Page 142
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
parbat su-inaa rupaa hovai heeray laal jarhaa-o.
Even if I may own a mountain of gold and silver, studded with jewels and rubies,
ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਹੋਵੇ,
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥
bhee tooNhai salaahnaa aakhan lahai na chaa-o. ||1||
I wish that still I may keep praising You. May my passion for uttering Your praise never die.
ਤਾਂ ਭੀ, ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ l
ਮਃ ੧ ॥
mehlaa 1.
Shalok, by the First Guru:
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥
bhaar athaarah mayvaa hovai garurhaa ho-ay su-aa-o.
If all the vegetation turns into fruits and delicious rice.
ਜੇ ਸਾਰੀ ਬਨਸਪਤੀ ਮੇਵਾ ਅਤੇ ਸੁਆਦੀ ਚਾਉਲ ਬਣ ਜਾਏ,
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥
chand sooraj du-ay firday rakhee-ahi nihchal hovai thaa-o.
If my abode was to become eternal, and the sun and the moon were put to serve me,
ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਏ ਤੇ ਚੰਦ ਅਤੇ ਸੂਰਜ ਦੋਵੇਂ ਮੇਰੀ ਸੇਵਾ ਤੇ ਲਾਏ ਜਾਣ
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥
bhee tooNhai salaahnaa aakhan lahai na chaa-o. ||2||
even then, O’ God. I may keep praising You, and my longing for uttering Your praises may never decrease.
ਤਾਂ ਭੀ ਹੇ ਪ੍ਰਭੂ! ਮੈਂ ਇਹਨਾਂ ਵਿਚ ਨਾਹ ਫਸਾਂ ਤੇ, ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ l
ਮਃ ੧ ॥
mehlaa 1.
Shalok, by the First Guru:
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥
jay dayhai dukh laa-ee-ai paap garah du-ay raahu.
If my body were afflicted with pain, under the evil influence of unlucky stars;
ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ),
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥
rat peenay raajay sirai upar rakhee-ahi ayvai jaapai bhaa-o.
and the cruel kings are after my head, still I wish that I may feel Your love.
ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ ਪਰਗਟ ਹੋਵੇ,
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥
bhee tooNhai salaahnaa aakhan lahai na chaa-o. ||3||
Even then, O’ God, I may keep praising You, and my longing for uttering Your praises may never decrease.
ਤਾਂ ਭੀ (ਹੇ ਪ੍ਰਭੂ! (ਮੈਂ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ
ਮਃ ੧ ॥
mehlaa 1.
Shalok, by the First Guru:
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥
agee paalaa kaparh hovai khaanaa hovai vaa-o.
Even if I may have no clothes to save myself from the extremes of weather, and I have nothing to eat except air.
ਧੁੱਪ ਤੇ ਪਾਲਾ ਮੇਰੀ ਪੁਸ਼ਾਕ ਹੋਵੇ (ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਭੀ ਸਹਾਰਾਂ), ਜੇ ਹਵਾ ਮੇਰੀ ਖ਼ੁਰਾਕ ਹੋਵੇ l
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥
surgai dee-aa mohnee-aa istaree-aa hovan naanak sabho jaa-o.
and even if I had enticing heavenly beauties as my wives, I would still say to myself, O’ Nanak, all these things good or bad are transient.
ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿਚ ਹੋਣ ਤਾਂ ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ।
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥
bhee toohai salaahnaa aakhan lahai na chaa-o. ||4||
Even then, I may worship and adore You, and my longing to chant Your Praises would not decrease.
ਤਾਂ ਭੀ ਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ l
ਪਵੜੀ ॥
pavrhee.
Pauree:
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥
badfailee gaibaanaa khasam na jaan-ee.
The one who secretly does evil deeds does not realize that God is pervading everywhere.
ਜੋ ਮਨੁੱਖ ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ ਹਰ ਥਾਂ ਹਾਜ਼ਰ ਨਾਜ਼ਰ ਨਹੀਂ ਸਮਝਦਾ,
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥
so kahee-ai dayvaanaa aap na pachhaan-ee.
The one who does not recognize one’s own self should be called an idiot.
ਜੋ ਆਪਣੇ ਆਪ ਨੂੰ ਨਹੀਂ ਪਛਾਣਦਾ, ਉਸ ਨੂੰ ਪਾਗਲ ਕਹਣਾ ਚਾਹੀਦਾ ਹੈ ।
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥
kaleh buree sansaar vaaday khapee-ai.
The strife of any kind in the world is bad, one gets consumed in the arguments.
