Page 967
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
langar chalai gur sabad har tot na aavee khatee-ai.
God’s Name is being preached through the Guru’s word to all, as if free food is served; still no loss is noticed in the Guru’s earnings of the wealth of Naam.
ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ।
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥
kharchay dit khasamm dee aap khahdee khair dabtee-ai.
He (Guru Angad) is blessing all with Naam, the gift from God; the Guru himself is using it as spiritual food and is quickly blessing it to everyone else.
(ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ- ਦਾਤ ਵੰਡ ਰਹੇ ਹਨ, ਆਪ ਭੀ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਦਬਾ-ਦਬ ਦਾਨ ਕਰ ਰਹੇ ਹਨ।
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥
hovai sifat khasamm dee noor arsahu kursahu jhatee-ai.
The praises of the Master-God are being sung in the Guru’s presence, it appears as if divine light is descending from the celestial sphere.
ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ ਮਾਲਕ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਹੋ ਰਹੀ ਹੈ, ਰੂਹਾਨੀ ਦੇਸਾਂ ਤੋਂ ਉਸ ਦੇ ਦਰ ਤੇ ਨੂਰ ਝੜ ਰਿਹਾ ਹੈ।
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
tuDh dithay sachay paatisaah mal janam janam dee katee-ai.
Beholding you, O’ true King (Guru Angad), the dirt of sins accumulated from birth after birth is being washed off.
ਹੇ ਸੱਚੇ ਸਤਿਗੁਰੂ (ਅੰਗਦ ਦੇਵ ਜੀ)! ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਕੱਟੀ ਜਾ ਰਹੀ ਹੈ।
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
sach je gur furmaa-i-aa ki-o aydoo bolhu hatee-ai.
Why should we distance ourselves from accepting the truth about the command, which Guru Nanak had issued regarding his successor.
ਗੁਰ ਨਾਨਕ ਨੇ ਆਪਣਾ ਜਾਂ-ਨਸੀਨ ਸੰਬੰਧੀ ਸੱਚਾ ਹੁਕਮ ਕੀਤਾ, ਅਸੀਂ ਕਿਉਂ ਇਸ ਨੂੰ ਮੰਨਣ ਤੋਂ ਸੰਕੋਚ ਕਰੀਏ?
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥
putree ka-ul na paali-o kar peerahu kanH murtee-ai.
His (Guru Nanak’s) sons did not obey his order and turned their ears away (from listening to this order and accepting Lehna as the next Guru.
ਸਤਿਗੁਰੂ ਜੀ ਦੇ ਪੁਤ੍ਰਾਂ ਨੇ ਬਚਨ ਨ ਮੰਨਿਆ, ਅਤੇ ਲਹਣਾ ਜੀ ਨੂੰ ਗੁਰੂ ਮੰਨਣ ਤੋਂ ਪਾਸਾ ਮੋੜ ਲਿਆ।
ਦਿਲਿ ਖੋਟੈ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ ਭਾਰੁ ਉਚਾਇਨ੍ਹ੍ਹਿ ਛਟੀਐ ॥
dil khotai aakee firniH baneh bhaar uchaa-iniH chhatee-ai.
Being false in their minds, they (Guru Nanak’s Sons) are behaving like rebels as if they are carrying the load of ego.
ਖੋਟੇ ਦਿਲ ਵਾਲੇ ਗੁਰੂ ਜੀ ਦੇ ਪੁਤ੍ਰ ਆਕੀ ਹੋਏ ਫਿਰਦੇ ਹਨ ਅਤੇ ਹੰਕਾਰ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਫਿਰਦੇ ਹਨ।
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥
jin aakhee so-ee karay jin keetee tinai thatee-ai.
One (Guru Nanak) who issued the command of obeying, he himself was obeying God’s command; the Guru himself made Lehna as capable of obeying the command and anointed him the next Guru.
ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਹੁਕਮ ਦੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ।
ਕਉਣੁ ਹਾਰੇ ਕਿਨਿ ਉਵਟੀਐ ॥੨॥
ka-un haaray kin uvtee-ai. ||2||
On his own, no one is capable of losing or winning. ||2||
ਆਪਣੀ ਸਮਰੱਥਾ ਦੇ ਆਸਰੇ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਤੇ ਨ ਕੋਈ ਜਿੱਤਣ-ਜੋਗਾ ਹੈ ॥੨॥
ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥
jin keetee so mannnaa ko saal jivaahay saalee.
