Page 313
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥
jinaa saas giraas na visrai say pooray purakh parDhaan.
Those who do not forget God, even for a single breath, are perfect and distinguished persons.
ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ l
ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥
karmee satgur paa-ee-ai an-din lagai Dhi-aan.
It is only by the grace of God that we meet the true Guru, and then we are always attuned to Naam.
ਪ੍ਰਭੂ ਦੀ ਮਿਹਰ ਨਾਲ ਸਤਿਗੁਰੂ ਮਿਲਦਾ ਹੈ ਤੇ ਹਰ ਵੇਲੇ ਜੀਵ ਦਾ ਧਿਆਨ ਨਾਮ ਵਿਚ ਜੁੜਿਆ ਰਹਿੰਦਾ ਹੈ।
ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥
tin kee sangat mil rahaa dargeh paa-ee maan.
I wish that I too may join their company and attain honor in God’s presence.
ਚਿੱਤ ਲੋਚਦਾ ਹੈ ਕਿ ਮੈਂ ਭੀ ਉਹਨਾਂ ਦੀ ਸੰਗਤਿ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਵਾਂ।
ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
sa-uday vaahu vaahu uchrahi uth-day bhee vaahu karayn.
They praise God before going to bed and while waking up.
(ਸਤਿਗੁਰੂ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ) ਸੌਣ ਲੱਗੇ ਭੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਉਠਣ ਵੇਲੇ ਭੀ।
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥
naanak tay mukh ujlay je nit uth samaalayn. ||1||
O’ Nanak, radiant are the faces of those, who wake up early each day and lovingly remember God. ||1||
ਹੇ ਨਾਨਕ! ਉਹ ਮੂੰਹ ਉੱਜਲੇ ਹੁੰਦੇ ਹਨ, ਜੋ ਹਰ ਰੋਜ਼ ਸਵੇਰੇ ਜਾਗ ਕੇ ਵਾਹਿਗੁਰੂ ਨੂੰ ਸਿਮਰਦੇ ਹਨ।
ਮਃ ੪ ॥
mehlaa 4.
Fourth Guru:
ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥
satgur sayvee-ai aapnaa paa-ee-ai naam apaar.
By following the teachings of our true Guru, we receive the infinite treasure of Naam.
ਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੀਏ, ਤਾਂ ਨਾਹ ਮੁੱਕਣ ਵਾਲਾ ਨਾਮ ਦਾ ਖ਼ਜ਼ਾਨਾ ਮਿਲ ਜਾਂਦਾ ਹੈ।
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥
bha-ojal dubdi-aa kadh la-ay har daat karay daataar.
The benevolent God bestows the gift of Naam, which saves the people who are drowning in the world-ocean of vices.
ਦਾਤਾਂ ਦੇਣ ਵਾਲਾ ਹਰੀ, ਨਾਮ ਦੀ ਇਹ ਦਾਤਿ ਬਖ਼ਸ਼ਦਾ ਹੈ ਤੇ ਨਾਮ ਸੰਸਾਰ-ਸਾਗਰ ਵਿਚ ਡੁਬੱਦੇ ਨੂੰ ਕੱਢ ਲੈਂਦਾ ਹੈ।
ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥
Dhan Dhan say saah hai je naam karahi vaapaar.
Fortunate and praiseworthy are the devotees who trade in the wealth of Naam.
ਜੋ ਸ਼ਾਹ ਨਾਮ ਦੀ ਰਾਸਿ ਨਾਲ ਵਪਾਰ ਕਰਦੇ ਹਨ ਉਹ ਵਡਭਾਗੀ ਹਨ,
ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥
vanjaaray sikh aavday sabad laghaavanhaar.
The disciples who recite Naam come to the Guru and the Guru’s word carries them across the worldly ocean of vices.
ਇਹੋ ਜਿਹਾ ਵਣਜ ਕਰਨ ਵਾਲੇ ਜੋ ਸਿੱਖ ਗੁਰੂ ਦੇ ਕੋਲ ਆਉਂਦੇ ਹਨ, ਗੁਰੂ ਉਹਨਾਂ ਨੂੰ ਆਪਣੇ ਸ਼ਬਦ ਰਾਹੀਂ ਭਉਜਲ ਤੋਂ ਪਾਰ ਉਤਾਰ ਦੇਂਦਾ ਹੈ।
ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥
jan naanak jin ka-o kirpaa bha-ee tin sayvi-aa sirjanhaar. ||2||
But O’ Nanak, only those who have been blessed by His grace have lovingly remembered the Creator-God. ||2||
ਹੇ ਦਾਸ ਨਾਨਕ! ਸਿਰਜਣਹਾਰ ਪ੍ਰਭੂ ਦੀ ਬੰਦਗੀ ਉਹੀ ਮਨੁੱਖ ਕਰਦੇ ਹਨ, ਜਿਨ੍ਹਾਂ ਤੇ ਪ੍ਰਭੂ ਦੀ ਮਿਹਰ ਹੈ।
ਪਉੜੀ ॥
pa-orhee.