ਜਗਤ ਵਿਚ ਬਿਖਾਂਧ ਚੰਦਰੀ ਹੈ, ਝੰਬੇਲੇ ਵਿਚ ਮਨੁੱਖ ਖਪਦਾ ਹੀ ਰਹਿੰਦਾ ਹੈ।
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥
vin naavai vaykaar bharmay pachee-ai.
Without meditating on God’s Name, one is destroyed in vices and doubt.
ਪ੍ਰਭੂ ਦਾ ਨਾਮ ਛੱਡ ਕੇ ਮੰਦ ਕਰਮ ਤੇ ਭਟਕਣਾ ਵਿਚ ਖ਼ੁਆਰ ਹੁੰਦਾ ਹੈ।
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥
raah dovai ik jaanai so-ee sijhsee.
A human being has two ways to follow in life, the way of the Truth or the way of Falsehood. The one who chooses the way of Truth shall be successful.
ਮਨੁੱਖਾ ਜੀਵਨ ਦੇ ਦੋ ਰਸਤੇ ਹਨ (ਮਾਇਆ ਤੇ ਨਾਮ), ਇਸ ਜੀਵਨ ਵਿਚ ਉਹੀ ਕਾਮਯਾਬ ਹੁੰਦਾ ਹੈ ਜੋ ਦੋਹਾਂ ਰਸਤਿਆਂ ਵਿਚੋਂ ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ,
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥
kufar go-a kufraanai pa-i-aa dajhsee.
One who attaches himself to falsehood will remain suffering.
(ਨਹੀਂ ਤਾਂ) ਝੂਠ ਵਿਚ ਗ਼ਲਤਾਨ ਹੋਇਆ ਹੋਇਆ ਹੀ ਸੜਦਾ ਹੈ।
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
sabh dunee-aa sub-haan sach samaa-ee-ai.
The entire world seems pleasing to him, who remains attuned to God’s Name.
ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ।
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥
sijhai dar deevaan aap gavaa-ee-ai. ||9||
One who eliminates selfishness and conceit is redeemed in God’s Court.
ਉਹ ਖ਼ੁਦੀ ਮਿਟਾ ਕੇ ਪ੍ਰਭੂ ਦੇ ਦਰ ਤੇ ਪ੍ਰਭੂ ਦੀ ਦਰਗਾਹ ਵਿਚ ਸੁਰਖ਼ਰੂ ਹੁੰਦਾ ਹੈ
ਮਃ ੧ ਸਲੋਕੁ ॥
mehlaa 1 salok.
Shalok, by the First Guru:
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
so jeevi-aa jis man vasi-aa so-ay.
Only that person is truly alive, in whose mind dwells God.
(ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ।
ਨਾਨਕ ਅਵਰੁ ਨ ਜੀਵੈ ਕੋਇ ॥
naanak avar na jeevai ko-ay.
O’ Nanak, no one else is truly alive.
ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ।
ਜੇ ਜੀਵੈ ਪਤਿ ਲਥੀ ਜਾਇ ॥
jay jeevai pat lathee jaa-ay.
If one merely lives without Naam, shall depart from the world in disgrace.
ਜੇ ਨਾਮ-ਵਿਹੂਣਾ, ਵੇਖਣ ਨੂੰ ਜੀਊਂਦਾ ਭੀ ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ l
ਸਭੁ ਹਰਾਮੁ ਜੇਤਾ ਕਿਛੁ ਖਾਇ ॥
sabh haraam jaytaa kichh khaa-ay.
Everything he consumes without remembering God should be considered impure.
ਜੋ ਕੁਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ।
ਰਾਜਿ ਰੰਗੁ ਮਾਲਿ ਰੰਗੁ ॥
raaj rang maal rang.
Infatuated with power and thrilled with wealth,
ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ,
ਰੰਗਿ ਰਤਾ ਨਚੈ ਨੰਗੁ ॥
rang rataa nachai nang.
and indulged in such pleasures, he dances shamelessly.
ਉਹ ਇਸ ਮੋਹ ਵਿਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ l
ਨਾਨਕ ਠਗਿਆ ਮੁਠਾ ਜਾਇ ॥
naanak thagi-aa muthaa jaa-ay.
O’ Nanak, he is being deluded and defrauded (out of the life’s objective).
ਹੇ ਨਾਨਕ! (ਉਹ) ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ,
ਵਿਣੁ ਨਾਵੈ ਪਤਿ ਗਇਆ ਗਵਾਇ ॥੧॥
vin naavai pat ga-i-aa gavaa-ay. ||1||
Without God’s Name, he departs from the world in disgrace .
ਪ੍ਰਭੂ ਦੇ ਨਾਮ ਤੋਂ ਸੱਖਣਾ ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ l
ਮਃ ੧ ॥
mehlaa 1.
