾ ਹੈ,
ਤਬ ਲਗੁ ਬਨੁ ਫੂਲੈ ਹੀ ਨਾਹਿ ॥ tab lag ban foolai hee naahi. till then the forest ( mind) doesn’t bloom with virtues, ਤਦ ਤਾਈਂ ਇਹ ਹਿਰਦਾ-ਫੁਲਵਾੜੀ ਫੁੱਲਦੀ ਨਹੀਂ (ਹਿਰਦੇ ਵਿਚ ਕੋਮਲ ਗੁਣ ਉੱਘੜਦੇ ਨਹੀਂ)।
ਜਬ ਹੀ ਸਿਆਰੁ ਸਿੰਘ ਕਉ ਖਾਇ ॥ jab hee si-aar singh ka-o khaa-ay. But as soon as the jackal (humility) devourers this lion, the ego, ਪਰ, ਜਦੋਂ (ਨਿਮ੍ਰਤਾ-ਰੂਪ) ਗਿੱਦੜ (ਅਹੰਕਾਰ-) ਸ਼ੇਰ ਨੂੰ ਖਾ ਜਾਂਦਾ ਹੈ,
ਫੂਲਿ ਰਹੀ ਸਗਲੀ ਬਨਰਾਇ ॥੨॥ fool rahee saglee banraa-ay. ||2|| then the mind feels so delighted as if the entire forest has blossomed. ||2|| ਤਾਂ (ਹਿਰਦੇ ਦੀ ਸਾਰੀ) ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ॥੨॥
ਜੀਤੋ ਬੂਡੈ ਹਾਰੋ ਤਿਰੈ ॥ jeeto boodai haaro tirai. The egoistic person who thinks that he has won the game of life, drowns in the world-ocean of vices, and the humble person swims across. ਜੋ ਮਨੁੱਖ (ਕਿਸੇ ਮਾਣ ਵਿਚ ਆ ਕੇ) ਇਹ ਸਮਝਦਾ ਹੈ ਕਿ ਮੈਂ ਬਾਜ਼ੀ ਜਿੱਤ ਲਈ ਹੈ, ਉਹ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦਾ ਹੈ।ਅਤੇ ਜਿਹੜਾ ਨਿੰਮ੍ਰਤਾ ਧਾਰਨ ਕਰਦਾ ਹੈ, ਉਹ ਤਰ ਜਾਂਦਾ ਹੈ।
ਗੁਰ ਪਰਸਾਦੀ ਪਾਰਿ ਉਤਰੈ ॥ gur parsaadee paar utrai. Yes, the one who remains humble, he swims across by the Guru’s Grace. ਪਰ ਜੋ ਮਨੁੱਖ ਗ਼ਰੀਬੀ ਸੁਭਾਵ ਵਿਚ ਤੁਰਦਾ ਹੈ, ਉਹ ਗੁਰੂ ਦੀ ਮਿਹਰ ਨਾਲ ਪਾਰ ਲੰਘ ਜਾਂਦਾ ਹੈ।
ਦਾਸੁ ਕਬੀਰੁ ਕਹੈ ਸਮਝਾਇ ॥ daas kabeer kahai samjhaa-ay. Devotee Kabir advises and says: ਸੇਵਕ ਕਬੀਰ ਸਮਝਾ ਕੇ ਆਖਦਾ ਹੈ,
ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥ kayval raam rahhu liv laa-ay. ||3||6||14|| O’ brother, Keep your mind focused only on God’s Name. ||3||6||14|| ਹੇ ਭਾਈ, ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਮਨ ਜੋੜੀ ਰੱਖੋ ॥੩॥੬॥੧੪॥
ਸਤਰਿ ਸੈਇ ਸਲਾਰ ਹੈ ਜਾ ਕੇ ॥ satar sai-ay salaar hai jaa kay. (O’ friend, you say, that Allah has seven thousand generals in His army, ਜਿਸ ਖ਼ੁਦਾ ਦੇ ਸੱਤ ਹਜ਼ਾਰ ਸਿਪਾ-ਸਾਲਾਰ (ਤੂੰ ਦੱਸਦਾ ਹੈਂ),
ਸਵਾ ਲਾਖੁ ਪੈਕਾਬਰ ਤਾ ਕੇ ॥ savaa laakh paikaabar taa kay. one hundred and twenty five thousand prophets, ਉਸ ਦੇ ਸਵਾ ਲੱਖ ਪੈਗ਼ੰਬਰ (ਤੂੰ ਆਖਦਾ ਹੈਂ),
ਸੇਖ ਜੁ ਕਹੀਅਹਿ ਕੋਟਿ ਅਠਾਸੀ ॥ saykh jo kahee-ahi kot athaasee. eighty eight million shaykhs, ਅਠਾਸੀ ਕਰੋੜ ਉਸ ਦੇ (ਦਰ ਤੇ ਰਹਿਣ ਵਾਲੇ) ਬਜ਼ੁਰਗ ਆਲਿਮ ਸ਼ੇਖ਼ ਕਹੇ ਜਾ ਰਹੇ ਹਨ,
ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥ chhapan kot jaa kay khayl khaasee. ||1|| and has fifty six million special attendants. ||1|| ਤੇ ਛਵੰਜਾ ਕਰੋੜ ਜਿਸ ਦੇ ਮੁਸਾਹਿਬ ਹਨ ॥੧॥
