Page 993
ਰਾਗੁ ਮਾਰੂ ਮਹਲਾ ੧ ਘਰੁ ੫
raag maaroo mehlaa 1 ghar 5
Raag Maaroo, First Guru, Fifth Beat:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਹਿਨਿਸਿ ਜਾਗੈ ਨੀਦ ਨ ਸੋਵੈ ॥
ahinis jaagai need na sovai.
O’ my friend, a true lover of God always remains alert and never goes in the slumber of love for Maya, the worldly riches and power.
(ਪ੍ਰਭੂ ਦਾ ਪ੍ਰੀਤਵਾਨ ਜੀਵ) ਦਿਨ ਰਾਤਿ ਸੁਚੇਤ ਰਹਿੰਦਾ ਹੈ। ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਸੌਂਦਾ ਨਹੀਂ।
ਸੋ ਜਾਣੈ ਜਿਸੁ ਵੇਦਨ ਹੋਵੈ ॥
so jaanai jis vaydan hovai.
He alone can appreciate the pangs of separation from God, who understands the worth of God’s love.
ਪ੍ਰਭੂ-ਪ੍ਰੇਮ ਦੀ ਕਦਰ ਜਾਣਦਾ ਭੀ ਉਹੀ ਮਨੁੱਖ ਹੈ ਜਿਸ ਦੇ ਅੰਦਰ ਪਰਮਾਤਮਾ ਨਾਲੋਂ ਵਿਛੋੜੇ ਦੇ ਅਹਿਸਾਸ ਦੀ ਤੜਫ ਹੋਵੇ।
ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥
paraym kay kaan lagay tan bheetar vaid ke jaanai kaaree jee-o. ||1||
The arrows of separation from divine love strike the mind of a person; how the healer of physical disease can know its cure? ||1||
ਪ੍ਰਭੂ-ਪ੍ਰੇਮ ਦੇ ਤੀਰ ਸਰੀਰ ਦੇ ਅੰਦਰ ਲੱਗਦੇ ਹਣ। ਸਰੀਰਕ ਰੋਗਾਂ ਦਾ ਵੈਦ ਬਿਰਹੋਂ-ਰੋਗ ਦਾ ਇਲਾਜ ਕਰਨਾ ਨਹੀਂ ਜਾਣਦਾ ॥੧॥
ਜਿਸ ਨੋ ਸਾਚਾ ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੈ ਬੁਝਾਏ ॥
jis no saachaa siftee laa-ay. gurmukh virlay kisai bujhaa-ay.
The eternal God imparts understanding of divine wisdom only to a rare follower of the Guru, whom He attaches to singing His praises.
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸੇ ਵਿਰਲੇ ਗੁਰੂ-ਅਨੁਸਾਰੀ ਨੂੰ ਆਪਣੀ ਸਿਫ਼ਤ-ਸਾਲਾਹ ਵਿਚ ਜੋੜਦਾ ਹੈ,ਅਤੇ ਈਸ਼ਵਰੀ ਗਿਆਨ ਸਮਝਾਂਦਾ ਹੈ;
ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥
amrit kee saar so-ee jaanai je amrit kaa vaapaaree jee-o. ||1|| rahaa-o.
He alone understands the worth of the ambrosial nectar of Naam, who deals in it (amasses and distributes). ||1||Pause||
ਆਤਮਕ ਜੀਵਨ ਦੇਣ ਵਾਲੇ ਨਾਮ-ਅੰਮ੍ਰਿਤ ਦੀ ਕਦਰ ਉਹੀ ਜਾਣਦਾ ਹੈ ਜੋ ਨਾਮ-ਅੰਮ੍ਰਿਤ ਦਾ ਵਪਾਰੀ ਹੈ ॥੧॥ ਰਹਾਉ ॥
ਪਿਰ ਸੇਤੀ ਧਨ ਪ੍ਰੇਮੁ ਰਚਾਏ ॥ ਗੁਰ ਕੈ ਸਬਦਿ ਤਥਾ ਚਿਤੁ ਲਾਏ ॥
pir saytee Dhan paraym rachaa-ay. gur kai sabad tathaa chit laa-ay.