Shalok, by the First Guru:
ਕਿਆ ਖਾਧੈ ਕਿਆ ਪੈਧੈ ਹੋਇ ॥
ki-aa khaaDhai ki-aa paiDhai ho-ay.
What is the use of eating delicious dishes, and wearing costly clothes,
ਸੋਹਣੇ ਭੋਜਨ ਖਾਣ ਤੇ ਸੋਹਣੇ ਕਪੜੇ ਹੰਢਾਣ ਦਾ ਕੀਹ ਸੁਆਦ?
ਜਾ ਮਨਿ ਨਾਹੀ ਸਚਾ ਸੋਇ ॥
jaa man naahee sachaa so-ay.
if God does not dwell within the mind?
ਜੇ ਉਹ ਸੱਚਾ ਪ੍ਰਭੂ ਹਿਰਦੇ ਵਿਚ ਨਹੀਂ ਵੱਸਦਾ l
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥
ki-aa mayvaa ki-aa ghi-o gurh mithaa ki-aa maidaa ki-aa maas.
What good are fruits, what good is ghee, sweet jaggery, what good is flour, and what good is meat?
ਕੀਹ ਹੋਇਆ ਜੇ ਮੇਵੇ, ਘਿਉ, ਮਿੱਠਾ ਗੁੜ ਮੈਦਾ ਤੇ ਮਾਸ ਆਦਿਕ ਪਦਾਰਥ ਵਰਤੇ?
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥
ki-aa kaparh ki-aa sayj sukhaalee keejeh bhog bilaas.
What is the use of wearing (fine) clothes and enjoying comfortable beds, and other pleasures and sensual delights ?
ਕੀ ਹੋਇਆ ਜੇ (ਸੋਹਣੇ) ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ?
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥
ki-aa laskar ki-aa nayb khavaasee aavai mahlee vaas.
What good is having an army, sentries, servants and mansions to live in?
ਤਾਂ ਕੀਹ ਬਣ ਗਿਆ ਜੇ ਫ਼ੌਜ, ਚੋਬਦਾਰ, ਚੋਰੀ-ਬਰਦਾਰ ਮਿਲ ਗਏ ਤੇ ਮਹਲਾਂ ਵਿਚ ਵੱਸਣਾ ਨਸੀਬ ਹੋਇਆ?
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥
naanak sachay naam vin sabhay tol vinaas. ||2||
O’ Nanak, without God’s Name, all these show-pieces are a waste.
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ l
ਪਵੜੀ ॥
pavrhee.
Pauree:
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥
jaatee dai ki-aa hath sach parkhee-ai.
In God’s court, no consideration is given to one’s race or social status. There, one is judged on one’s true merit.
ਪ੍ਰਭੂ ਦੇ ਦਰ ਤੇ ਤਾਂ ਸੱਚ ਪਰਖਿਆ ਜਾਂਦਾ ਹੈ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ।
ਮਹੁਰਾ ਹੋਵੈ ਹਥਿ ਮਰੀਐ ਚਖੀਐ ॥
mahuraa hovai hath maree-ai chakhee-ai.
If someone consumes the poison of social status, surely he will face the spiritual death.
ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ, ਜੇ ਇਹ ਮਹੁਰਾ ਖਾਇਗਾ ਤਾਂ ਮਰੇਗਾ।
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥
sachay kee sirkaar jug jug jaanee-ai.
This Sovereign Rule (justice) of God is known throughout all the ages.
ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿਚ ਵਰਤਦਾ ਸਮਝ ਲਵੋ l
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥
hukam mannay sirdaar dar deebaanee-ai.
One who obeys God’s Command is honored and respected in His Court.
ਪ੍ਰਭੂ ਦੀ ਦਰਗਾਹ ਵਿਚ ਉਹੀ ਇੱਜ਼ਤ ਵਾਲਾ ਹੈ ਜੋ ਪ੍ਰਭੂ ਦਾ ਹੁਕਮ ਮੰਨਦਾ ਹੈ।
ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥
furmaanee hai kaar khasam pathaa-i-aa.
The Master has sent human beings in the world to carry out His command.
ਪ੍ਰਭੂ ਨੇ ਜੀਵ ਨੂੰ ਹੁਕਮ ਮੰਨਣ-ਰੂਪ ਕਾਰ ਦੇ ਕੇ ਜਗਤ ਵਿਚ ਭੇਜਿਆ ਹੈ।
ਤਬਲਬਾਜ ਬੀਚਾਰ ਸਬਦਿ ਸੁਣਾਇਆ ॥
tabalbaaj beechaar sabad sunaa-i-aa.
The Guru, (on behalf of God) has conveyed this command through his word.