ਮੋ ਗਰੀਬ ਕੀ ਕੋ ਗੁਜਰਾਵੈ ॥ mo gareeb kee ko gujraavai. Who is going to help a poor man like me have access to Him? ਮੇਰੀ ਗ਼ਰੀਬ ਦੀ ਅਰਜ਼ ਕੌਣ ਅਪੜਾਵੇਗਾ?
ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥ majlas door mahal ko paavai. ||1|| rahaa-o. When you are also telling me that His court is far away and only a rare few reach His mansion. ||1||Pause|| ਅਤੇ ਤੂੰ ਇਹ ਵੀ ਕਹਿੰਦਾ ਹੈਂ ਕਿ ਉਸ ਦਾ ਦਰਬਾਰ ਦੂਰ ਹੈ, ਕੋਈ ਵਿਰਲਾ ਹੀ ਉਸ ਦੇ ਮੰਦਰ ਨੂੰ ਪਾ ਸਕਦਾ ਹੈ ॥੧॥ ਰਹਾਉ ॥
ਤੇਤੀਸ ਕਰੋੜੀ ਹੈ ਖੇਲ ਖਾਨਾ ॥ taytees karorhee hai khayl khaanaa. You also say that Allah has three hundred and thirty million special servants. ਤੇਤੀ ਕਰੋੜ ਉਸ ਦੇ ਘਰ ਵਿੱਚ ਰਹਿਣ ਵਾਲੇ ਸੇਵਕ ਹਨ।
ਚਉਰਾਸੀ ਲਖ ਫਿਰੈ ਦਿਵਾਨਾਂ ॥ cha-uraasee lakh firai divaanaaN. The creatures of all the many millions of species are wandering crazily. ਚੌਰਾਸੀਹ ਲੱਖ ਜੂਨੀਆਂ ਦੇ ਜੀਵ (ਉਸ ਤੋਂ ਖੁੰਝੇ ਹੋਏ) ਝੱਲੇ ਹੋਏ ਫਿਰਦੇ ਹਨ।
ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ baabaa aadam ka-o kichh nadar dikhaa-ee. Allah bestowed some grace on Adam, (ਤੁਸੀਂ ਦੱਸਦੇ ਹੋ ਕਿ ਖ਼ੁਦਾ ਨੇ ਬਾਬਾ ਆਦਮ ਉਤੇ ਕੁਝ ਕੁ ਰਹਿਮਤ ਕੀਤੀ,
ਉਨਿ ਭੀ ਭਿਸਤਿ ਘਨੇਰੀ ਪਾਈ ॥੨॥ un bhee bhisat ghanayree paa-ee. ||2|| and he also enjoyed living in paradise for a long time (and was kicked out when he ate the forbidden fruit). ||2|| ਅਤੇ ਉਸਨੇ ਭੀ ਬਹੁਤ ਸਮਾਂ ਬਹਿਸ਼ਤ ਦਾ ਰੰਗ ਮਾਣਿਆ ॥੨॥
ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥ dil khalhal jaa kai jarad roo baanee. The heart of that person, is perturbed and his face becomes pale due to the fear of Allah’s wrath, ਉਸ ਮਨੁੱਖ ਦੇ ਦਿਲ ਵਿਚ ਗੜਬੜ ਹੈ, ਉਸ ਦੇ ਮੂੰਹ ਦੀ ਰੰਗਤ ਪੀਲੀ ਪੈ ਜਾਂਦੀ ਹੈ ।
ਛੋਡਿ ਕਤੇਬ ਕਰੈ ਸੈਤਾਨੀ ॥ chhod katayb karai saitaanee. who forsakes the teachings of his religious books and indulges in evil deeds. ਜੋ ਆਪਣੇ ਧਰਮ-ਪੁਸਤਕਾਂ (ਦੇ ਦੱਸੇ ਰਾਹ) ਨੂੰ ਛੱਡ ਕੇ ਮੰਦੇ ਪਾਸੇ ਤੁਰਦਾ ਹੈ,
ਦੁਨੀਆ ਦੋਸੁ ਰੋਸੁ ਹੈ ਲੋਈ ॥ dunee-aa dos ros hai lo-ee. He blames the world and is angry with people (for his misfortune), ਉਹ ਦੁਨੀਆ ਨੂੰ ਦੋਸ਼ ਦੇਂਦਾ ਹੈ, ਜਗਤ ਤੇ ਗੁੱਸਾ ਕਰਦਾ ਹੈ,
ਅਪਨਾ ਕੀਆ ਪਾਵੈ ਸੋਈ ॥੩॥ apnaa kee-aa paavai so-ee. ||3|| but the fact is that he endures the consequences of his own deeds. ||3|| (ਹਾਲਾਂਕਿ ਉਹ) ਮਨੁੱਖ ਆਪਣਾ ਕੀਤਾ ਆਪ ਹੀ ਪਾਂਦਾ ਹੈ ॥੩॥
ਤੁਮ ਦਾਤੇ ਹਮ ਸਦਾ ਭਿਖਾਰੀ ॥ tum daatay ham sadaa bhikhaaree. O’ God! You are the benefactor and I am always a beggar before You; (ਹੇ ਮੇਰੇ ਪ੍ਰਭੂ! ਤੂੰ ਮੇਰਾ ਦਾਤਾ ਹੈਂ, ਮੈਂ ਸਦਾ (ਤੇਰੇ ਦਰ ਦਾ) ਮੰਗਤਾ ਹਾਂ,
