Guru Granth Sahib Translation Project

Guru granth sahib page-162

Page 162

ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥੪॥੧੩॥੩੩॥ naanak naam ratay nihkayval nirbaanee. ||4||13||33|| O’ Nanak, they who are imbued with God’s Name are truly detached, and emancipated from worldly bonds.||4||13||33|| ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਹ ਵਾਸਨਾ-ਰਹਿਤ ਹੋ ਜਾਂਦੇ ਹਨ
ਗਉੜੀ ਗੁਆਰੇਰੀ ਮਹਲਾ ੩ ॥ ga-orhee gu-aarayree mehlaa 3. Raag Gauree Gwaarayree, Third Guru:
ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥ satgur milai vadbhaag sanjog. Through great fortune and destiny, one meets with the true Guru, ਵੱਡੀ ਕਿਸਮਤਿ ਅਤੇ ਭਲੇ ਸੰਜੋਗਾਂ ਨਾਲ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ,
ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥ hirdai naam nit har ras bhog. ||1|| Naam dwells within his heart and he daily enjoys the elixir of God’s, Name. ||1|| ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦਾ ਹੈ
ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥ gurmukh paraanee naam har Dhi-aa-ay. The one who lovingly meditates on God’s Name through the Guru’s teachings, ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,
ਜਨਮੁ ਜੀਤਿ ਲਾਹਾ ਨਾਮੁ ਪਾਇ ॥੧॥ ਰਹਾਉ ॥ janam jeet laahaa naam paa-ay. ||1|| rahaa-o. He wins in the game of life, and earns the wealth of the Naam. ||1||Pause|| ਉਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ (ਜਾਂਦਾ ਹੈ, ਤੇ) ਪਰਮਾਤਮਾ ਦਾ ਨਾਮ-ਧਨ ਖੱਟੀ ਖੱਟ ਲੈਂਦਾ ਹੈ l
ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥ gi-aan Dhi-aan gur sabad hai meethaa. Unto whom the Guru’s Word seems sweet, for him the Guru’s word is the meditation and divine wisdom. ਜਿਸ ਨੂੰ ਗੁਰੂ ਦਾ ਸ਼ਬਦ ਮਿੱਠਾ ਲੱਗਦਾ ਹੈ, ਗੁਰੂ ਦਾ ਸ਼ਬਦ ਹੀ ਉਸ ਦੇ ਵਾਸਤੇ ਧਰਮ-ਚਰਚਾ ਹੈ ਗੁਰ-ਸ਼ਬਦ ਹੀ ਉਸ ਦੇ ਵਾਸਤੇ ਸਮਾਧੀ ਹੈ।
ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥੨॥ gur kirpaa tay kinai virlai chakh deethaa. ||2|| But only a rare person, by Guru’s Grace, has tasted this sweetness. ||2|| ਪਰ ਕਿਸੇ ਵਿਰਲੇ ਭਾਗਾਂ ਵਾਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਗੁਰੂ ਦੇ ਮਿੱਠੇ ਸ਼ਬਦ ਦਾ ਰਸ) ਚੱਖ ਕੇ ਵੇਖਿਆ ਹੈ
ਕਰਮ ਕਾਂਡ ਬਹੁ ਕਰਹਿ ਅਚਾਰ ॥ karam kaaNd baho karahi achaar. Those who perform all sorts of religious rituals and good deeds, ਜੇਹੜੇ ਬੰਦੇ ਅਨੇਕਾਂ ਧਾਰਮਿਕ ਰਸਮਾਂ ਅਤੇ ਚੰਗੇ ਕਰਮ ਕਰਦੇ ਹਨ,
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥ bin naavai Dharig Dharig ahaNkaar. ||3|| without Naam, these rituals and deeds produce ego and their life remains doomed. ||3| ਪਰ ਨਾਮ ਦੇ ਬਗੈਰ, ਇਹ ਕਰਮ ਕਾਂਡ ਉਹਨਾਂ ਦੇ ਅੰਦਰ ਅਹੰਕਾਰ ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ l
ਬੰਧਨਿ ਬਾਧਿਓ ਮਾਇਆ ਫਾਸ ॥ banDhan baaDhi-o maa-i-aa faas. The one without Naam remains bound to the noose of worldly attachments. (ਪਰਮਾਤਮਾ ਤੋਂ ਵਿੱਛੁੜਿਆ ਮਨੁੱਖ) ਮਾਇਆ ਦੀ ਫਾਹੀ ਵਿਚ ਮਾਇਆ ਦੇ ਬੰਧਨ ਵਿਚ ਹੀ ਬੱਝਾ ਰਹਿੰਦਾ ਹੈ l
ਜਨ ਨਾਨਕ ਛੂਟੈ ਗੁਰ ਪਰਗਾਸ ॥੪॥੧੪॥੩੪॥ jan naanak chhootai gur pargaas. ||4||14||34|| O’ Nanak, he is released only when enlightened by the Guru’s word. |4|14|34| ਹੇ ਦਾਸ ਨਾਨਕ! ਇਹ ਤਦੋਂ ਹੀ ਇਸ ਫਾਹੀ ਤੋਂ ਆਜ਼ਾਦ ਹੁੰਦਾ ਹੈ ਜਦੋਂ ਗੁਰੂ ਦੇ ਸ਼ਬਦ ਦਾ ਚਾਨਣ ਉਸ ਨੂੰ ਪ੍ਰਾਪਤ ਹੁੰਦਾ ਹੈ l
ਮਹਲਾ ੩ ਗਉੜੀ ਬੈਰਾਗਣਿ ॥ mehlaa 3 ga-orhee bairaagan. Raag Gauree Bairagan, Third Guru:
