Guru Granth Sahib Translation Project

Guru granth sahib page-350

Page 350

ਜੇ ਸਉ ਵਰ੍ਹਿਆ ਜੀਵਣ ਖਾਣੁ ॥ jay sa-o var-hi-aa jeevan khaan. If one were to live and eat for hundreds of years, ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ
ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥ khasam pachhaanai so din parvaan. ||2|| that day alone would be auspicious, when one realizes God. ||2|| ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ ॥੨॥
ਦਰਸਨਿ ਦੇਖਿਐ ਦਇਆ ਨ ਹੋਇ ॥ darsan daykhi-ai da-i-aa na ho-ay. Even when people see a person in difficulty, no compassion is generated in their heart. ਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ।
ਲਏ ਦਿਤੇ ਵਿਣੁ ਰਹੈ ਨ ਕੋਇ ॥ la-ay ditay vin rahai na ko-ay. Without give and take nobody does anything for another. ਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ।
ਰਾਜਾ ਨਿਆਉ ਕਰੇ ਹਥਿ ਹੋਇ ॥ raajaa ni-aa-o karay hath ho-ay. Even the king or a judge administers justice only when he is bribed. ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ, ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ,
ਕਹੈ ਖੁਦਾਇ ਨ ਮਾਨੈ ਕੋਇ ॥੩॥ kahai khudaa-ay na maanai ko-ay. ||3|| No one is moved only in the Name of God. ||3| ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ॥੩॥
ਮਾਣਸ ਮੂਰਤਿ ਨਾਨਕੁ ਨਾਮੁ ॥ maanas moorat naanak naam. Nanak says they are human beings in form and name only. ਨਾਨਕ ਆਖਦਾ ਹੈ-ਵੇਖਣ ਨੂੰ ਹੀ ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ,
ਕਰਣੀ ਕੁਤਾ ਦਰਿ ਫੁਰਮਾਨੁ ॥ karnee kutaa dar furmaan. In conduct, a human being is like that dog who for the sake of food keeps sitting at the doorstep of his master obeying his command. ਪਰ ਆਚਰਨ ਵਿਚ ਮਨੁੱਖ ਉਹ ਕੁੱਤਾ ਹੈ ਜੋ ਮਾਲਕ ਦੇ ਦਰ ਤੇ ਰੋਟੀ ਦੀ ਖ਼ਾਤਰ ਹੁਕਮ ਮੰਨ ਰਿਹਾ ਹੈ।
ਗੁਰ ਪਰਸਾਦਿ ਜਾਣੈ ਮਿਹਮਾਨੁ ॥ gur parsaad jaanai mihmaan. By the Guru’s Grace, if one sees himself as a guest in this world and does not get entangled in Maya ਜੇ ਗੁਰੂ ਦੀ ਮਿਹਰ ਨਾਲ ਸੰਸਾਰ ਵਿਚ ਆਪਣੇ ਆਪ ਨੂੰ ਪਰਾਹੁਣਾ ਸਮਝੇ ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ,
ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥ taa kichh dargeh paavai maan. ||4||4|| then he gains some honor in God’s court. ||4||4|| ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ॥੪॥੪॥
ਆਸਾ ਮਹਲਾ ੧ ॥ aasaa mehlaa 1. Raag Aasaa, First Guru:
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥ jaytaa sabad surat Dhun taytee jaytaa roop kaa-i-aa tayree. O’ God, whatever speech and hearing we have is because of Your power; and whatever expanse of the world we see is like Your body. ਹੇ ਪ੍ਰਭੂ! ਜਗਤ ਵਿਚ ਇਹ ਜਿਤਨਾ ਬੋਲਣਾ ਤੇ ਸੁਣਨਾ ਹੈ, ਇਹ ਸਾਰੀ ਤੇਰੀ ਹੀ ਜੀਵਨ-ਰੌ ਦਾ ਸਦਕਾ ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰੇ ਆਪੇ ਦਾ ਵਿਸਥਾਰ ਹੈ।
ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥ tooN aapay rasnaa aapay basnaa avar na doojaa kaha-o maa-ee. ||1|| You Yourself are enjoying eveything while pervading the creatures; O’ my mother, I cannot say that there is anyother entity equal to God. ||1|| ਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ ਜੀਵਾਂ ਦੀ ਜ਼ਿੰਦਗੀ ਹੈਂ। ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ ॥੧॥
ਸਾਹਿਬੁ ਮੇਰਾ ਏਕੋ ਹੈ ॥ saahib mayraa ayko hai. God alone is my Master-God, ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ,
ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ ayko hai bhaa-ee ayko hai. ||1|| rahaa-o. O’ brothers, He is the one and only Master-God of all. ||1||Pause|| ਹੇ ਭਾਈ ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ॥੧॥ ਰਹਾਉ ॥
ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥ aapay maaray aapay chhodai aapay layvai day-ay. God Himself destroys and He Himself emancipates; He Himself takes away the life breaths and He Himself gives these back. ਪ੍ਰਭੂ ਆਪ ਹੀ ਸਭ ਜੀਵਾਂ ਨੂੰ ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ ਜਿੰਦ ਲੈ ਲੈਂਦਾ ਹੈ ਆਪ ਹੀ ਜਿੰਦ ਦੇਂਦਾ ਹੈ।
ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥ aapay vaykhai aapay vigsai aapay nadar karay-i. ||2|| He Himself cherishes and rejoices His creation; He Himself bestows His glance of grace upon all. ||2|| ਪ੍ਰਭੂ ਆਪ ਹੀ ਸਭ ਦੀ ਸੰਭਾਲ ਕਰਦਾ ਹੈ, ਆਪ ਹੀ ਸੰਭਾਲ ਕਰ ਕੇ ਖ਼ੁਸ਼ ਹੁੰਦਾ ਹੈ, ਆਪ ਹੀ ਸਭ ਉਤੇ ਮਿਹਰ ਦੀ ਨਜ਼ਰ ਕਰਦਾ ਹੈ ॥੨॥
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥ jo kichh karnaa so kar rahi-aa avar na karnaa jaa-ee. Whatever He is to do, that is what He is doing; no one else can do anything. ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ।
ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥ jaisaa vartai taiso kahee-ai sabh tayree vadi-aa-ee. ||3|| God is described as He projects Himself; O’ God, this is all Your Glory. ||3|| ਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। ਹੇ ਪ੍ਰਭੂ! ਇਹ ਸਾਰੀ ਵਿਸ਼ਾਲਤਾ ਤੇਰੀ ਹੀ ਹੈ ॥੩॥
ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥ kal kalvaalee maa-i-aa mad meethaa man matvaalaa peevat rahai. The present time called KalYug is like the barmaid who has the sweet wine of Maya and the intoxicated mind continues drinking it. ਕਲਿਜੁਗੀ ਸੁਭਾਉ ਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਮਾਇਆ ਰੂਪ ਮਿੱਠੀ ਸ਼ਰਾਬ ਹੈ ਅਤੇ ਖੀਵਾ ਮਨ ਇਸ ਨੂੰ ਪੀਈ ਜਾਂਦਾ ਹੈ।
ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥ aapay roop karay baho bhaaNteeN naanak bapurhaa ayv kahai. ||4||5|| Nanak says in humility that God Himself is adopting many different forms in the worldly play.||4||5|| ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ਕੇ ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ ॥੪॥੫॥
ਆਸਾ ਮਹਲਾ ੧ ॥ aasaa mehlaa 1. Raag Aasaa, First Guru:
ਵਾਜਾ ਮਤਿ ਪਖਾਵਜੁ ਭਾਉ ॥ vaajaa mat pakhaavaj bhaa-o. Make your awakened intellect your musical instrument and love for God your tambourine; ਅਕਲ ਨੂੰ ਆਪਣਾ ਵਾਜਾ ਅਤੇ ਪ੍ਰੀਤ ਨੂੰ ਆਪਣੀ ਜੋੜੀ ਬਣਾ।
ਹੋਇ ਅਨੰਦੁ ਸਦਾ ਮਨਿ ਚਾਉ ॥ ho-ay anand sadaa man chaa-o. then there would always be bliss and pleasure in your mind. ਇਨ੍ਹਾਂ ਦੁਆਰਾ ਚਿੱਤ ਅੰਦਰ ਖੁਸ਼ੀ ਤੇ ਸਦੀਵੀ ਉਮਾਹ ਪੈਦਾ ਹੁੰਦਾ ਹੈ।
ਏਹਾ ਭਗਤਿ ਏਹੋ ਤਪ ਤਾਉ ॥ ayhaa bhagat ayho tap taa-o. This is the devotional worship and this is the practice of penance. ਇਹ ਹੈ ਪ੍ਰੇਮਮਈ ਸੇਵਾ ਅਤੇ ਏਹੀ ਤਪੱਸਿਆ ਦੀ ਸਾਧਣਾ।
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥ it rang naachahu rakh rakh paa-o. ||1|| Move your feet and dance imbued with this kind of love.||1|| ਇਸ ਪਿਆਰ ਅੰਦਰ ਤੂੰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਨਿਰਤਕਾਰੀ ਕਰ।
ਪੂਰੇ ਤਾਲ ਜਾਣੈ ਸਾਲਾਹ ॥ pooray taal jaanai saalaah. Know that the praise of God is the perfect beat; ਪਰਮਾਤਮਾ ਦੀ ਸਿਫ਼ਤ-ਸ਼ਲਾਘਾ ਨੂੰ ਆਪਣੀ ਤਾਲ ਸੁਰ ਬੰਨ੍ਹਣੀ ਸਮਝ,
ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥ hor nacthehnaa khusee-aa man maah. ||1|| rahaa-o. other kind of dances produce only sensual pleasure in the mind. ||1||Pause|| ਹੋਰ ਨਾਚ ਚਿੱਤ ਅੰਦਰ ਭੋਗ ਬਿਲਾਸ ਪੈਦਾ ਕਰਦੇ ਹਨ॥੧॥ ਰਹਾਉ ॥
ਸਤੁ ਸੰਤੋਖੁ ਵਜਹਿ ਦੁਇ ਤਾਲ ॥ sat santokh vajeh du-ay taal. Let truth and contentment be your pair of cymbals. ਸੇਵਾ, ਸੰਤੋਖ (ਵਾਲਾ ਜੀਵਨ)-ਇਹ ਦੋਵੇਂ ਛੈਣੇ ਵੱਜਣ,
ਪੈਰੀ ਵਾਜਾ ਸਦਾ ਨਿਹਾਲ ॥ pairee vaajaa sadaa nihaal. Let the ankle bells be the everlasting delight. ਸਦਾ ਖਿੜੇ-ਮਿੱਥੇ ਰਹਿਣਾ-ਇਹ ਪੈਰੀਂ ਘੁੰਘਰੂ (ਵੱਜਣ);
ਰਾਗੁ ਨਾਦੁ ਨਹੀ ਦੂਜਾ ਭਾਉ ॥ raag naad nahee doojaa bhaa-o. Only love of God and none else should be the perpetual song. ਪ੍ਰਭੂ-ਪਿਆਰ ਤੋਂ ਬਿਨਾ ਕੋਈ ਹੋਰ ਲਗਨ ਨ ਹੋਵੇ-ਇਹ ਹਰ ਵੇਲੇ ਅੰਦਰ ਰਾਗ ਤੇ ਅਲਾਪ ਹੁੰਦਾ ਰਹੇ
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥ it rang naachahu rakh rakh paa-o. ||2|| Move your feet and dance imbued with this kind of love for God.||1|| ਐਹੋ ਜੇਹੇ ਪ੍ਰਭੂ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
ਭਉ ਫੇਰੀ ਹੋਵੈ ਮਨ ਚੀਤਿ ॥ bha-o fayree hovai man cheet. Let the revered fear of God within your heart and mind be your spinning dance, ਨਾਚ ਦੀ ਇਹ ਭੁਆਟਣੀ ਹੋਵੇ ਕਿ ਪ੍ਰਭੂ ਦਾ ਡਰ ਅਦਬ ਮਨ-ਚਿਤ ਵਿਚ ਟਿਕਿਆ ਰਹੇ