He (Lehna) who followed the Guru’s command got recognition and was chosen as the Guru; it was just like choosing a better product between rice and thistle.
ਜਿਸ (ਲਹਣਾ ਜੀ) ਨੇ ਸਤਿਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ, ਉਹ ਮੰਨਣ-ਜੋਗ ਹੋ ਗਿਆ। ਜਿਵੇਂ ਕੰਡਿਆਲੇ ਘਾਅ ਅਤੇ ਚੌਲਾਂ ਵਿਚੋਂ ਇਹ ਨਿਰਣਾ ਕਰਨਾ ਕਿ ਕੇਹਡੀ ਚੀਜ਼ ਸ੍ਰੇਸ਼ਟ ਹੈ l
ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥
Dharam raa-ay hai dayvtaa lai galaa karay dalaalee.
Just as the Righteous Judge considers the arguments from angels and makes the decision,
ਜਿਵੇਂ ਦੂਤਾਂ ਪਾਸੋਂ ਦਲੀਲਾਂ ਸੁਣ ਕੇ ਧਰਮਰਾਏ ਨਿਆਂ ਕਰਦਾ ਹੈ,
ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥
satgur aakhai sachaa karay saa baat hovai darhaalee.
similarly whatever the true Guru says, the eternal God makes it happen and it comes to pass instantaneously.
ਤਿਵੇਂ ਜੋ ਕੁਛ ਸਤਿਗੁਰੂ ਕਹਿੰਦਾ ਹੈ, ਅਕਾਲ ਪੁਰਖ ਉਹੀ ਕਰਦਾ ਹੈ। ਉਹ ਗੱਲ ਝਟਪਟ ਹੀ ਹੋ ਜਾਂਦੀ ਹੈ।
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
gur angad dee dohee firee sach kartai banDh bahaalee.
The glory of Guru Angad Dev has been proclaimed all over, and the true Creator has confirmed and solidified it.
ਗੁਰੂ ਅੰਗਦ ਦੇਵ (ਜੀ) ਵਡਿਆਈ ਦੀ ਧੁੰਮ ਪੈ ਗਈ ਹੈ, ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ।
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥
naanak kaa-i-aa palat kar mal takhat baithaa sai daalee.
Nanak merely changed his body; he himself is sitting on the throne among hundreds of his disciples branches reaching out.
ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ ।
ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥
dar sayvay umat kharhee maskalai ho-ay jangaalee.
His followers are serving him by following his teachings and are washing off the dirt of sins from their minds like removing rust from a metal with a scrubber.
ਸੰਗਤ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ ਕੇ) ਪ੍ਰੇਮ ਨਾਲ ਸੇਵਾ ਕਰ ਰਹੀ ਹੈ (ਅਤੇ ਆਪਣੇ ਆਤਮਾ ਨੂੰ ਪਵਿਤ੍ਰ ਕਰ ਰਹੀ ਹੈ, ਜਿਵੇਂ) ਜੰਗਾਲੀ ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ।
ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥
dar darvays khasamm dai naa-ay sachai banee laalee.
He (Guru Angad Dev) is a saint at the door of his Master (Guru Nanak) asking for the Gift of Naam, and his face is sparkling with the glow of the divine word.
(ਗੁਰੂ ਨਾਨਕ ਦੇ) ਦਰ ਤੇ (ਗੁਰੂ ਅੰਗਦ) ਨਾਮ ਦੀ ਦਾਤ ਦਾ ਸੁਆਲੀ ਹੈ। ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ (ਗੁਰੂ ਅੰਗਦ ਸਾਹਿਬ ਦੇ ਮੂੰਹ ਉਤੇ) ਲਾਲੀ ਬਣੀ ਹੋਈ ਹੈ।
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
balvand kheevee nayk jan jis bahutee chhaa-o patraalee.
O’ Balwand, Khivi, the wife of Guru Angad Dev, is a noble woman; she provides solace and comfort to devotees just like a tree with lots of leaves provides shade.
ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
langar da-ulat vandee-ai ras amrit kheer ghi-aalee.
Just as the ambrosial wealth of Naam is being blessed in the holy congregation, similarly rice pudding made in butter is served in the free community kitchen.
(ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥
gursikhaa kay mukh ujlay manmukh thee-ay paraalee.
The faces of the Guru’s disciple are radiant and bright but the self-willed persons are looking pale like straw.
ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥
pa-ay kabool khasamm naal jaaN ghaal mardee ghaalee.
When Lehna rendered his service like brave men, the Master (Guru Nanak) approved it.
ਜਦੋਂ (ਗੁਰੂ ਅੰਗਦ ਦੇਵ ਜੀ ਨੇ) ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ (ਗੁਰੂ ਨਾਨਕ) ਦੇ ਦਰ ਤੇ ਕਬੂਲ ਹੋਏ।
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥
maataa kheevee saho so-ay jin go-ay uthaalee. ||3||
Mother Khivi’s husband is such a person who has assumed the burden of providing spiritual guidance to the entire world. ||3||
ਮਾਤਾ ਖੀਵੀ ਜੀ ਦਾ ਉਹ ਪਤੀ (ਗੁਰੂ ਅੰਗਦ ਦੇਵ ਐਸਾ ਹੈ, ਜਿਸ ਨੇ (ਸਾਰੀ) ਧਰਤੀ (ਦਾ ਭਾਰ) ਚੁੱਕ ਲਿਆ ਹੈ ॥੩॥
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
horiN-o gang vahaa-ee-ai duni-aa-ee aakhai ke ki-on.
(When Guru Nanak bowed to Lehna), it is as if the Guru has made the river Ganges flow in the reverse direction, and people wonder: what has he done?
ਦੁਨੀਆ ਆਖਦੀ ਹੈ, (ਗੁਰੂ ਨਾਨਕ) ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀਹ ਕੀਤਾ ਹੈ?
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥
naanak eesar jagnaath uchhadee vain viriki-on.
Nanak, the incarnation of God of the universe, has uttered the most sublime word of highest wisdom (announcing Lehna as the next Guru).
ਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ।
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
maaDhaanaa parbat kar naitar baasak sabad rirhki-on.
Using his mountain-like high intellect as the churning stick and Basak snake-like mind as the churning string, he (Nanak) deliberated on the divine word;
ਉਸ (ਗੁਰੂ ਨਾਨਕ) ਨੇ ਪਹਾੜ ਵਰਗੀ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ ‘ਸ਼ਬਦ’ ਵਿਚ ਰੇੜਕਾ ਪਾਇਆ (ਭਾਵ, ‘ਸ਼ਬਦ’ ਨੂੰ ਵਿਚਾਰਿਆ);
ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥
cha-odah ratan nikaali-an kar aavaa ga-on chilki-on.
in this way, he (Guru Nanak) obtained fourteen jewels-like divine virtues and enlightened the entire world .
ਇਸ ਤਰ੍ਹਾਂ ਉਸ (ਗੁਰੂ ਨਾਨਕ) ਨੇ (ਇਸ ‘ਸ਼ਬਦ’-ਸਮੁੰਦਰ ਵਿਚੋਂ) ‘ਰੱਬੀ ਗੁਣ’-ਰੂਪ ਚੌਦਾਂ ਰਤਨ ਕੱਢੇ ਤੇ ਸੰਸਾਰ ਨੂੰ ਸੋਹਣਾ ਬਣਾ ਦਿੱਤਾ।
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥
kudrat ah vaykhaali-an jin aivad pid thinki-on.
He (Guru Nanak) revealed such creative power, that he first thoroughly tested such a highly spiritual soul (as that of Lehna),
ਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕੇ ਇਤਨੀ ਉੱਚੀ ਆਤਮਾ (ਲਹਣਾ ਜੀ) ਨੂੰ ਪਰਖਿਆ,
ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥
lahnay Dhari-on chhatar sir asmaan ki-aarhaa chhiki-on.
and then he (Guru Nanak) bestowed Lehna the honor of Guruship and elevated his (Lehna’s) glory to the skies.
ਫਿਰ ਬਾਬਾ ਲਹਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਸੋਭਾ ਅਸਮਾਨ ਤਕ ਅਪੜਾਈ।
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥
jot samaanee jot maahi aap aapai saytee miki-on.
Then Guru Nanak’s light merged into the light of Lehna, and he (Guru Nanak) made himself one with Lehna.
