Page 555

ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥
je tuDh no saalaahay so sabh kichh paavai jis no kirpaa niranjan kayree.
O’ immaculate God, one who praises You and on whom You are merciful, receives everything.
ਹੇ ਮਾਇਆ-ਰਹਿਤ ਪ੍ਰਭੂ! ਜਿਸ ਉਤੇ ਤੇਰੀ ਕਿਰਪਾ ਹੁੰਦੀ ਹੈ,ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਹੈl ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ

ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥
so-ee saahu sachaa vanjaaraa jin vakhar ladi-aa har naam Dhan tayree.
O’ God, that person alone is truly wealthy and true trader who loads the wealth of Your Name.
ਹੇ ਹਰੀ! ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ।

ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥
sabh tisai no saalaahihu santahu jin doojay bhaav kee maar vidaaree dhayree. ||16||
O’ saints, all of you sing praises of that God who has destroyed the extreme love of duality, things other than God. ||16||
ਹੇ ਸੰਤ ਜਨੋ! ਤੁਸੀਂ ਸਾਰੇ ਉਸ ਸਾਹਿਬ ਦੀ ਕੀਰਤੀ ਗਾਇਨ ਕਰੋ ਜਿਸ ਨੇ ਹੋਰਸ ਦੀ ਪ੍ਰੀਤ ਦੇ ਟਿੱਬੇ ਨੂੰ ਢਾਹ ਸੁੱਟਿਆ ਹੈ। ॥੧੬॥

ਸਲੋਕ ॥
salok.
Shalok:

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥
kabeeraa martaa martaa jag mu-aa mar bhe na jaanai ko-ay.
O’ Kabir, dying one after the other, the entire world is dying, but nobody knows what is the right way to die. (detach from the worldly temptations while living)
ਹੇ ਕਬੀਰ! (ਉਂਞ ਤਾਂ) ਮਰਦਾ ਮਰਦਾ ਸਾਰਾ ਸੰਸਾਰ ਮਰ ਹੀ ਰਿਹਾ ਹੈ, ਪਰ ਸੱਚੇ ਮਰਨ ਦੀ ਜਾਚ ਕਿਸੇ ਨੂੰ ਭੀ ਨਹੀਂ ਆਉਂਦੀ।

ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥
aisee marnee jo marai bahur na marnaa ho-ay. ||1||
One who dies such a death, that one doesn’t have to die again and again. ||1||
ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ ॥੧॥

ਮਃ ੩ ॥
mehlaa 3.
Third Mehl:

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
ki-aa jaanaa kiv marhagay kaisaa marnaa ho-ay.
I don’t know how I would die, and what would be my death like?
ਮੈਂ ਕੀ ਜਾਣਦਾ ਹਾਂ ਕਿ ਮੈਂ ਕਿਸ ਤਰ੍ਹਾਂ ਮਰਾਂਗਾ ਅਤੇ ਇਹ ਕਿਸ ਕਿਸਮ ਦੀ ਮੌਤ ਹੋਵੇਗੀ?

ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥
jay kar saahib manhu na veesrai taa sahilaa marnaa ho-ay.
If the Master-God is not forsaken from the mind, then the dying becomes easier.
ਜੇ ਮਾਲਕ ਮਨੋਂ ਨਾ ਵਿਸਾਰਿਆ ਜਾਏ, ਤਾਂ ਸੁਖੱਲਾ ਮਰਨਾ ਹੁੰਦਾ ਹੈ

ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥
marnai tay jagat darai jeevi-aa lorhai sabh ko-ay.
The entire world is afraid of dying and everyone wants to live forever.
ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜੀਊਣਾ ਚਾਹੁੰਦਾ ਹੈ।

ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥
gur parsaadee jeevat marai hukmai boojhai so-ay.
That person alone understands God’s will, who by the Guru’s grace eradicates his ego, and appears as if he has died while still living.
ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ਹਉਮੇ ਮਾਰ ਦੇਂਦਾ ਹੈ), ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ।

ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥
naanak aisee marnee jo marai taa sad jeevan ho-ay. ||2||
O’ Nanak, one who dies such a death becomes immortal. ||2||
ਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ, ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ ॥੨॥

ਪਉੜੀ ॥
pa-orhee.
Pauree:

ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥
jaa aap kirpaal hovai har su-aamee taa aapnaaN naa-o har aap japaavai.
When the Master-God Himself becomes merciful, He makes people to meditate on His Name.
ਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ।

ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥
aapay satgur mayl sukh dayvai aapnaaN sayvak aap har bhaavai.
God Himself causes his devotee to meet the true Guru and blesses him with peace; His devotee is pleasing to Him.
ਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲਾ ਕੇ ਸੁਖ ਬਖ਼ਸ਼ਦਾ ਹੈ।

ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥
aapni-aa sayvkaa kee aap paij rakhai aapni-aa bhagtaa kee pairee paavai.
He Himself protects the honor of His devotees; He causes others to respectfully bow to His devotees.
ਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ ਤੇ ਲੋਕਾਂ ਨੂੰ ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ।

ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥
Dharam raa-ay hai har kaa kee-aa har jan sayvak nayrh na aavai.
The Righteous Judge, a creation of God, does not even approach the humble devotee of God
ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।

ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥
jo har kaa pi-aaraa so sabhnaa kaa pi-aaraa hor kaytee jhakh jhakh aavai jaavai. ||17||
The one who is dear to God, is dear to all, and much of the remaining world keeps going in the cycles of birth and death in vain. ||17||
ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਤੇ ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ ॥੧੭॥

ਸਲੋਕ ਮਃ ੩ ॥
salok mehlaa 3.
Shalok, Third Guru:

ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
raam raam kartaa sabh jag firai raam na paa-i-aa jaa-ay.
The entire world is wandering around chanting God’s name, but God cannot be realized by merely reciting His Name without loving devotion.
ਸਾਰਾ ਸੰਸਾਰ ‘ਰਾਮ, ਰਾਮ’ ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ ‘ਰਾਮ’ (ਪ੍ਰਭੂ) ਲੱਭਿਆ ਨਹੀਂ ਜਾਂਦਾ।

ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
agam agochar at vadaa atul na tuli-aa jaa-ay.
God is unfathomable, incomprehensible, and extremely great; He is beyond estimation and His worth cannot be estimated.
ਪ੍ਰਭੂ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ।

ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥
keemat kinai na paa-ee-aa kitai na la-i-aa jaa-ay.
No one has ever estimated His worth; He cannot be realized at any cost.
ਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ।

ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥
gur kai sabad bhaydi-aa in biDh vasi-aa man aa-ay.
God’s presence in the heart can be realized only when the heart is irrevocably imbued with the Guru’s word.
ਪਰ ਜੇ ਗੁਰੂ ਦੇ ਸ਼ਬਦ ਨਾਲ ਮਨ ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ।

ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥
naanak aap amay-o hai gur kirpaa tay rahi-aa samaa-ay.
O’ Nanak, on His own He is infinite; by the Guru’s grace, one comes to realize that He is pervading everywhere.
ਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਗੁਰੂ ਦੀ ਕਿਰਪਾ ਨਾਲ ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿਚ ਵਿਆਪਕ ਹੈ।

ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥
aapay mili-aa mil rahi-aa aapay mili-aa aa-ay. ||1||
He Himself causes people to unite with Him and then remain united.||1||
ਸਾਈਂ ਖੁਦ ਆ ਕੇ ਬੰਦੇ ਨੂੰ ਮਿਲਦਾ ਹੈ ਅਤੇ ਮਿਲ ਕੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ॥੧॥

ਮਃ ੩ ॥
mehlaa 3.
Third Guru:

