Guru Granth Sahib Translation Project

Guru Granth Sahib Swahili Page 156

Page 156

ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥ aykas charnee jay chit laaveh lab lobh kee Dhaavsitaa. ||3||
ਜਪਸਿ ਨਿਰੰਜਨੁ ਰਚਸਿ ਮਨਾ ॥ japas niranjan rachas manaa.
ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥ kaahay boleh jogee kapat ghanaa. ||1|| rahaa-o.
ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥ kaa-i-aa kamlee hans i-aanaa mayree mayree karat bihaaneetaa.
ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥ paranvat naanak naagee daajhai fir paachhai pachhutaaneetaa. ||4||3||15||v
ਗਉੜੀ ਚੇਤੀ ਮਹਲਾ ੧ ॥ ga-orhee chaytee mehlaa 1.
ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥ a-ukhaDh mantar mool man aykai jay kar darirh chit keejai ray.
ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥ janam janam kay paap karam kay katanhaaraa leejai ray. ||1||
ਮਨ ਏਕੋ ਸਾਹਿਬੁ ਭਾਈ ਰੇ ॥ man ayko saahib bhaa-ee ray.
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥ tayray teen gunaa sansaar samawah alakh na lakh-naa jaa-ee ray. ||1|| rahaa-o.
ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥ sakar khand maa-i-aa tan meethee ham ta-o pand uchaa-ee ray.
ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥ raat anayree soojhas naahee laj tookas moosaa bhaa-ee ray. ||2||
ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥ manmukh karahi taytaa dukh laagai gurmukh milai vadaa-ee ray.
ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥ jo tin kee-aa so-ee ho-aa kirat na mayti-aa jaa-ee ray. ||3||
ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥ subhar bharay na hoveh oonay jo raatay rang laa-ee ray.
ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥ tin kee pank hovai jay nanak ta-o moorhaa kichh paa-ee ray. ||4||4||16||
ਗਉੜੀ ਚੇਤੀ ਮਹਲਾ ੧ ॥ ga-orhee chaytee mehlaa 1.
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ kat kee maa-ee baap kat kayraa kidoo thaavhu ham aa-ay.
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ agan bimb jal bheetar nipjay kaahay kamm upaa-ay. ||1||
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ mayray saahibaa ka-un jaanai gun tayray.
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ kahay na jaanee a-ugan mayray. ||1|| rahaa-o.
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ kaytay rukh birakh ham cheenay kaytay pasoo upaa-ay.
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ kaytay naag kulee meh aa-ay kaytay pankh udaa-ay. ||2||
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥ hat patan bij mandar bhannai kar choree ghar aavai.
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ agahu daykhai pichhahu daykhai tujh tay kahaa chhapaavai. ||3||
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ tat tirath ham nav khand daykhay hat patan baajaaraa.
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ lai kai takrhee tolan laagaa ghat hee meh vanjaaraa. ||4||
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ jaytaa samund saagar neer bhari-aa taytay a-ugan hamaaray.
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ da-i-aa karahu kichh mihar upaavhu dubday pathar taaray. ||5||
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ jee-arhaa agan baraabar tapai bheetar vagai kaatee.
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥ paranvat naanak hukam pachhaanai sukh hovai din raatee. ||6||5||17||
ਗਉੜੀ ਬੈਰਾਗਣਿ ਮਹਲਾ ੧ ॥ ga-orhee bairaagan mehlaa 1.
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ rain gavaa-ee so-ay kai divas gavaa-i-aa khaa-ay.
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥ heeray jaisaa janam hai ka-udee badlay jaa-ay. ||1||
ਨਾਮੁ ਨ ਜਾਨਿਆ ਰਾਮ ਕਾ ॥ naam na jaani-aa raam kaa.
ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥ moorhay fir paachhai pachhutaahi ray. ||1|| rahaa-o.
ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥ antaa Dhan Dharnee Dharay anat na chaahi-aa jaa-ay.
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥ anat ka-o chaahan jo ga-ay say aa-ay anat gavaa-ay. ||2||
ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥ aapan lee-aa jay milai taa sabh ko bhaagath ho-ay.


© 2025 SGGS ONLINE
error: Content is protected !!
Scroll to Top