Page 530
ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥
mahaa kilbikh kot dokh rogaa parabh darisat tuhaaree haatay.
O’ God, millions of most horrible sins, sufferings and afflictions of a person are destroyed by Your glance of grace.
ਹੇ ਪ੍ਰਭੂ! (ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕ੍ਰੋੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ।
ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥
sovat jaag har har har gaa-i-aa naanak gur charan paraatay. ||2||8||
O’ Nanak, those who come to the Guru’s refuge and follow his teachings, keep singing God’s praises at all times, no matter whether asleep or awake. ||2||8||
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ॥੨॥੮॥
ਦੇਵਗੰਧਾਰੀ ੫ ॥
dayvganDhaaree 5.
Raag Devgandhari, Fifth Guru;
ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥
so parabh jat kat paykhi-o nainee.
I have seen that God with my (spiritually enlightened) eyes everywhere,
ਉਸ ਪ੍ਰਭੂ ਨੂੰ ਮੈਂ (ਗੁਰੂ ਦੀ ਕਿਰਪਾ ਨਾਲ) ਹਰ ਥਾਂ ਆਪਣੀ ਅੱਖੀਂ ਵੇਖ ਲਿਆ ਹੈ,
ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥
sukh-daa-ee jee-an ko daataa amrit jaa kee bainee. ||1|| rahaa-o.
who is the giver of peace to the living beings; the Guru’s words of whose praises are full of the ambrosial nectar. ||1||Pause||
ਜੇਹੜਾ ਜੀਵਾਂ ਨੂੰ ਦਾਤਾਂ, ਸੁਖ ਦੇਣ ਵਾਲਾ ਹੈ ਤੇ ਜਿਸ ਦੀ ਸਿਫ਼ਤ ਸਾਲਾਹ-ਭਰੇ ਗੁਰ-ਸ਼ਬਦਾਂ ਵਿਚ ਅੰਮ੍ਰਿਤੁ ਨਾਮ-ਜਲ ਹੈ ॥੧॥ ਰਹਾਉ ॥
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥
agi-aan aDhayraa santee kaati-aa jee-a daan gur dainee.
The saints of God have removed my darkness of ignorance and the Guru has given me the gift of spiritual life.
ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖਸ਼ੀ ਹੈ।
ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥
kar kirpaa kar leeno apunaa jaltay seetal honee. ||1||
Bestowing mercy, God has made me His own; I was burning with the fierce worldly desires, but now I feel calm and cool.||1||
ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ ਸੇਵਕ ਬਣਾ ਲਿਆ ਹੈ ਤ੍ਰਿਸ਼ਨਾ-ਅੱਗ ਵਿਚ ਸੜ ਰਿਹਾ ਸਾਂ, ਹੁਣ ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ ॥੧॥
ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥
karam Dharam kichh upaj na aa-i-o nah upjee nirmal karnee.
I could not perform any act of faith, nor any virtuous conduct welled up in me.
ਕੋਈ ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕਿਆ, ਅਤੇ ਨਾਂ ਹੀ ਪਵਿੱਤਰ ਚਾਲ ਚੱਲਣ ਮੇਰੇ ਵਿੱਚ ਪ੍ਰਗਟ ਹੋਇਆ ਹੈ।
ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥
chhaad si-aanap sanjam naanak laago gur kee charnee. ||2||9||
O’ Nanak, renouncing my own wisdom and cleverness, I have come to the Guru’s refuge and have attuned myself to his teachings. ||2||9||
ਹੇ ਨਾਨਕ! ਆਪਣੀ ਚਤੁਰਾਈ ਤੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ ਛੱਡ ਕੇ ਮੈਂ ਗੁਰੂ ਦੀ ਚਰਨੀਂ ਆ ਪਿਆ ਹਾਂ ॥੨॥੯॥
ਦੇਵਗੰਧਾਰੀ ੫ ॥
dayvganDhaaree 5.
Raag Devgandhari, Fifth Guru:
ਹਰਿ ਰਾਮ ਨਾਮੁ ਜਪਿ ਲਾਹਾ ॥
har raam naam jap laahaa.
O’ my friend, meditate on God’s Name and earn the profit of His remembrance in human life.
ਹੇ ਭਾਈ! ਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖਾ ਜਨਮ ਦਾ ਲਾਭ ਖੱਟ!
ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥
gat paavahi sukh sahj anandaa kaatay jam kay faahaa. ||1|| rahaa-o.
