Page 1035
ਹਮ ਦਾਸਨ ਕੇ ਦਾਸ ਪਿਆਰੇ ॥
ham daasan kay daas pi-aaray.
I am a servant of those devotees of beloved God,
ਮੈਂ ਪਿਆਰੇ ਪ੍ਰਭੂ ਦੇ ਉਹਨਾਂ ਦਾਸਾਂ ਦਾ ਦਾਸ ਹਾਂ,
ਸਾਧਿਕ ਸਾਚ ਭਲੇ ਵੀਚਾਰੇ ॥
saaDhik saach bhalay veechaaray.
who are thoughtful seekers of truth and goodness.
ਜੋ ਸੱਚ ਅਤੇ ਨੇਕੀ ਦੇ ਵਿਚਾਰਵਾਨ ਖੋਜੀ ਹਨ।
ਮੰਨੇ ਨਾਉ ਸੋਈ ਜਿਣਿ ਜਾਸੀ ਆਪੇ ਸਾਚੁ ਦ੍ਰਿੜਾਇਦਾ ॥੧੦॥
mannay naa-o so-ee jin jaasee aapay saach darirhaa-idaa. ||10||
One who believes in Naam, departs from the world after winning the game of life, but eternal God Himself implants Naam in people’s hearts. ||10||
ਜੇਹੜਾ ਮਨੁੱਖ ਨਾਮ ਨੂੰ ਕਬੂਲ ਕਰ ਲੈਂਦਾ ਹੈ ਉਹ ਜਗਤ ਵਿਚੋਂ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ। ਪਰ ਸਦਾ-ਥਿਰ ਪਰਮਾਤਮਾ ਆਪ ਹੀ ਜੀਵਾਂ ਦੇ ਹਿਰਦੇ ਵਿਚ ਨਾਮ ਦ੍ਰਿੜ੍ਹ ਕਰਾਂਦਾ ਹੈ ॥੧੦॥
ਪਲੈ ਸਾਚੁ ਸਚੇ ਸਚਿਆਰਾ ॥
palai saach sachay sachi-aaraa.
One who has the wealth of Naam, becomes the embodiment of the eternal God.
ਜਿਸ ਮਨੁੱਖ ਦੇ ਪਾਸ ਥਿਰ ਰਹਿਣ ਵਾਲਾ ਨਾਮ ਹੈ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
ਸਾਚੇ ਭਾਵੈ ਸਬਦੁ ਪਿਆਰਾ ॥
saachay bhaavai sabad pi-aaraa.
The eternal God loves that person, who loves the divine word of His praises.
ਸਦਾ-ਥਿਰ ਪ੍ਰਭੂ ਨੂੰ ਉਹ ਮਨੁੱਖ ਚੰਗਾ ਲੱਗਦਾ ਹੈ, ਜਿਸ ਨੂੰ ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ ਪਿਆਰਾ ਲੱਗਦਾ ਹੈ l
ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥੧੧॥
taribhavan saach kalaa Dhar thaapee saachay hee patee-aa-idaa. ||11||
The eternal God is pervading the universe which He has created through His power; God is appeased only through righteousness. ||11||
ਸਦਾ-ਥਿਰ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਉਸ ਨੇ ਆਪਣੀ ਸੱਤਿਆ ਦੇ ਕੇ ਸ੍ਰਿਸ਼ਟੀ ਰਚੀ ਹੈ। ਸੱਚ ਦੇ ਰਾਹੀਂ ਹੀ ਉਹ ਪ੍ਰਸੰਨ ਹੁੰਦਾਹੈ ॥੧੧॥
ਵਡਾ ਵਡਾ ਆਖੈ ਸਭੁ ਕੋਈ ॥
vadaa vadaa aakhai sabh ko-ee.
Even though, everyone says that God is greater than the greatest,
(ਉਂਞ ਤਾਂ) ਹਰੇਕ ਜੀਵ ਆਖਦਾ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਹੈ,
ਗੁਰ ਬਿਨੁ ਸੋਝੀ ਕਿਨੈ ਨ ਹੋਈ ॥
gur bin sojhee kinai na ho-ee.
but nobody really understands about His greatness without the Guru’s teachings.