Just as a bride remains absorbed in her husband’s love, similarly the soul-bride who focuses her mind on the Guru’s word;
ਜਿਵੇਂ ਇਸਤ੍ਰੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ ,ਉਸੇ ਤਰ੍ਹਾਂ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦੀ ਹੈ;
ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥
sahj saytee Dhan kharee suhaylee tarisnaa tikhaa nivaaree jee-o. ||2||
that soul bride gets rid of her fire like worldly desires, achieves spiritual poise and becomes extrmely delightful. ||2||
ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕ ਕੇ ਬਹੁਤ ਸੁਖੀ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪਿਆਸ ਦੂਰ ਕਰ ਲੈਂਦੀ ਹੈ ॥੨॥
ਸਹਸਾ ਤੋੜੇ ਭਰਮੁ ਚੁਕਾਏ ॥
sahsaa torhay bharam chukaa-ay.
(The soul-bride) who tears down skepticism, dispells her doubt,
ਜੇਹੜੀ ਜੀਵ-ਇਸਤ੍ਰੀ ਸਹਿਮ-ਤੌਖ਼ਲਾ ਮੁਕਾਂਦੀ ਹੈ ਮਾਇਆ ਵਾਲੀ ਭਟਕਣਾ ਖ਼ਤਮ ਕਰਦੀ ਹੈ,
ਸਹਜੇ ਸਿਫਤੀ ਧਣਖੁ ਚੜਾਏ ॥
sehjay siftee Dhanakh charhaa-ay.
and intuitively attunes her mind to God’s praises just like focusing on the arrow;
ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਧਣਖ (ਬਾਣ) ਕਸਦੀ ਹੈ,
ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥
gur kai sabad marai man maaray sundar jogaaDhaaree jee-o. ||3||
by reflecting on the Guru’s word, this beautiful soul-bride eradicates her ego, controls her mind and unoin with God becomes support of her life. ||3||
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦੀ ਹੈ ਆਪਣੇ ਮਨ ਨੂੰ ਵੱਸ ਵਿਚ ਰੱਖਦੀ ਹੈ ਉਹ ਸੁੰਦਰ ਜੀਵ-ਇਸਤ੍ਰੀ ਪ੍ਰਭੂ-ਮਿਲਾਪ ਦੇ ਆਸਰੇ ਵਾਲੀ ਹੋ ਜਾਂਦੀ ਹੈ(ਪ੍ਰਭੂ ਦਾ ਮਿਲਾਪ ਉਸ ਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ) ॥੩॥
ਹਉਮੈ ਜਲਿਆ ਮਨਹੁ ਵਿਸਾਰੇ ॥
ha-umai jali-aa manhu visaaray.
Burnt by egotism, one who forsakes God from the mind,
ਜੇਹੜਾ ਜੀਵ ਹਉਮੈ ਵਿਚ ਸੜਿਆ ਰਹਿ ਕੇ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦੇਂਦਾ ਹੈ,
ਜਮ ਪੁਰਿ ਵਜਹਿ ਖੜਗ ਕਰਾਰੇ ॥
jam pur vajeh kharhag karaaray.
suffers such immense mental anguish, as if he is being hit by painful blows of the sword in the hell;
ਉਸ ਨੂੰ ਇਤਨੇ ਆਤਮਕ ਕਲੇਸ਼ ਹੁੰਦੇ ਹਨ, ਮਾਨੋ ਜਮ ਦੇ ਸ਼ਹਿਰ ਵਿਚ ਖੰਡਿਆਂ ਦੀਆਂ ਤਕੜੀਆਂ ਚੋਟਾਂ ਵੱਜ ਰਹੀਆਂ ਹਨ;
ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥
ab kai kahi-ai naam na mil-ee too saho jee-arhay bhaaree jee-o. ||4||
at this time, even if he begs for it, one doesn’t get an opportunity to meditate on Naam: O’ egoestic mind, now bear the severe punishment. ||4||
ਉਸ ਵੇਲੇ ਤਰਲੇ ਲਿਆਂ ਨਾਮ (ਸਿਮਰਨ ਦਾ ਮੌਕਾ) ਨਹੀਂ ਮਿਲਦਾ। ਹੇ ਜੀਵ!ਹੁਣ ਤੂੰ ਭਾਰਾ ਦੁੱਖ ਪਿਆ ਸਹਾਰ ॥੪॥
ਮਾਇਆ ਮਮਤਾ ਪਵਹਿ ਖਿਆਲੀ ॥
maa-i-aa mamtaa paveh khi-aalee.