You would attain high spiritual state, enjoy the bliss of spiritual poise, and your bonds leading to spiritual death would be cut off.||1||Pause||
ਇੰਜ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਲਏਂਗਾ, ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇਂਗਾ ਤੇ ਤੇਰੀਆਂ (ਆਤਮਕ) ਮੌਤ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ ॥੧॥ ਰਹਾਉ ॥
ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥
khojat khojat khoj beechaari-o har sant janaa peh aahaa.
After searching, I have come to the conclusion that wealth of Naam is with the saints of God,
ਭਾਲ ਕਰਦਿਆਂ ਕਰਦਿਆਂ ਮੈਂ ਇਸ ਵਿਚਾਰ ਤੇ ਪਹੁੰਚਿਆ ਹਾਂ ਕਿ (ਇਹ ਲਾਭ) ਪ੍ਰਭੂ ਦੇ ਸੰਤ ਜਨਾਂ ਦੇ ਕੋਲ ਹੈ,
ਤਿਨ੍ਹ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ਹ੍ਹ ਕੈ ਕਰਮਿ ਲਿਖਾਹਾ ॥੧॥
tinHaa paraapat ayhu niDhaanaa jinH kai karam likhaahaa. ||1||
and they alone receive this treasure of Naam, who are pre-ordained. ||1||
ਤੇ ਇਹ ਨਾਮ-ਖ਼ਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਇਸ ਤਰ੍ਹਾਂ ਦੀ ਲਿਖਤਾਕਾਰ ਹੈ ॥੧॥
ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥
say badbhaagee say pativantay say-ee pooray saahaa.
They alone are most fortunate, honorable and are truly wealthy,
ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ, ਉਹੀ ਪੂਰੇ ਸ਼ਾਹ ਹਨ,
ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥੨॥੧੦॥
sundar sugharh saroop tay naanak jinH har har naam visaahaa. ||2||10||
beautiful, sagacious, and of good disposition, who have amassed the wealth of God’s Name, says Nanak. ||2||10||
ਉਹੀ ਸੋਹਣੇ ਹਨ, ਸੁਚੱਜੇ ਹਨ, ਸੋਹਣੇ ਰੂਪ ਵਾਲੇ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ-ਪਦਾਰਥ ਖ਼ਰੀਦਿਆ ਹੈ, ਹੇ ਨਾਨਕ!॥੨॥੧੦॥
ਦੇਵਗੰਧਾਰੀ ੫ ॥
dayvganDhaaree 5.
Raag Devgandhari, Fifth Guru:
ਮਨ ਕਹ ਅਹੰਕਾਰਿ ਅਫਾਰਾ ॥
man kah ahaNkaar afaaraa.
O’ my mind, why are you so puffed up with egotism?
ਹੇ ਮਨ! ਤੂੰ ਕਿਉਂ ਅਹੰਕਾਰ ਨਾਲ ਆਫਰਿਆ ਹੋਇਆ ਹੈਂ?
ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥
durganDh apvitar apaavan bheetar jo deesai so chhaaraa. ||1|| rahaa-o.
Inside this body are foul odors, filth and impurities, this body and whatever you see in this world are perishable. ||1||Pause||
ਤੇਰੇ ਸਰੀਰ ਦੇ ਅੰਦਰ ਬਦ-ਬੋ ਹੈ ਤੇ ਗੰਦ ਹੈ, ਤੇ, ਜੇਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ ਇਹ ਭੀ ਨਾਸਵੰਤ ਹੈ ॥੧॥ ਰਹਾਉ ॥
ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥
jin kee-aa tis simar paraanee jee-o paraan jin Dhaaraa.
O’ mortal, remember that God with loving devotion who created you and gave support to your soul and the breath.
ਹੇ ਪ੍ਰਾਣੀ! ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੇਰੀ ਜਿੰਦ ਤੇਰੇ ਪ੍ਰਾਣਾਂ ਨੂੰ ਆਸਰਾ ਦਿੱਤਾ ਹੋਇਆ ਹੈ, ਉਸ ਦਾ ਸਿਮਰਨ ਕਰਿਆ ਕਰ।
ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥
tiseh ti-aag avar laptaavahi mar janmeh mugaDh gavaaraa. ||1||
O’ ignorant fool, forsaking God, you are clinging to worldly things; you would keep going in the cycles of birth and death. ||1||
ਹੇ ਮੂਰਖ! ਹੇ ਗੰਵਾਰ! ਤੂੰ ਉਸ ਪ੍ਰਭੂ ਨੂੰ ਭੁਲਾ ਕੇ ਹੋਰ ਪਦਾਰਥਾਂ ਨਾਲ ਚੰਬੜਿਆ ਰਹਿੰਦਾ ਹੈਂ, ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੧॥
ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥
anDh gung pingul mat heenaa parabh raakho raakhanhaaraa.
