Guru Granth Sahib Translation Project

Guru granth sahib page-610

Page 610

ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ naanak ka-o gur pooraa bhayti-o saglay dookh binaasay. ||4||5|| Nanak has met the perfect Guru and all his sorrows have been eradicated by following his teachings. ||4||5|| ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਅਤੇ ਉਸ ਦੇ ਸਾਰੇ ਦੁੱਖ ਦੂਰ ਹੋ ਗਏ ਹਨ ॥੪॥੫॥
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ sukhee-ay ka-o paykhai sabh sukhee-aa rogee kai bhaanai sabh rogee. To the spiritually happy person, everyone seems happy; a person who himself is afflicted with vices, for him the entire world is sinner. ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਆਤਮਕ ਸੁਖ ਮਾਣਦਾ ਦਿਸਦਾ ਹੈ, ਵਿਕਾਰਾਂ ਦੇ ਰੋਗੀ ਦੇ ਖ਼ਿਆਲ ਵਿਚ ਸਾਰੀ ਲੁਕਾਈ ਹੀ ਵਿਕਾਰੀ ਹੈ।
ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥ karan karaavanhaar su-aamee aapan haath sanjogee. ||1|| The Master-God is the doer and cause of everything; state of peace and sorrow of the human beings is under His control. ||1|| ਮਾਲਕ-ਪ੍ਰਭੂ ਹੀ ਸਭ ਕੁਝ ਕਰਨ ਤੇ ਜੀਵਾਂ ਪਾਸੋਂ ਕਰਾਣ ਦੀ ਸਮਰਥਾ ਵਾਲਾ ਹੈ, ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ ਮੇਲ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ ॥੧॥
ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ man mayray jin apunaa bharam gavaataa. O’ my mind, one who has dispelled his own doubt, ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ-ਤੇਰ ਗਵਾ ਲਈ,
ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥ tis kai bhaanai ko-ay na bhoolaa jin saglo barahm pachhaataa. rahaa-o. and has recognized God pervading in all the creatures; for that person no one is going astray. ||Pause|| ਜਿਸ ਨੇ ਸਭ ਜੀਵਾਂ ਵਿਚ ਪਰਮਾਤਮਾ ਵੱਸਦਾ ਪਛਾਣ ਲਿਆ, ਉਸ ਦੇ ਖ਼ਿਆਲ ਵਿਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ ||ਰਹਾਉ॥
ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ sant sang jaa kaa man seetal oh jaanai saglee thaaNdhee. Those whose mind has been soothed in the company of saints deem that the entire world is enjoying peace and tranquility. ਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ-ਚਿੱਤ ਸਮਝਦਾ ਹੈ।
ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥ ha-umai rog jaa kaa man bi-aapat oh janam marai billaatee. ||2|| One whose mind is afflicted with the disease of egotism, cries in the perpetual pain of birth and death. ||2|| ਜਿਸ ਦਾ ਮਨ ਹਉਮੈ-ਰੋਗ ਵਿਚ ਫਸਿਆ ਰਹਿੰਦਾ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਕਰਦਾ ਹੈ ॥੨॥
ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ gi-aan anjan jaa kee naytree parhi-aa taa ka-o sarab pargaasaa. Everything about righteous living becomes clear to the one whose eyes are enlightened with spiritual wisdom. ਜਿਸ ਮਨੁੱਖ ਦੀਆਂ ਅੱਖਾਂ ਵਿਚ ਬ੍ਰਹਮ-ਬੋਧ ਦਾ ਸੁਰਮਾ ਪੈ ਜਾਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ।
ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥ agi-aan anDhayrai soojhas naahee bahurh bahurh bharmaataa. ||3|| The one living in the darkness of spiritual ignorance, never thinks about righteous living; he keeps wandering in reincarnations. ||3|| ਗਿਆਨ-ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿਚ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਉਹ ਮੁੜ ਮੁੜ ਭਟਕਦਾ ਰਹਿੰਦਾ ਹੈ ॥੩॥
ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥ sun baynantee su-aamee apunay naanak ih sukh maagai. O’ my Master, listen to this prayer of mine; Nanak begs for this comfort, ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ , ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ,
ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥ jah keertan tayraa saaDhoo gaavahi tah mayraa man laagai. ||4||6|| that my mind may remain attuned to that place where saints sing Your praises. ||4||6|| (ਕਿ) ਜਿੱਥੇ ਸੰਤ ਜਨ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹੋਣ, ਉੱਥੇ ਮੇਰਾ ਮਨ ਪਰਚਿਆ ਰਹੇ ॥੪॥੬॥
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥ tan santan kaa Dhan santan kaa man santan kaa kee-aa. When a person surrenders his body, wealth, and mind to the true saints, ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦੇਂਦਾ ਹੈ,
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥ sant parsaad har naam Dhi-aa-i-aa sarab kusal tab thee-aa. ||1|| and by the grace of the Guru, meditates on God’s Name, then spiritual peace comes to him. ||1|| ਤੇ ਸੰਤਾਂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ, ਤਦੋਂ ਉਸ ਨੂੰ ਸਾਰੇ ਆਤਮਕ ਸੁਖ ਮਿਲ ਜਾਂਦੇ ਹਨ ॥੧॥
ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥ santan bin avar na daataa bee-aa. Except the saints (Guru), there are no other benefactors who can bestow Naam. ਸੰਤ ਜਨਾਂ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਦਾਤਿ ਦੇਣ ਵਾਲਾ ਹੋਰ ਕੋਈ ਨਹੀਂ ਹੈ।
ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥ jo jo saran parai saaDhoo kee so paargaraamee kee-aa. rahaa-o. Whoever follows the teachings of the Guru, becomes capable of going across the worldly ocean of vices. ||Pause|| ਜੇਹੜਾ ਜੇਹੜਾ ਮਨੁੱਖ ਗੁਰੂ ਦੀ (ਸੰਤ ਜਨਾਂ ਦੀ) ਸਰਨ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ॥ਰਹਾਉ॥
ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥ kot paraaDh miteh jan sayvaa har keertan ras gaa-ee-ai. Millions of sins are erased by following the teachings of the Guru and singing the praises of God with adoration. ਗੁਰੂ ਦੀ ਟਹਿਲ ਕਮਾਉਣ ਅਤੇ ਵਾਹਿਗੁਰੂ ਦੀ ਕੀਰਤੀ ਪ੍ਰੇਮ ਨਾਲ ਗਾਇਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।
ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥ eehaa sukh aagai mukh oojal jan kaa sang vadbhaagee paa-ee-ai. ||2|| By joining the company of the Guru, which is attained through great good fortune, one receives spiritual peace here and honor hereafter.||2|| ਸੰਤਾਂ ਦੀ ਸੰਗਤ ਕਰਨ ਨਾਲ, ਜੋ ਵੱਡੇ ਭਾਗਾਂ ਦੁਆਰਾ ਪ੍ਰਾਪਤ ਹੁੰਦੀ ਹੈ, ਇਨਸਾਨ ਏਥੇ ਸੁਖੁ ਅਤੇ ਅੱਗੇ ਆਦਰ ਪਾਦਾ ਹੈ ॥੨॥
ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥ rasnaa ayk anayk gun pooran jan kee kaytak upmaa kahee-ai. I do not know how far can I describe the glory of Guru; because I have only one tongue and the Guru have countless virtues. ਮੇਰੀ ਇੱਕ ਜੀਭ ਹੈ (ਸੰਤ ਜਨ) ਅਨੇਕਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਸੰਤ ਜਨਾਂ ਦੀ ਵਡਿਆਈ ਕਿਤਨੀ ਕੁ ਦੱਸੀ ਜਾਵੇ?
ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥ agam agochar sad abhinaasee saran santan kee lahee-ai. ||3|| The inaccessible, incomprehensible and eternal God is realized only by following the teachings of the Guru. ||3|| ਸੰਤਾਂ ਦੀ ਸਰਨ ਪਿਆਂ ਹੀ ਉਹ ਪ੍ਰਭੂ ਮਿਲ ਸਕਦਾ ਹੈ ਜੋ ਪਹੁੰਚ ਤੋਂ ਪਰੇ, ਸੋਚ-ਵੀਚਾਰ ਤੋਂ ਉਚੇਰਾ ਅਤੇ ਸਦੀਵੀ ਕਾਲ-ਰਹਿਤ ਹੈ ॥੩॥
ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥ nirgun neech anaath apraaDhee ot santan kee aahee. I am unvirtuous, lowly, sinner and supportless; but I yearn for the refuge of the Guru. ਮੈਂ ਗੁਣ-ਹੀਨ ਹਾਂ, ਨੀਚ ਹਾਂ, ਨਿਆਸਰਾ ਹਾਂ, ਵਿਕਾਰੀ ਹਾਂ, ਮੈਂ ਸੰਤਾਂ ਦੀ ਸਰਨ ਲੋੜਦਾ ਹਾਂ।
ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥ boodat moh garih anDh koop meh naanak layho nibaahee. ||4||7|| I am drowning in the blind well of household attachments. O’ God stand by Nanak and save him. ||4||7|| ਹੇ ਸੁਆਮੀ! ਮੈਂ ਗ੍ਰਿਹਸਤ ਦੇ ਮੋਹ ਦੇ ਹਨੇਰੇ ਖੂਹ ਵਿੱਚ ਡੁਬ ਰਿਹਾ ਹਾਂ, ਮੇਰਾ ਸਾਥ ਤੋੜ ਤਕ ਨਿਬਾਹੋ ॥੪॥੭॥
ਸੋਰਠਿ ਮਹਲਾ ੫ ਘਰੁ ੧ ॥ sorath mehlaa 5 ghar 1. Raag Sorath, Fifth Guru, First beat:
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥ jaa kai hirdai vasi-aa too kartay taa kee taiN aas pujaa-ee. O’ the Creator-God, one who realizes Your presence in his heart, You fulfill his every desire. ਹੇ ਕਰਤਾਰ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਸ ਦੀ ਤੂੰ ਹਰੇਕ ਆਸ ਪੂਰੀ ਕਰ ਦੇਂਦਾ ਹੈਂ।
ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥ daas apunay ka-o too visrahi naahee charan Dhoor man bhaa-ee. ||1|| You never go out of the mind of Your devotees, because Your loving devotion seems pleasing to their minds. ||1|| ਆਪਣੇ ਸੇਵਕ ਨੂੰ ਤੂੰ ਕਦੇ ਨਹੀਂ ਵਿੱਸਰਦਾ, ਉਸ ਦੇ ਮਨ ਵਿਚ ਤੇਰੇ ਚਰਨਾਂ ਦੀ ਧੂੜ ਪਿਆਰੀ ਲੱਗਦੀ ਹੈ ॥੧॥
ਤੇਰੀ ਅਕਥ ਕਥਾ ਕਥਨੁ ਨ ਜਾਈ ॥ tayree akath kathaa kathan na jaa-ee. O’ God, Your indescribable virtues and vastness cannot be described. ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ, ਕੇਡਾ ਵੱਡਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।
ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥ gun niDhaan sukh-daatay su-aamee sabh tay ooch badaa-ee. rahaa-o. O’ Master, the treasure of virtues and the bestower of peace, Your greatness is the highest of all. ||Pause|| ਹੇ ਸਾਰੇ ਗੁਣਾਂ ਦੇ ਖ਼ਜ਼ਾਨੇ! ਹੇ ਸੁਖ ਦੇਣ ਵਾਲੇ ਮਾਲਕ! ਤੇਰੀ ਵਡਿਆਈ ਸਭ ਤੋਂ ਉੱਚੀ ਹੈ (ਤੂੰ ਸਭਨਾਂ ਤੋਂ ਵੱਡਾ ਹੈਂ) ॥ਰਹਾਉ॥
ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥ so so karam karat hai paraanee jaisee tum likh paa-ee. O’ God, one does that very deed, as is the writ You have written in his destiny. ਹੇ ਪ੍ਰਭੂ! ਜੀਵ ਉਹੀ ਉਹੀ ਕਰਮ ਕਰਦਾ ਹੈ ਜਿਹੋ ਜਿਹੀ (ਆਗਿਆ) ਤੂੰ (ਉਸ ਦੇ ਮੱਥੇ ਤੇ) ਲਿਖ ਕੇ ਰੱਖ ਦਿੱਤੀ ਹੈ।
ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥ sayvak ka-o tum sayvaa deenee darsan daykh aghaa-ee. ||2|| You have bestowed the gift of Your devotional worship to Your devotees; they remain satiated beholding Your blessed vision. ||2|| ਆਪਣੇ ਸੇਵਕ ਨੂੰ ਤੂੰ ਆਪਣੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ੀ ਹੋਈ ਹੈ, (ਉਹ ਸੇਵਕ) ਤੇਰਾ ਦਰਸਨ ਕਰ ਕੇ ਰੱਜਿਆ ਰਹਿੰਦਾ ਹੈ ॥੨॥
ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥ sarab nirantar tumeh samaanay jaa ka-o tuDh aap bujhaa-ee. O’ God, he alone beholds You pervading in every heart, whom You Yourself bless with this understanding. ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਸਮਝ ਬਖ਼ਸ਼ਦਾ ਹੈਂ, ਉਸ ਨੂੰ ਤੂੰ ਸਾਰੇ ਹੀ ਜੀਵਾਂ ਦੇ ਅੰਦਰ ਇਕ-ਰਸ ਸਮਾਇਆ ਦਿੱਸਦਾ ਹੈਂ।
ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥ gur parsaad miti-o agi-aanaa pargat bha-ay sabh thaa-ee. ||3|| By the Guru’s Grace, his spiritual ignorance is dispelled and he becomes renowned everywhere.||3|| ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਉਸ ਦੀ ਸੋਭਾ ਸਭ ਥਾਈਂ ਪਸਰ ਜਾਂਦੀ ਹੈ ॥੩॥
ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥ so-ee gi-aanee so-ee Dhi-aanee so-ee purakh subhaa-ee. He alone is spiritually enlightened, he alone is a meditator and he alone is a person of good nature, ਉਹੀ ਮਨੁੱਖ ਗਿਆਨਵਾਨ ਹੈ, ਉਹੀ ਮਨੁੱਖ ਸੁਰਤਿ-ਅੱਭਿਆਸੀ ਹੈ, ਉਹੀ ਮਨੁੱਖ ਪਿਆਰ-ਸੁਭਾਵ ਵਾਲਾ ਹੈ,
ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥ kaho naanak jis bha-ay da-i-aalaa taa ka-o man tay bisar na jaa-ee. ||4||8|| unto whom God Himself becomes merciful: Nanak says, That person does not forget God from his mind. ||4||8|| ਜਿਸ ਮਨੁੱਖ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ l ਨਾਨਕ ਆਖਦਾ ਹੈ- ਉਸ ਮਨੁੱਖ ਨੂੰ ਪਰਮਾਤਮਾ ਮਨ ਤੋਂ ਕਦੇ ਭੀ ਨਹੀਂ ਭੁੱਲਦਾ ॥੪॥੮॥
ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ sagal samagree mohi vi-aapee kab oochay kab neechay. The entire world is afflicted with worldly attachments, sometimes it feels elated, and at other times depressed. ਸਾਰੀ ਦੁਨੀਆ ਮੋਹ ਵਿਚ ਫਸੀ ਹੋਈ ਹੈ (ਇਸ ਦੇ ਕਾਰਨ) ਕਦੇ (ਜੀਵ) ਅਹੰਕਾਰ ਵਿਚ ਆ ਜਾਂਦੇ ਹਨ, ਕਦੇ ਘਬਰਾਹਟ ਵਿਚ ਪੈ ਜਾਂਦੇ ਹਨ।
ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥ suDh na ho-ee-ai kaahoo jatnaa orhak ko na pahoochay. ||1|| By any of our own efforts, we do not become free from the dirt of worldly attachment, so no one attains the objective of life by one’s own efforts. ||1|| ਆਪਣੇ ਕਿਸੇ ਭੀ ਜਤਨ ਨਾਲ ਮੋਹ ਦੀ ਮੈਲ ਤੋਂ ਪਵਿਤ੍ਰ ਨਹੀਂ ਹੋ ਸਕੀਦਾ। ਕੋਈ ਭੀ ਮਨੁੱਖ ਆਪਣੇ ਜਤਨ ਨਾਲ ਮੋਹ ਦੇ ਪਾਰਲੇ ਬੰਨੇ ਨਹੀਂ ਪਹੁੰਚ ਸਕਦਾ ॥੧॥
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html