ਦੇਉ ਜਬਾਬੁ ਹੋਇ ਬਜਗਾਰੀ ॥ day-o jabaab ho-ay bajgaaree. if I show displeasure at what You give, then it would be a great sin on my part. ਤੇਰੀ ਕਿਸੇ ਭੀ ਦਾਤ ਅੱਗੇ) ਜੇ ਮੈਂ ਨਾਹ-ਨੁੱਕਰ ਕਰਾਂ ਤਾਂ ਇਹ ਮੇਰੀ ਗੁਨਹਗਾਰੀ ਹੋਵੇਗੀ।
ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥ daas kabeer tayree panah samaanaaN. I, Your devotee Kabeer, have come to Your refuge: ਮੈਂ ਤੇਰਾ ਦਾਸ ਕਬੀਰ ਤੇਰੀ ਸ਼ਰਨ ਆਇਆ ਹਾਂ:
ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥ bhisat najeek raakh rehmaanaa. ||4||7||15|| O’ Merciful God, Keep me near You and that is the heaven for me. ||4||7||15|| ਹੇ ਰਹਿਮ ਕਰਨ ਵਾਲੇ! ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖ, (ਇਹੀ ਮੇਰੇ ਲਈ) ਬਹਿਸ਼ਤ ਹੈ ॥੪॥੭॥੧੫॥
ਸਭੁ ਕੋਈ ਚਲਨ ਕਹਤ ਹੈ ਊਹਾਂ ॥ sabh ko-ee chalan kahat hai oohaaN. Everybody says that he is trying to go there (to heaven), ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿਚ ਅੱਪੜਨਾ ਹੈ।
ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥ naa jaan-o baikunth hai kahaaN. ||1|| rahaa-o. but I don’t know where that heaven is? ||1||Pause|| ਪਰ ਮੈ ਨਹੀਂ ਜਾਣਦਾ ਕਿ ਬੈਕੁੰਠ ਕਿੱਥੇ ਹੈ ॥੧॥ ਰਹਾਉ ॥
ਆਪ ਆਪ ਕਾ ਮਰਮੁ ਨ ਜਾਨਾਂ ॥ aap aap kaa maram na jaanaaN. (Such people) have not understood the mystery of their own selves, (ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ,
ਬਾਤਨ ਹੀ ਬੈਕੁੰਠੁ ਬਖਾਨਾਂ ॥੧ baatan hee baikunth bakhaanaaN. ||1|| but with mere talk they keep describing heaven. ||1|| ਨਿਰੀਆਂ ਗੱਲਾਂ ਨਾਲ ਹੀ ‘ਬੈਕੁੰਠ’ ਆਖ ਰਹੇ ਹਨ ॥੧॥
ਜਬ ਲਗੁ ਮਨ ਬੈਕੁੰਠ ਕੀ ਆਸ ॥ jab lag man baikunth kee aas. O’ my mind, as long as you have the hope of reaching heaven, ਹੇ ਮਨ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ,
ਤਬ ਲਗੁ ਨਾਹੀ ਚਰਨ ਨਿਵਾਸ ॥੨॥ tab lag naahee charan nivaas. ||2|| till then you cannot unite with God. ||2|| ਤਦ ਤਕ ਪ੍ਰਭੂ ਦੇ ਚਰਨਾਂ ਵਿਚ ਤੇਰਾ ਨਿਵਾਸ ਨਹੀਂ ਹੋ ਸਕਦਾ ॥੨॥
ਖਾਈ ਕੋਟੁ ਨ ਪਰਲ ਪਗਾਰਾ ॥ khaa-ee kot na paral pagaaraa. I don’t know what kind of a fort the heaven is, what kind of a moat surrounds it and what kind of wall surrounds the city in it. (ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ) ਬੈਕੁੰਠ ਦੇ ਕਿਲ੍ਹੇ ਦੁਆਲੇ ਕਿਹੋ ਜਿਹੀ ਖਾਈ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ।