O’ the savior God, Maya has blinded these ignorant people, they have become dumb to sing Your praises and crippled to walk Your way; please save them.
ਹੇ ਸਭ ਜੀਵਾਂ ਦੀ ਰਾਖੀ ਕਰਨ ਦੇ ਸਮਰੱਥ ਪ੍ਰਭੂ! (ਜੀਵ ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਪਏ ਹਨ, ਤੇਰੇ ਭਜਨ ਵਲੋਂ ਗੁੰਗੇ ਹੋ ਰਹੇ ਹਨ, ਤੇਰੇ ਰਸਤੇ ਤੁਰਨੋਂ ਲੂਲ੍ਹੇ ਹੋ ਚੁਕੇ ਹਨ, ਮੂਰਖ ਹੋ ਗਏ ਹਨ, ਇਹਨਾਂ ਨੂੰ ਤੂੰ ਆਪ ਬਚਾ ਲੈ।
ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥
karan karaavanhaar samrathaa ki-aa naanak jant bichaaraa. ||2||11||
O’ God, You are capable of doing and causing everything to be done; O’ Nanak, what can these helpless beings do? ||2||11||
ਹੇ ਨਾਨਕ! (ਆਖ-) ਹੇ ਸਭ ਕੁਝ ਆਪ ਕਰ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ! ਇਹਨਾਂ ਜੀਵਾਂ ਦੇ ਵੱਸ ਕੁਝ ਭੀ ਨਹੀਂ (ਤੂੰ ਆਪ ਇਹਨਾਂ ਦੀ ਸਹਾਇਤਾ ਕਰ) ॥੨॥੧੧॥
ਦੇਵਗੰਧਾਰੀ ੫ ॥
dayvganDhaaree 5.
Raag Devgandhari, Fifth Guru:
ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥
so parabh nayrai hoo tay nayrai.
O’ my friends, that God is nearer than the near.
ਹੇ ਭਾਈ! ਉਹ ਪਰਮਾਤਮਾ ਨੇੜੇ ਹੈ, ਨਾਲ ਹੀ ਵੱਸਦਾ ਹੈ।
ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥
simar Dhi-aa-ay gaa-ay gun gobind din rain saajh savayrai. ||1|| rahaa-o.
Day and night, in the evening and morning, remember Him, meditate upon Him, and sing the praises of that Master of the universe.||1||Pause||
ਦਿਨ, ਰਾਤ, ਸ਼ਾਮ, ਸਵੇਰੇ ਪ੍ਰਭੂ ਦੇ ਗੁਣ ਗਾਂਦਾ ਰਹੁ, ਪ੍ਰਭੂ ਦਾ ਨਾਮ ਸਿਮਰਦਾ ਰਹੁ ਤੇ ਪ੍ਰਭੂ ਦਾ ਧਿਆਨ ਧਰਦਾ ਰਹੁ ॥੧॥ ਰਹਾਉ ॥
ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥
uDhar dayh dulabh saaDhoo sang har har naam japayrai.
Save your valuable human life from drowning in the ocean of vices by meditating on God’s Name in the company of the Guru.
ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਇੰਜ ਆਪਣੇ ਇਸ ਮਨੁੱਖਾ ਸਰੀਰ ਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣੋਂ) ਬਚਾ ਲੈ ਜੋ ਬੜੀ ਮੁਸ਼ਕਿਲ ਨਾਲ ਤੈਨੂੰ ਮਿਲਿਆ ਹੈ।
ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥
gharee na muhat na chasaa bilambahu kaal niteh nit hayrai. ||1||
Do not delay for an instant, even for a moment in remembering God; the demon of death is keeping you constantly under watch. ||1||
ਮੌਤ ਤੈਨੂੰ ਹਰ ਵੇਲੇ ਸਦਾ ਤੱਕ ਰਹੀ ਹੈ, ਤੂੰ (ਨਾਮ ਸਿਮਰਨ ਵਿਚ) ਇਕ ਘੜੀ ਢਿੱਲ ਨਾਹ ਕਰ, ਅੱਧੀ ਘੜੀ ਭੀ ਦੇਰ ਨਾਹ ਕਰ, ਰਤਾ ਭੀ ਢਿੱਲ ਨਾਹ ਕਰ ॥੧॥
ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥
anDh bilaa tay kaadhahu kartay ki-aa naahee ghar tayrai.
