Page 921
ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥
aapnee liv aapay laa-ay gurmukh sadaa samaalee-ai.
God Himself instills His love, therefore following the Guru’s teachings, we should always keep remembering Him with love and devotion.
ਪ੍ਰਭੂ ਆਪ ਹੀ ਆਪਣੀ ਪ੍ਰੀਤ ਦੀ ਦਾਤ ਦੇਂਦਾ ਹੈ। ਗੁਰੂ ਦੀ ਸਰਨ ਪੈ ਕੇ ਉਸ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।
ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥
kahai naanak ayvad daataa so ki-o manhu visaaree-ai. ||28||
Nanak says, why forget such a Great benefactor from the mind?
ਨਾਨਕ ਆਖਦਾ ਹੈ ਕਿ ਆਪਣੇ ਚਿੱਤ ਤੋਂ ਇਤਨੇ ਵੱਡੇ ਦਾਤਾਰ ਪ੍ਰਭੂ ਨੂੰ ਕਿਉਂ ਭੁਲਾਈਏ?
ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
jaisee agan udar meh taisee baahar maa-i-aa.
As the fire is inside the womb, so is the desire for Maya outside.
ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਤਿਵੇਂ ਬਾਹਰ ਜਗਤ ਵਿਚ ਮਾਇਆ (ਦੁਖਦਾਈ) ਹੈ।
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
maa-i-aa agan sabh iko jayhee kartai khayl rachaa-i-aa.
The fire in womb, and the burning desire for Maya (worldly riches and power) are similar in nature; such is the play, the Creator has set up.
ਸੰਸਾਰੀ ਪਦਾਰਥਾਂ ਅਤੇ ਗਰਭ ਦੀਆਂ ਅੱਗਾਂ ਇੱਕ ਸਮਾਨ ਹਨ। ਸਿਰਜਣਹਾਰ ਨੇ ਐਸੀ ਹੀ ਖੇਡ ਬਣਾਈ ਹੈ।
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
jaa tis bhaanaa taa jammi-aa parvaar bhalaa bhaa-i-aa.
When God so wishes, the child is born, and the family is very pleased.
ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਜੀਵ ਪੈਦਾ ਹੁੰਦਾ ਹੈ ਅਤੇ ਪਰਵਾਰ ਬੁਹਤ ਖੁਸ਼ ਹੰਦਾ ਹੈ।
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
liv chhurhkee lagee tarisnaa maa-i-aa amar vartaa-i-aa.
Love for God wears off, and the child becomes attached to worldly desires; the script of Maya runs its course.
ਉਸ ਦੀ ਪ੍ਰਭੂ ਚਰਨਾਂ ਨਾਲੋਂ ਪ੍ਰੀਤ ਦੀ ਤਾਰ ਟੁੱਟ ਜਾਂਦੀ ਹੈ, ਲੋਭ ਬਾਲ ਨੂੰ ਚਿੰਮੜ ਜਾਂਦਾ ਹੈ ਅਤੇ ਮਾਇਆ ਦਾ ਰਾਜ ਭਾਗ ਚਾਲੂ ਹੋ ਜਾਂਦਾ ਹੈ।
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
ayh maa-i-aa jit har visrai moh upjai bhaa-o doojaa laa-i-aa.
It is this Maya, because of which God is forgotten, emotional attachment and love for duality wells up.
ਮਾਇਆ ਹੈ ਹੀ ਐਸੀ ਕਿ ਇਸ ਦੀ ਰਾਹੀਂ ਰੱਬ ਭੁੱਲ ਜਾਂਦਾ ਹੈ, (ਦੁਨੀਆ ਦਾ) ਮੋਹ ਪੈਦਾ ਹੋ ਜਾਂਦਾ ਹੈ, (ਰੱਬ ਤੋਂ ਬਿਨਾ) ਹੋਰ ਹੋਰ ਪਿਆਰ ਉਪਜ ਪੈਂਦਾ ਹੈ
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥
kahai nanak gur parsadee jinaa liv lagee tinee vichay maa-i-aa paa-i-aa. ||29||
Nanak says, by Guru’s Grace, those who remain attuned to God have realized Him, while living in the midst of Maya.
ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਬੰਦਿਆਂ ਦੀ ਪ੍ਰੀਤ ਦੀ ਡੋਰ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹਨਾਂ ਨੂੰ ਮਾਇਆ ਵਿਚ ਵਰਤਦਿਆਂ ਹੀ ਪ੍ਰਭੂ ਮਿਲ ਪੈਂਦਾ ਹੈ l
ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥
har aap amulak hai mul na paa-i-aa jaa-ay.