ਪਰ ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਸਹੀ ਸਮਝ ਨਹੀਂ ਪੈਂਦੀ।
ਸਾਚਿ ਮਿਲੈ ਸੋ ਸਾਚੇ ਭਾਏ ਨਾ ਵੀਛੁੜਿ ਦੁਖੁ ਪਾਇਦਾ ॥੧੨॥
saach milai so saachay bhaa-ay naa veechhurh dukh paa-idaa. ||12||
One who realizes the eternal God, becomes pleasing to Him, and then that person never endures the pangs of separation from God. ||12||
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਜੁੜਦਾ ਹੈ ਉਹ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਉਹਪ੍ਰਭੂ ਨਾਲੋ ਵਿਛੁੜ ਕੇ ਦੁੱਖ ਨਹੀਂ ਪਾਂਦਾ ॥੧੨॥
ਧੁਰਹੁ ਵਿਛੁੰਨੇ ਧਾਹੀ ਰੁੰਨੇ ॥
Dharahu vichhunay Dhaahee runnay.
Those separated from God from the very beginning, they weep and wail.
ਪਰ ਜੇਹੜੇ ਬੰਦੇ ਮੁੱਢ ਤੋਂ ਹੀ ਪ੍ਰਭੂ ਤੋਂ ਵਿੱਛੁੜੇ ਚਲੇ ਆ ਰਹੇ ਹਨ ਉਹ ਢਾਹਾਂ ਮਾਰ ਮਾਰ ਕੇ ਰੋਂਦੇ ਆ ਰਹੇ ਹਨ।
ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥
mar mar janmeh muhlat punnay.
When their life span is over, they die to be born again.
ਜਦੋਂ ਜਦੋਂ ਜ਼ਿੰਦਗੀ ਦਾ ਸਮਾ ਮੁੱਕ ਜਾਂਦਾ ਹੈ ਉਹ ਮਰਦੇ ਹਨ ਜੰਮਦੇ ਹਨ, ਮਰਦੇ ਹਨ ਜੰਮਦੇ ਹਨ (ਇਸੇ ਗੇੜ ਵਿਚ ਪਏ ਰਹਿੰਦੇ ਹਨ)।
ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥੧੩॥
jis bakhsay tis day vadi-aa-ee mayl na pachhotaa-idaa. ||13||
Upon whom God bestows mercy, He blesses him with the glory of Naam and unites that one with Him; that person never regrets in life. ||13||
ਜਿਸ ਮਨੁੱਖ ਉੱਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਵਡਿਆਈ ਦੇਂਦਾ ਹੈ, ਉਸ ਨੂੰ ਆਪਣੇ ਚਰਨਾਂ ਵਿਚ ਮੇਲ ਲੈਂਦਾ ਹੈ, ਉਹ ਮਨੁੱਖ (ਮੁੜ ਕਦੇ ਨਾਹ ਵਿਛੁੜਦਾ ਹੈ) ਨਾਹ ਪਛੁਤਾਂਦਾ ਹੈ ॥੧੩॥
ਆਪੇ ਕਰਤਾ ਆਪੇ ਭੁਗਤਾ ॥
aapay kartaa aapay bhugtaa.
God Himself is the Creator, and Himself is the enjoyer of everything.
ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ,ਅਤੇ ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ।
ਆਪੇ ਤ੍ਰਿਪਤਾ ਆਪੇ ਮੁਕਤਾ ॥
aapay tariptaa aapay muktaa.
God Himself gets satiated from the enjoyment of these worldly things, and then Himself becomes detached from the love of these worldly things.
ਫਿਰ ਆਪ ਹੀ ਇਹਨਾਂ ਭੋਗਾਂ ਤੋਂ ਰੱਜ ਜਾਣ ਵਾਲਾ ਹੈ ਤੇ ਆਪ ਹੀ ਪਦਾਰਥਾਂ ਦੇ ਮੋਹ ਤੋਂ ਸੁਤੰਤਰ ਹੋ ਜਾਣ ਵਾਲਾ ਹੈ।
ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ ॥੧੪॥
aapay mukat daan mukteesar mamtaa moh chukaa-idaa. ||14||
God Himself is the Master and provider of emancipation; He himself eradicates the love and attachment for materialism from within a person. ||14||
ਪ੍ਰਭੂ ਆਪ ਹੀ ਮੁਕਤੀ ਦਾ ਮਾਲਕ ਹੈ, ਆਪ ਹੀ ਵਿਕਾਰਾਂ ਤੋਂ ਖ਼ਲਾਸੀ ਦੀ ਦਾਤ ਦੇਂਦਾ ਹੈ, ਆਪ ਹੀ ਜੀਵਾਂ ਦੇ ਅੰਦਰੋਂ ਮਾਇਆ ਦੀ ਮਮਤਾ ਤੇ ਮਾਇਆ ਦਾ ਮੋਹ ਦੂਰ ਕਰਦਾ ਹੈ ॥੧੪॥
ਦਾਨਾ ਕੈ ਸਿਰਿ ਦਾਨੁ ਵੀਚਾਰਾ ॥
daanaa kai sir daan veechaaraa.
