Guru Granth Sahib Translation Project

Guru granth sahib page-970

Page 970

ਪੂਰਬ ਜਨਮ ਹਮ ਤੁਮ੍ਹ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ ॥ poorab janam ham tumHray sayvak ab ta-o miti-aa na jaa-ee. O’ God! I was Your devotee in past births and I cannot leave You even now. ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ।
ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥ tayray du-aarai Dhun sahj kee maathai mayray dagaa-ee. ||2|| The divine melody starts playing within by staying in Your presence; the same melody is also playing within me. ||2|| ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥
ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥ daagay hohi so ran meh joojheh bin daagay bhag jaa-ee. Those who have the virtue of devotional worship fight bravely against vices but those without it run away and are taken over by evils. ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਬਹਾਦਰੀ ਨਾਲ ਲੜਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ ਟਾਕਰਾ ਪੈਣ ਤੇ ਭਾਂਜ ਖਾ ਜਾਂਦੇ ਹਨ।
ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥ saaDhoo ho-ay so bhagat pachhaanai har la-ay khajaanai paa-ee. ||3|| One who becomes a holy person, appreciates the worth of devotional worship and God accepts such a person in His presence. ||3|| ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥
ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥ kothray meh kothree param kothee beechaar. In the house-like human body, there is a small room, the heart, which becomes a sublime chamber by reflecting on the divine word. ਸਰੀਰ ਕੋਠੇ ਵਿੱਚ ਹਿਰਦੇ ਰੂਪ ਕੋਠੀ ਹੈ ਜੋ ਸ਼ਬਦ ਦੀ ਵਿਚਾਰ ਦੁਆਰਾ ਪਰਮ ਕੋਠੀ ਬਣ ਜਾਂਦੀ ਹੈ।
ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮ੍ਹ੍ਹਾਰਿ ॥੪॥ gur deenee basat kabeer ka-o layvhu basat samHaar. ||4|| The Guru has blessed Kabeer with a special commodity, the wealth of Naam, take this commodity and keep it secure. ||4|| ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥ kabeer dee-ee sansaar ka-o leenee jis mastak bhaag. Kabir shared this wealth of Naam with the rest of the world, but only the one with good fortune received it. ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ।
ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥ amrit ras jin paa-i-aa thir taa kaa sohaag. ||5||4|| Whoever tasted the relish of this ambrosian nectar of Naam, became fortunate forever. ||5||4|| ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥
ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥ jih mukh bayd gaa-itaree niksai so ki-o barahman bisar karai. Why does a Brahmin forsake that God, from whose mouth came out the Vedas and the Gayatri mantra? ਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ?
ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥ jaa kai paa-ay jagat sabh laagai so ki-o pandit har na kahai. ||1|| Why does a Pandit not utter the Name of that God, whom the entire world humbly bows to? ||1|| ਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ॥੧॥
ਕਾਹੇ ਮੇਰੇ ਬਾਮ੍ਹ੍ਹਨ ਹਰਿ ਨ ਕਹਹਿ ॥ kaahay mayray baamHan har na kaheh. O my Brahmin, why do you not remember God? ਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?
ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥ raam na boleh paaday dojak bhareh. ||1|| rahaa-o. O’ Pandit, you don’t utter God’s Name and are suffering like hell. ||1||Pause|| ਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ ॥੧॥ ਰਹਾਉ ॥
ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥ aapan ooch neech ghar bhojan hathay karam kar udar bhareh. O’ Pundit, You think that you are from higher status, but you accept food from the houses of the lowly; you make a living by practicing obstinate deeds. ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ ਆਪਣਾ ਪੇਟ ਪਾਲਦਾ ਹੈਂ।
ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥ cha-udas amaavas rach rach maaNgeh kar deepak lai koop pareh. ||2|| You beg by falsely explaining the significance of full moon day and moonless night; in spite of being knowledgeable you are falling in the pit of greed. ||2|| ਚੌਦੇਂ ਤੇ ਮੱਸਿਆ ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਵਿੱਦਿਆ-ਰੂਪ ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ ॥੨॥
ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ tooN barahman mai kaaseek julhaa muhi tohi baraabaree kaisay kai baneh. You are a Brahmin and I am only a weaver from Kashi, so how could I compare myself to you? ਤੂੰ ਬ੍ਰਹਮਣ ਹੈਂ), ਮੈਂ ਕਾਸ਼ੀ ਦਾ ਜੁਲਾਹ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ?
ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥ hamray raam naam kahi ubray bayd bharosay paaNday doob mareh. ||3||5|| Chanting God’s Name, I have been saved; but blindly relying on the Vedas, O’ pandit, you would drown and perish in the world-ocean of vices. ||3||5|| ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਤਾਂ ਬੱਚ ਗਿਆ ਹਾਂ; ਪਰ ਹੇ ਪਾਂਡੇ! ਵੇਦਾਂ ਦੇ ਭਰੋਸੇ ਰਹਿ ਕੇ ਤੂੰ ਡੁੱਬ ਕੇ ਮਰ ਰਿਹਾ ਹੈ ॥੩॥੫॥
ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥ tarvar ayk anant daar saakhaa puhap patar ras bharee-aa. This world is like a single tree with beings and creatures as it’s countless branches, twigs, flowers and leaves filled with its juice. ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ, ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ।
ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥ ih amrit kee baarhee hai ray tin har poorai karee-aa. ||1|| This world is like a garden of ambrosia, which that perfect God has created. ||1|| ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ ॥੧॥
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥ jaanee jaanee ray raajaa raam kee kahaanee. O’ brother! that person alone understands the state of union with God, the supreme king, ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ,
ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥ antar jot raam pargaasaa gurmukh birlai jaanee. ||1|| rahaa-o. whose mind has been enlightened with the divine light; but only a rare follower of the Guru has understood this state.||1||Pause|| ਜਿਸ ਦੇ ਅੰਦਰ ਪ੍ਰਭੂ ਦੀ ਜੋਤ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਹ ਅਵਸਥਾ ਕਿਸੇ ਵਿਰਲੇ ਗੁਰਮੁਖ ਨੇ ਹੀ ਜਾਣੀ ਹੈ ॥੧॥ ਰਹਾਉ ॥
ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥ bhavar ayk puhap ras beeDhaa baarah lay ur Dhari-aa. Just as a bumble bee, attracted to the nectar of the flower, gets caught in the petals of the flowers, ਜਿਵੇਂ ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ,
ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥ sorah maDhay pavan jhakori-aa aakaasay far fari-aa. ||2|| and a bird after stirring the wind with his wings soars in the sky, (similarly a devotee elated with Naam enjoys the bliss of supreme spiritual status). ||2|| (ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ ॥੨॥
ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥ sahj sunn ik birvaa upji-aa Dhartee jalhar sokhi-aa. The Guru’s follower who remains in a state of spiritual poise and deep trance, love for God wells up within him like a tiny plant; love for God eradicates his yearning for worldly desires just as a plant soaks up water from the ground. ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ।
ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥ kahi kabeer ha-o taa kaa sayvak jin ih birvaa daykhi-aa. ||3||6|| Kabir says, I am a devotee of that follower of the Guru who has also seen (within him) this plant of divine love. ||3||6|| ਕਬੀਰ ਆਖਦਾ ਹੈ ਕਿ ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ) ਇਹ ਕੋਮਲ ਬੂਟਾ ਵੇਖਿਆ ਹੈ ॥੩॥੬॥