ਗੁਰੂ ਨੇ ਸ਼ਬਦ ਦੀ ਰਾਹੀਂ ਇਹੀ ਗੱਲ ਸੁਣਾਈ ਹੈ l (ਇਸੇ ਗੱਲ ਦਾ ਢੰਡੋਰਾ ਦੇ ਦਿੱਤਾ ਹੈ) l
ਇਕਿ ਹੋਏ ਅਸਵਾਰ ਇਕਨਾ ਸਾਖਤੀ ॥
ik ho-ay asvaar iknaa saakh-tee.
Some have started advancing on the spiritual path, and others are getting ready on their spiritual journey.
ਕਈ ਗੁਰਮੁਖ ਤਾਂ ਅਸਵਾਰ ਹੋ ਗਏ ਹਨ ( ਇਸ ਰਾਹ ਤੇ ਤੁਰ ਪਏ ਹਨ), ਕਈ ਬੰਦੇ ਤਿਆਰ ਹੋ ਰਏ ਹਨ,
ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥
iknee baDhay bhaar iknaa taakh-tee. ||10||
some are settling their worldly affairs, while others have proceeded on the path shown by the Guru.
ਕਈਆਂ ਨੇ ਆਪਣੇ ਬੋਝ ਬੰਨ੍ਹ ਲਏ ਹਨ ਅਤੇ ਕਈ ਤਾਂ ਸਵਾਰ ਹੋ ਕੇ ਤੁਰ ਭੀ ਗਏ ਹਨ।
ਸਲੋਕੁ ਮਃ ੧ ॥
salok mehlaa 1.
Shalok, by the First Guru:
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥
jaa pakaa taa kati-aa rahee so palar vaarh.
When the crop is ripe, it is harvested. Only the straw and the fence remain.
ਜਦ ਫ਼ਸਲ ਪੱਕ ਜਾਂਦੀ ਹੈ, ਤਦ ਇਹ ਵੱਢ ਲਈ ਜਾਂਦੀ ਹੈ। ਕੇਵਲ ਫੂਸ ਤੇ ਵਾੜ ਰਹਿ ਜਾਂਦੀ ਹੈ।
ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥
san keesaaraa chithi-aa kan la-i-aa tan jhaarh.
The crop is thrashed and the grains are separated from the husk.
ਇਸ ਨੂੰ ਸਿੱਟਿਆਂ ਸਮੇਤ ਗਾਹ ਲਈਦਾ ਹੈ, ਤੇ ਬੋਹਲ ਉਡਾ ਕੇ ਦਾਣੇ ਕੱਢ ਲਈਦੇ ਹਨ।
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥
du-ay purh chakee jorh kai peesan aa-ay bahith.
Joining together the two grinding stones, a person sits down to grind the grains.
ਚੱਕੀ ਦੇ ਦੋਵੇਂ ਪੁੜ ਰੱਖ ਕੇ (ਇਹਨਾਂ ਦਾਣਿਆਂ ਨੂੰ) ਪੀਹਣ ਲਈ (ਪ੍ਰਾਣੀ) ਆ ਬੈਠਦਾ ਹੈ,
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥
jo dar rahay so ubray naanak ajab dith. ||1||
O’ Nanak, I have seen this wonderful play: just as the grains which stick to the central axle escape from being crushed, similarly, those who remain attuned to God are saved from the worldly vices.
ਹੇ ਨਾਨਕ! ਇਕ ਅਚਰਜ ਤਮਾਸ਼ਾ ਵੇਖਿਆ ਹੈ, ਜੋ ਦਾਣੇ ਚੱਕੀ ਦੇ ਦਰ ਤੇ (ਕਿੱਲੀ ਦੇ ਨੇੜੇ) ਰਹਿੰਦੇ ਹਨ, ਉਹ ਪੀਸਣੋਂ ਬਚ ਜਾਂਦੇ ਹਨ (ਇਸੇ ਤਰ੍ਹਾਂ, ਜੋ ਮਨੁੱਖ ਪ੍ਰਭੂ ਦੇ ਦਰ ਤੇ ਰਹਿੰਦੇ ਹਨ ਉਹਨਾਂ ਨੂੰ ਜਗਤ ਦੇ ਵਿਕਾਰ ਪੋਹ ਨਹੀਂ ਸਕਦੇ)
ਮਃ ੧ ॥
mehlaa 1.
Shalok, by the First Guru:
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥
vaykh je mithaa kati-aa kat kut baDhaa paa-ay.
O’ brother, look how the sugar-cane is cut down, the leaves are chopped off, and it is tied into bundles.
ਹੇ ਭਾਈ! ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਰੀਆਂ ਬੰਨ੍ਹ ਲਈਦੀਆਂ ਹਨ)।