ਏ ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥
ay man ih Dhan naam hai jit sadaa sadaa sukh ho-ay.
O’ my mind, Naam alone is such a wealth, having which there is peace forever.
ਹੇ ਮਨ! ਐਸਾ ਧਨ ਕੇਵਲ ‘ਨਾਮ’ ਹੀ ਹੈ, ਜਿਸ ਨਾਲ ਸਦਾ ਲਈ ਸੁਖ ਮਿਲਦਾ ਹੈ।

ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥
totaa mool na aavee laahaa sad hee ho-ay.
The wealth of Naam never runs out; It always keeps multiplying.
ਏਹ ਧਨ ਕਦੀ ਨਹੀਂ ਘਟਦਾ, ਇਸ ਦਾ ਸਦਾ ਲਾਭ ਹੀ ਲਾਭ ਹੈ।

ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥
khaaDhai kharchi-ai tot na aavee sadaa sadaa oh day-ay.
This wealth of Naam never diminishes while enjoying or spending it; God keeps on giving this wealth for ever.
ਖਾਣ ਨਾਲ ਤੇ ਖ਼ਰਚਣ ਨਾਲ ਭੀ ਇਸ ਦੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ।

ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥
sahsaa mool na hova-ee haanat kaday na ho-ay.
There is never any fear about this wealth and one never suffers humiliation in God’s presence.
ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ।

ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥
naanak gurmukh paa-ee-ai jaa ka-o nadar karay-i. ||2||
O’ Nanak, only on whom God casts His glance of grace, receives this wealth of Naam by following the Guru’s teachings. ||2||
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ ॥੨॥

ਪਉੜੀ ॥
pa-orhee.
Pauree:

ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥
aapay sabh ghat andray aapay hee baahar.
God Himself is in all the hearts, and He Himself is outside
ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ,

ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥
aapay gupat varatdaa aapay hee jaahar.
He Himself is prevailing unmanifest, and He Himself is manifest.
ਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ।

ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥
jug chhateeh gubaar kar varati-aa sunnaahar.
For thirty six ages (innumerable ages), having creating pitch darkness, He remained in a state of nothingness.
ਯੱਤੀ ਜੁਗਾਂ ਤਕ ਉਸ ਨੇ ਘੁੱਪ ਹਨੇਰਾ ਪੈਦਾ ਕਰ ਕੇ ਆਪ ਸੁੰਨ (ਅਫੁਰ) ਹਾਲਤ ਵਿਚ ਪਰਵੇਸ਼ ਕੀਤਾ।

ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥
othai vayd puraan na saastaa aapay har narhar.
At that time there were no Vedas, Puraanas or Shaastras, there was only God.
ਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤ੍ਰ ਨਹੀਂ ਸੀ, ਕੇਵਲ ਪ੍ਰਭੂ ਆਪ ਹੀ ਆਪ ਸੀ।

ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥
baithaa taarhee laa-ay aap sabh doo hee baahar.
God alone was sitting in the absolute trance, withdrawn from everything.
ਸਾਰਿਆਂ ਤੋਂ ਅੱਡਰਾ ਹੋ, ਪ੍ਰਭੂ ਆਪ ਸੁੰਨ-ਸਮਾਧ ਧਾਰਨ ਕਰੀ ਬੈਠਾ ਸੀ।

ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥
aapnee mit aap jaandaa aapay hee ga-uhar. ||18||
God Himself is the unfathomable ocean and He Himself knows His greatness. ||18||
ਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ ਤੇ ਇਹ ਗੱਲ ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ ॥੧੮॥

ਸਲੋਕ ਮਃ ੩ ॥
salok mehlaa 3.
Shalok, Third Guru:

ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥
ha-umai vich jagat mu-aa mardo mardaa jaa-ay.
Because of ego, the world has become so miserable, as if it has died and continues to suffer
ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ।

Leave a comment

Your email address will not be published. Required fields are marked *