O’ Creator, You lack nothing, please pull me out of this dark dungeon of vices,
ਹੇ ਕਰਤਾਰ! ਮੈਨੂੰ ਘੁੱਪ ਹਨੇਰੀ ਖੁੱਡ ਵਿਚੋਂ ਕੱਢ ਲੈ! ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ।
ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥
naam aDhaar deejai naanak ka-o aanad sookh ghanayrai. ||2||12|| chhakay 2.
Bless Nanak with the Support of Your Naam, the source of immense bliss and joys.||2||12|| Chhakay 2.
ਨਾਨਕ ਨੂੰ ਆਪਣਾ ਨਾਮ-ਆਸਰਾ ਦੇਹ, ਤੇਰੇ ਨਾਮ ਵਿਚ ਬੇਅੰਤ ਸੁਖ ਆਨੰਦ ਹਨ ॥੨॥੧੨॥ ਛੇ ਸ਼ਬਦਾਂ ਦੇ 2 ਸੰਗ੍ਰਹ।
ਦੇਵਗੰਧਾਰੀ ੫ ॥
dayvganDhaaree 5.
Raag Devgandhari, Fifth Guru:
ਮਨ ਗੁਰ ਮਿਲਿ ਨਾਮੁ ਅਰਾਧਿਓ ॥
man gur mil naam araaDhi-o.
O’ my mind, meeting the Guru and following his teachings, the person who has lovingly meditated on Naam,
ਹੇ (ਮੇਰੇ) ਮਨ! ਜਿਸ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥
sookh sahj aanand mangal ras jeevan kaa mool baaDhi-o. ||1|| rahaa-o.
has laid the foundation of a life of spiritual poise, bliss and pleasure. ||1||Pause||
ਉਸ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਤੇ ਖ਼ੁਸ਼ੀਆਂ ਵਾਲੀ ਜ਼ਿੰਦਗੀ ਦਾ ਮੁੱਢ ਬੰਨ੍ਹ ਲਿਆ ॥੧॥ ਰਹਾਉ ॥
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥
kar kirpaa apunaa daas keeno kaatay maa-i-aa faaDhi-o.
Showing His mercy, God has made him His devotee and has cut off his bonds of worldly attachment.
ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ, ਉਸ ਦੇ ਮਾਇਆ ਦੇ ਮੋਹ ਵਾਲੇ ਬੰਧਨ ਕੱਟ ਦਿੱਤੇ।
ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥
bhaa-o bhagat gaa-ay gun gobid jam kaa maarag saaDhi-o. ||1||
Then through loving devotional worship and singing God’s praises, that person has conquered the fear of death. ||1||
ਤੇ ਉਸ ਮਨੁੱਖ ਨੇ ਪ੍ਰਭੂ ਦੀ ਪ੍ਰੇਮ-ਭਗਤੀ ਕਰ ਕੇ ਗੋਬਿੰਦ ਦੇ ਗੁਣ ਗਾ ਕੇ ਮੌਤ ਦੇ ਰਸਤੇ ਨੂੰ ਸਰ ਕਰ ਲਿਆ ਹੈ। ॥੧॥
ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥
bha-i-o anoograhu miti-o morchaa amol padaarath laaDhi-o.
The person on whom God bestowed mercy, the rust of the love of Maya from his mind was removed and he received the priceless commodity of Naam.
ਜਿਸ ਉਤੇ ਪ੍ਰਭੂ ਦੀ ਮੇਹਰ ਹੋਈ, ਉਸ ਦੇ ਮਨ ਤੋਂ ਮਾਇਆ ਦੇ ਮੋਹ ਦਾ ਜੰਗਾਲ ਲਹਿ ਗਿਆ, ਉਸ ਨੇ ਕੀਮਤੀ ਨਾਮ-ਪਦਾਰਥ ਲੱਭ ਲਿਆ।
ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥
balihaarai naanak lakh bayraa mayray thaakur agam agaaDhi-o. ||2||13||
O’ Nanak, I dedicate myself millions of times over to my that Master-God who is incomprehensible and has infinite virtues. ||2||13||
ਹੇ ਨਾਨਕ! ਮੈਂ ਲਖ ਵਾਰੀ ਕੁਰਬਾਨ ਜਾਂਦਾ ਹਾਂ ਆਪਣੇ ਉਸ ਮਾਲਕ-ਪ੍ਰਭੂ ਤੋਂ ਜੋ ਜੀਵਾਂ ਦੀ ਅਕਲ ਦੀ ਪਹੁੰਚ ਤੋਂ ਪਰੇ ਹੈ, ਤੇ, ਜੋ ਅਥਾਹ ਗੁਣਾਂ ਵਾਲਾ ਹੈ ॥੨॥੧੩॥