God Himself is priceless; His worth cannot be estimated.
ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।
ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥
mul na paa-i-aa jaa-ay kisai vitahu rahay lok villaa-ay.
Yes, His worth cannot be estimated by anybody, people have grown weary of trying.
ਉਸ ਦੀ ਕੀਮਤ ਕਿਸੇ ਕੋਲੋਂ ਭੀ ਪਾਈ ਨਹੀਂ ਜਾ ਸਕਦੀ, ਜੀਵ ਖਪ ਖਪ ਕੇ ਹਾਰ ਗਏ ਹਨ।
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥
aisaa satgur jay milai tis no sir sa-upee-ai vichahu aap jaa-ay.
If one meets and follows the teachings of such a True Guru, self-conceit vanishes, then one should totally surrender himself to that Guru.
ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ-ਭਾਵ ਨਿਕਲ ਜਾਏ) ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ
ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥
jis daa jee-o tis mil rahai har vasai man aa-ay.
When one remains imbued with the love of God, then God, to whom one belongs, comes to dwell in his mind.
ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ
ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥
har aap amulak hai bhaag tinaa kay naankaa jin har palai paa-ay. ||30||
O’ Nanak, God Himself is priceless but they become very fortunate whom God unites to the Guru.
ਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ, ਪਰ ਪਰਮਾਤਮਾ ਜਿਨ੍ਹਾਂ ਨੂੰ ਗੁਰੂ ਦੇ ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ
ਹਰਿ ਰਾਸਿ ਮੇਰੀ ਮਨੁ ਵਣਜਾਰਾ ॥
har raas mayree man vanjaaraa.
God’s Name is my wealth and my mind is a trader of Naam
ਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੈ।
ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥
har raas mayree man vanjaaraa satgur tay raas jaanee.
Yes, God’s Name is my true wealth and my mind is a trader of Naam. It is from the true Guru that I have come to know about this wealth.
ਵਾਹਿਗੁਰੂ ਮੇਰੀ ਪੂੰਜੀ ਹੈ ਤੇ ਮੇਰਾ ਮਨ ਵਾਪਾਰੀ ਹੈ ਸੱਚੇ ਗੁਰਦੇਵ ਜੀ ਦੀ ਰਾਹੀਂ ਮੈਂ ਆਪਣੀ ਪੂੰਜੀ ਨੂੰ ਜਾਣ ਲਿਆ ਹੈ।
ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥
har har nit japihu jee-ahu laahaa khatihu dihaarhee.
O’ human beings, meditate every day on God’s Name with loving devotion and earn its profit (bliss) everyday.
ਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ।
ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥
ayhu Dhan tinaa mili-aa jin har aapay bhaanaa.
Only those have received this wealth, whom God has Himself liked to give.
ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ।
ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥
kahai naanak har raas mayree man ho-aa vanjaaraa. ||31||
Nanak says: God’s Name is my true wealth, and the mind has become its trader.
ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਹੈ, ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ।
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
ay rasnaa too an ras raach rahee tayree pi-aas na jaa-ay.
O my tongue, you are engrossed in tasting many different relishes, this way your yearning for worldly tastes would not go away
ਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
pi-aas na jaa-ay horat kitai jichar har ras palai na paa-ay.
Yes, your desire for different worldly tastes shall not go away by any means, until you attain the subtle essence of God’s Name.
ਜਦ ਤਾਂਈਂ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰਦੀ। (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥
har ras paa-ay palai pee-ai har ras bahurh na tarisnaa laagai aa-ay.
If you do receive the subtle essence of God’s Name, and partake this essence of God’s Name, then you shall not be troubled by any other desire again.
ਜੇਕਰ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾ ਲਵੇ ਅਤੇ ਪ੍ਰਭੂ ਦੇ ਅੰਮਿਤ ਨੂੰ ਪਾਨ ਕਰ ਲਵੇਂ ਤਾਂ ਮੁੜ ਕੇ ਤੈਨੂੰ ਹੋਰ ਤ੍ਰਿਸ਼ਨਾ ਨਹੀਂ ਲੱਗੇਗੀ।
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ayhu har ras karmee paa-ee-ai satgur milai jis aa-ay.
By God’s grace, this subtle essence of God’s Name is received by the one who follows the teachings of the True Guru
ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਉਸ ਨੂੰ ਮਿਲਦਾ ਹੈ ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ।
ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥
kahai naanak hor an ras sabh veesray jaa har vasai man aa-ay. ||32||
Nanak says that when the bliss of Naam resides in the mind, all other worldly relishes are forgotten.