Pauree:
ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥
sach sachay kay jan bhagat heh sach sachaa jinee araaDhi-aa.
Those who truly worship and adore the eternal God, are truly the humble devotees of God.
ਜੋ ਮਨੁੱਖ ਸੱਚੇ ਹਰੀ ਦਾ ਸਚ-ਮੁਚ ਭਜਨ ਕਰਦੇ ਹਨ, ਉਹੋ ਹੀ ਸੱਚੇ ਦੇ ਭਗਤ (ਕਹੀਦੇ) ਹਨ।
ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥
jin gurmukh khoj dhandholi-aa tin andrahu hee sach laaDhi-aa.
Those who have searched for God through the Guru’s teachings, have found Him from within.
ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਖੋਜ ਕੇ ਢੂੰਢਦੇ ਹਨ (ਜਤਨ ਨਾਲ ਭਾਲਦੇ ਹਨ) ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਨੂੰ ਲੱਭ ਲੈਂਦੇ ਹਨ।
ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥
sach saahib sach jinee sayvi-aa kaal kantak maar tinee saaDhi-aa.
Those who have truly remembered God, have conquered and brought the fear of death under control.
ਜਿਨ੍ਹਾਂ ਮਨੁੱਖਾਂ ਨੇ ਸੱਚਾ ਸਾਈਂ ਸਚ-ਮੁਚ ਸੇਵਿਆ ਹੈ ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਹੈ।
ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥
sach sachaa sabh doo vadaa hai sach sayvan say sach ralaaDhi-aa.
The eternal God is the greatest of all, and they who remember His Name with love and devotion merge in Him.
ਜੋ ਸੱਚਾ ਹਰੀ ਸਭ ਤੋਂ ਵੱਡਾ ਹੈ, ਉਸ ਦੀ ਬੰਦਗੀ ਜੋ ਮਨੁੱਖ ਕਰਦੇ ਹਨ, ਉਹ ਉਸ ਵਿਚ ਹੀ ਲੀਨ ਹੋ ਜਾਂਦੇ ਹਨ।
ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥
sach sachay no saabaas hai sach sachaa sayv falaaDhi-aa. ||22||
Praiseworthy is the eternal God, they who remembere Him with loving devotion receive the sublime fruit of union with Him. ||22||
ਧੰਨ ਹੈ ਸੱਚਾ ਪ੍ਰਭੂ, ਧੰਨ ਹੈ ਸੱਚਾ ਪ੍ਰਭੂ (ਇਸ ਤਰ੍ਹਾਂ) ਜੋ ਮਨੁੱਖ ਸਚ-ਮੁਚ ਸੱਚੇ ਦੀ ਅਰਾਧਨਾ ਕਰਦੇ ਹਨ, ਉਹਨਾਂ ਨੂੰ ਉੱਤਮ ਫਲ ਪ੍ਰਾਪਤ ਹੁੰਦਾ ਹੈ (ਭਾਵ, ਉਹ ਮਨੁੱਖਾ ਜਨਮ ਨੂੰ ਸਫਲਾ ਕਰ ਲੈਂਦੇ ਹਨ)।
ਸਲੋਕ ਮਃ ੪ ॥
salok mehlaa 4.
Shalok, Fourth Guru:
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥
manmukh paraanee mugaDh hai naamheen bharmaa-ay.
The self-willed person is a fool, who without remembering Naam keeps wandering around.
ਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ।
ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥
bin gur manoo-aa naa tikai fir fir joonee paa-ay.
Without the Guru’s teachings, his mind does not find peace and it keeps going through a cycle of birth and death.
ਸਤਿਗੁਰੂ ਤੋਂ ਬਿਨਾ ਉਸ ਦਾ ਹੋਛਾ ਮਨ (ਕਿਸੇ ਆਸਰੇ ਤੇ) ਟਿਕ ਨਹੀਂ ਸਕਦਾ (ਇਸ ਵਾਸਤੇ) ਫਿਰ ਫਿਰ ਜੂਨਾਂ ਵਿਚ ਪੈਂਦਾ ਹੈ।
ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥
har parabh aap da-i-aal hohi taaN satgur mili-aa aa-ay.
But when God Himself becomes merciful to him, he is united with the Guru.
ਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰੂ ਆ ਕੇ ਮਿਲ ਪੈਂਦਾ ਹੈ l
ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥
jan naanak naam salaahi too janam maran dukh jaa-ay. ||1||
O’ Nanak, sing the praises of Naam so that the pain of your entire life may come to an end. ||1||
ਹੇ ਦਾਸ ਨਾਨਕ! ਤੂੰ ਭੀ ਨਾਮ ਦੀ ਸਿਫ਼ਤਿ-ਸਾਲਾਹ ਕਰ (ਤਾ ਕਿ) ਤੇਰਾ ਸਾਰੀ ਉਮਰ (ਜਨਮ ਤੋਂ ਮਰਨ ਤੱਕ) ਦਾ ਦੁੱਖ ਮੁੱਕ ਜਾਏ।
ਮਃ ੪ ॥
mehlaa 4.
Fourth Guru:
ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥
gur saalaahee aapnaa baho biDh rang subhaa-ay.
I praise my Guru in so many ways, with joyful love and affection.
ਬੜੇ ਪਰੇਮ ਨਾਲ ਮੈਂ ਆਪਣੇ ਗੁਰਾਂ ਦੀ ਅਨੇਕ ਤਰੀਕਿਆਂ ਨਾਲ ਵਡਿਆਈ ਕਰਦਾ ਹਾਂ।
ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥
satgur saytee man rataa rakhi-aa banat banaa-ay.
My mind is imbued with the love of the true Guru since he has preserved and embellished it.
ਮੇਰਾ ਮਨ ਪਿਆਰੇ ਸਤਿਗੁਰੂ ਨਾਲ ਰੰਗਿਆ ਗਿਆ ਹੈ, ਗੁਰੂ ਨੇ ਮੇਰੇ ਮਨ ਨੂੰ ਸਵਾਰ ਬਣਾ ਦਿੱਤਾ ਹੈ।
ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥
jihvaa saalaahi na raj-ee har pareetam chit laa-ay.
My tongue doesn’t get tired of praising the Guru, and my mind doesn’t get tired of attuning to the beloved God.
ਮੇਰੀ ਜੀਭ ਸਿਫ਼ਤਿ-ਸਾਲਾਹ ਕਰ ਕੇ ਨਹੀਂ ਰੱਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ (ਨਿਹੁਂ) ਲਾ ਕੇ ਨਹੀਂ ਰੱਜਦਾ।
ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥
naanak naavai kee man bhukh hai man tariptai har ras khaa-ay. ||2||
O’ Nanak, my mind yearns for Naam and it feels satiated only by partaking in the elixir of His Name.||2||
ਹੇ ਨਾਨਕ! ਮਨ ਵਿਚ ਤਾਂ ਨਾਮ ਦੀ ਭੁੱਖ ਹੈ, ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸੁਆਦ ਚੱਖ ਲਏ l
ਪਉੜੀ ॥
pa-orhee.
Pauree:
ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥
sach sachaa kudrat jaanee-ai din raatee jin banaa-ee-aa.
The true God, Who has created day and night, is known through His creative power.
ਜਿਸ ਪ੍ਰਭੂ ਨੇ ਦਿਨ ਤੇ ਰਾਤ ਬਣਾਏ ਹਨ, ਉਹ ਸੱਚਾ ਪ੍ਰਭੂ ਇਸ ਕੁਦਰਤਿ ਤੋਂ ਹੀ ਸਚ-ਮੁਚ ਵੱਡੀਆਂ ਵਡਿਆਈਆਂ ਵਾਲਾ ਮਲੂਮ ਹੁੰਦਾ ਹੈ।
ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥
so sach salaahee sadaa sadaa sach sachay kee-aa vadi-aa-ee-aa.
I always praise that eternal God, Whose glories are everlasting.
ਹਮੇਸ਼ਾਂ, ਹਮੇਸ਼ਾਂ ਮੈਂ ਉਸ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ। ਸਚੀਆਂ ਹਨ ਉਸ ਸੱਚੇ ਪ੍ਰਭੂ ਦੀਆਂ ਵਡਿਆਈਆਂ l
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥
saalaahee sach salaah sach sach keemat kinai na paa-ee-aa.
That praiseworthy God is eternal and so is His praise, but no one has been able to know His true worth.
ਸਲਾਹੁਣ-ਜੋਗ ਹਰੀ ਸੱਚਾ ਹੈ, ਉਸ ਦੀ ਵਡਿਆਈ ਭੀ ਥਿਰ ਰਹਿਣ ਵਾਲੀ ਹੈ, ਪਰ ਕਿਸੇ ਉਸ ਦੀ ਕੀਮਤ ਦਾ ਕਦੇ ਕਿਸੇ ਨੂੰ ਪਤਾ ਨਹੀਂ ਲਗਾ।
ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥
jaa mili-aa pooraa satguroo taa haajar nadree aa-ee-aa.