God Himself blesses the gift of intellect to reflect on divine virtues and this gift is the most exalted of all the gifts.
ਪਰਮਾਤਮਾ ਜੀਵਾਂ ਨੂੰ ਆਪਣੇ ਗੁਣਾਂ ਦੀ ਵਿਚਾਰ ਬਖ਼ਸ਼ਦਾ ਹੈ ਤੇ ਉਸ ਦੀ ਇਹ ਦਾਤ ਉਸ ਦੀਆਂ ਹੋਰ ਸਭ ਦਾਤਾਂ ਤੋਂ ਸ੍ਰੇਸ਼ਟ ਹੈ।
ਕਰਣ ਕਾਰਣ ਸਮਰਥੁ ਅਪਾਰਾ ॥
karan kaaran samrath apaaraa.
God is the cause and doer of everything, He is almighty and infinite
ਉਹ ਇਸ ਜਗਤ ਦਾ ਰਚਣ ਵਾਲਾ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਬੇਅੰਤ ਹੈ।
ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥੧੫॥
kar kar vaykhai keetaa apnaa karnee kaar karaa-idaa. ||15||
After creating the universe, God looks after it and makes the creatures do what is worth doing. ||15||
ਸਾਰੀ ਸ੍ਰਿਸ਼ਟੀ ਪੈਦਾ ਕਰ ਕੇ ਉਹ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਤੇ ਜੀਵਾਂ ਪਾਸੋਂ ਉਹ ਕਾਰ ਕਰਾਂਦਾ ਹੈ ਜੋ ਕਰਨ-ਜੋਗ ਹੋਵੇ ॥੧੫॥
ਸੇ ਗੁਣ ਗਾਵਹਿ ਸਾਚੇ ਭਾਵਹਿ ॥
say gun gaavahi saachay bhaaveh.
They alone sing the glorious praises of God, who are pleasing to Him.
ਜੇਹੜੇ ਜੀਵ ਸਦਾ-ਥਿਰ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹ ਉਸ ਦੇ ਗੁਣ ਗਾਂਦੇ ਹਨ।
ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥
tujh tay upjahi tujh maahi samaaveh.
O God, all creatures come from You and ultimately merge in You.
ਹੇ ਪ੍ਰਭੂ! ਸਾਰੇ ਜੀਅ ਜੰਤ ਤੈਥੋਂ ਪੈਦਾ ਹੁੰਦੇ ਹਨ ਤੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।
ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥
naanak saach kahai baynantee mil saachay sukh paa-idaa. ||16||2||14||
Nanak says, one who lovingly remembers God and prays before Him, that person realizes Him and receives inner peace. ||16||2||14||
ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ (ਉਸ ਦੇ ਦਰ ਤੇ) ਬੇਨਤੀਆਂ ਕਰਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ ਨੂੰ ਮਿਲ ਕੇ ਆਤਮਕ ਅਨੰਦ ਮਾਣਦਾ ਹੈ ॥੧੬॥੨॥੧੪॥
ਮਾਰੂ ਮਹਲਾ ੧ ॥
maaroo mehlaa 1.
Raag Maaroo, First Guru:
ਅਰਬਦ ਨਰਬਦ ਧੁੰਧੂਕਾਰਾ ॥
arbad narbad DhunDhookaaraa.
There was pitch darkness for a period of even more than billions or trillions of years before any creation.
(ਜਗਤ ਰਚਨਾ ਤੋਂ ਪਹਿਲਾਂ) ਅਣਗਿਣਤ (ਅਰਬਦ ਨਰਬਦ) ਯੁੱਗਾਂ ਲਈ ਘੁੱਪ ਹਨੇਰੇ ਸੀL
ਧਰਣਿ ਨ ਗਗਨਾ ਹੁਕਮੁ ਅਪਾਰਾ ॥
Dharan na gagnaa hukam apaaraa.
Then there was neither earth, nor sky, but only the will of the infinite God was pervasive.
ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ , ਪ੍ਰੰਤੂ ਕੇਵਲ ਬੇਅੰਤ ਸੁਆਮੀ ਦੀ ਰਜ਼ਾ ਹੀ ਸਮਾਈ ਹੋਈ ਸੀ।
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
naa din rain na chand na sooraj sunn samaaDh lagaa-idaa. ||1||
There was neither day, nor night, nor moon, nor sun; God was absorbed within Himself as if He was in deep trance. ||1||
ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ॥੧॥
ਖਾਣੀ ਨ ਬਾਣੀ ਪਉਣ ਨ ਪਾਣੀ ॥
khaanee na banee pa-un na paanee.