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥ mundraa mon da-i-aa kar jholee patar kaa karahu beechaar ray. O’ yogi! let mind free of evils be ear-rings and compassion as your sack; let reflection on God’s virtues be your begging bowl. ਹੇ ਜੋਗੀ! ਵਿਕਾਰਾਂ ਵਲੋਂ ਸ਼ਾਂਤ ਮਨ ਨੂੰ ਕੰਨਾਂ ਦੀ ਮੁੰਦ੍ਰਾ ਬਣਾ, ਰਹਿਮ ਨੂੰ ਆਪਣਾ ਥੇਲਾ ਬਣਾ ਅਤੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਨੂੰ ਖੱਪਰ ਬਣਾ।
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥ khinthaa ih tan see-a-o apnaa naam kara-o aaDhaar ray. ||1|| O’ yogi! let the body saved from vices be your patched coat, and make God’s Name as your support. ||1|| ਹੇ ਜੋਗੀ! ਵਿਕਾਰਾਂ ਵਲੋਂ ਬਚਾਈ ਹੋਈ ਆਪਣੀ ਦੇਹ ਨੂੰ ਗੋਦੜੀ ਬਣਾ ਅਤੇ ਪ੍ਰਭੂ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ॥੧॥
ਐਸਾ ਜੋਗੁ ਕਮਾਵਹੁ ਜੋਗੀ ॥ aisaa jog kamaavahu jogee. O’ Yogi, Practice such Yoga, ਹੇ ਜੋਗੀ! ਇਹ ਜੋਗ-ਅੱਭਿਆਸ ਕਰੋ-
ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥ jap tap sanjam gurmukh bhogee. ||1|| rahaa-o. that while living as a house-holder, following the Guru’s teachings be your meditation, penance, and self discipline. ||1||Pause|| ਕਿ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ, ਤਪ ਹੈ, ਤੇ ਇਹੀ ਸੰਜਮ ਹੈ ॥੧॥ ਰਹਾਉ ॥
ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥ buDh bibhoot chadhaava-o apunee singee surat milaa-ee. Apply the ashes of wisdom to your body; let your consciousness attuned to God be your horn. ਸਿਆਣਪ ਦੀ ਸੁਆਹ ਤੂੰ ਆਪਣੀ ਦੇਹ ਨੂੰ ਮਲ ਅਤੇ ਆਪਣੇ ਮਨ ਨੂੰ ਰੱਬ ਨਾਲ ਜੋੜਨਾਂ ਨੂੰ ਤੂੰ ਆਪਣਾ ਸਿੰਗ ਬਣਾ।
ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥ kar bairaag fira-o tan nagree man kee kinguree bajaa-ee. ||2|| Become detached from the yearning for worldly desires, wander through your body (evaluate yourself) and play the harp of your mind. ||2|| ਇੱਛਾ-ਰਹਿਤ ਹੋ ਤੂੰ ਆਪਣੇ ਦੇਹ ਦੇ ਸ਼ਹਿਰ ਅੰਦਰ ਫੇਰਾ ਪਾ ਅਤੇ ਆਪਣੇ ਚਿੱਤ ਦੀ ਵੀਣਾ ਨੂੰ ਵਜਾ।
ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥ panch tat lai hirdai raakho rahai niraalam taarhee. O’ yogi , keep God, the essence of the five elements, enshrined in your heart, so that you may remain in a continuous undisturbed state of trance. (ਹੇ ਜੋਗੀ!) ਪੰਜਾਂ ਤੱਤਾਂ ਦੇ ਮੂਲ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ।
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥ kahat kabeer sunhu ray santahu Dharam da-i-aa kar baarhee. ||3||7|| Kabir says! listen O’ saints, plant an orchard of compassion and righteousness in your mind. ||3||7|| ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ ॥੩॥੭॥
ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥ kavan kaaj sirjay jag bheetar janam kavan fal paa-i-aa. (O’ brother), why were we created in this world and what objective have we achieved after being born? ਹੇ ਭਾਈ! ਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?
ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥ bhav niDh taran taaran chintaaman ik nimakh na ih man laa-i-aa. ||1|| We have not attuned our mind even for a momentto God, who is like a ship to ferry us across the worldly ocean of vices and like a jewel which fulfills the wishes of our mind. ||1|| ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥


© 2017 SGGS ONLINE
error: Content is protected !!
Scroll to Top