ਨਾਨਕ ਆਖਦਾ ਹੈ ਕਿ ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ l
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
ay sareeraa mayri-aa har tum meh jot rakhee taa too jag meh aa-i-aa.
O my body, when God infused His divine Light into you, then you came into the world.
ਹੇ ਮੇਰੇ ਸਰੀਰ! ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ। ਤਦ ਤੂੰ ਜਗਤ ਵਿਚ ਆਇਆ l
ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥
har jot rakhee tuDh vich taa too jag meh aa-i-aa.
Yes, only when God placed His divine light in you, then you came into this world.
(ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ l
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥
har aapay maataa aapay pitaa jin jee-o upaa-ay jagat dikhaa-i-aa.
God Himself is the mother and Himself the father, who after creating the human being, takes care of the beings.
ਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ l
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥
gur parsaadee bujhi-aa taa chalat ho-aa chalat nadree aa-i-aa.
When by Guru’s grace, one understood the reality of this world, then he realizes that this world is a play and nothing but a play of God.
ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ l
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥
kahai nanak sarisat ka mool rachiaa jot raakhee taa too jag mein aa-i-aa. ||33||
Nanak says, that when God laid the foundation of the universe and placed His divine light in you, only then you came into this world.
ਨਾਨਕ ਆਖਦਾ ਹੈ ਕਿ ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ l
ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥
man chaa-o bha-i-aa parabh aagam suni-aa.
My mind has become joyful, when I realized the presence of God in my heart.
ਮੈਂ ਅਨੁਭਵ ਕਰ ਲਿਆ ਹੈ ਕਿ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ ਹੁਣ ਮੇਰੇ ਮਨ ਵਿਚ ਆਨੰਦ ਬਣ ਗਿਆ ਹੈ।
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥
har mangal gaa-o sakhee garihu mandar bani-aa.
O my friend ; sing songs of joy, because my heart has become a temple for God.
ਹੇ ਮੇਰੀ ਜਿੰਦੇ! ਮੇਰਾ ਇਹ ਹਿਰਦਾ-ਘਰ ਪ੍ਰਭੂ-ਪਤੀ ਦਾ ਨਿਵਾਸ-ਅਸਥਾਨ ਬਣ ਗਿਆ ਹੈ, ਹੁਣ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ।
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥
har gaa-o mangal nit sakhee-ay sog dookh na vi-aapa-ay.
Yes, O’ my friend, always sing joyful songs of God’s praises; by doing so no sorrow or pain ever afflicts.
ਹੇ ਜਿੰਦੇ! ਸਦਾ ਪ੍ਰਭੂ ਦੀ ਵਡਿਆਈ ਦਾ ਗੀਤ ਗਾਂਦੀ ਰਹੁ, (ਇਹ ਤਰ੍ਹਾਂ) ਕੋਈ ਫ਼ਿਕਰ ਕੋਈ ਦੁੱਖ (ਆਪਣਾ) ਜ਼ੋਰ ਨਹੀਂ ਪਾ ਸਕਦਾ।
ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
gur charan laagay din sabhaagay aapnaa pir jaap-ay.
Blessed are the days when I am attached to the Guru’s word and I lovingly meditate on my Master-God.
ਉਹ ਦਿਨ ਭਾਗਾਂ ਵਾਲੇ ਹੁੰਦੇ ਹਨ ਜਦੋਂ ਮੈਂ ਗੁਰਾਂ ਦੇ ਚਰਨਾ ਨਾਲ ਜੁੜਦਾ ਅਤੇ ਆਪਣੇ ਪ੍ਰੀਤਮ ਨੂੰ ਸਿਮਰਦਾ ਹਾਂl
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
anhat banee gur sabad jaanee har naam har ras bhogo.
It is through the Guru’s word, that I have realized the continuous melody of God’s praises, and now I am enjoying the relish of God’s Name.
ਗੁਰੂ ਦੇ ਸ਼ਬਦ ਦੀ ਰਾਹੀਂ ਇਕ-ਰਸ ਸਿਫ਼ਤ-ਸਾਲਾਹਵਾਲੇ ਰਾਗ ਨੂੰ ਅਨੁਭਵ ਕਰ ਲਿਆ ਹੈ ਅਤੇ ਰੱਬ ਦੇ ਨਾਮ ਦੇ ਈਸ਼ਵਰੀ ਸੁਆਦ ਨੂੰ ਮਾਣਦਾ ਹਾਂ।