You are distracted by thoughts of Maya and emotional attachment,
ਹੇ ਜੀਵ! ਜੇ ਤੂੰ ਹੁਣ ਮਾਇਆ ਦੀ ਮਮਤਾ ਦੇ ਖ਼ਿਆਲਾਂ ਵਿਚ ਹੀ ਪਿਆ ਰਹੇਂਗਾ,
ਜਮ ਪੁਰਿ ਫਾਸਹਿਗਾ ਜਮ ਜਾਲੀ ॥
jam pur faashigaa jam jaalee.
then ultimately you would be caught in the noose of the demon of death;
ਤਾਂ ਆਖ਼ਰ)ਜਮ ਦੀ ਨਗਰੀ ਵਿਚ ਜਮ ਦੇ ਜਾਲ ਵਿਚ ਫਸੇਂਗਾ।
ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥
hayt kay banDhan torh na saakeh taa jam karay khu-aaree jee-o. ||5||
then, you would not be able to break the bonds of worldly love, and the demon of death would disgrace you. ||5||
(ਉਸ ਵੇਲੇ) ਤੂੰ ਮੋਹ ਦੇ ਬੰਧਨ ਤੋੜ ਨਹੀਂ ਸਕੇਂਗਾ, (ਤਾਹੀਏਂ) ਤਦੋਂ ਜਮਰਾਜ ਤੇਰੀ ਬੇ-ਇੱਜ਼ਤੀ ਕਰੇਗਾ ॥੫॥
ਨਾ ਹਉ ਕਰਤਾ ਨਾ ਮੈ ਕੀਆ ॥
naa ha-o kartaa naa mai kee-aa.
(O’ God, to escape from the Maya), neither I am doing anything now, nor I did anything before.
ਹੇ ਪ੍ਰਭੂ!( ਮਾਇਆ ਦੇ ਬੰਧਨਾਂ ਤੋਂ ਬਚਣ ਲਈ) ਨਾਹ ਹੀ ਮੈਂ ਹੁਣ ਕੁਝ ਕਰ ਰਿਹਾ ਹਾਂ, ਨਾਹ ਹੀ ਇਸ ਤੋਂ ਪਹਿਲਾਂ ਕੁਝ ਕਰ ਸਕਿਆ ਹਾਂ।
ਅੰਮ੍ਰਿਤੁ ਨਾਮੁ ਸਤਿਗੁਰਿ ਦੀਆ ॥
amrit naam satgur dee-aa.
But the true Guru has blessed me with Your ambrosial Name.
ਪਰ ਮੈਨੂੰ ਤਾਂ ਸਤਿਗੁਰੂ ਨੇ (ਮੇਹਰ ਕਰ ਕੇ) ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ।
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥
jis too deh tisai ki-aa chaaraa naanak saran tumaaree jee-o. ||6||1||12||
O’ Nanak! pray. O’ God! I have come to Your refuge, because whom You bestow Your ambrosial Name, what other efforts he needs to make? ||6||1||12||
ਹੇ ਨਾਨਕ! ਅਰਦਾਸ ਕਰ, ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ਕਿਉਂਕੇ ਜਿਸ ਨੂੰ ਤੂੰ ਆਪਣਾ ਅੰਮ੍ਰਿਤ-ਨਾਮ ਦੇਂਦਾ ਹੈਂ, ਉਹ ਹੋਰ ਕਿਹੜਾ ਹੀਲਾ ਕਰੇ? ॥੬॥੧॥੧੨॥
ਮਾਰੂ ਮਹਲਾ ੩ ਘਰੁ ੧
maaroo mehlaa 3 ghar 1
Raag Maaroo, Third Guru, First Beat:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace ofthe True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥
jah baisaaleh tah baisaa su-aamee jah bhayjeh tah jaavaa.
