Page 91
ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥
har bhagtaa no day-ay anand thir gharee bahaali-an.
God bestows bliss upon the devotees, and blesses them with eternal peace.
(ਭਗਤਾਂ ਨੂੰ ਆਪਣੇ ਭਜਨ ਦਾ) ਅਨੰਦ (ਭੀ) ਆਪ ਹੀ ਬਖ਼ਸ਼ਦਾ ਹੈ (ਤੇ ਇਸ ਤਰ੍ਹਾਂ ਉਹਨਾਂ ਨੂੰ) ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ।
ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥
paapee-aa no na day-ee thir rahan chun narak ghor chaali-an.
But He does not let the sinners live in peace and subjects them to extreme suffering.
(ਪਰ) ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ (ਉਹਨਾਂ ਨੂੰ) ਘੋਰ ਨਰਕ ਵਿਚ ਪਾ ਦਿੱਤਾ ਹੈ।
ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥
har bhagtaa no day-ay pi-aar kar ang nistaari-an. ||19||
By blessing His devotees with His love and rendering them His support, God saves them from evils.
ਭਗਤ ਜਨਾਂ ਨੂੰ ਪਿਆਰ ਕਰਦਾ ਹੈ, (ਉਹਨਾਂ ਦਾ) ਪੱਖ ਕਰ ਕੇ ਉਸ ਨੇ ਆਪ ਉਹਨਾਂ ਨੂੰ (ਵਿਕਾਰਾਂ ਤੋਂ) ਬਚਾਇਆ ਹੈ
ਸਲੋਕ ਮਃ ੧ ॥
salok mehlaa 1.
Shalok, by the First Guru:
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥
kubuDh doomnee kud-i-aa kasaa-in par nindaa ghat choohrhee muthee kroDh chandaal.
Evil intent, cruelty, habit of slandering others, and anger are the vices which pollute the mind
ਭੈੜੀ ਮਤ, ਬੇ-ਤਰਸੀ, ਪਰਾਈ ਨਿੰਦਿਆ, ਤੇ ਕ੍ਰੋਧ ਨੇ ਜੀਵ ਦੇ ਸ਼ਾਂਤ ਸੁਭਾਉ ਨੂੰ ਠੱਗ ਰੱਖਿਆ ਹੈ।
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
kaaree kadhee ki-aa thee-ai jaaN chaaray baithee-aa naal.
When these four vices are in the mind, then what good are the ceremonial lines drawn around the cooking area.
ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ?
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥
sach sanjam karnee kaaraaN naavan naa-o japayhee.
They who make truth, self discipline and good deeds as the sacred lines and make meditation on God’s Name with love and devotion as the holy bath.
ਜੋ ਮਨੁੱਖ ‘ਸੱਚ’ ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ,
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥
naanak agai ootam say-ee je paapaaN pand na dayhee. ||1||
O’ Nanak, those who do not teach sinfulness to others, are considered exalted in God’s Court.
ਹੇ ਨਾਨਕ! ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ l
ਮਃ ੧ ॥
mehlaa 1.
By the First Guru:
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥
ki-aa hans ki-aa bagulaa jaa ka-o nadar karay-i.
Whether one is a swan (saint) or a crane (hypocrite), God may cast His Glance of Grace on anyone He chooses.
ਕੀ ਹੰਸ ਹੈ ਤੇ ਕੀ ਇਕ ਬੱਗ? ਸਾਹਿਬ ਜਿਸ ਤੇ ਚਾਹੇ ਰਹਿਮ ਕਰ ਦੇਵੇ।
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥
jo tis bhaavai naankaa kaagahu hans karay-i. ||2||
O’ Nanak, if God so wishes, He turns even a sinner into a saint.
ਹੇ ਨਾਨਕ! ਜੇ ਪ੍ਰਭੂ ਚਾਹੇ , ਤਾਂ ਉਹ ਕਾਂ ਨੂੰ (ਅੰਦਰੋਂ ਗੰਦੇ ਆਚਰਨ ਵਾਲੇ ਨੂੰ) ਭੀ ਉੱਜਲ-ਬੁਧਿ ਹੰਸ ਬਣਾ ਦੇਂਦਾ ਹੈ
ਪਉੜੀ ॥
pa-orhee.
Pauree:
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
keetaa lorhee-ai kamm so har peh aakhee-ai.
Whatever work you wish to accomplish, pray to God.
ਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰ l
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
kaaraj day-ay savaar satgur sach saakhee-ai.
He will resolve your affairs; the True Guru gives His Guarantee of Truth.