(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਣਾ ਜੀ ਦੀ) ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ (ਬਾਬਾ ਲਹਣਾ ਜੀ) ਨਾਲ ਸਾਂਵਾਂ ਕਰ ਲਿਆ।
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
sikhaaN putraaN ghokh kai sabh umat vaykhhu je ki-on.
O’ the entire congregation, look what he (Guru Nanak) did; after thoroughly testing his disciples and sons,
ਹੇ ਸਾਰੀ ਸੰਗਤ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ-
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥
jaaN suDhos taaN lahnaa tiki-on. ||4||
when he evaluated, then he (Guru Nanak) chose Lehna as the next Guru. ||4||
ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ (ਗੁਰੂ ਨਾਨਕ) ਨੇ (ਆਪਣੇ ਥਾਂ ਲਈ ਬਾਬਾ) ਲਹਣਾ (ਜੀ ਨੂੰ) ਚੁਣਿਆ ॥੪॥
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
fayr vasaa-i-aa faru-aan satgur khaadoor.
Then the true Guru (Angad), the son of Pheru, inhabited the city of Khadoor.
ਫਿਰ (ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ ਨੇ ਖਡੂਰ ਦੀ ਰੌਣਕ ਵਧਾਈ ।
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥
jap tap sanjam naal tuDh hor much garoor.
O’ true Guru! meditation, austerities and self-discipline rest with You, while the others are filled with excessive egotistical pride.
ਹੇ ਸਤਿਗੁਰੂ! ਤੇਰੇ ਪਾਸ ਜਪ ਤਪ ਸੰਜਮ ਆਦਿਕ ਹਨ , ਪਰ ਹੋਰ ਜਗਤ ਤਾਂ ਬਹੁਤ ਅਹੰਕਾਰ ਕਰਦਾ ਹੈ,
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
lab vinaahay maansaa ji-o paanee boor.
just as algae spoils water, greed destroys human beings.
ਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈ,
ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥
varHi-ai dargeh guroo kee kudratee noor.
Naam is freely flowing in the Guru’s congregation, it appears as if the divine light is shining on it.
ਗੁਰੂ (ਨਾਨਕ) ਦੀ ਦਰਗਾਹ ਵਿਚ ਨਾਮ’ ਦੀ ਵਰਖਾ ਹੋਣ ਕਰ ਕੇ ਰੱਬੀ ਨੂਰ ਡਲ੍ਹਕਾਂ ਮਾਰ ਰਿਹਾ ਹੈ।
ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
jit so haath na labh-ee tooN oh tharoor.
You are such an ocean of tranquility and peace, whose depth cannot be found.
ਤੂੰ ਉਹ ਸੀਤਲ ਸਮੁੰਦਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ।
ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥
na-o niDh naam niDhaan hai tuDh vich bharpoor.
You are overflowing with the wealth of Naam which is like all the nine treasures of the World.
ਤੂੰ ਨਾਮ ਦੀ ਦੌਲਤ ਨਾਲ ਨਕਾ-ਨਕ ਭਰਿਆ ਹੋਇਆ ਹੈ ਜੋ (ਜਗਤ ਦੇ) ਨੌਂ ਖ਼ਜ਼ਾਨੇ-ਰੂਪ ਹੈ
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
nindaa tayree jo karay so vanjai choor.
Whoever slanders You, is totally ruined (spiritually destroyed).
ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ ਜਾਂਦਾ ਹੈ (ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ)।
ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥
nayrhai disai maat lok tuDh sujhai door.
People of the world see only what is near at hand, but You comprehend what is beyond this world.
ਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿੱਸਦੇ ਹਨ, ਪਰ (ਹੇ ਗੁਰੂ!) ਤੈਨੂੰ ਅਗਾਂਹ ਵਾਪਰਨ ਵਾਲਾ ਹਾਲ ਭੀ ਸੁੱਝਦਾ ਹੈ
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥
fayr vasaa-i-aa faru-aan satgur khaadoor. ||5||
Yes, then the true Guru, the son of Pheru, inhabited the city of Khadoor. ||5||
ਫਿਰ ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ (ਅੰਗਦ ਦੇਵ ਜੀ) ਨੇ ਖਡੂਰ ਨੂੰ ਭਾਗ ਲਾਇਆ ॥੫॥