Page 571

ਮਾਇਆ ਮੋਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ ॥
maa-i-aa moh antar mal laagai maa-i-aa kay vaapaaraa raam.
The dirt of attachment to Maya clings to their hearts and their lectures are also a business of amassing worldly wealth only.
ਇਹਨਾਂ ਦੇ ਆਪਣੇ ਅੰਦਰ ਤਾਂ ਮਾਇਆ ਦੇ ਮੋਹ ਦੀ ਮੈਲ ਹੈ ਤੇ ਮਾਇਆ ਦੇ ਹੀ ਵਿਪਾਰ ਕਰਦੇ ਹਨ।

ਮਾਇਆ ਕੇ ਵਾਪਾਰਾ ਜਗਤਿ ਪਿਆਰਾ ਆਵਣਿ ਜਾਣਿ ਦੁਖੁ ਪਾਈ ॥
maa-i-aa kay vaapaaraa jagat pi-aaraa aavan jaan dukh paa-ee.
Those who love the business of worldly wealth, suffer going through the cycle of birth and death.
ਜਿਨ੍ਹਾਂ ਨੂੰ ਜਗਤ ਵਿਚ ਮਾਇਆ ਦਾ ਵਿਪਾਰ ਪਿਆਰਾ ਹੈ ਉਹ ਜਨਮ ਮਰਨ ਦੇ ਗੇੜ ਵਿਚ ਦੁੱਖ ਪਾਂਦੇ ਹਨ।

ਬਿਖੁ ਕਾ ਕੀੜਾ ਬਿਖੁ ਸਿਉ ਲਾਗਾ ਬਿਸ੍ਟਾ ਮਾਹਿ ਸਮਾਈ ॥
bikh kaa keerhaa bikh si-o laagaa bistaa maahi samaa-ee.
Thus the human being becomes a worm of poison, gets addicted to this poison and loses his spirituality by getting immersed in this filth.
ਇੰਜ ਮਨੁੱਖ ਜ਼ਹਿਰ ਦਾ ਕੀੜਾ ਬਣਿਆ ਰਹਿੰਦਾ ਹੈ, ਇਸੇ ਜ਼ਹਿਰ ਨਾਲ ਚੰਬੜਿਆ ਰਹਿੰਦਾ ਹੈ, ਇਸੇ ਗੰਦ ਵਿਚ ਆਤਮਕ ਜੀਵਨ ਮੁਕਾ ਲੈਂਦਾ ਹੈ।

ਜੋ ਧੁਰਿ ਲਿਖਿਆ ਸੋਇ ਕਮਾਵੈ ਕੋਇ ਨ ਮੇਟਣਹਾਰਾ ॥
jo Dhur likhi-aa so-ay kamaavai ko-ay na maytanhaaraa.
Human being does according to what is pre-ordained for him and no one can erase this truth.
ਜੋ ਕੁਝ ਧੁਰ ਤੋਂ ਮਨੁੱਖ ਦੇ ਭਾਗ ਵਿੱਚ ਲਿਖਿਆ ਗਿਆ ਹੈ ਉਹ ਉਹੀ ਕੁਝ ਕਮਾਂਦਾ ਰਹਿੰਦਾ ਹੈ; ਕੋਈ ਵੀ ਇਸ (ਸਚਾਈ) ਨੂੰ ਮਿਟਾ ਨਹੀਂ ਸਕਦਾ।

ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥
naanak naam ratay tin sadaa sukh paa-i-aa hor moorakh kook mu-ay gaavaaraa. ||3||
But, O’ Nanak, they who are imbued with the God’s Name, always savor peace; the rest of the ignorant fools die screaming. ||3||
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਆਨੰਦ ਮਾਣਦੇ ਹਨ, ਬਾਕੀ ਤਾਂ ਮੂਰਖ ਹਨ ਜੋ ਹੋਰਨਾਂ ਨੂੰ ਹੀ ਉਪਦੇਸ਼ ਕਰ ਕਰ ਕੇ ਗਵਾਰਪੁਣਾ ਕਮਾਂਦੇ ਹਨ ॥੩॥

ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥
maa-i-aa mohi man rangi-aa mohi suDh na kaa-ee raam.
The human mind that is imbued to love of Maya, does not understand the spiritual living because of that.
ਮਾਇਆ ਦੇ ਮੋਹ ਵਿਚ ਜਿਸ ਮਨ ਰੰਗਿਆ ਜਾਂਦਾ ਹੈ ਉਸ ਨੂੰ ਮੋਹ ਵਿਚ ਫਸ ਕੇ (ਆਤਮਕ ਜੀਵਨ ਦੀ) ਕੋਈ ਸਮਝ ਨਹੀਂ ਆਉਂਦੀ।

ਗੁਰਮੁਖਿ ਇਹੁ ਮਨੁ ਰੰਗੀਐ ਦੂਜਾ ਰੰਗੁ ਜਾਈ ਰਾਮ ॥
gurmukh ih man rangee-ai doojaa rang jaa-ee raam.
If following Guru’s teachings, we imbue this mind with the love of Naam, then the love for Maya subsides.
ਜੇ ਇਸ ਮਨ ਨੂੰ ਗੁਰੂ ਦੀ ਸਰਨ ਪੈ ਕੇ (ਨਾਮ-ਰੰਗ ਨਾਲ) ਰੰਗ ਲਿਆ ਜਾਏ, ਤਾਂ (ਇਸ ਤੋਂ) ਮਾਇਆ ਦੇ ਮੋਹ ਦਾ ਰੰਗ ਉਤਰ ਜਾਂਦਾ ਹੈ।

ਦੂਜਾ ਰੰਗੁ ਜਾਈ ਸਾਚਿ ਸਮਾਈ ਸਚਿ ਭਰੇ ਭੰਡਾਰਾ ॥
doojaa rang jaa-ee saach samaa-ee sach bharay bhandaaraa.
When this love for Maya goes away, then one merges in Eternal God, and one’s treasures of inner consciousness are filled with true wealth of God’s Name.
ਜਦੋਂ ਮਾਇਆ ਦੇ ਮੋਹ ਦਾ ਰੰਗ ਲਹਿ ਜਾਂਦਾ ਹੈ, ਤਦੋਂ ਸਦਾ-ਥਿਰ ਹਰਿ-ਨਾਮ ਵਿਚ ਲੀਨ ਹੋ ਜਾਈਦਾ ਹੈ ਤਾਂ ਸਦਾ-ਥਿਰ ਹਰਿ-ਨਾਮ-ਧਨ ਨਾਲ (ਆਤਮਕ) ਖ਼ਜ਼ਾਨੇ ਭਰ ਜਾਂਦੇ ਹਨ।

ਗੁਰਮੁਖਿ ਹੋਵੈ ਸੋਈ ਬੂਝੈ ਸਚਿ ਸਵਾਰਣਹਾਰਾ ॥
gurmukh hovai so-ee boojhai sach savaaranhaaraa.
But, only the one who becomes a Guru’s follower, has this insight and embellishes his life with The Eternal God’s Name.
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ (ਇਸ ਭੇਤ ਨੂੰ) ਸਮਝਦਾ ਹੈ ਤੇ ਸਦਾ-ਥਿਰ ਹਰਿ-ਨਾਮ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ।

ਆਪੇ ਮੇਲੇ ਸੋ ਹਰਿ ਮਿਲੈ ਹੋਰੁ ਕਹਣਾ ਕਿਛੂ ਨ ਜਾਏ ॥
aapay maylay so har milai hor kahnaa kichhoo na jaa-ay.
In short, only that person merges with God whom He Himself unites; it cannot be described any other way.
ਜਿਸ ਨੂੰ ਪਰਮਾਤਮਾ ਆਪ (ਆਪਣੇ ਨਾਲ) ਮਿਲਾਂਦਾ ਹੈ ਉਹੀ ਪਰਮਾਤਮਾ ਨੂੰ ਮਿਲ ਸਕਦਾ ਹੈ ਕੋਈ ਹੋਰ ਉਪਾਉ ਦੱਸਿਆ ਨਹੀਂ ਜਾ ਸਕਦਾ।