All the glories of God become quite apparent upon meeting the perfect true Guru.
ਜਦੋਂ ਪੂਰਨ ਸਤਿਗੁਰੂ ਮਿਲਦਾ ਹੈ ਤਾਂ ਉਹ ਵਡਿਆਈਆਂ ਪ੍ਰਤੱਖ ਦਿੱਸ ਪੈਂਦੀਆਂ ਹਨ।
ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥
sach gurmukh jinee sahaali-aa tinaa bhukhaa sabh gavaa-ee-aa. ||23||
Those Guru’s followers who praise the true God, all their desires for material things are eradicated. ||23||
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ l
ਸਲੋਕ ਮਃ ੪ ॥
salok mehlaa 4.
Salok, Fourth Guru:
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥
mai man tan khoj khojaydi-aa so parabh laDhaa lorh.
After searching my mind and body, I ultimately found that God.
ਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਮੈਂ (ਅੰਤ ਨੂੰ) ਭਾਲ ਕੇ ਪ੍ਰਭੂ ਲੱਭ ਹੀ ਲਿਆ।
ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥
visat guroo mai paa-i-aa jin har parabh ditaa jorh. ||1||
It happened because I attained the help of the moderator Guru, who united me with God. ||1||
ਮੈਨੂੰ ਸਤਿਗੁਰੂ ਵਕੀਲ ਮਿਲ ਪਿਆ, ਜਿਸ ਨੇ ਹਰੀ ਪ੍ਰਭੂ ਮੇਲ ਦਿੱਤਾ।
ਮਃ ੩ ॥
mehlaa 3.
Third Guru:
ਮਾਇਆਧਾਰੀ ਅਤਿ ਅੰਨਾ ਬੋਲਾ ॥
maa-i-aaDhaaree at annaa bolaa.
A worshipper of worldly wealth and power is totally blind and deaf to the Guru’s sight and teachings.
ਜਿਸ ਮਨੁੱਖ ਨੇ (ਹਿਰਦੇ ਵਿਚ) ਮਾਇਆ (ਦਾ ਪਿਆਰ) ਧਾਰਨ ਕੀਤਾ ਹੋਇਆ ਹੈ ਉਹ ਸਤਿਗੁਰੂ ਵਲੋਂ ਅੰਨ੍ਹਾ ਤੇ ਬੋਲਾ ਹੈ
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
sabad na sun-ee baho rol ghacholaa.
He does not listen to the Guru’s word, but likes the confusion of worldly riches and power.
ਉਹ ਗੁਰੂ ਦੇ ਸ਼ਬਦ ਵਲ ਧਿਆਨ ਨਹੀਂ ਦੇਂਦਾ, ਪਰ ਮਾਇਆ ਦਾ ਸਿਰ-ਦਰਦੀ ਕਰਾਉਣ ਵਾਲਾ ਰੌਲਾ ਬਹੁਤ ਪਸੰਦ ਕਰਦਾ ਹੈ।
ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥
gurmukh jaapai sabad liv laa-ay.
However, a Guru’s follower become apparent because he keeps his mind attuned to the word of the Guru.
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, (ਉਹ ਇਉਂ) ਦਿੱਸ ਪੈਂਦਾ ਹੈ (ਕਿ) ਉਹ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦਾ ਹੈ।
ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥
har naam sun mannay har naam samaa-ay.
Listening to God’s Name, he believes in it and merges in God’s Name.
ਹਰੀ ਦੇ ਨਾਮ ਨੂੰ ਸੁਣ ਕੇ ਉਸ ਤੇ ਸਿਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿਚ (ਹੀ) ਲੀਨ ਹੋ ਜਾਂਦਾ ਹੈ।
ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥
jo tis bhaavai so karay karaa-i-aa.
Whatever pleases God, He causes that to be done.
ਜੋ ਕੁੱਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਸ ਦੇ ਅਨੁਸਾਰ) ਇਹ ਜੀਵ ਕਰਵਾਇਆ ਕੰਮ ਕਰਦਾ ਹੈ।
ਨਾਨਕ ਵਜਦਾ ਜੰਤੁ ਵਜਾਇਆ ॥੨॥
naanak vajdaa jant vajaa-i-aa. ||2||
O’ Nanak, a mortal is like an instrument who vibrates as it is being played upon by the player-God.||2||
ਹੇ ਨਾਨਕ! ਜੀਵ (ਵਾਜੇ ਵਾਂਗ) ਵਜਾਇਆ ਵੱਜਦਾ ਹੈ (ਭਾਵ, ਬੁਲਾਇਆਂ ਬੋਲਦਾ ਹੈ)।