ਨਾ ਜਾਨਉ ਬੈਕੁੰਠ ਦੁਆਰਾ ॥੩॥ naa jaan-o baikunth du-aaraa. ||3|| I don’t even know where is the door to their assumed heaven. ||3|| ਮੈਂ ਨਹੀਂ ਜਾਣਦਾ (ਕਿ ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਥੇ ਹੈ ॥੩॥
ਕਹਿ ਕਮੀਰ ਅਬ ਕਹੀਐ ਕਾਹਿ ॥ kahi kameer ab kahee-ai kaahi. Kabeer says, now what more can I say (about this assumed heaven)? ਕਬੀਰ ਆਖਦਾ ਹੈ, ਮੈਂ ਹੁਣ ਇਸ ਤੋਂ ਵਧ ਕੀ ਆਖ ਸਕਦਾ ਹਾਂ,
ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥ saaDhsangat baikunthay aahi. ||4||8||16|| But (I am sure that) the holy congregation is the real heaven. ||4||8||16|| ਕਿ ਸਾਧ-ਸੰਗਤ ਹੀ ਬੈਕੁੰਠ ਹੈ? ॥੪॥੮॥੧੬॥
ਕਿਉ ਲੀਜੈ ਗਢੁ ਬੰਕਾ ਭਾਈ ॥ ki-o leejai gadh bankaa bhaa-ee. O’ brother, how can this strong fort-like body be conquered? ਹੇ ਭਾਈ! ਇਹ (ਸਰੀਰ-ਰੂਪ) ਪੱਕਾ ਕਿਲ੍ਹਾਕਿਸ ਤਰ੍ਹਾਂ ਫਤਹਿ ਕੀਤਾ ਜਾ ਸਕਦਾ ਹੈ।
ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥ dovar kot ar tayvar khaa-ee. ||1|| rahaa-o. It is protected by the double walls of duality and triple moats of the three modes of Maya. ||1||Pause|| ਇਸ ਦੇ ਦੁਆਲੇ ਦ੍ਵੈਤ ਦੀ ਦੋਹਰੀ ਫ਼ਸੀਲ ਤੇ ਤਿੰਨ ਗੁਣਾਂ ਦੀ ਤੇਹਰੀ ਖਾਈ ਹੈ ॥੧॥ ਰਹਾਉ ॥
ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥ paaNch pachees moh mad matsar aadee parbal maa-i-aa. Supported by strong Maya, the five vices and twenty-five elements are ready to fight along with the army of attachment, egotistical pride and jealousy. ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ)।
ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥ jan gareeb ko jor na pahuchai kahaa kara-o raghuraa-i-aa. ||1|| O’ God! I, the poor one have no power over them, what can I do?. ||1|| ਹੇ ਪ੍ਰਭੂ! ਮੇਰੀ ਗ਼ਰੀਬ ਦੀ ਕੋਈ ਪੇਸ਼ ਨਹੀਂ ਜਾਂਦੀ, (ਦੱਸ) ਮੈਂ ਕੀਹ ਕਰਾਂ? ॥੧॥
ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥ kaam kivaaree dukh sukh darvaanee paap punn darvaajaa. Lust is the master of the door of this fort, pain and pleasures are the watchmen, and vice and virtue are the two gates. ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁਖ ਤੇ ਸੁਖ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ,
ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥ kroDh parDhaan mahaa bad dundar tah man maavaasee raajaa. ||2|| Anger is the most quarrelsome chief and the mind abides in this fort like a rebellious king. ||2|| ਬੜਾ ਲੜਾਕਾ ਕ੍ਰੋਧ (ਕਿਲ੍ਹੇ ਦਾ) ਚੌਧਰੀ ਹੈ। ਅਜਿਹੇ ਕਿਲ੍ਹੇ ਵਿਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ॥੨॥
ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥ savaad sanaah top mamtaa ko kubuDh kamaan chadhaa-ee. This rebellious king has worn the taste of worldly pleasures as armor, worldly attachments as helmet, he takes aim with the bows of evil intellect, (ਜੀਭ ਦੇ) ਚਸਕੇ (ਮਨ-ਰਾਜੇ ਨੇ) ਸੰਜੋਅ (ਪਹਿਨੀ ਹੋਈ ਹੈ), ਮਮਤਾ ਦਾ ਟੋਪ (ਪਾਇਆ ਹੋਇਆ ਹੈ), ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ,
ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥ tisnaa teer rahay ghat bheetar i-o gadh lee-o na jaa-ee. ||3|| and is ready to shoot the arrows of desire; in such circumstances I, by myself, cannot conquer this fort. ||3|| ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਹਨ। ਅਜਿਹਾ ਕਿਲ੍ਹਾ (ਮੈਥੋਂ) ਜਿੱਤਿਆ ਨਹੀਂ ਜਾ ਸਕਦਾ ॥੩॥
ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥ paraym paleetaa surat havaa-ee golaa gi-aan chalaa-i-aa. But when I made divine love the fuse, deep meditation the bomb and launched the rocket of spiritual wisdom; (ਪਰ ਜਦੋਂ ਮੈਂ ਪ੍ਰਭੂ-ਚਰਨਾਂ ਦੇ) ਪ੍ਰੇਮ ਦਾ ਪਲੀਤਾ ਲਾਇਆ, (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਨੂੰ ਹਵਾਈ ਬਣਾਇਆ, (ਗੁਰੂ ਦੇ ਬਖ਼ਸ਼ੇ) ਗਿਆਨ ਦਾ ਗੋਲਾ ਚਲਾਇਆ,
ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥ barahm agan sehjay parjaalee aykeh chot sijhaa-i-aa. ||4|| in a state of spiritual poise, I lit the Divine Light within me and conquered this fort in just one strike. ||4|| ਸਹਿਜ ਅਵਸਥਾ ਵਿਚ ਅੱਪੜ ਕੇ ਅੰਦਰ ਰੱਬੀ-ਜੋਤ ਜਗਾਈ, ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ ॥੪॥
ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥ sat santokh lai larnay laagaa toray du-ay darvaajaa. With the help of truth and contentment, I started to fight and broke both the gates (vice and virtue). ਸਤ ਤੇ ਸੰਤੋਖ ਲੈ ਕੇ ਮੈਂ (ਉਸ ਫ਼ੌਜ ਦੇ ਟਾਕਰੇ ਤੇ) ਲੜਨ ਲੱਗ ਪਿਆ, ਦੋਵੇਂ ਦਰਵਾਜ਼ੇ ਮੈਂ ਭੰਨ ਲਏ,
ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥ saaDhsangat ar gur kee kirpaa tay pakri-o gadh ko raajaa. ||5|| With the grace of the Guru and help of the holy congregation, I captured the mind, king of the fort. ||5|| ਸਤਿਗੁਰੂ ਤੇ ਸਤਸੰਗ ਦੀ ਮਿਹਰ ਨਾਲ ਮੈਂ ਕਿਲ੍ਹੇ ਦਾ (ਆਕੀ) ਰਾਜਾ ਫੜ ਲਿਆ ॥੫॥


© 2017 SGGS ONLINE
Scroll to Top