There were neither sources of creation, nor any words, nor air, nor water.
ਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾਹ ਜੀਵਾਂ ਦੀਆਂ ਬਾਣੀਆਂ ਸਨ, ਨਾਹ ਹਵਾ ਸੀ, ਨਾਹ ਪਾਣੀ ਸੀ,
ਓਪਤਿ ਖਪਤਿ ਨ ਆਵਣ ਜਾਣੀ ॥
opat khapat na aavan jaanee.
There was neither creation, nor destruction, nor births nor deaths.
ਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ।
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
khand pataal sapat nahee saagar nadee na neer vahaa-idaa. ||2||
There were no continents, no regions, no seven seas, no rivers or flowing water. ||2||
ਕਈ ਮਹਾਂਦੀਪ ਨਹੀਂ ਸਨ, ਨਾਂ ਪਾਤਾਲ, ਨਾਂ ਸੱਤ ਸਮੁੰਦ, ਨਾਂ ਹੀ ਦਰਿਆ, ਨਾਂ ਹੀ ਪਾਣੀ ਦਾ ਵਗਣਾ ॥੨॥
ਨਾ ਤਦਿ ਸੁਰਗੁ ਮਛੁ ਪਇਆਲਾ ॥
naa tad surag machh pa-i-aalaa.
There were no heavenly realms, earth or nether regions.
ਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ ਨਾਹ ਹੀ ਪਤਾਲ ਸੀ।
ਦੋਜਕੁ ਭਿਸਤੁ ਨਹੀ ਖੈ ਕਾਲਾ ॥
dojak bhisat nahee khai kaalaa.
There was no heaven or hell, no death or time.
ਤਦੋਂ ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ ਸੀ।
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥
narak surag nahee jaman marnaa naa ko aa-ay na jaa-idaa. ||3||
There was no hell or heaven, nor any birth and death, and there was no coming or going in reincarnation. ||3||
ਤਦੋਂ ਨਾਹ ਸੁਰਗ ਸੀ ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ ਮਰਦਾ ਸੀ ॥੩॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
barahmaa bisan mahays na ko-ee.
There was no Brahma, Vishnu and Shiva.
ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ।
ਅਵਰੁ ਨ ਦੀਸੈ ਏਕੋ ਸੋਈ ॥
avar na deesai ayko so-ee.
Except God, no one else was there
ਪਰਮਾਤਮਾ ਦੇ ਬਿਨਾ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ।
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥
naar purakh nahee jaat na janmaa naa ko dukh sukh paa-idaa. ||4||
There was no female or male, no social class or caste of birth; no one experienced pain or pleasure. ||4||
ਕੋਈ ਇਸਤ੍ਰੀ ਜਾਂਮਰਦ ਸੀ, ਨਾ ਕੋਈ ਜਾਤਿ ਸੀ ਨਾ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾ ਹੀ ਕੋਈ ਦੁੱਖ ਸੁਖ ਭੋਗਣ ਵਾਲਾ ਸੀ ॥੪॥
ਨਾ ਤਦਿ ਜਤੀ ਸਤੀ ਬਨਵਾਸੀ ॥
naa tad jatee satee banvaasee.
There was no celibate, benovelent and detached.
ਤਦੋਂ ਨਾਹ ਕੋਈ ਜਤੀ ਸੀ ਨਾਹ ਕੋਈ ਸਤੀ ਸੀ ਤੇ ਨਾਹ ਕੋਈ ਤਿਆਗੀ ਸੀ।
ਨਾ ਤਦਿ ਸਿਧ ਸਾਧਿਕ ਸੁਖਵਾਸੀ ॥
naa tad siDh saaDhik sukhvaasee.
Then, there were neither the adepts, nor the seekers, nor the householders.
ਤਦੋਂ ਨਾਹ ਕੋਈ ਸਿੱਧ ਸਨ ਨਾਹ ਸਾਧਿਕ ਸਨ ਤੇ ਨਾਹ ਹੀ ਕੋਈ ਗ੍ਰਿਹਸਤੀ ਸਨ।
ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥
jogee jangam bhaykh na ko-ee naa ko naath kahaa-idaa. ||5||
There were no Yogis, no wandering pilgrims, no hypocrites; no one called himself the master of the Yogis. ||5||
ਤਦੋਂ ਨਾਹ ਕੋਈ ਜੋਗੀ, ਨਾਹ ਕੋਈ ਜੰਗਮਾਂ ਨਾਹ ਕੋਈ ਭੇਖ ਸੀ, ਤੇ ਨਾਹ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਣ ਵਾਲਾ ਸੀ ॥੫॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥
jap tap sanjam naa barat poojaa.