O’ my Maste-God, wherever You ask me to sit, I sit there and wherever You send me, I go there.
ਹੇ ਪ੍ਰਭੂ! ਜਿੱਥੇ ਤੂੰ ਮੈਨੂੰ ਬਹਾਲਦਾ ਹੈਂ, ਉਥੋ ਹੀ ਮੈਂ ਬੈਠਦਾ ਹਾਂ ਅਤੇ ਜਿਥੇ ਕਿਤੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦਾ ਹਾਂ l
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥
sabh nagree meh ayko raajaa sabhay pavit heh thaavaa. ||1||
O’ God! You alone are the sovereign King in the entire universe and (because You pervade everywhere) all the places are sacred. ||1||
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੂੰ ਹੀ ਇਕ ਪਾਤਿਸ਼ਾਹ ਹੈ, (ਤੇਰੀ ਵਿਆਪਕਤਾ ਦੇ ਕਾਰਨ) ਧਰਤੀ ਦੇ ਸਾਰੇ ਹੀ ਥਾਂ ਪਵਿੱਤਰ ਹਨ ॥੧॥
ਬਾਬਾ ਦੇਹਿ ਵਸਾ ਸਚ ਗਾਵਾ ॥
baabaa deh vasaa sach gaavaa.
O’ God, make me dwell in the the holy congregatin,
ਹੇ ਪ੍ਰਭੂ! ਤੂੰ (ਮੈਨੂੰ ਇਹ ਦਾਨ) ਦੇਹ ਕਿ ਮੈਂ ਤੇਰੀ ਸਾਧ ਸੰਗਤ ਵਿਚ ਟਿਕਿਆ ਰਹਾਂ,
ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ ॥
jaa tay sehjay sahj samaavaa. ||1|| rahaa-o.
so that I may intuitively merge in a state of spiritual poise. ||1||Pause||
ਜਿਸ ਦੀ ਬਰਕਤਿ ਨਾਲ ਮੈਂ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਾਂ ॥੧॥ ਰਹਾਉ ॥
ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥
buraa bhalaa kichh aapas tay jaani-aa ay-ee sagal vikaaraa.
Because of egotism, one thinks that he is doing whatever good and bad is happening in the world; this ego is the source of all evils.
ਹਉਮੈ ਦੇ ਕਾਰਨ ਮਨੁੱਖ ਚੰਗੇ ਮੰਦੇ ਕੰਮਾਂ ਦਾ ਕਰਤਾ ਆਪਣੇ ਆਪ ਨੂੰ ਸਮਝਦਾ ਹੈ, ਇਹ ਹਉਮੈ ਹੀ ਸਾਰੇ ਵਿਕਾਰਾਂ ਦਾ ਮੂਲ ਬਣਦੀ ਹੈ।
ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥
ih furmaa-i-aa khasam kaa ho-aa vartai ih sansaaraa. ||2||
But this all is happening as per Master-God’s command, which is prevailing in the entire world. ||2||
ਇਹ ਭੀ ਖਸਮ-ਪ੍ਰਭੂ ਦਾ ਹੁਕਮ ਹੀ ਹੋ ਰਿਹਾ ਹੈ, ਇਹ ਹੁਕਮ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ ॥੨॥
ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥
indree Dhaat sabal kahee-at hai indree kis tay ho-ee.
The impulse of the sensual organs is said to be very powerful, but from where did these sensory organs come?
ਇਹ ਗੱਲ ਆਖੀ ਜਾ ਰਹੀ ਹੈ ਕਿ ਇੰਦ੍ਰਿਆਂ ਦੀ ਦੌੜ-ਭੱਜ ਬੜੀ ਬਲ ਵਾਲੀ ਹੈ; ਪਰ ਇਹ ਇੰਦ੍ਰੀਆਂ ਕਿਥੋਂ ਉਤਪੰਨ ਹੋਈਆਂ ?
ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥
aapay khayl karai sabh kartaa aisaa boojhai ko-ee. ||3||
Only a rare person understands this fact that the creator-God Himself is staging all these plays. ||3||
ਕੋਈ ਵਿਰਲਾ ਮਨੁੱਖ ਇਉਂ ਸਮਝਦਾ ਹੈ ਕਿ ਸਾਰੇ ਕੌਤਕ ਕਰਤਾਰ ਆਪ ਹੀ ਕਰ ਰਿਹਾ ਹੈ ॥੩॥
ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥
gur parsaadee ayk liv laagee dubiDhaa taday binaasee.
