Guru Granth Sahib Translation Project

guru granth sahib japanese page-789

Page 789

ਪਉੜੀ ॥ パウリ
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥ 常にあなたの体、心、体を明け渡すことによって神を賛美しなさい
ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥ 真実は、深く深刻で永遠のグルの教えを通して見つけることができます
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ 神の貴いダイヤモンドは、体、心、心の中にあります
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥ 私の誕生と死の痛みはなくなり、私はもはや交通渋滞に陥る必要はありません
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥ ナナクよ!神は資質の深い海であり、あなたは神の名を賛美し続けます。10
ਸਲੋਕ ਮਃ ੧ ॥ シュロックマハラ1
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ ナナクよ!神の名を忘れたこの体を燃やしなさい
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥ あなたの心の池には罪の汚れがあり、あなたの手はもはやそれを清めるために届きません。1
ਮਃ ੧ ॥ 宮殿1
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥ ナナクよ!私の心の行動はとても嘆かわしいので、数えられません
ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥ おおそらくそれらのせいで、私はとても多くの痛みに苦しむでしょう。神が私を許してくださるなら、私はショックを受けません。2
ਪਉੜੀ ॥ パウリ
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥ 神は真の律法を実行し、全世界で真の命令を行なわれました
ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥ ですから、賢い至高者は常に不動で普遍的です
ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ 彼が崇拝されるのはグルの恵みによるものであり、真実という言葉は彼の法廷に到達するための唯一の免許です
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ 彼は全世界を創造し、グルの教えに従って彼の色を楽しんでいます
ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥ それはアクセスできず、目に見えず、達成不可能であり、神が知られているのはグルを通してのみです。11
ਸਲੋਕ ਮਃ ੧ ॥ シュロカ・マハラ 1
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥ ナナクよ!生物の所持品、すなわちその縁起の良い行為の説明が持ち込まれ、中に保管されます
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥ 善と悪(真と偽)の行為は、主人の法廷で調べられます。1
ਮਃ ੧ ॥ 宮殿1
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ 一部の人々は彼らの心に大きな欠陥があり、彼らの体に泥棒を持っています。ショーとして、彼らは罪を取り除くために入浴するために大きな熱意を持って神社に行きます
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ その結果、巡礼の入浴は彼らの障害の一部を残しますが、障害のさらに2つの部分が発生します
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ 彼らのドーティは外側から洗い流されますが、内側の自己は嘘の形で毒で満たされています
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ 僧侶はそのような風呂がなくても祝福されますが、泥棒はいくら入浴しても泥棒です。2
ਪਉੜੀ ॥ パウリ
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥ 神ご自身がすべての人に命じ、全世界をさまざまな仕事に従事させます
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ 彼は彼の名前であるシムランにいくつかの生き物を植えました、そしてそれらはグルから幸せを受け取りました
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ この心は10の方向に走っていますが、グルはそれを抑えました
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ 全世界がその名前を望んでいますが、それは教祖の意見に従ってのみ見つかります
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥ 神が運命に書いたことは避けられません。12
ਸਲੋਕ ਮਃ ੧ ॥ シュロックマハラ1
ਦੁਇ ਦੀਵੇ ਚਉਦਹ ਹਟਨਾਲੇ ॥ 世界を照らすために、神は太陽と月のランプを二つ作り、14の民俗店を建てました
ਜੇਤੇ ਜੀਅ ਤੇਤੇ ਵਣਜਾਰੇ ॥ 世界中のすべての生き物はトレーダーです
ਖੁਲ੍ਹ੍ਹੇ ਹਟ ਹੋਆ ਵਾਪਾਰੁ ॥ 開店と同時に営業が始まりました
ਜੋ ਪਹੁਚੈ ਸੋ ਚਲਣਹਾਰੁ ॥ 生まれた人は誰でもここを去らなければなりません
ਧਰਮੁ ਦਲਾਲੁ ਪਾਏ ਨੀਸਾਣੁ ॥ Yamrajの形のブローカーは、生き物の縁起の良い行為を刻印し続けています
ਨਾਨਕ ਨਾਮੁ ਲਾਹਾ ਪਰਵਾਣੁ ॥ ナナクよ!生物の取得した名前のみが受け入れられます
ਘਰਿ ਆਏ ਵਜੀ ਵਾਧਾਈ ॥ 名前の恩恵を受けて帰宅した人は、良い願いを受け取りました
ਸਚ ਨਾਮ ਕੀ ਮਿਲੀ ਵਡਿਆਈ ॥੧॥ そして彼らは真理の名の栄光を受けました。1
ਮਃ ੧ ॥ 宮殿1
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ 夜が黒くても、白い服の色は白のまま、つまり悲しみの中でも、患者は忍耐力をあきらめません
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ためらうことなく、日は白く、十分な熱があっても、黒い物体の色は黒のままです、つまり、嘘つきは彼らの嘘をあきらめません
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ 無知な人々は無知です。愚か者の知恵は盲目です、つまり、愚か者は無知です
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ ナナクよ!神の恵みを受けていない人は決して栄光の対象にはなりません。2
ਪਉੜੀ ॥ パウリ
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ 真の神ご自身がこの要塞を体の形で建てられました
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ それは誰かを二元性に導くことによって誰かを迷わせ、それはエゴに夢中のままです
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ この人間の誕生はまれですが、彼らが望むことをする人々は非常に不幸です
ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ この理解は、神ご自身によって理解され、サットグルに触発されたものです
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ この全世界は、神自身が等しく普及している神によって作成されたゲームです。13


© 2025 SGGS ONLINE
error: Content is protected !!
Scroll to Top