ਨਾਨਕ ਵਿਣੁ ਨਾਵੈ ਭਰਮਿ ਭੁਲਾਇਆ ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥
naanak vin naavai bharam bhulaa-i-aa ik naam ratay rang laa-ay. ||4||5||
O’ Nanak, without Naam, the world is lost in skepticism, but there are some, who by imbuing themselves with God’s love, remain attuned to His Name. ||4||5||
ਹੇ ਨਾਨਕ! ਜਗਤ ਨਾਮ ਤੋਂ ਬਿਨਾ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰ, ਕਈ ਐਸੇ ਭੀ ਹਨ ਜੋ (ਪ੍ਰਭੂ-ਚਰਨਾਂ ਨਾਲ) ਪ੍ਰੀਤ ਜੋੜ ਕੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ॥੪॥੫॥

ਵਡਹੰਸੁ ਮਹਲਾ ੩ ॥
vad-hans mehlaa 3.
Wadahans, Third Guru:

ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥
ay man mayri-aa aavaa ga-on sansaar hai ant sach nibayrhaa raam.
O’ my mind, every being in this world, has to go through the cycle of birth and death, and one can get liberated from this cycle is by attuning to True God only.
ਹੇ ਮੇਰੇ ਮਨ! ਜਗਤ ਤਾਂ ਜਨਮ ਮਰਨ ਦਾ ਗੇੜ ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਇਸ ਵਿਚੋਂ ਨਿਕਲਿਆ ਜਾਂਦਾ ਹੈ।

ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥
aapay sachaa bakhas la-ay fir ho-ay na fayraa raam.
When The Eternal God grants forgiveness, then only a person escapes from going through this cycle of reincarnation again.
ਜਦੋਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਤਾਂ ਹੀ ਜਗਤ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ।

ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ ॥
fir ho-ay na fayraa ant sach nibayrhaa gurmukh milai vadi-aa-ee.
One who is united to The True God, does not enter the cycle of reincarnation again and ultimately, one is liberated and blessed with honor.
ਗੁਰੂ ਦੀ ਸਰਨ ਪੈਣ ਵਾਲੇ ਨੂੰ ਫਿਰ ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ ਤੇ ਸਦਾ ਲਈ ਇਹ ਟੈਂਟਾ ਖਤਮ ਹੋ ਜਾਂਦਾ ਹੈ ਅਤੇ ਉਸ ਨੂੰ ਇੱਜ਼ਤ ਮਿਲਦੀ ਹੈ।

ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ॥
saachai rang raatay sehjay maatay sehjay rahay samaa-ee.
Those persons who are imbued with the love of True God, are subtly elated with His love, and imperceptibly remain absorbed in Him.
ਜੇਹੜੇ ਸਦਾ-ਥਿਰ ਹਰੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਅਡੋਲਤਾ ਦੀ ਰਾਹੀਂ ਹੀ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ।

ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ ॥
sachaa man bhaa-i-aa sach vasaa-i-aa sabad ratay ant nibayraa.
Those to whose minds, The True God becomes pleasing, enshrine that truth in their minds, and being imbued with The True hymns of the Guru, they are ultimately emancipated.
ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ ਤੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ।

ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ ॥੧॥
naanak naam ratay say sach samaanay bahur na bhavjal fayraa. ||1||
O’ Nanak, they who are imbued with the True Naam merge in The Eternal God, and then they do not have to go through the cycle of birth and death in this dreadful worldly ocean. ||1||
ਹੇ ਨਾਨਕ! ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਸੰਸਾਰ-ਸਮੁੰਦਰ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ ॥੧॥

ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥
maa-i-aa moh sabh baral hai doojai bhaa-ay khu-aa-ee raam.
The worldly attachment is sheer madness, which strays the world by alluring it to the love of the other possessions instead of God.
ਮਾਇਆ ਦਾ ਮੋਹ ਨਿਰਾ-ਪੁਰਾ ਪਾਗਲ-ਪਨ ਹੈ ਜਿਸ ਕਾਰਨ ਸਹੀ ਜੀਵਨ-ਰਾਹ ਖੁੰਝੀ ਜਾ ਰਹੀ ਹੈ।

ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥
maataa pitaa sabh hayt hai haytay palchaa-ee raam.
Even the relationship of parents is a form of false attachment and this world is entrapped in this attachment.
ਮਾਂ ਪਿਉ ਤਾਂ ਨਿਰਾ ਮੋਹ ਹੈ, ਇਸ ਮੋਹ ਵਿਚ ਹੀ ਦੁਨੀਆ ਉਲਝੀ ਪਈ ਹੈ।

ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥
haytay palchaa-ee purab kamaa-ee mayt na sakai ko-ee.
But all this entrapment in the attachments of relatives is a consequence of their actions in the past, which nobody can erase.
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਲੁਕਾਈ ਮੋਹ ਵਿਚ ਫਸੀ ਰਹਿੰਦੀ ਹੈ ਤੇ ਮਨੁੱਖ ਇਸ ਨੂੰ ਮਿਟਾ ਨਹੀਂ ਸਕਦਾ।

ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡੁ ਅਵਰੁ ਨ ਕੋਈ ॥
jin sarisat saajee so kar vaykhai tis jayvad avar na ko-ee.
He Who has created this universe, is The only One Who takes care of it after its creation; there is no one as great as He is.
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ (ਤਮਾਸ਼ਾ) ਵੇਖ ਰਿਹਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।

ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥
manmukh anDhaa tap tap khapai bin sabdai saaNt na aa-ee.
The blind, conceited person suffers again and again being consumed by his inner rage and he cannot obtain any peace without the Guru’s advice.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਕੇ (ਮੋਹ ਵਿਚ) ਸੜ ਸੜ ਕੇ ਦੁੱਖੀ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ।

ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥੨॥
naanak bin naavai sabh ko-ee bhulaa maa-i-aa mohi khu-aa-ee. ||2||
O’ Nanak, without meditating on God’s Name, everybody has gone astray and is strayed due to worldly attachment. ||2||
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਾ ਹੋਇਆ ਹੈ ॥੨॥

ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ॥
ayhu jag jaltaa daykh kai bhaj pa-ay har sarnaa-ee raam.
Visualizing the world, burning like this, those who hasten to the Sanctuary of God,
ਇਸ ਸੰਸਾਰ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ (ਜੇਹੜੇ ਮਨੁੱਖ) ਦੌੜ ਕੇ ਪਰਮਾਤਮਾ ਦੀ ਸਰਨ ਜਾ ਪੈਂਦੇ ਹਨ (ਉਹ ਸੜਨੋਂ ਬਚ ਜਾਂਦੇ ਹਨ)।

ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥
ardaas kareeN gur pooray aagai rakh layvhu dayh vadaa-ee raam.
pray before The Perfect Guru and say: “O’ Guru, save us, and bless us with the honor of meditating on Naam.
ਮੈਂ ਪੂਰੇ ਗੁਰੂ ਅੱਗੇ ਅਰਜ਼ੋਈ ਕਰਦਾ ਹਾਂ ਕਿ ਮੈਨੂੰ (ਵਿਕਾਰਾਂ ਦੀ ਸੜਨ ਤੋਂ) ਬਚਾ ਲੈ, ਮੈਨੂੰ (ਇਹ) ਵਡਿਆਈ ਬਖ਼ਸ਼।

ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ ਤੁਧੁ ਜੇਵਡੁ ਅਵਰੁ ਨ ਦਾਤਾ ॥
rakh layvhu sarnaa-ee har naam vadaa-ee tuDh jayvad avar na daataa.
Please keep us in Your Sanctuary and bless us with the glory of meditating on God’s Name, because there is no other benefactor like You.”
ਮੈਨੂੰ ਆਪਣੀ ਸਰਨ ਵਿਚ ਰੱਖ ਤੇ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖ਼ਸ਼; ਇਹ ਦਾਤ ਬਖ਼ਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜੇਡਾ ਹੋਰ ਕੋਈ ਨਹੀਂ।

ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ ॥
sayvaa laagay say vadbhaagay jug jug ayko jaataa.
Those who are engaged in the devotion of The Guru and start living as per His advice, become fortunate and they realize that there has been only One God throughout the ages.
ਜੇਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ਜੇਹੜਾ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ।

ਜਤੁ ਸਤੁ ਸੰਜਮੁ ਕਰਮ ਕਮਾਵੈ ਬਿਨੁ ਗੁਰ ਗਤਿ ਨਹੀ ਪਾਈ ॥
jat sat sanjam karam kamaavai bin gur gat nahee paa-ee.
But the one who keeps doing the ritualistic deeds of observing celibacy, charities, or self-discipline doesn’t get emancipated without following the Guru’s teachings.
ਭਾਵੇਂ ਕੋਈ ਜਤ ਸਤ ਸੰਜਮ (ਆਦਿਕ) ਕਰਮ ਕਮਾਵੇ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।

ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ ॥੩॥
naanak tis no sabad bujhaa-ay jo jaa-ay pavai har sarnaa-ee. ||3||
However O’ Nanak, God imparts insight to understand The Guru’s hymns to the one who goes and seeks Guru’s Sanctuary. ||3||
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤ ਬਖ਼ਸ਼ਦਾ ਹੈ ॥੩॥

ਜੋ ਹਰਿ ਮਤਿ ਦੇਇ ਸਾ ਊਪਜੈ ਹੋਰ ਮਤਿ ਨ ਕਾਈ ਰਾਮ ॥
jo har mat day-ay saa oopjai hor mat na kaa-ee raam.
The only intellect wells up in a person that God has blessed him with, because one cannot have any other intellect.
ਪਰਮਾਤਮਾ ਜੇਹੜੀ ਅਕਲ (ਮਨੁੱਖ ਨੂੰ) ਦੇਂਦਾ ਹੈ ਉਹੀ ਮੱਤ ਪਰਗਟ ਹੁੰਦੀ ਹੈ; (ਪ੍ਰਭੂ ਦੀ ਦਿੱਤੀ ਮੱਤ ਤੋਂ ਬਿਨਾ) ਹੋਰ ਕੋਈ ਮੱਤ (ਮਨੁੱਖ ਗ੍ਰਹਿਣ) ਨਹੀਂ (ਕਰ ਸਕਦਾ)।

ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥
antar baahar ayk too aapay deh bujhaa-ee raam.
O’ God, You are The only One Who abides inside and outside of a person and You Yourself imparts this insight in one.
(ਹੇ ਪ੍ਰਭੂ! ਹਰੇਕ ਜੀਵ ਦੇ) ਅੰਦਰ ਤੇ ਬਾਹਰ ਸਿਰਫ਼ ਤੂੰ ਹੀ ਵੱਸਦਾ ਹੈਂ, ਤੂੰ ਆਪ ਹੀ ਜੀਵ ਨੂੰ ਸਮਝ ਬਖ਼ਸ਼ਦਾ ਹੈਂ।

ਆਪੇ ਦੇਹਿ ਬੁਝਾਈ ਅਵਰ ਨ ਭਾਈ ਗੁਰਮੁਖਿ ਹਰਿ ਰਸੁ ਚਾਖਿਆ ॥
aapay deh bujhaa-ee avar na bhaa-ee gurmukh har ras chaakhi-aa.
When You Yourself bless with this understanding then no other advice can please a person, and through the Guru, that person tastes nectar of God’s Name.
(ਹੇ ਪ੍ਰਭੂ!) ਤੂੰ ਆਪ ਹੀ (ਜੀਵ ਨੂੰ) ਅਕਲ ਦੇਂਦਾ ਹੈਂ (ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾ) ਕੋਈ ਹੋਰ (ਅਕਲ ਜੀਵ ਨੂੰ) ਪਸੰਦ ਹੀ ਨਹੀਂ ਆ ਸਕਦੀ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ।

ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ ॥
dar saachai sadaa hai saachaa saachai sabad subhaakhi-aa.
A person who recites the True Hymns of The Guru with love and devotion, is adjudged as true in God’s presence.
ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ।

Leave a comment

Your email address will not be published. Required fields are marked *