There was no meditation, no self-discipline, fasting or Idol worship.
ਤਦੋਂ ਨਾ ਜਪ ਹੋ ਰਹੇ ਸਨ ਨਾ ਤਪ ਹੋ ਰਹੇ ਸਨ, ਨਾ ਕਿਤੇ ਸੰਜਮ ਸਾਧੇ ਜਾ ਰਹੇ ਸਨ ਨਾ ਵਰਤ ਰੱਖੇ ਜਾ ਰਹੇ ਸਨ ਤੇ ਨਾ ਹੀ ਪੂਜਾ ਕੀਤੀ ਜਾ ਰਹੀ ਸੀ।
ਨਾ ਕੋ ਆਖਿ ਵਖਾਣੈ ਦੂਜਾ ॥
naa ko aakh vakhaanai doojaa.
Neither one spoke or talked about duality.
ਨਾਂ ਹੀ ਕੋਈ ਜਣਾ ਦਵੈਤ-ਭਾਵ ਦਾ ਜ਼ਿਕਰ ਜਾਂ ਬਚਨ ਕਰਦਾ ਸੀ।
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥
aapay aap upaa-ay vigsai aapay keemat paa-idaa. ||6||
At that time, manifesting from Himself, God was rejoicing and evaluating His own worth. ||6||
ਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਂਦਾ ਸੀ ॥੬॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥
naa such sanjam tulsee maalaa.
Then, no one observed any purity, self-restraint, nor did anyone wear the rosary of Tulsi (sweet-basil).
ਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ।
ਗੋਪੀ ਕਾਨੁ ਨ ਗਊ ਗੋੁਆਲਾ ॥
gopee kaan na ga-oo go-aalaa.
There were no milkmaids, lord Krishna, cows, or any cowherd.
ਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ।
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥
tant mant pakhand na ko-ee naa ko vans vajaa-idaa. ||7||
There were no tantras (spells) or mantras and no hypocrisy; no one played the flute. ||7||
ਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ ॥੭॥
ਕਰਮ ਧਰਮ ਨਹੀ ਮਾਇਆ ਮਾਖੀ ॥
karam Dharam nahee maa-i-aa maakhee.
There were no deeds of faith, or righteousness, and nor the sweet allurement of Materialism.
ਨਾਹ ਕਿਤੇ ਧਾਰਮਿਕ ਕਰਮ-ਕਾਂਡ ਸੀ ਨਾਹ ਕਿਤੇ ਮਿੱਠੀ ਮਾਇਆ ਸੀ।
ਜਾਤਿ ਜਨਮੁ ਨਹੀ ਦੀਸੈ ਆਖੀ ॥
jaat janam nahee deesai aakhee.
Then there were neither any high or low social classes, nor was anyone seen taking birth in these social classes.
ਤਦੋਂ ਨਾਹ ਕਿਤੇ ਕੋਈ (ਉੱਚੀ ਨੀਵੀਂ) ਜਾਤਿ ਸੀ ਤੇ ਨਾਹ ਹੀ ਕਿਸੇ ਜਾਤਿ ਵਿਚ ਕੋਈ ਜਨਮ ਲੈਂਦਾ ਅੱਖੀਂ ਦਿੱਸਦਾ ਸੀ।
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥
mamtaa jaal kaal nahee maathai naa ko kisai Dhi-aa-idaa. ||8||
There was no net of worldly attachment, nor was anyone destined to die and nobody worshipped anybody. ||8||
ਤਦੋਂ ਨਾਹ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾਹ ਕਿਤੇ ਕਿਸੇ ਦੇ ਸਿਰ ਉਤੇ ਕਾਲ (ਕੂਕਦਾ ਸੀ)। ਨਾਹ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ ॥੮॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥
nind bind nahee jee-o na jindo.
Then there was no slander, no praise, no soul, and no life.
ਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ।
ਨਾ ਤਦਿ ਗੋਰਖੁ ਨਾ ਮਾਛਿੰਦੋ ॥
naa tad gorakh naa maachhindo.
There was neither yogi Gorakh, nor yogi Machhindra.
ਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ।
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥੯॥
naa tad gi-aan Dhi-aan kul opat naa ko ganat ganaa-idaa. ||9||
There were no discussions on religious knowledge, meditation, beginning of clans, nor did anybody took pride of being born in high social class. ||9||
ਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿਚ ਜੰਮਣ ਦਾ) ਮਾਣ ਕਰਦਾ ਸੀ ॥੯॥