ਜੈਸੀ ਧਰਤੀ ਊਪਰਿਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥ jaisee Dhartee oopar mayghulaa barsat hai ki-aa Dhartee maDhay paanee naahee. The clouds pour rain on the earth, isn’t there water within the earth as well?Similarly, additional enlightenment is needed in spite of existing wisdom. ਬੱਦਲ ਜਮੀਨ ਉਤੇ ਜਲ ਵਰ੍ਹਾਉਂਦਾ ਹੈ, ਕੀ ਜਮੀਨ ਵਿੱਚ ਜਲ ਹੈ ਨਹੀਂ?
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥ jaisay Dhartee maDhay paanee pargaasi-aa bin pagaa varsat firaa-ee. ||1|| The water within the earth manifests in the form of rivers , yet the clouds keep raining at different places. Similarly, though the knowledge of the Vedas is available to some elite, still there is need for spreading additional divine knowledge in a language which can be understood by ordinary people. ||1|| ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਅਤੇ ਬੱਦਲ ਭੀ ਪਾਣੀ ਦੀ ਵਰਖਾ ਕਰਦੇ ਫਿਰਦੇ ਹਨ।
ਬਾਬਾ ਤੂੰ ਐਸੇ ਭਰਮੁ ਚੁਕਾਹੀ ॥ baabaa tooN aisay bharam chukaahee. O Baba, please get rid of this doubt, ਹੇ ਭਾਈ! ਤੂੰ ਆਪਣਾ ਇਹ ਭੁਲੇਖਾ ਦੂਰ ਕਰ,
ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥੧॥ ਰਹਾਉ ॥ jo kichh karat hai so-ee ko-ee hai ray taisay jaa-ay samaahee. ||1|| rahaa-o. Whatever and wherever any thing is happening, that same God does it. Everybody and everything ultimately merges back into Him.||1||Pause|| ਓ ਜੋ ਕੁਝ ਭੀ ਪ੍ਰਭੂ ਬੰਦੇ ਨੂੰ ਬਣਾਉਂਦਾ ਹੈ, ਉਹੀ ਕੁਝ ਉਹ ਹੋ ਜਾਂਦਾ ਹੈ। ਉਸ ਤਰ੍ਹਾਂ ਉਹ ਜਾਂ ਕੇ ਆਪਣੀ ਕਿਸਮ ਨਾਲ ਰਲ ਜਾਂਦਾ ਹੈ।
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ istaree purakh ho-ay kai ki-aa o-ay karam kamaahee. As a woman or a man, no one can do anything without You. ਕੀਹ ਇਸਤ੍ਰੀ ਤੇ ਕੀਹ ਮਰਦ-ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ।
ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥ naanaa roop sadaa heh tayray tujh hee maahi samaahee. ||2|| O God, all the different forms have always been Yours, and they all ultimately merge back into You. ||2|| ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿਚ ਹੀ ਸਮਾ ਜਾਂਦੇ ਹਨ l
ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ itnay janam bhool paray say jaa paa-i-aa taa bhoolay naahee. Forgetting God, the mortals go through many births, but when they receive the divine wisdom then their wandering stops. ਪ੍ਰਭੂ ਤੋਂ ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪ੍ਰਭੂ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ।
ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥੩॥ jaa kaa kaaraj so-ee par jaanai jay gur kai sabad samaahee. ||3|| Those who remain attuned to the Guru’s word understand that He whose creation is this world, knows all about it.||3|| ਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਿਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ l
ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ ॥ tayraa sabad tooNhai heh aapay bharam kahaahee. O’ God, it is Your word and You are all by Yourself pervading everywhere all by Yourself. Why should there be any doubt? ਹੇ ਪ੍ਰਭੂ! ਸਭ ਥਾਂ ਤੇਰਾ ਹੀ ਹੁਕਮ ਵਰਤ ਰਿਹਾ ਹੈ, ਹਰ ਥਾਂ ਤੂੰ ਆਪ ਹੀ ਮੌਜੂਦ ਹੈਂ-ਅਤੇ ਭੁਲੇਖਾ ਕਿੱਥੇ ਰਹਿ ਜਾਂਦਾ ਹੈ?
ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥ naanak tat tat si-o mili-aa punrap janam na aahee. ||4||1||15||35|| O’ Nanak, he whose soul unites with the supreme light, there are no more cycles of birth and death for him. |4||1||15||35|| ਹੇ ਨਾਨਕ! ਜਿਸ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ।
ਗਉੜੀ ਬੈਰਾਗਣਿ ਮਹਲਾ ੩ ॥ ga-orhee bairaagan mehlaa 3. Raag Gauri Bairagan, Third Guru:
ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥ sabh jag kaalai vas hai baaDhaa doojai bhaa-ay. Bound by the love of duality, almost the entire world is spiritually dead. ਸਾਰਾ ਸੰਸਾਰ ਮਾਇਆ ਦੇ ਮੋਹ ਵਿਚ ਬੱਝਾ, ਆਤਮਕ ਮੌਤ ਦੇ ਕਾਬੂ ਵਿਚ ਆਇਆ ਰਹਿੰਦਾ ਹੈ।
ਹਉਮੈ ਕਰਮ ਕਮਾਵਦੇ ਮਨਮੁਖਿ ਮਿਲੈ ਸਜਾਇ ॥੧॥ ha-umai karam kamaavday manmukh milai sajaa-ay. ||1|| Swayed by duality, these self-conceited persons commit deeds motivated by ego and are awarded punishment in God’s court. ||1|| ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਕੰਮ ਹਉਮੈ ਦੇ ਆਸਰੇ ਕਰਦੇ ਹਨ ਤੇ ਉਹਨਾਂ ਨੂੰ ਸਜ਼ਾ ਮਿਲਦੀ ਹੈ l
ਮੇਰੇ ਮਨ ਗੁਰ ਚਰਣੀ ਚਿਤੁ ਲਾਇ ॥ mayray man gur charnee chit laa-ay. O’ my mind, focus your consciousness on the Guru’s teachings. ਹੇ ਮੇਰੇ ਮਨ! ਗੁਰੂ ਦੇ ਚਰਨਾਂ ਵਿਚ ਸੁਰਤ ਜੋੜ।
ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥੧॥ ਰਹਾਉ ॥ gurmukh naam niDhaan lai dargeh la-ay chhadaa-ay. ||1|| rahaa-o. Through the Guru’s teachings, receive the treasure of Naam, which will save you in the divine court.||1||Pause|| ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਇਕੱਠਾ ਕਰ , ਇਹ ਤੈਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਕਰੇਗਾ l
ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ ॥ lakh cha-oraaseeh bharamday manhath aavai jaa-ay. Because of the obstinacy of their mind, they wander through millions of incarnations and remain in the cycles of birth and death. ਆਪਣੇ ਮਨ ਦੇ ਹਠ ਦੇ ਕਾਰਨ ਜੀਵ ਚੌਰਾਸੀ ਲੱਖ ਜੂਨਾਂ ਵਿਚ ਫਿਰਦੇ ਰਹਿੰਦੇ ਹਨ, ਅਤੇ ਜਨਮ ਮਰਨ ਦੇ ਗੇੜ ਵਿਚ ਰਹਿੰਦੇ ਹਨ।
ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ ॥੨॥ gur kaa sabad na cheeni-o fir fir jonee paa-ay. ||2|| These people have not reflected upon the Guru’s word, and therefore they are cast into the womb again and again. ||2|| ਉਹ ਗੁਰਾਂ ਦੀ ਸਿਖ ਮਤ ਨੂੰ ਅਨੁਭਵ ਨਹੀਂ ਕਰਦੇ ਅਤੇ ਮੁੜ ਮੁੜ ਕੇ ਗਰਭਜੂਨੀਆਂ ਅੰਦਰ ਪਾਏ ਜਾਂਦੇ ਹਨ।
ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥ gurmukh aap pachhaani-aa har naam vasi-aa man aa-ay. The Guru’s follower who understands own self, God’s Name comes to dwell within his mind. ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਪੜਤਾਲਦਾ ਰਹਿੰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
ਅਨਦਿਨੁ ਭਗਤੀ ਰਤਿਆ ਹਰਿ ਨਾਮੇ ਸੁਖਿ ਸਮਾਇ ॥੩॥ an-din bhagtee rati-aa har naamay sukh samaa-ay. ||3|| Being always imbued with devotional worship, he remains merged in God’s Name and thus enjoys bliss. ||3|| ਹਰ ਰੋਜ਼ ਭਗਤੀ ਵਿਚ ਰੰਗਿਆ ਰਹਿਣ ਕਰਕੇ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥
ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥ man sabad marai parteet ho-ay ha-umai tajay vikaar. . The one who destroys his ego through the Guru’s word and develops faith in it, and renounces all other vices. ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਜੁੜਨ ਕਰਕੇ ਆਪਾ-ਭਾਵ ਵਲੋਂ ਮਰਦਾ ਹੈ, ਉਸ ਦੀ ਗੁਰੂ ਦੇ ਸ਼ਬਦ ਵਿਚ ਸਰਧਾ ਬਣ ਜਾਂਦੀ ਹੈ ਤੇ ਉਹ ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰ ਤਿਆਗਦਾ ਹੈ।
ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥੪॥੨॥੧੬॥੩੬॥ jan naanak karmee paa-ee-an har naamaa bhagat bhandaar. ||4||2||16||36|| O’ Nanak, it is only through God’s grace that one receives the treasures of God’s Name and devotion. ||4||2||16||36|| ਹੇ ਦਾਸ ਨਾਨਕ! ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਪਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ l
ਗਉੜੀ ਬੈਰਾਗਣਿ ਮਹਲਾ ੩ ॥ ga-orhee bairaagan mehlaa 3. Raag Gauri Bairagan, Third Guru:
ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ ॥ pay-ee-arhai din chaar hai har har likh paa-i-aa. God has so preordained that the bride-soul will stay at her parents’ home (this world) only for a few days. ਪ੍ਰਭੂ ਨੇ ਜੀਵ ਦੇ ਮੱਥੇ ਉਤੇ ਇਹੀ ਲੇਖ ਲਿਖ ਕੇ ਰੱਖ ਦਿੱਤਾ ਹੈ ਕਿ ਹਰੇਕ ਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਹੀ ਦਿਨ ਮਿਲੇ ਹੋਏ ਹਨ l
ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ ॥ sobhaavantee naar hai gurmukh gun gaa-i-aa. Honorable is that soul-bride who, following the Guru’s teachings, sings the praises of God. ਉਹ ਜੀਵ-ਇਸਤ੍ਰੀ (ਲੋਕ ਪਰਲੋਕ ਵਿਚ) ਸੋਭਾ ਖੱਟਦੀ ਹੈ, ਜੇਹੜੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਗਾਂਦੀ ਹੈ।
ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ ॥ payvkarhai gun sammlai saahurai vaas paa-i-aa. The soul-bride who acquires virtues in the this world receives honor in God’s court. ਜੋ ਆਪਣੇ ਮਾਪਿਆਂ ਦੇ ਘਰ ਨੇਕੀਆਂ ਨੂੰ ਸੰਭਾਲਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਦੀ ਹੈ।
ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ॥੧॥ gurmukh sahj samaanee-aa har har man bhaa-i-aa. ||1|| The soul-bride to whom God seems pleasing, by the Guru’s Grace merge intuitively in Him. ||1|| ਜੇਹੜੀ ਜੀਵ-ਇਸਤ੍ਰੀ ਦੇ ਚਿੱਤ ਨੂੰ ਸੁਆਮੀ ਮਾਲਕ ਚੰਗਾ ਲਗਦਾ ਹੈ, ਉਹ ਗੁਰਾਂ ਦੁਆਰਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦੀ ਹੈ l
ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥ sasurai pay-ee-ai pir vasai kaho kit biDh paa-ee-ai. O’ my friend, tell me who that Husband-God can be realized? Who dwells both in this world, and in the world beyond. ਹੇ ਸਤਸੰਗੀ! ਹੇ ਭੈਣ! ਦੱਸ, ਉਹ ਪਤੀ-ਪ੍ਰਭੂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਜੇਹੜਾ ਇਸ ਲੋਕ ਵਿਚ ਪਰਲੋਕ ਵਿਚ ਸਭ ਥਾਂ ਵੱਸਦਾ ਹੈ?
ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ॥੧॥ ਰਹਾਉ ॥ aap niranjan alakh hai aapay maylaa-ee-ai. ||1|| rahaa-o. The Immaculate Lord Himself is unseen. He unites us with Himself. ||1||Pause|| The immaculate God is imperceptible. It is on His own that He unites a person with Himself. ||1||Pause|| ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਅਦ੍ਰਿਸ਼ਟ ਭੀ ਹੈ। ਉਹ ਆਪ ਹੀ ਆਪਣਾ ਮੇਲ ਕਰਾਂਦਾ ਹੈ l
error: Content is protected !!
Scroll to Top
https://sinjaiutara.sinjaikab.go.id/images/mdemo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://sinjaiutara.sinjaikab.go.id/images/mdemo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html