ਉਹ ਤੇਰਾ ਕੰਮ ਰਾਸ ਕਰ ਦਏਗਾ। ਸੱਚੇ ਗੁਰੂ ਜੀ ਇਸ ਬਾਰੇ ਸੱਚੀ ਗਵਾਹੀ ਦਿੰਦੇ ਹਨ।
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥
santaa sang niDhaan amrit chaakhee-ai.
The treasure of Naam and the taste of the ambrosial nectar of God’s Name is obtained in the holy congregation.
ਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ।
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥
bhai bhanjan miharvaan daas kee raakhee-ai.
O’ merciful God, the destroyer of fear, please protect the honor of Your servant.
ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ।
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥
naanak har gun gaa-ay alakh parabh laakhee-ai. ||20||
O’ Nanak, by singing His praises, we can comprehend the incomprehensible God.
ਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ
ਸਲੋਕ ਮਃ ੩ ॥
salok mehlaa 3.
Shalok, by the Third Guru:
ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ ॥
jee-o pind sabh tis kaa sabhsai day-ay aDhaar.
Body and soul, all belong to Him. He gives His Support to all.
ਜੋ ਹਰੀ ਸਭ ਜੀਵਾਂ ਨੂੰ ਧਰਵਾਸ ਦੇਂਦਾ ਹੈ, ਇਹ ਜਿੰਦ ਤੇ ਸਰੀਰ ਸਭ ਕੁਝ ਉਸੇ ਦਾ (ਦਿੱਤਾ ਹੋਇਆ) ਹੈ।
ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ ॥
naanak gurmukh sayvee-ai sadaa sadaa daataar.
O’ Nanak, through the teachings of the Guru we should always remember that benefactor with loving devotion.
ਹੇ ਨਾਨਕ! ਗੁਰੂ ਦੇ ਸਨਮੁਖ ਰਹਿ ਕੇ (ਐਸੇ) ਦਾਤਾਰ ਦੀ ਨਿੱਤ ਸੇਵਾ ਕਰਨੀ ਚਾਹੀਦੀ ਹੈ।
ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ ॥
ha-o balihaaree tin ka-o jin Dhi-aa-i-aa har nirankaar.
I dedicate myself to those who have remembered God with love and devotion.
ਸਦਕੇ ਹਾਂ ਉਹਨਾਂ ਤੋਂ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ।
ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥
onaa kay mukh sad ujlay onaa no sabh jagat karay namaskaar. ||1||
They are forever blissfully delighted, and they are respected everywhere.
ਉਹਨਾਂ ਦੇ ਮੂੰਹ ਸਦਾ ਖਿੜੇ (ਰਹਿੰਦੇ ਹਨ) ਤੇ ਸਾਰਾ ਸੰਸਾਰ ਉਹਨਾਂ ਅੱਗੇ ਸਿਰ ਨਿਵਾਉਂਦਾ ਹੈ
ਮਃ ੩ ॥
mehlaa 3.
By the Third Guru:
ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ ॥
satgur mili-ai ultee bha-ee nav niDh kharchi-o khaa-o.
On meeting the true Guru, one’s intellect is totally transformed, seeking God’s love, one feels as if one has obtained all the wealth he could ever need.
ਗੁਰੂ ਮਿਲ ਪੈਣ ਤੇ ਮਨੁੱਖ ਦੀ ਸੁਰਤ ਬਦਲ ਜਾਂਦੀ ਹੈ,ਉਸਨੂੰ ਖਾਣ-ਖਰਚਣ ਲਈ, ਮਾਨੋ, ਜਗਤ ਦੀ ਸਾਰੀ ਹੀ ਮਾਇਆ ਮਿਲ ਜਾਂਦੀ ਹੈ।
ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥
athaarah siDhee pichhai lagee-aa firan nij ghar vasai nij thaa-ay.
The Siddhis-eighteen supernatural powers are at one’s beck and call (but this person does not care for these), and always remains stable in the mind.
ਅਠਾਰਾਂ ਸਿੱਧੀਆਂ ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿਚ ਅਡੋਲ ਰਹਿੰਦਾ ਹੈ।
ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥
anhad Dhunee sad vajday unman har liv laa-ay.
Imperceptibly, the unstruck melody of God’s praises constantly vibrates within, and in an exalted state his mind remains attuned to God.
ਸਹਜ ਸੁਭਾਇ ਇਕ-ਰਸ ਉਸ ਦੇ ਅੰਦਰ ਸਿਮਰਨ ਦੀ ਰੌ ਚਲਦੀ ਰਹਿੰਦੀ ਹੈ ਤੇ ਪਿਆਰ ਵਿਚ ਉਹ ਹਰੀ ਨਾਲ ਬਿਰਤੀ ਜੋੜੀ ਰੱਖਦਾ ਹੈ।
ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥
naanak har bhagat tinaa kai man vasai jin mastak likhi-aa Dhur paa-ay. ||2||
O’ Nanak, such true devotion to God dwells within the mind of those who have such pre-ordained destiny.