By the Guru’s grace, when love for God wells up in one’s mind, only then his sense of duality vanishes.
ਜਦੋਂ ਗੁਰੂ ਦੀ ਕਿਰਪਾ ਨਾਲ ਜਦੋਂ ਪਰਮਾਤਮਾ ਦਾ ਪਿਆਰ ਹਿਰਦੇ ਵਿਚ ਬਣ ਜਾਂਦਾ ਹੈ, ਤਦੋਂ ਮਨੁੱਖ ਦੇ ਅੰਦਰੋਂ ਦਵੈਤ ਭਾਵ ਦੂਰ ਹੋ ਜਾਂਦੀ ਹੈ।
ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥
jo tis bhaanaa so sat kar maani-aa kaatee jam kee faasee. ||4||
When one accepts God’s will as eternal, then his noose of the demon of death is cut off. ||4||
ਜੋ ਕੁਝ ਪਰਮਾਤਮਾ ਦੀ ਰਜ਼ਾ ਹੈ, ਜਦੋਂ ਉਹ ਮਨੁੱਖ ਉਸ ਨੂੰ ਸੱਚੀ ਕਰਕੇ ਮੰਨਦਾ ਹੈ. ਤਦੋਂ ਉਸ ਦੀ ਜਮ ਦੀ ਮੌਤ ਵਾਲੀ ਫਾਹੀ ਕੱਟੀ ਜਾਂਦੀ ਹੈ ॥੪॥
ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥
bhanat naanak laykhaa maagai kavnaa jaa chookaa man abhimaanaa.
Nanak says, when the ego of one’s mind is erased, then who can ask him to account for his deeds?
ਨਾਨਕ ਆਖਦਾ ਹੈ, ਜਦੋਂ ਮਨੁੱਖ ਦੇ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ ਤਾਂ ਉਸ ਪਾਸੋਂ ਕਰਮਾਂ ਦਾ ਲੇਖਾ ਕੌਣ ਮੰਗ ਸਕਦਾ ਹੈ?
ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥
taas taas Dharam raa-ay japat hai pa-ay sachay kee sarnaa. ||5||1||
Because, he remains in the refuge of the eternal God, before Whom (God) even the Judge of Righteousness is sacared. ||5||1||
ਕਿਉਂਕੇ ਉਹ ਸਦਾ-ਥਿਰ ਪ੍ਰਭੂ ਦੀ ਸਰਨ ਪਇਆ ਰਹਿੰਦਾ ਹੈ, ਜਿਸ ਦੀ ਹਜ਼ੂਰੀ ਵਿਚ ਧਰਮਰਾਜ ਭੀ ਭੈ ਖਾਂਦਾ ਹੈ ॥੫॥੧॥
ਮਾਰੂ ਮਹਲਾ ੩ ॥
maaroo mehlaa 3.
Raag Maaroo, Third Guru:
ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥
aavan jaanaa naa thee-ai nij ghar vaasaa ho-ay.
One’s cycle of birth and death ends when his mind remains attuned to God’s presence within his heart.
(ਸਿਮਰਨ ਦਾ ਸਦਕਾ) ਜਨਮ ਮਰਨ (ਦਾ ਗੇੜ) ਨਹੀਂ ਰਹਿੰਦਾ, ਆਪਣੇ ਅਸਲ ਘਰ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਸੁਰਤ ਟਿਕੀ ਰਹਿੰਦੀ ਹੈ।
ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥
sach khajaanaa bakhsi-aa aapay jaanai so-ay. ||1||
The eternal God Himself bestowed the treasure of Naam, and He Himself knows who is fit for this gift. ||1||
ਪਰ ਸਦਾ-ਥਿਰ ਪ੍ਰਭੂ ਦਾ ਇਹ ਨਾਮ-ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ (ਕਿ ਕੌਣ ਇਸ ਦਾਤ ਦੇ ਯੋਗ ਹੈ) ॥੧॥