ਬਹਦਿਆ ਉਠਦਿਆ ਨੀਤਾ ਨੀਤਿ ॥ bahdi-aa uth-di-aa neetaa neet. and always keep this in your mind in every situation. ਉਠਦਿਆਂ ਬੈਠਦਿਆਂ ਸਦਾ ਹਰ ਵੇਲੇ (ਪ੍ਰਭੂ ਦਾ ਡਰ ਮਨ ਵਿਚ ਬਣਿਆ ਰਹੇ)
ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥ laytan layt jaanai tan su-aahu. To roll around in the dust is to know that the body is only ashes. ਸਰੀਰ ਨੂੰ ਭਸਮ ਜਾਨਣਾ ਹੀ ਮਿੱਟੀ ਵਿੱਚ ਰੁਲਣਾ ਹੈ।
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥ it rang naachahu rakh rakh paa-o. ||3|| Move your feet and dance imbued with this kind of love for God.||3|| ਐਹੋ ਜੇਹੇ ਪ੍ਰਭੂ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
ਸਿਖ ਸਭਾ ਦੀਖਿਆ ਕਾ ਭਾਉ ॥ sikh sabhaa deekhi-aa kaa bhaa-o. Imbue yourself with the love of the Guru’s teachings in the holy congregation. ਸਤਸੰਗ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ ਆਪਣੇ ਅੰਦਰ ਪੈਦਾ ਕਰ,
ਗੁਰਮੁਖਿ ਸੁਣਣਾ ਸਾਚਾ ਨਾਉ ॥ gurmukh sun-naa saachaa naa-o. Follow the Guru’s teachings and listen to the praises of God. ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟੱਲ ਨਾਮ ਸ੍ਰਵਣ ਕਰ।
ਨਾਨਕ ਆਖਣੁ ਵੇਰਾ ਵੇਰ ॥ naanak aakhan vayraa vayr. O’ Nanak, meditate on God’s Name, over and over again. ਹੇ ਨਾਨਕ! ਪਰਮਾਤਮਾ ਦਾ ਨਾਮ ਮੁੜ ਮੁੜ ਜਪ
ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥ it rang naachahu rakh rakh pair. ||4||6|| Move your feet and dance imbued with this kind of love for God.||4||6|| ਐਹੋ ਜੇਹੇ ਪ੍ਰਭੂ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
ਆਸਾ ਮਹਲਾ ੧ ॥ aasaa mehlaa 1. Raag Aasaa, First Guru:
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ pa-un upaa-ay Dharee sabh Dhartee jal agnee kaa banDh kee-aa. Having created the air, God supported the entire earth and bound water and fire together into a system. ਪਰਮਾਤਮਾ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ ਕੀਤਾ (ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨ੍ਹਿਆ)।
ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥ anDhulai dehsir moond kataa-i-aa raavan maar ki-aa vadaa bha-i-aa. ||1|| Blinded by the ego, Ravana had his head cut off; O’ God, You did not become great just by killing Ravana. ||1|| ਅਕਲ ਦੇ ਅੰਨ੍ਹੇ ਰਾਵਣ ਨੇ ਆਪਣੀ ਮੌਤ ਸਹੇੜੀ, ਪਰਮਾਤਮਾ ਨਿਰਾ ਉਸ ਮੂਰਖ ਰਾਵਣ ਨੂੰ ਮਾਰ ਕੇ ਹੀ ਵੱਡਾ ਨਹੀਂ ਹੋ ਗਿਆ ॥੧॥
ਕਿਆ ਉਪਮਾ ਤੇਰੀ ਆਖੀ ਜਾਇ ॥ ki-aa upmaa tayree aakhee jaa-ay. O’ God, Your glory cannot be described. (ਹੇ ਪ੍ਰਭੂ!) ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥ tooN sarbay poor rahi-aa liv laa-ay. ||1|| rahaa-o. You are totally pervading everywhere; you love and cherish all ||1||Pause|| ਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ॥੧॥ ਰਹਾਉ ॥
ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥ jee-a upaa-ay jugat hath keenee kaalee nath ki-aa vadaa bha-i-aa. O’ God, it is You who created all the beings and You control their destiny; You did not become great just by controlling a cobra. ਹੇ ਅਕਾਲ ਪੁਰਖ! ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰ ਕੇ ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ, ਨਿਰਾ ਕਾਲੀ-ਨਾਗ ਨੂੰ ਨੱਥ ਕੇ ਤੂੰ ਵੱਡਾ ਨਹੀਂ ਹੋ ਗਿਆ
ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥ kis tooN purakh joroo ka-un kahee-ai sarab nirantar rav rahi-aa. ||2|| Whose Husband are You? Who is Your wife? You are subtly diffused and pervading in all. ||2|| ਨਾਹ ਤੂੰ ਕਿਸੇ ਖ਼ਾਸ ਇਸਤ੍ਰੀ ਦਾ ਖਸਮ ਹੈਂ, ਨਾਹ ਕੋਈ ਇਸਤ੍ਰੀ ਤੇਰੀ ਵਹੁਟੀ ਹੈ, ਤੂੰ ਸਭ ਜੀਵਾਂ ਦੇ ਅੰਦਰ ਇੱਕ-ਰਸ ਮੌਜੂਦ ਹੈਂ ॥੨॥
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ naal kutamb saath vardaataa barahmaa bhaalan sarisat ga-i-aa. It is said that god Brahma, the bestower of blessings, entered the stem of the lotus with his companion to find the extent of the universe. ਮੁਰਾਦਾਂ ਬਖ਼ਸ਼ਣ ਵਾਲਾ ਬ੍ਰਹਮਾ ਆਪਣੇ ਪ੍ਰਵਾਰ ਸਮੇਤ ਦੁਨੀਆਂ ਦਾ ਵਿਸਥਾਰ ਮਲੂਮ ਕਰਨ ਲਈ ਕੰਵਲ ਦੀ ਨਲਕੀ ਅੰਦਰ ਗਿਆ।
ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥ aagai ant na paa-i-o taa kaa kans chhayd ki-aa vadaa bha-i-aa. ||3|| Brahma remained wandering in the stem of the lotus and he could not find the limits of the universe; O’God, You did not become great by killing Kansa? ||3|| ਉਹ ਉਸ ਨਾਲ ਦੇ ਵਿਚ ਹੀ ਭਟਕਦਾ ਰਿਹਾ ਪਰ ਅੰਤ ਨ ਲੱਭ ਸਕਿਆ। ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ?
ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥ ratan upaa-ay Dharay kheer mathi-aa hor bhakhlaa-ay je asee kee-aa. The jewels were brought forth by churning khir, the ocean of milk, by angels and demons; but they began arguing to claim the credit for the treasure. ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਰਤਨ ਕੱਢੇ, ਵੰਡਣ ਵੇਲੇ ਉਹ ਦੋਵੇਂ ਧੜੇ ਗੁੱਸੇ ਵਿਚ ਆ ਆ ਕੇ ਆਖਣ ਲੱਗੇ ਕਿ ਇਹ ਰਤਨ ਅਸਾਂ ਕੱਢੇ ਹਨ,
ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥ kahai naanak chhapai ki-o chhapi-aa aykee aykee vand dee-aa. ||4||7|| Nanak says, though God is hidden in His creation but He can’t remain hidden; disguised as Mohini, He distributed their share of jewels one by one. ਨਾਨਕ ਆਖਦਾ ਹੈ- ਪਰਮਾਤਮਾ ਆਪਣੀ ਕੁਦਰਤ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ, ਮੋਹਣੀ ਅਵਤਾਰ ਧਾਰ ਕੇ ਪਰਮਾਤਮਾ ਨੇ ਉਹ ਰਤਨ ਇਕ ਇਕ ਕਰ ਕੇ ਵੰਡ ਦਿੱਤੇ ॥੪॥੭॥
error: Content is protected !!
Scroll to Top