ਹੇ ਨਾਨਕ! ਹਰੀ ਦੀ ਭਗਤੀ ਉਹਨਾਂ ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮਸਤਕ ਤੇ ਧੁਰ ਤੋਂ ਭਗਤੀ ਵਾਲੇ ਸੰਸਕਾਰ ਲਿਖੇ ਪਏ ਹਨ ॥
ਪਉੜੀ ॥
pa-orhee.
Pauree:
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥
ha-o dhaadhee har parabh khasam kaa har kai dar aa-i-aa.
I, a humble bard of God,came to God’s door-step.
ਮੈਂ ਪ੍ਰਭੂ ਖਸਮ ਦਾ ਢਾਢੀ ਪ੍ਰਭੂ ਦੇ ਦਰ ਤੇ ਅੱਪੜਿਆ।
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥
har andar sunee pookaar dhaadhee mukh laa-i-aa.
God listened to my Supplication and called me into His presence.
ਪ੍ਰਭੂ ਦੇ ਦਰਬਾਰ ਵਿਚ ਮੇਰੀ ਢਾਢੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸਨ ਪਰਾਪਤ ਹੋਇਆ।
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥
har puchhi-aa dhaadhee sad kai kit arath tooN aa-i-aa.
Then God asked me, for what purpose have you come here?
ਮੈਨੂੰ ਢਾਢੀ ਨੂੰ ਹਰੀ ਸੱਦ ਕੇ, ਪੁੱਛਿਆ, ਹੇ ਢਾਢੀ! ਤੂੰ ਕਿਸ ਕੰਮ ਆਇਆ ਹੈਂ?
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥
nit dayvhu daan da-i-aal parabh har naam Dhi-aa-i-aa.
“O Merciful God, please grant me the gift of continual meditation on Your Name.
(ਮੈਂ ਬੇਨਤੀ ਕੀਤੀ) ‘ਹੇ ਦਇਆਲ ਪ੍ਰਭੂ! ਸਦਾ (ਇਹੀ ਦਾਨ ਬਖ਼ਸ਼ੋ ਕਿ) ਤੇਰੇ ਨਾਮ ਦਾ ਸਿਮਰਨ ਕਰਾਂ।’
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ
har daatai har naam japaa-i-aa naanak painaa-i-aa. ||21||1|| suDhu
God inspired me (Nanak) to recite His Name and also blessed me with honor.
(ਬੇਨਤੀ ਸੁਣ ਕੇ) ਦਾਤਾਰ ਹਰੀ ਨੇ ਆਪਣਾ ਨਾਮ ਮੈਥੋਂ ਜਪਾਇਆ ਅਤੇ ਮੈਨੂੰ ਨਾਨਕ ਨੂੰ ਵਡਿਆਈ (ਭੀ) ਦਿੱਤੀ l
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. realized by the grace of the True Guru.
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ
sireeraag kabeer jee-o kaa. ayk su-aan kai ghar gaavnaa
Siree Raag, Kabeer Jee: To Be Sung To The Tune Of “Ayk Su-Aan” :
ਰਾਗ ਸਿਰੀਰਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ। ਇਸ ਸ਼ਬਦ ਨੂੰ ਇਕ ਸੁਆਨ ਦੀ ਧੁਨ ਅਨੁਸਾਰ ਗਾਉਣਾ।
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥
jannee jaanat sut badaa hot hai itnaa ko na jaanai je din din avaDh ghatat hai.
The mother thinks that her son is growing up; she does not understand that, day by day, his life is diminishing. (his remaining life span is decreasing)
ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ।
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥
mor mor kar aDhik laad Dhar paykhat hee jamraa-o hasai. ||1||
She loves and fondles him a great deal saying that he is mine forever. However, watching this, the demon of death laughs at her folly.
ਉਸ ਨੂੰ “ਮੇਰਾ, ਮੇਰਾ ਆਪਣਾ” ਆਖ ਕੇ ਉਹ ਉਸ ਨੂੰ ਘਣਾ ਪਿਆਰ ਕਰਦੀ ਹੈ। ਮੌਤ ਦੇ ਦੂਤਾਂ ਦਾ ਰਾਜਾ ਵੇਖਦਾ ਅਤੇ ਹੱਸਦਾ ਹੈ